Get Even More Visitors To Your Blog, Upgrade To A Business Listing >>

ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ…

ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ…
ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਰਾਹੁਲ ਗਾਂਧੀ ਵੱਲੋਂ ਬੀਤੇ ਦਿਨੀਂ 9 ਨਵੇਂ ਮੰਤਰੀ ਚੁਣੇ ਗਏ ਸਨ। ਓਹਨਾਂ ਤੋਂ ਇਲਾਵਾ ਕਈਆਂ ਦੀ ਤਰੱਕੀ ਵੀ ਹੋਈ ਹੈ। ਨਵੇਂ ਮੰਤਰੀਆਂ ਵੱਲੋਂ ਸ਼ਨੀਵਾਰ ਸ਼ਾਮ 6 ਵਜੇ ਚੰਡੀਗੜ੍ਹ ਵਿਖੇ ਰਾਜ ਭਵਨ ਵਿੱਚ ਸਹੁੰ ਚੁੱਕੀ। ਜਿਹੜੇ ਵਿਧਾਇਕਾਂ ਦੀ ਮੰਤਰੀਆਂ ਵਜੋਂ ਚੋਣ ਹੋਈ ਹੈ, ਓਹਨਾਂ ‘ਚ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ, ਰਾਜਾ ਸਾਂਸੀ ਤੋਂ ਵਿਧਾਇਕ ਸੁੱਖ ਸਰਕਾਰੀਆ, ਸੰਗਰੂਰ ਤੋਂ ਵਿਧਾਇਕ ਵਿਜੇਇੰਦਰ ਸਿੰਗਲਾ, ਲੁਧਿਆਣਾ ਪੱਛਮੀ ਤੋਂ ਵਿਧਾਇਕ ਭਾਰਤ ਭੂਸ਼ਣ ਆਸ਼ੂ, ਹੁਸ਼ਿਆਰਪੁਰ ਤੋਂ ਵਿਧਾਇਕ ਸ਼ਾਮ ਸੁੰਦਰ ਅਰੋੜਾ, ਅੰਮ੍ਰਿਤਸਰ ਕੇਂਦਰੀ ਤੋਂ ਓਪੀ ਸੋਨੀ, ਗੁਰੁ ਹਰ ਸਹਾਏ ਤੋਂ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ, ਰਾਮਪੁਰਾ ਫੂਲ ਤੋਂ ਵਿਧਾਇਕ ਗੁਰਪ੍ਰੀਤ ਕਾਂਗੜ ਅਤੇ ਮੋਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਨਾਂਅ ਸ਼ਾਮਿਲ ਹੈ।
ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ...
ਅੱਜ ਇਹਨਾਂ ਮੰਤਰੀਆਂ ਨੂੰ ਪੰਜਾਬ ਸਕੱਤਰੇਤ ਵਿਚ ਓਹਨਾਂ ਨੂੰ ਆਪਣੇ ਆਪਣੇ ਕਮਰੇ ਵੀ ਮਿਲ ਗਏ ਹਨ। ਓਮ ਪ੍ਰਕਾਸ਼ ਸੋਨੀ ਨੂੰ ਸਕੱਤਰੇਤ ਦੀ ਤੀਸਰੀ ਮੰਜ਼ਿਲ ‘ਤੇ 31 ਨੰਬਰ ਕਮਰਾ ਮਿਲਿਆ ਹੈ, ਰਾਣਾ ਗੁਰਮੀਤ ਸੋਢੀ ਨੂੰ 6ਵੀਂ ਮੰਜਿਲ ‘ਤੇ 33 ਨੰਬਰ ਕਮਰਾ, ਸੁਖਜਿੰਦਰ ਰੰਧਾਵਾ ਨੂੰ ਤੀਸਰੀ ਮੰਜਿਲ ‘ਤੇ 20 ਨੰਬਰ ਕਮਰਾ, ਗੁਰਪ੍ਰੀਤ ਕਾਂਗੜ ਨੂੰ 7ਵਿਨ ਮੰਜਿਲ ‘ਤੇ 27 ਨੰਬਰ ਕਮਰਾ, ਸੁਖਵਿੰਦਰ ਸਰਕਾਰੀਆ ਨੂੰ 5ਵੀਂ ਮੰਜਿਲ ‘ਤੇ 25 ਨੰਬਰ ਕਮਰਾ, ਬਲਬੀਰ ਸਿੱਧੂ ਨੂੰ 7ਵੀਂ ਮੰਜਿਲ ‘ਤੇ 31 ਨੰਬਰ ਕਮਰਾ, ਵਿਜੈ ਇੰਦਰ ਸਿੰਗਲਾ ਨੂੰ 5ਵੀਂ ਮੰਜਿਲ ‘ਤੇ 30 ਨੰਬਰ ਕਮਰਾ, ਸੁੰਦਰ ਸ਼ਾਮ ਅਰੋੜਾ ਨੂੰ 5ਵੀਂ ਮੰਜਿਲ ‘ਤੇ 6 ਨੰਬਰ ਕਮਰਾ ਅਤੇ ਭਾਰਤ ਭੂਸ਼ਨ ਆਸ਼ੂ ਨੂੰ 7ਵੀਂ ਮੰਜਿਲ ‘ਤੇ 19 ਨੰਬਰ ਕਮਰਾ ਮਿਲਿਆ ਹੈ।
ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ...
ਇਹਨਾਂ ਵਿਧਾਇਕਾਂ ਨੂੰ ਨਿੱਜੀ ਅਮਲ ਵੀ ਅਲਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੀਆਂ ਦੋ ਮਹਿਲਾ ਵਿਧਾਇਕਾਂ ਰਜੀਆ ਸੁਲਤਾਨਾ ਅਤੇ ਅਰੁਣਾ ਚੌਧਰੀ ਨੂੰ ਤਰੱਕੀ ਵੀ ਦਿੱਤੀ ਗਈ ਹੈ। ਇਹ ਵਾਧਾ ਬਹੁਤ ਲੰਮੇ ਸਮੇਂ ਮਗਰੋਂ ਆਇਆ ਹੈ। ਇਸ ਵਿਸਥਾਰ ਦੀ ਉਡੀਕ ਪਿਛਲੇ ਤਕਰੀਬਨ 8 ਤੋਂ 10 ਮਹੀਨਿਆਂ ਤੋਂ ਕੀਤੀ ਜਾ ਰਹੀ ਸੀ।
ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ...
ਇਸ ਸਬੰਧੀ ਕਈ ਵਾਰ ਮੀਟਿੰਗ ਵੀ ਕੀਤੀਆਂ ਗਈਆਂ ਸਨ। ਇਹ ਵਾਧਾ ਕਾਂਗਰਸ ਪਾਰਟੀ ‘ਚ ਓਹਨਾ ਆਗੂਆਂ ਨੂੰ ਮਿਲੇ ਹਨ ਜਿਨ੍ਹਾਂ ਨੇ ਆਮ ਜਨਤਾ ਵਿਚ ਆਪਣਾ ਵਧੀਆ ਪ੍ਰਦਰਸ਼ਨ ਦਿਖਾਇਆ ਹੈ। ਹਨ ਮੰਤਰੀਆਂ ਵੱਲੋਂ ਕੱਲ ਚੰਡੀਗੜ੍ਹ ਵਿਖੇ ਪੰਜਾਬ ਰਾਜ ਭਵਨ ਵਿਚ 6 ਵਜੇ ਦੇ ਕਰੀਬ ਸਾਡੇ ਪ੍ਰੋਗਰਾਮ ਦੌਰਾਨ ਸੌਂਹ ਚੁੱਕੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਇਹ ਵਿਸਥਾਰ 2019 ‘ਚ ਆਉਣ ਵਾਲੀ ਚੋਣਾਂ ਨੂੰ ਧਿਆਨ ਵਿਚ ਰੱਖ ਕੇ ਵੀ ਕੀਤਾ ਗਿਆ ਹੈ।

The post ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਵੇਂ ਚੁਣੇ ਗਏ ਮੰਤਰੀਆਂ ਨੂੰ ਸਕੱਤਰੇਤ ਵਿੱਚ ਕਿਸ ਤਰ੍ਹਾਂ ਦੀ ਮਿਲੀ ਹੈ ਥਾਂ, ਜਾਣੋ ਇਸ ਖਬਰ ਵਿਚ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×