Get Even More Visitors To Your Blog, Upgrade To A Business Listing >>

ਚੇਨ ਖੋਹੀ ਕਿਸੇ ਨੇ ਅਦਾਲਤ ਨੇ ਭੇਜਿਆ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਸੰਮਨ..!

Punjab highi court summoned   ਪੰਜਾਬ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਨੂੰ ਅੱਜ ਦੇ ਸਮੇਂ ‘ਚ ਸੁਰੱਖਿਅਤ ਨਹੀਂ ਮੰਨਿਆ ਜਾ ਸਕਦਾ। ਚੰਡੀਗੜ੍ਹ ਸ਼ਹਿਰ ਭਾਵੇਂ ਰਹਿਣ ਸਹਿਣ ਦੇ ਹਿਸਾਬ ਨਾਲ ਉਤਮ ਮੰਨਿਆ ਜਾਂਦਾ ਹੈ ਪਰ ਹੁਣ ਓਥੇ ਵੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਵਿਚ ਪੁਲਿਸ ਦਾ ਡਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ।Punjab highi court summoned

ਚੰਡੀਗੜ੍ਹ ਵਿਚ ਵਾਰਦਾਤਾਂ ਦੀ ਗਿਣਤੀ ਦਿਨ ਦਲਦੀਆਂ ਵਧਦੀ ਜਾਂਦੀ ਹੈ। ਨਿਤ ਬਲਾਤਕਾਰ, ਕਤਲ, ਅਗਵਾ ਅਤੇ ਮਾਰਕੁੱਟ ਸਮੇਤ ਕਬਜਿਆਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਚੰਡੀਗੜ੍ਹ ਵਾਸੀਆਂ ‘ਚ ਹੋਲੀ ਹੋਲੀ ਡਰ ਦਾ ਮਾਹੌਲ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਇੱਕ ਵਿਅਕਤੀ ਨੇ ਪੰਜਾਬ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ। ਇਸ ਦਾਖਲ ਕੀਤੀ ਗਈ ਪਟੀਸ਼ਨ ਵਿਚ ਪਟੀਸ਼ਨਕਰਤਾ ਨੇ ਦੱਸਿਆ ਹੈ ਕਿ ਸ਼ਹਿਰ ਵਿਚ ਲੁੱਟ ਖੋਹ ਦੀ ਵਾਰਦਾਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।Punjab highi court summoned

ਚੇਨ ਸਨੈਚਿੰਗ ਦੇ ਮਾਮਲਿਆਂ ‘ਚ ਲਗਾਤਾਰ ਗ੍ਰਾਫ ਉਪਰ ਵੱਲ ਨੂੰ ਜਾ ਰਿਹਾ ਹੈ। ਇਸੇ ਕਾਰਨ ਪਟੀਸ਼ਨਕਰਤਾ ਨੇ ਅਦਾਲਤ ਵਿਚ ਪਟੀਸ਼ਨ ਦਾਖਲ ਕੀਤੀ ਤਾਂ ਹਾਈ ਕੋਰਟ ਨੇ ਸਿੱਧਾ ਹੀ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਹੀ ਸੰਮਨ ਜਾਰੀ ਕਰ ਦਿੱਤਾ। ਪੰਜਾਬ ਹਾਈ ਕੋਰਟ ਨੇ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਹਨਾਂ ਹੁਕਮਾਂ ਨਾਲ ਜਿਥੇ ਪੁਲਿਸ ਵਿਭਾਗ ਦੀ ਤਾਂ ਨੀਂਦ ਟੁੱਟੀ ਹੀ ਹੈ ਓਥੇ ਹੀ ਅਦਾਲਤ ਦਾ ਵੀ ਸਬਰ ਮੁਕਿਆ ਹੋਇਆ ਨਜ਼ਰ ਆਇਆ।Punjab highi court summoned

ਇਸ ਤਰ੍ਹਾਂ ਐੱਸ.ਐੱਸ.ਪੀ ਚੰਡੀਗੜ੍ਹ ਪੁਲਿਸ ਨੂੰ ਸੰਮਨ ਭੇਜਣਾ ਇਸ ਗੱਲ ਦਾ ਅੰਦਾਜਾ ਹੈ ਕਿ ਸ਼ਹਿਰ ਵਾਸੀਆਂ ਦੇ ਨਾਲ ਨਾਲ ਅਦਾਲਤ ਵੀ ਹੁਣ ਸ਼ਹਿਰ ‘ਚ ਵੱਧ ਰਹੇ ਜੁਰਮ ਤੋਂ ਖਫ਼ਾ ਹੈ। ਇਹੀ ਨਹੀਂ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੇ ਵੀ ਅਦਾਲਤ ਅੱਗੇ ਮੰਨਿਆ ਹੈ ਕਿ ਸ਼ਹਿਰ ਵਿਚ ਚੇਨ ਸਨੈਚਿੰਗ ਦੀ ਘਟਨਾਵਾਂ ਵਿਚ ਵਾਧਾ ਹੋਇਆ ਹੈ। ਓਹਨਾਂ ਨੇ ਅਦਾਲਤ ਵਿਚ ਕਿਹਾ ਹੈ ਕਿ ਉਹ ਆਪਣੀ ਪੁਲਿਸ ਫੋਰਸ ਨੂੰ ਹੋਰ ਚੁਸਤ ਅਤੇ ਤੇਜ ਹੋਣ ਲਈ ਕਾਰਵਾਈ ਕਰਨਗੇ ਅਤੇ ਓਹਨਾਂ ਨੇ ਅਦਾਲਤ ਨੂੰ ਅਰਜ ਕਰਦਿਆਂ ਕਿਹਾ ਹੈPunjab highi court summoned

ਕਿ ਉਹ ਚੇਨ ਸਨੈਚਿੰਗ ਮਾਮਲੇ ‘ਚ ਕੇਂਦਰ ਨੂੰ ਅਰਜੀ ਭੇਜ ਕੇ ਇਸ ਜੁਰਮ ਦੀ ਸਜ਼ਾ ‘ਚ ਇਜ਼ਾਫਾ ਕਰਨ ਦੀ ਗੱਲ ਕਰਨ ਕਿਓਂ ਕਿ ਇਸ ਜੁਰਮ ਵਿਚ ਫੜ੍ਹੇ ਜਾਣ ਮਗਰੋਂ ਲੁਟੇਰੇ ਬੜੀ ਹੋ ਕੇ ਫਿਰ ਇਹਨਾਂ ਕੰਮਾਂ ਵਿਚ ਲੱਗ ਜਾਂਦੇ ਹਨ। ਅਦਾਲਤ ਨੇ ਕਿਹਾ ਕਿ ਸਜ਼ਾ ‘ਚ ਇਜ਼ਾਫਾ ਕਰਨਾ ਇੱਕ ਗੱਲ ਹੈ ਪਰ ਲੁਟੇਰਿਆਂ, ਚੋਰਾਂ ਨੂੰ ਫੜ੍ਹਨਾ ਦੂਜੀ ਗੱਲ। ਅਦਾਲਤ ਨੇ ਕਿਹਾ ਕਿ ਪੁਲਿਸ ਅਪਰਾਧੀਆਂ ਨੂੰ ਫੜ੍ਹਨ ਵਿਚ ਤੇਜੀ ਦਿਖਾਵੇ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ। ਇਸ ਮਾਮਲੇ ‘ਚ ਅਦਾਲਤ ਨੇ ਅਗਲੀ ਮਿਤੀ 24 ਅਪ੍ਰੈਲ ਰੱਖੀ ਹੈ। ਦੇਖਣਾ ਹੋਵੇਗਾ ਕਿ ਅਦਾਲਤ ਅਤੇ ਚੰਡੀਗੜ੍ਹ ਪੁਲਿਸ ਇਸ ਮਸਲੇ ਦਾ ਕੀ ਹੱਲ ਕਢਣਗੇ।

The post ਚੇਨ ਖੋਹੀ ਕਿਸੇ ਨੇ ਅਦਾਲਤ ਨੇ ਭੇਜਿਆ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਸੰਮਨ..! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਚੇਨ ਖੋਹੀ ਕਿਸੇ ਨੇ ਅਦਾਲਤ ਨੇ ਭੇਜਿਆ ਐੱਸ.ਐੱਸ.ਪੀ ਨੇਲਮਬਰੀ ਵਿਜੈ ਜਗਦਾਲੇ ਨੂੰ ਸੰਮਨ..!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×