Get Even More Visitors To Your Blog, Upgrade To A Business Listing >>

ਡੇਰਾ ਸੱਚਾ ਸੌਦਾ ਨਾਲ ਜੁੜੇ ਮੌੜਮੰਡੀ ਬੰਬ ਧਮਾਕੇ ਦੇ ਤਾਰ!

Maur Mandi blast Dera SachaSauda: ਮੌੜ ਮੰਡੀ ਧਮਾਕਾ ਮਾਮਲੇ ਦੇ ਤਾਰ ਸਿਰਸੇ ਨਾਲ ਜੁੜੇ ਲੱਗਦੇ ਹਨ ਕਿਉਂਕਿ ਜਾਂਚ ਦੌਰਾਨ ਸਾਈਬਰ ਸੈੱਲ ਨੂੰ ਸਿਰਸਾ ਦੇ ਨੰਬਰ ਮਿਲੇ ਸਨ। ਇਸ ਨੂੰ ਲੈ ਕੇ ਡੀ.ਐੱਸ.ਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ‘ਚ ਪੰਜਾਬ ਪੁਲਿਸ ਦੀਆਂ 3 ਟੀਮਾਂ ਜਾਂਚ ਲਈ ਸਿਰਸਾ ਪਹੁੰਚ ਗਈਆਂ ਹਨ। ਦੱਸਣਯੋਗ ਹੈ ਕਿ ਮੌੜ ਮੰਡੀ ‘ਚ ਕਾਂਗਰਸੀ ਆਗੂ ਤੇ ਡੇਰਾ ਸਿਰਸਾ ਪ੍ਰਮੁੱਖ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਦੀ ਜਨਸਭਾ ਨੇੜੇ ਹੋਏ ਧਮਾਕੇ ‘ਚ ਇੱਕ ਬੱਚੇ ਸਮੇਤ 5 ਮੌਤਾਂ ਹੋਈਆਂ ਸਨ।

ਵਿਧਾਨ ਸਭਾ ਚੋਣਾਂ ਦੇ ਦੌਰਤਨ ਹਲਕਾ ਮੌੜ ਮੰਡੀ ਵਿਖੇ ਕਾਂਗਰਸੀ ਉਮੀਦਵਾਰ ਦੀ ਸਭਾ ਦੇ ਦੌਰਾਨ ਹੋਏ ਬੰਬ ਕਾਂਡ ਦੇ ਮਾਮਲੇ ‘ਚ ਪੁਲਸ ਨੇ ਮਾਮਲੇ ਨਾਲ ਸਬੰਧਿਤ ਚਾਰ ਵਿਅਕਤੀਆਂ ਨੂੰ ਤਲਵੰਡੀ ਸਾਬੋ ਅਦਾਲਤ ਵਿਚ ਪੇਸ਼ ਕਰਨ ਉਪਰੰਤ ਇਸ ਮਾਮਲੇ ਵਿਚ ਅਹਿਮ ਸੁਰਾਗ ਮਿਲਣ ਦਾ ਦਾਅਵਾ ਕਰਦਿਆਂ ਮਾਮਲੇ ਨੂੰ ਜਲਦੀ ਹੱਲ ਕਰ ਲੈਣ ਦੀ ਗੱਲ ਕਹੀ। ਇਨ੍ਹਾਂ ਦੇ ਵਿੱਚੋ ਦੋ ਵਿਅਕਤੀ ਡੇਰਾ ਸਿਰਸਾ ਦੀ ਵਰਕਸਾਪ ਦੇ ਵਿੱਚ ਕੰਮ ਕਰਦੇ ਸਨ। ਅਤੇ ਸਿਰਸਾ ਡੇਰਾ ‘ਚ ਅਸੈਂਬਲ ਹੋਈ ਕਾਰ ਦੇ ਵਿੱਚ ਹੀ ਬਲਾਸਟ ਹੋਇਆ ਸੀ।

Maur Mandi blast Dera SachaSauda

Maur Mandi blast Dera SachaSauda

ਇਸ ਤੋਂ ਬਿਨਾਂ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਧਮਾਕਾ ਹੋਇਆ ਸੀ ਅਤਿ ਇਹ ਵੀ ਪਤਾ ਲੱਗਿਆ ਹੈ ਕਿ ਹਰਮਿੰਦਰ ਜੱਸੀ, ਰਾਮ ਰਹੀਮ ਦਾ ਰਿਸ਼ਤੇਦਾਰ ਹੈ। ਅਤੇ ਡੀ.ਆਈ.ਜੀ. ਨੇ ਕਿਹਾ ਹੈ ਕਿ ਮਾਮਲੇ ਨਾਲ ਸਬੰਧਿਤ ਚਾਰ ਵਿਅਕਤੀਆਂ ਕੋਲੋ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇੱਥੇ ਇਹ ਦੱਸਣਯੋਗ ਹੈ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਦੌਰਾਨ 31 ਜਨਵਰੀ ਦੀ ਸ਼ਾਮ ਨੂੰ ਵਿਧਾਨ ਸਭਾ ਹਲਕਾ ਮੌੜ ਮੰਡੀ ‘ਚ ਕਾਂਗਰਸ ਦੇ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਨੁੱਕੜ ਮੀਟਿੰਗ ਨੇੜੇ ਵੱਡਾ ਬਲਾਸਟ ਹੋ ਗਿਆ ਸੀ। ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ 4 ਦਿਨ ਪਹਿਲਾਂ ਹੀ ਇਹ ਬੰਬ ਧਮਾਕਾ ਹੋਇਆ ਸੀ।

Maur Mandi blast Dera SachaSauda

ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕਿਹਾ ਸੀ ਕਿ ਇਹ ਘਟਨਾ ਅੱਤਵਾਦੀ ਹਮਲਾ ਨਹੀਂ ਸੀ, ਇਹ ਗੱਲ ਕਹਿਣੀ ਗਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਤੋਂ ਐੱਨ. ਐੱਸ. ਸੀ. ਦੀ ਮਾਹਿਰ ਟੀਮ ਦੀ ਮੰਗ ਕੀਤੀ ਗਈ ਹੈ ਤਾਂ ਜੋ ਪਤਾ ਲੱਗ ਸਕੇ ਕਿ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਸਕੇ। ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਮੌੜ ਮੰਡੀ ਵਿਖੇ ਨੁੱਕੜ ਮੀਟਿੰਗ ਦੌਰਾਨ ਹੋਏ 2 ਕਾਰ ਬੰਬ ਧਮਾਕਿਆਂ ਵਿਚ 7 ਲੋਕਾਂ ਦੀ ਮੌਤ ਹੋਈ ਸੀ। ਜਿਸ ਵਿੱਚ 5 ਬੱਚੇ ਵੀ ਸਾਮਿਲ ਸਨ।

ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੇ ਚੋਣ ਪ੍ਰਚਾਰ ਵਾਲੀ ਥਾਂ ਦੇ ਨੇੜੇ ਹੋਏ ਧਮਾਕੇ ਦੇ ਸਬੰਧ ਵਿੱਚ ਮੌੜ ਪੁਲਿਸ ਨੇ ਕੁਝ ਚਸ਼ਮਦੀਦਾਂ ਵੱਲੋਂ ਦੱਸੇ ਗਏ ਹੁਲੀਏ ਮੁਤਾਬਿਕ ਮਾਹਰਾਂ ਰਾਹੀਂ ਦੋ ਸੰਭਾਵੀਂ ਦੋਸ਼ੀਆਂ ਦੇ ਸਕੈਚ ਤਿਆਰ ਕਰਵਾਏ ਗਏ ਸਨ। ਇਨਾਂ ਦੋਸ਼ੀਆਂ ਦੇ ਸਕੈਚਾਂ ਮੌੜ ਦੇ ਐਸ.ਐਚ.ਓ.ਰਸ਼ਪਾਲ ਸਿੰਘ ਨੇ ਜਾਰੀ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਧਮਾਕੇ ‘ਚ 5 ਬੱਚਿਆਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ 2 ਦਰਜ਼ਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਸਨ।

Maur Mandi blast Dera SachaSauda

ਮੌੜ ਮੰਡੀ ਵਿਖੇ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿੱਚ ਮਾਰੇ ਗਏ ਮਾਸੂਮਾਂ ਦੇ ਸੁਸਤ ਰਫਤਾਰ ਨਾਲ ਚੱਲ ਰਹੀ ਪੁਲਿਸ ਪੜਤਾਲ ਵਿਰੁੱਧ ਥਾਣਾ ਮੌੜ ਅੱਗੇ ਸਮੂਹ ਮੰਡੀ ਵਾਸੀਆਂ ਸਮੇਤ ਧਰਨਾ ਪ੍ਰਦਰਸ਼ਨ ਕੀਤਾ ਗਿਆ ।ਮੌੜ ਬੰਬ ਕਾਂਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਮੰਡੀ ਵਾਸੀਆਂ ਤੋਂ ਇਲਾਵਾ ਵੱਖ ਵੱਖ ਯੂਨੀਅਨਾਂ ਨੇ ਵੀ ਸ਼ਿਰਕਤ ਕੀਤੀ,ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪੁਲਸ, ਬੰਬ ਕਾਂਡ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਤੇਜ ਕਰੇ ਤੇ ਧਮਾਕੇ ਲਈ ਜਿੰਮੇਵਾਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਨੂੰ ਅੰਜਾਮ ਦੇਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ।

ਇਸ ਮੌਕੇ ਪੁਲਸ ਥਾਣਾ ਮੌੜ ਦੇ ਇੰਚਾਰਜ ਰਸ਼ਪਾਲ ਸਿੰਘ ਨੇ ਪੁਲਸ ਪ੍ਰਸ਼ਾਸਨ ਦੀ ਤਰਫੋਂ ਧਰਨਾਕਾਰੀਆਂ ਦੀਆਂ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਮੰਡੀ ਵਾਸੀਆਂ ਤੋਂ ਬੰਬ ਕਾਂਡ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਵੀ ਕੀਤੀ ਸੀ।

Maur Mandi blast Dera SachaSauda

ਪਰ ਅੱਜ ਇਹ ਮਾਮਲਾ ਉਸ ਸਮੇਂ ਫਿਰ ਸੁਰਖੀਆਂ ਵਿਚ ਆ ਗਿਆ ਜਦੋਂ ਸਪੈਸ਼ਲ ਜਾਂਚ ਟੀਮ ਨੇ ਤਲਵੰਡੀ ਸਾਬੋ ਦੀ ਮਾਣਯੋਗ ਅਦਾਲਤ ਵਿਚ ਜੱਜ ਗੁਰਦਰਸ਼ਨ ਸਿੰਘ ਕੋਲ ਚਾਰ ਗਵਾਹਾਂ ਨੂੰ ਪੇਸ਼ ਕਰ ਕੀਤਾ। ਗਵਾਹਾਂ ਨੇ ਜੱਜ ਸਾਹਿਬ ਅੱਗੇ ਆਪਣੇ ਬਿਆਨ ਦਰਜ ਕਰਵਾਏ। ਗਵਾਹਾਂ ਦੀ ਪੇਸ਼ੀ ਦੇ ਮੱਦੇਨਜ਼ਰ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਤੇ ਅਦਾਲਤੀ ਕੰਪਲੈਕਸ ਵਿਚ ਬਠਿੰਡਾ ਦੇ ਸਾਬਕਾ ਐੱਸ. ਐੱਸ. ਪੀ. ਤੇ ਜਾਂਚ ਟੀਮ ਦੇ ਅਫਸਰ ਸਵਪਨ ਸ਼ਰਮਾ ਭਾਰੀ ਫੋਰਸ ਸਮੇਤ ਹਾਜ਼ਰ ਸਨ।

ਅਦਾਲਤੀ ਕੰਪਲੈਕਸ ਵਿਚ ਦੋ-ਤਿੰਨ ਥਾਣਿਆਂ ਦੀ ਪੁਲਸ ਤਾਇਨਾਤ ਕੀਤੀ ਹੋਈ ਸੀ। ਪੁਲਸ ਨੇ ਗਵਾਹਾਂ ਦੀ ਪਛਾਣ ਨੂੰ ਗੁਪਤ ਰੱਖਦਿਆਂ ਮੀਡੀਆ ਕਰਮਚਾਰੀਆਂ ਨੂੰ ਇਨ੍ਹਾਂ ਦੇ ਨੇੜੇ ਨਾ ਜਾਣ ਦਿੱਤਾ ਅਤੇ ਉਨ੍ਹਾਂ ਨੂੰ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀ ਕੱਢਿਆ।

The post ਡੇਰਾ ਸੱਚਾ ਸੌਦਾ ਨਾਲ ਜੁੜੇ ਮੌੜਮੰਡੀ ਬੰਬ ਧਮਾਕੇ ਦੇ ਤਾਰ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਡੇਰਾ ਸੱਚਾ ਸੌਦਾ ਨਾਲ ਜੁੜੇ ਮੌੜਮੰਡੀ ਬੰਬ ਧਮਾਕੇ ਦੇ ਤਾਰ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×