Get Even More Visitors To Your Blog, Upgrade To A Business Listing >>

ਇਸ ਹਫ਼ਤੇ ਇਹ ਕੰਟੈਸਟੈਂਟ ਹੋਵੇਗਾ ਘਰੋਂ ਬਾਹਰ

Shefali Bagga eliminate : ਬਿੱਗ ਬੌਸ 13 ਦਾ ਇਸ ਹਫਤੇ ਵੀ ਵੀਕੈਂਡ ਦਾ ਵਾਰ ਕਾਫ਼ੀ ਧਮਾਕੇਦਾਰ ਹੋਣ ਵਾਲਾ ਹੈ। ਸ਼ੋਅ ਵਿੱਚ ਸਲਮਾਨ ਖਾਨ ਰਸ਼ਮੀ, ਸਿੱਧਾਰਥ ਅਤੇ ਆਸਿਮ ਦੀ ਕਲਾਸ ਲਗਾਉਣਗੇ। ਉੱਥੇ ਹੀ ਇਸ ਹਫਤੇ ਵੀ ਘਰ ਤੋਂ ਇੱਕ ਕੰਟੈਸਟੈਂਟ ਬਾਹਰ ਹੋ ਜਾਵੇਗਾ। ਬਿੱਗ ਬੌਸ ਦੇ ਫੈਨ ਕਲੱਬ ਮੁਤਾਬਕ, ਸ਼ੇਫਾਲੀ ਬੱਗਾ ਇਸ ਵਾਰ ਸ਼ੋਅ ਤੋਂ ਬੇਘਰ ਹੋਣ ਵਾਲੀ ਹੈ। ਇਸ ਨੂੰ ਲੈ ਕੇ ਆਫੀਸ਼ਿਅਲ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

Shefali Bagga eliminate
Shefali Bagga eliminate

ਹੁਣ ਇਸ ਖਬਰ ‘ਚ ਕਿੰਨੀ ਸੱਚਾਈ ਹੈ ਇਹ ਕੁੱਝ ਸਮੇਂ ਵਿੱਚ ਪਤਾ ਚੱਲ ਹੀ ਜਾਵੇਗਾ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ 6 ਕੰਟੈਸਟੈਂਟ ਨਾਮੀਨੇਟ ਹੋਏ ਸਨ। ਇਹਨਾਂ ਵਿੱਚ ਮਧੁਰਿਮਾ ਤੁਲੀ, ਵਿਸ਼ਾਲ ਆਦਿਤਿਆ ਸਿੰਘ, ਸ਼ੇਫਾਲੀ ਜ਼ਰੀਵਾਲਾ, ਮਾਹਿਰਾ ਸ਼ਰਮਾ, ਸ਼ੇਫਾਲੀ ਬੱਗਾ ਅਤੇ ਰਸ਼ਮੀ ਦੇਸਾਈ ਸ਼ਾਮਿਲ ਸਨ। ਸ਼ਹਿਨਾਜ ਗਿਲ ਨੇ ਆਪਣੇ ਆਪ ਨੂੰ ਮਿਲੀ ਸਪੈਸ਼ਲ ਪਾਵਰ ਦਾ ਇਸਤੇਮਾਲ ਕਰਦੇ ਹੋਏ ਰਸ਼ਮੀ ਦੇਸਾਈ ਨੂੰ ਨਾਮੀਨੇਟ ਕੀਤਾ ਸੀ।

Shefali Bagga eliminate
Shefali Bagga eliminate

ਧਿਆਨ ਯੋਗ ਹੈ ਕਿ ਸ਼ੇਫਾਲੀ ਬੱਗਾ ਨੇ ਬਿੱਗ ਬੌਸ ਵਿੱਚ ਵਾਇਲਡ ਕਾਰਡ ਕੰਟੈਸਟੈਂਟ ਦੇ ਤੌਰ ਉੱਤੇ ਐਂਟਰੀ ਲਈ ਸੀ। ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਘਰ ਵਿੱਚ ਆਈ ਸੀ ਪਰ ਇੱਕ ਮਹੀਨੇ ਬਾਅਦ ਹੀ ਉਹ ਘਰ ‘ਚੋਂ ਬਾਹਰ ਹੋ ਗਈ ਸੀ। ਫਿਰ ਦੁਬਾਰਾ ਮਧੁਰਿਮਾ ਤੁਲੀ ਨਾਲ ਸ਼ੇਫਾਲੀ ਨੇ ਐਂਟਰੀ ਲਈ। ਘਰ ਵਿੱਚ ਸ਼ੇਫਾਲੀ ਸ਼ਹਿਨਾਜ ਗਿਲ ਦੇ ਬਹੁਤ ਕਰੀਬ ਹੈ। ਦੋਨਾਂ ਵਿੱਚ ਚੰਗੀ ਦੋਸਤੀ ਹੈ। ਉਨ੍ਹਾਂ ਦੀ ਬਾਂਡਿੰਗ ਕਾਫ਼ੀ ਮਜਬੂਤ ਹੈ।

Shefali Bagga eliminate
Shefali Bagga eliminate

ਸ਼ੇਫਾਲੀ ਨੇ ਸ਼ਹਿਨਾਜ਼ਲਈ ਆਪਣੇ ਘਰਵਾਲਿਆਂ ਦੀ ਤਸਵੀਰ ਤੱਕ ਫਾੜ ਦਿੱਤੀ ਸੀ। ਦੱਸ ਦੇਈਏ ਕਿ ਆਉਣ ਵਾਲੇ ਹਫਤੇ ਵਿੱਚ ਘਰ ਵਿੱਚ ਕੋਈ ਕੈਪਟੇਨ ਨਹੀਂ ਹੋਵੇਗਾ। ਟਾਸਕ ਰੱਦ ਹੋ ਜਾਣ ਦੀ ਵਜ੍ਹਾ ਕਾਰਨ ਕੋਈ ਵੀ ਕੰਟੈਸਟੈਂਟ ਕੈਪਟੈਂਸੀ ਦਾ ਦਾਵੇਦਾਰ ਨਹੀਂ ਹੈ। ਉੱਥੇ ਹੀ ਇਸ ਵੀਕੈਂਡ ਦਾ ਵਾਰ ਵਿੱਚ ਸਲਮਾਨ ਖਾਨ ਰਸ਼ਮੀ ਲਈ ਘਰ ਦੇ ਦਰਵਾਜੇ ਖੋਲਣਗੇ।

Shefali Bagga eliminate

ਉਨ੍ਹਾਂ ਨੂੰ ਘਰ ‘ਚੋਂ ਬਾਹਰ ਜਾਣ ਲਈ ਬੋਲਣਗੇ। ਨਾਲ ਹੀ ਸਿੱਧਾਰਥ ਅਤੇ ਆਸਿਮ ਨੂੰ ਵੀ ਕਾਫੀ ਸੁਣਾਉਣਗੇ। ਗੱਲ ਕੀਤੀ ਜਾਏ ਸ਼ੋਅ ਦੀ ਤਾਂ ਦਰਸ਼ਕਾਂ ਵੱਲੋਂ ਬਿੱਗ ਬੌਸ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਟੀਆਰਪੀ ਦੇ ਮਾਮਲੇ ‘ਚ ਸ਼ੋਅ ਕਾਫੀ ਅੱਗੇ ਹੈ। ਸਾਰੇ ਹੀ ਕੰਟੈਸਟੈਂਟ ਆਏ ਦਿਨ ਘਰ ‘ਚ ਲੜਦੇ ਰਹਿੰਦੇ ਹਨ।

The post ਇਸ ਹਫ਼ਤੇ ਇਹ ਕੰਟੈਸਟੈਂਟ ਹੋਵੇਗਾ ਘਰੋਂ ਬਾਹਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਸ ਹਫ਼ਤੇ ਇਹ ਕੰਟੈਸਟੈਂਟ ਹੋਵੇਗਾ ਘਰੋਂ ਬਾਹਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×