Get Even More Visitors To Your Blog, Upgrade To A Business Listing >>

ਜੰਮੂ-ਕਸ਼ਮੀਰ ‘ਚ ਮਾਜਿਦ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਛੱਡਿਆ ‘ਅੱਤਵਾਦ ਦਾ ਰਸਤਾ’

One more left way of terrorism after visiting Majid ਸ਼੍ਰੀਨਗਰ : ਕਸ਼ਮੀਰ ਘਾਟੀ ਵਿਚ ਮਾਤਾ-ਪਿਤਾ ਦੀ ਅਪੀਲ ਤੋਂ ਬਾਅਦ ਅੱਤਵਾਦ ਦਾ ਰਸਤਾ ਛੱਡ ਕੇ ਇੱਕ ਹੋਰ ਨੌਜਵਾਨ ਸੋਮਵਾਰ ਨੂੰ ਦੱਖਣੀ ਕਸ਼ਮੀਰ ਸਥਿਤ ਆਪਣੇ ਘਰ ਪਰਤ ਆਇਆ। ਨੌਜਵਾਨ ਇੱਕ ਅੱਤਵਾਦੀ ਸਮੂਹ ਵਿਚ ਸ਼ਾਮਲ ਹੋ ਗਿਆ ਸੀ। ਤਿੰਨ ਦਿਨ ਪਹਿਲਾਂ ਹੀ ਫੁੱਟਬਾਲ ਖਿਡਾਰੀ ਤੋਂ ਅੱਤਵਾਦੀ ਬਣੇ ਮਾਜਿਦ ਖ਼ਾਨ ਨੇ ਵੀ ਆਪਣੀ ਮਾਂ ਦੀ ਅਪੀਲ ਤੋਂ ਬਾਅਦ ਅੱਤਵਾਦ ਦਾ ਰਸਤਾ ਛੱਡ ਦਿੱਤਾ ਸੀ ਅਤੇ ਆਪਣੇ ਘਰ ਵਾਪਸ ਆ ਗਿਆ ਸੀ।

One more left way of terrorism after visiting MajidOne more left way of terrorism after visiting Majid

ਜੰਮੂ ਅਤੇ ਕਸ਼ਮੀਰ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮਾਪਿਆਂ ਦੀ ਅਪੀਲ ਤੋਂ ਬਾਅਦ ਇੱਕ ਹੋਰ ਨੌਜਵਾਨ ਦੱਖਣ ਕਸ਼ਮੀਰ ਸਥਿਤ ਆਪਣੇ ਘਰ ਪਰਤ ਆਇਆ। ਹਾਲਾਂਕਿ ਉਨ੍ਹਾਂ ਨੇ ਸੁਰੱਖਿਆ ਕਾਰਨਾਂ ਕਰਕੇ ਉਸ ਨੌਜਵਾਨ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਦੇਣ ਤੋਂ ਇਨਕਾਰ ਦਿੱਤਾ।One more left way of terrorism after visiting Majid ਹਾਲ ਹੀ ਵਿਚ ਫੁੱਟਬਾਲਰ ਤੋਂ ਅੱਤਵਾਦੀ ਬਣੇ ਮਜੀਦ ਖਾਨ ਨੇ ਆਪਣੀ ਮਾਂ ਦੀ ਅਪੀਲ ‘ਤੇ ਸਰੰਡਰ ਕਰ ਦਿੱਤਾ ਹੈ। ਹੁਣ ਉਹ ਅਜਿਹੇ ਨੌਜਵਾਨਾਂ ਲਈ ਰੋਲ ਮਾਡਲ ਬਣ ਕੇ ਉਭਰਿਆ ਹੈ ਜੋ ਅੱਤਵਾਦ ਦੇ ਰਸਤੇ ‘ਤੇ ਚੱਲ ਰਹੇ ਹਨ। ਉਸ ਵੱਲ ਵੇਖਦੇ ਹੋਏ ਦੱਖਣੀ ਕਸ਼ਮੀਰ ‘ਚ ਇਕ ਹੋਰ ਅੱਤਵਾਦੀ ਨੇ ਸਰੰਡਰ ਕਰ ਦਿੱਤਾ ਹੈ। ਸੋਮਵਾਰ ਨੂੰ ਪੁਲਿਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੀ ਅਪੀਲ ‘ਤੇ ਇੱਕ ਹੋਰ ਅੱਤਵਾਦੀ ਨੇ ਸਰੰਡਰ ਕੀਤਾ ਹੈ।One more left way of terrorism after visiting Majid ਹਾਲ ਹੀ ‘ਚ ਆਰਮੀ, ਪੈਰਾ ਮਿਲਟਰੀ ਫੋਰਸ ਅਤੇ ਪੁਲਿਸ ਨੇ ਇੱਕ ਸਾਂਝੀ ਅਪੀਲ ਕਰ ਕੇ ਅੱਤਵਾਦੀਆਂ ਨੂੰ ਸਰੰਡਰ ਕਰ ਕੇ ਮੁੱਖ ਧਾਰਾ ਵੱਲ ਪਰਤਣ ਲਈ ਆਖਿਆ ਸੀ। ਫ਼ੌਜ ਨੇ ਕਿਹਾ ਕਿ ਅੱਤਵਾਦੀਆਂ ਨਾਲ ਸ਼ਾਮਲ ਹੋਏ ਨੌਜਵਾਨਾਂ ਦੇ ਮਾਪੇ ਹੁਣ ਉਨ੍ਹਾਂ ਦਾ ਆਖ਼ਰੀ ਵਾਰ ਮੂੰਹ ਦੇਖ ਲੈਣ ਕਿਉਂਕਿ ਇਸ ਤੋਂ ਬਾਅਦ ਸ਼ਾਇਦ ਉਨ੍ਹਾਂ ਨੂੰ ਇਹ ਦੇਖਣਾ ਨਸੀਬ ਨਾ ਹੋਵੇ। ਪੁਲਿਸ ਨੇ ਨੌਜਵਾਨ ਦੀ ਸੁਰੱਖਿਆ ਦਾ ਸਵਾਲ ਦਾ ਹਵਾਲਾ ਦੇ ਕੇ ਉਸ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ ਹੈ।One more left way of terrorism after visiting Majid ਉਥੇ ਹੀ ਸ਼੍ਰੀਨਗਰ ‘ਚ ਇੱਕ ਪ੍ਰੈੱਸ ਕਾਨਫਰੰਸ ਸੀਆਰਪੀਐਫ ਦੇ ਆਈਜੀ ਜੇਲਫਿਕਾਰ ਹਸਨ ਨੇ ਕਿਹਾ ਕਿ ਅੱਤਵਾਦੀ ਬਣ ਚੁੱਕੇ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਵਾਪਸ ਆ ਜਾਣ। ਉਨ੍ਹਾਂ ਕਿ ਇਸ ਸਬੰਧੀ ਕੀਤੀ ਗਈ ਅਪੀਲ ਦਾ ਹਾਂਪੱਖੀ ਹੁੰਗਾਰਾ ਸਾਫ਼ ਤੌਰ ‘ਤੇ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮਜੀਦ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਆਤਮ ਸਮਰਪਣ ਕਰ ਦਿੱਤਾ ਹੈ।One more left way of terrorism after visiting Majid ਚਿਨਾਰ ਕਾਪਰਸ ਦੇ ਕਮਾਂਡਰ ਲੈ ਜਨਰਲ ਸੰਧੂ ਨੇ ਕਿਹਾ ਕਿ ਦੋ ਤਰ੍ਹਾਂ ਤੋਂ ਸੁਰੱਖਿਆ ਬਲ ਘਾਟੀ ‘ਚ ਕੰਮ ਕਰ ਰਹੇ ਹਨ। ਇਕ ਪਾਸੇ ਅੱਤਵਾਦੀਆਂ ਖਿਲਾਫ਼ ਜੰਗ ਕਾਇਮ ਹੈ। ਉਥੇ ਹੀ ਦੂਜੇ ਪਾਸੇ ਭਟਕੇ ਹੋਏ ਨੌਜਵਾਨਾਂ ਨੂੰ ਵਾਪਸ ਮੁੱਖ ਧਾਰਾ ਨਾਲ ਜੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਬੀਤੇ 14 ਨਵੰਬਰ ਨੂੰ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ਵਿਚ ਮਾਜਿਦ ਦੇ ਫਸੇ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਪਿਤਾ ਇਰਸ਼ਾਦ ਅਹਿਮਦ ਖ਼ਾਨ ਨੂੰ ਦਿਲ ਦਾ ਦੌਰਾ ਪੈ ਗਿਆ ਸੀ।

The post ਜੰਮੂ-ਕਸ਼ਮੀਰ ‘ਚ ਮਾਜਿਦ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਛੱਡਿਆ ‘ਅੱਤਵਾਦ ਦਾ ਰਸਤਾ’ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਜੰਮੂ-ਕਸ਼ਮੀਰ ‘ਚ ਮਾਜਿਦ ਤੋਂ ਬਾਅਦ ਇੱਕ ਹੋਰ ਨੌਜਵਾਨ ਨੇ ਛੱਡਿਆ ‘ਅੱਤਵਾਦ ਦਾ ਰਸਤਾ’

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×