Get Even More Visitors To Your Blog, Upgrade To A Business Listing >>

ਹੁਣ ਮਾਰਕੀਟ ‘ਚ ਜਲਦ ਆਏਗਾ ਸੋਲਰ ਪੈਨਲ ਵਾਲਾ ਮੋਬਾਈਲ

mi solar panel mobile: ਹੁਣ ਬਿਜਲੀ ਨਹੀਂ ਸੋਲਰ ਪੈਨਲ ਰਾਹੀਂ ਚਾਰਜ ਹੋਵੇਗਾ ਮੋਬਾਈਲ ਫੋਨ । ਜੀ ਹਾਂ , ਸ਼ਾਓਮੀ ਇੱਕ ਅਜਿਹਾ ਫੋਨ ਲਿਆਉਣ ਦੀ ਤਿਆਰੀ ’ਚ ਹੈ ਜਿਸ ਦੇ ਬੈਕ ਸਾਈਡ ’ਚ ਸੋਲਰ ਪੈਨਲ ਹੋਵੇਗਾ। ਦੱਸ ਦੇਈਏ ਕਿ ਕੰਪਨੀ ਵਲੋਂ ਇਕ ਅਜਿਹੇ ਸਮਾਰਟਫੋਨ ਦੇ ਡਿਜ਼ਾਈਨ ਦਾ ਪੇਟੈਂਟ ਕਰਵਾਇਆ ਗਿਆ ਹੈ , ਜਿਸ ਦੇ ਪਿਛਲੇ ਪਾਸੇ ਸੋਲਰ ਪੈਨਲ ਹੋਵੇਗਾ। ਇੱਕ ਰਿਪੋਰਟ ਮੁਤਾਬਕ ਇਸ ਟੈਕਨਾਲੋਜੀ ਦੇ ਆਉਣ ਨਾਲ ਫੋਨ ਦੀ ਬੈਟਰੀ ‘ਚ ਵਾਧਾ ਹੋਵੇਗਾ।

mi solar panel mobile
mi solar panel mobile

ਜੁਲਾਈ 2018 ’ਚ WIPO ਦੌਰਾਨ ਇੱਕ ਫਾਈਲ ਕੀਤੇ ਗਏ ਪੇਟੈਂਟ ਮੁਤਾਬਕ, ਫੁਲ ਸਕਰੀਨ ਡਿਜ਼ਾਈਨ ਦੇ ਨਾਲ ਪਾਪ-ਆਊਟ ਮਕੈਨਿਜ਼ਮ ਹੋਵੇਗਾ ਜਿਸ ‘ਚ ਫ਼ਰੰਟ ਕੈਮਰਾ ਨਹੀਂ ਹੋਵੇਗਾ। ਜਿਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਫੋਨ ’ਚ ਇਕ ਅੰਡਰ-ਡਿਸਪਲੇਅ ਫਰੰਟ ਕੈਮਰਾ ਹੋ ਸਕਦਾ ਹੈ। ਇਹ ਹੀ ਨਹੀਂ ਇੱਕ ਨਵਾਂ ਕੰਸੈਪਟ ਸ਼ਾਓਮੀ ਵਲੋਂ ਸ਼ੁਰੂ ਕੀਤਾ ਗਿਆ ਸੀ। ਇਸ ਲਾਇ ਹੋ ਸਕਦਾ ਹੈ ਕਿ ਸ਼ਾਓਮੀ ਹੁਣ ਆਪਣੇ ਇਸ ਸਮਾਰਟਫੋਨ ’ਚ ਇਨ-ਡਿਸਪਲੇਅ ਕੈਮਰਾ ਟੈਕਨਾਲੋਜੀ ਦਾ ਵੀ ਇਸਤੇਮਾਲ ਕਰੇ ਜਿਸ ਨੂੰ ਪਹਿਲਾਂ ਹੀ ਸ਼ੋਅਕੇਸ ਕੀਤਾ ਜਾ ਸਕਦਾ ਹੈ।

mi solar panel mobile
mi solar panel mobile

ਸੋਲਰ ਪੈਨਲ ਦੇ ਬਾਵਜੂਦ ਇਸ ਦਾ ਭਾਰ ਜ਼ਿਆਦਾ ਨਹੀਂ ਹੋਵੇਗਾ । ਫੋਨ ‘ਚ ਡਿਊਲ ਕੈਮਰਾ ਸੈੱਟਅਪ ਹੋਵੇਗਾ ਅਤੇ ਕੈਮਰਿਆਂ ਦੇ ਵਿਚਕਾਰ ਐੱਲ.ਈ.ਡੀ. ਫਲੈਸ਼ ਹੋਵੇਗੀ। ਇਸ ‘ਚ ਕੋਈ ਫਿੰਗਰਪ੍ਰਿੰਟ ਸੈਂਸਰ ਨਹੀਂ ਹੋਵੇਗਾ । ਅਜਿਹੇ ’ਚ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਡਿਊਲ ਵੀ ਹੋ ਸਕਦਾ ਹੈ । ਇਸ ਦੀ ਖਾਸ ਗੱਲ ਬੈਕ ’ਚ ਲੱਗਾ ਸੋਲਰ ਪੈਨਲ ਹੋਵੇਗਾ ਜੋ ਇਸ ਨੂੰ ਪਿਛਲੇ ਪਾਸੇ ਤੋਂ ਕਵਰ ਕਰੇਗਾ।

mi solar panel mobile

ਹੁਣ ਇਸ ਫੋਨ ਦੇ ਆਉਣ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਵਾਰ-ਵਾਰ ਫੋਨ ਚਾਰਜ ਕਰਨ ਦੀ ਪ੍ਰੇਸ਼ਾਨੀ ਵੀ ਖਤਮ ਹੋ ਜਾਵੇਗੀ । ਇਸ ਤੋਂ ਇਲਾਵਾ ਕਈ ਹੋਰ ਕੰਪਨੀਆਂ ਵਲੋਂ ਵੀ ਇਸ ‘ਸੋਲਰ ਪਾਵਰਡ ਸਮਾਰਟਫੋਨ’ ਦੇ ਆਈਡੀਆ ‘ਤੇ ਵਿਚਾਰ ਕੀਤਾ ਜਾ ਰਿਹਾ ਹੈ । ਹਾਲਾਂਕਿ, ਇਸ ਸੋਲਰ ਪਾਵਰਡ ਸਮਾਰਟਫੋਨ ਦੀ ਲਾਂਚ ਦੀ ਤਾਰੀਖ ਕੰਪਨੀ ਨੇ ਨਹੀਂ ਦੱਸੀ। 

The post ਹੁਣ ਮਾਰਕੀਟ ‘ਚ ਜਲਦ ਆਏਗਾ ਸੋਲਰ ਪੈਨਲ ਵਾਲਾ ਮੋਬਾਈਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਹੁਣ ਮਾਰਕੀਟ ‘ਚ ਜਲਦ ਆਏਗਾ ਸੋਲਰ ਪੈਨਲ ਵਾਲਾ ਮੋਬਾਈਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×