Get Even More Visitors To Your Blog, Upgrade To A Business Listing >>

ਪੰਜਾਬ ‘ਚ ਨਰਸਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਸਰਕਾਰ ਨਰਸਾਂ ਨੂੰ ਭੇਜ ਰਹੀ ਹੈ ਵਿਦੇਸ਼

Punjab government on nurses: ਬੇਰੁਜ਼ਗਾਰੀ ਦੇਸ਼ ਦੀ ਸਭ ਤੋਂ ਵੱਡੀਆਂ ਮੁਸਕਿਲਾਂ ਵਿਚੋਂ ਇੱਕ ਹੈ। ਹੁਣ ਪੰਜਾਬ ਸਰਕਾਰ ਅੰਤਰਰਾਸ਼ਟਰੀ ਰੋਜ਼ਗਾਰ ਮੇਲੇ ਦੇ ਨਾਂਅ ‘ਤੇ 2000 ਦੇ ਕਰੀਬ ਨਰਸਿੰਗ ਸਟਾਫ ਨੂੰ ਅਰਬ ਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਨਾ ਰਹੀ ਹੈ। ਜਦਕਿ ਇਹ ਸਭ ਜਾਣਦੇ ਹਨ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਮਹਿਲਾਵਾਂ ਦੀ ਇੱਜ਼ਤ ਪਹਿਲਾਂ ਹੀ ਖਤਰੇ ਵਿੱਚ ਹੈ। ਇਸਦੇ ਬਾਵਜੂਦ ਵੀ ਸਰਕਾਰ ਇਹਨਾਂ ਨਰਸਾਂ ਨੂੰ ਬਾਹਰ ਭੇਜਣ ਦੀ ਗੱਲ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਕਿਸੇ ਸਕੀਮ ਤਹਿਤ ਰੋਜ਼ਗਾਰ ਦੇ ਨਾਂਅ ‘ਤੇ ਕਰੀਬ 2000 ਨਰਸਿੰਗ ਸਟਾਫ ਨੂੰ ਦੁਬਈ,ਯੂ.ਏ.ਈ,ਕੁਵੈਤ,ਓਮਾਨ ਤੇ ਕਤਰ ਵਿੱਚ ਭੇਜ ਰਿਹਾ ਹੈ।

punjabPunjab government on nurses

ਪੰਜਾਬ ਵਿੱਚ ਕਰੀਬ 1664 ਦੇ ਕਰੀਬ ਨਰਸਿੰਗ ਸਟਾਫ ਵਿਚੋਂ 40 ਪ੍ਰਤਿਸ਼ਤ ਕਰੀਬ ਪਦ ਖਾਲੀ ਹਨ। ਘਰ – ਘਰ ਰੋਜਗਾਰ ਦੇ ਬਹਾਨੇ ਹੁਣ ਪੰਜਾਬ ਸਰਕਾਰ ਰਾਜ ਵਿੱਚ ਨਰਸਿੰਗ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੀ ਬਜਾਏ ਪੰਜਾਬ ਦੇ ਟੈਲੇਂਟ ਨੂੰ ਅਰਬ ਦੇਸ਼ਾਂ ਵਿੱਚ ਭੇਜ ਰਹੀ ਹੈ। ਸਰਕਾਰ ਦੇ ਇਸ ਫੈਸਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਇੱਕ ਅਨੁਮਾਨ ਦੇ ਅਨੁਸਾਰ ਅਰਬ ਦੇਸ਼ਾਂ ਵਿੱਚ ਕੰਮ ਕਰਨ ਗਈਆਂ ਪੰਜਾਬ ਦੀਆਂ ਔਰਤਾਂ ਵਿੱਚ 80 ਫ਼ੀਸਦੀ ਔਰਤਾਂ ਨੇ ਉੱਥੇ ਆਪਣੇ ਸ਼ੋਸ਼ਣ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

punjab

ਇਹਨਾਂ ਸ਼ਿਕਾਇਤਾਂ ਵਿੱਚ ਉਹਨਾਂ ਦੱਸਿਆ ਕਿ ਨਾਂ ਤਾਂ ਉਹ ਉੱਥੇ ਆਰਥਿਕ ਤੌਰ ਉੱਤੇ ਸੁਰੱਖਿਅਤ ਹਨ ਅਤੇ ਨਾਂ ਹੀ ਸਰੀਰਕ ਤੌਰ ਉੱਤੇ। ਇਸ ਸਭ ਦੇ ਬਾਵਜੂਦ ਵੀ ਪੰਜਾਬ ਸਰਕਾਰ ਹੁਣ ਜਾਨ ਬੁੱਝ ਕੇ ਪੰਜਾਬ ਦੇ 2000 ਦੇ ਕਰੀਬ ਟੈਲੇਂਟੇਡ ਨਰਸਿੰਗ ਸਟਾਫ ਨੂੰ ਅਰਬ ਦੇਸ਼ਾਂ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਪਾਰਟੀ ਦੇ ਅੰਦਰ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸਦੇ ਇਲਾਵਾ ਦੱਸ ਦੇਈਏ ਕਿ ਥੋੜੇ ਸਮਾਂ ਪਹਿਲਾਂ ਹੀ ਅੰਬਾਲਾ ਦਾ ਨਰਸਿੰਗ ਵਿਭਾਗ ਦੋ ਦਿਨਾਂ ਦੀ ਸੰਕੇਤਕ ਹੜਤਾਲ ‘ਤੇ ਚਲਾ ਗਿਆ ਸੀ।

punjab

ਨਰਸਿੰਗ ਸਟਾਫ ਦਾ ਕਹਿਣਾ ਸੀ ਕਿ ਜੇਕਰ ਉਹਨਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅੰਦੋਲਨ ‘ਤੇ ਮਜਬੂਤ ਹੋ ਜਾਣਗੇ।ਸਿਹਤ ਵਿਭਾਗ ਦੀ ਰੀਡ ਕਹੀ ਜਾਣ ਵਾਲੀ ਨਰਸਿੰਗ ਸਿਸਟਰ, ਸਟਾਫ ਨਰਸ ਤੇ ਮੈਟਰਨਲ ਸਰਾਫ ‘ਚ ਤੈਨਾਤ ਕਰਮਚਾਰੀ ਸਰਕਾਰ ਤੋਂ ਕਾਫੀ ਨਰਾਜ ਸਨ। ਇਹਨਾਂ ਲੋਕਾਂ ਨੇ ਸਰਕਾਰ ਤੋਂ ਵਾਅਦਾ ਖਿਲਾਫੀ ਦੇ ਦੋਸ਼ ਲਗਾਏ ਸਨ। ਨਰਸਿੰਗ ਸਟਾਫ ਐਸੋਸ਼ੀਏਸ਼ਨ ਦੀ ਪ੍ਰਦੇਸ਼ ਜਨਰਲ ਸਕੱਤਰ ਨਿਸ਼ਾ ਨੇ ਨਰਸਿੰਗ ਸਟਾਫ ਦੀ ਦਿੱਕਤਾਂ ਦੇ ਬਾਰੇ ‘ਚ ਦੱਸਿਆ ਕਿ ਸਰਕਾਰ ਸਾਲਾਂ ਤੋਂ ਕਰਚਾਰੀਆਂ ਦੀ ਸੁਣਵਾਈ ਕਰ ਰਹੀ ਸੀ।

punjabPunjab government on nurses

ਨਰਸਿੰਗ ਸਟਾਫ ਚਾਹੁੰਦੀ ਸੀ ਕਿ ਉਹਨਾਂ ਨੇ ਕੇਂਦਰ ਦੇ ਸਮਾਨ ਤਨਖਾਹ ਤੇ ਟਰਾਂਸਫਰ ਤੇ ਪ੍ਰਮੋਸ਼ਨ ਪਾਲਸੀ ‘ਚ ਰਾਹਤ। BSC ਤੇ MSC ਦੇ ਬਾਅਦ ਮਿਲਣ ਵਾਲਾ ਇੰਕਰੀਮੈਂਟ ਬੰਦ ਕਰ ਦਿੱਤਾ ਸੀ। ਉਚ ਪੜਾਈ ਦੇ ਲਈ ਪੜਾਈ ਦੀ ਛੁੱਟੀ ਦੇ ਤਹਿਤ ਛੁੱਟੀਆਂ ਨਹੀਂ ਮਿਲ ਰਹੀਆਂ ਸਨ। ਸੀਨੀਅਰ ਸਟਾਫ ਦੀ ਪ੍ਰਮੋਸ਼ਨ ਦੀ ਵੀ ਕੋਈ ਸਹੀ ਪਾਲਿਸੀ ਨਹੀਂ ਹੈ। ਪੂਰੇ ਪ੍ਰਦੇਸ਼ ਦੀ ਲਗਭਗ ਚਾਰ ਹਜ਼ਾਰ ਨਰਸਿੰਗ ਸਿਸਟਰ ਤੇ ਨਰਸਿੰਗ ਸਟਾਫ ਕਾਲੇ ਬਿੱਲੇ ਲਗਾਕੇ ਹੜਤਾਲ ‘ਤੇ ਸੀ।

punjab

The post ਪੰਜਾਬ ‘ਚ ਨਰਸਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਸਰਕਾਰ ਨਰਸਾਂ ਨੂੰ ਭੇਜ ਰਹੀ ਹੈ ਵਿਦੇਸ਼ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ‘ਚ ਨਰਸਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਸਰਕਾਰ ਨਰਸਾਂ ਨੂੰ ਭੇਜ ਰਹੀ ਹੈ ਵਿਦੇਸ਼

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×