Get Even More Visitors To Your Blog, Upgrade To A Business Listing >>

ਟਿਕਟ ਕਾਊਂਟਰ ‘ਤੇ ਭੀੜ ਘੱਟ ਕਰਨ ਲਈ ਰੇਲਵੇ ਨੇ ਜਾਰੀ ਕੀਤਾ ਨਵਾਂ ਨਿਯਮ

Railway has issued a new rule to reduce the crowd at the ticket counter   ਨਵੀਂ ਦਿੱਲੀ : ਟ੍ਰੇਨ ‘ਚ ਸਫਰ ਕਰਨ ਵਾਲੀਆਂ ਲਈ ਖੁਸ਼ਖਬਰੀ ਹੈ । ਮੁਸਾਫਰਾਂ ਨੂੰ ਹੁਣ ਜਨਰਲ ਟਿਕਟ ਖਰੀਦਣ ਲਈ ਟਿਕਟ ਖਿੜਕੀ ‘ਤੇ ਲੰਮੀ ਲਾਈਨ ਨਹੀਂ ਲਗਾਉਣੀ ਪਵੇਗੀ । ਦਰਅਸਲ, ਰੇਲਵੇ ਨੇ ਯੂਟੀਐੱਸ ਐਪ ਨਾਲ ਦਿੱਲੀ ਦੇ ਕਈ ਸਟੇਸ਼ਨਾਂ ਨੂੰ ਜੋੜਨ ਦਾ ਕੰਮ ਸ਼ੁਰੂ ਕੀਤਾ ਹੈ । ਇਸ ਐਪ ਦੇ ਜਰਿਏ ਲੋਕ ਆਪਣਾ ਜਨਰਲ ਟਿਕਟ,ਮਹੀਨਾ ਪਾਸ ਵਰਗੀ ਸਹੂਲਤਾਂ ਦਾ ਫਾਇਦਾ ਚੁੱਕ ਸਕਣਗੇ ।

Railway has issued a new rule to reduce the crowd at the ticket counterRailway has issued a new rule to reduce the crowd at the ticket counter

ਐਪ ਦੇ ਜਰਿਏ ਯਾਤਰੀ ਆਪਣਾ ਟਿਕਟ ਬੁੱਕ ਕਰ ਸਕਣਗੇ ਅਤੇ ਫਿਰ ਸਟੇਸ਼ਨ ਪਹੁੰਚ ਕੇ ਆਟੋਮੇਟਿਕ ਵੇਂਡਿੰਗ ਮਸ਼ੀਨ ਨਾਲ ਉਹ ਆਪਣੇ ਟਿਕਟ ਦਾ ਪ੍ਰਿੰਟ ਕਢਵਾ ਲੈ ਸਕਦੇ ਹਨ । ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਟਰਾਇਲ ਤੋਂ ਬਾਅਦ ਹੁਣ ਹੋਰ ਸਟੇਸ਼ਨਾਂ ‘ਤੇ ਵੀ ਇਸਦਾ ਟਰਾਇਲ ਸ਼ੁਰੂ ਹੋ ਰਿਹਾ ਹੈ ।ਗੂਗਲ ਪਲੇ ਸਟੋਰ ਤੋਂ ਯੂਟੀਐੱਸ ਆਨ ਮੋਬਾਇਲ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ । ਐਪ ਚਲਾਉਣ ਲਈ ਮੋਬਾਇਲ ਨੰਬਰ ਰਜਿਸਟਰਡ ਕਰਾਉਣਾ ਹੋਵੇਗਾ ਅਤੇ ਐਪ ‘ਤੇ ਆਪਣੀ ਆਈਡੀ ਬਣਾਉਣੀ ਹੋਵੇਗੀ ।Railway has issued a new rule to reduce the crowd at the ticket counterਭਾਰਤੀ ਰੇਲਵੇ ਟਿਕਟ ਬੁਕਿੰਗ ਦੀਆਂ ਸਹੂਲਤਾਂ ‘ਚ ਸੁਧਾਰ ਕਰਦੇ ਹੋਏ IRCTC ਦਾ ਇੱਕ ਨਵਾਂ ਐਂਡਰਾਇਡ ਬੇਸਡ ਐਪ ਜਾਰੀ ਕਰਨ ਦੀ ਤਿਅਰੀ ਕਰ ਰਿਹਾ ਹੈ। ਇਸਦੀ ਮਦਦ ਨਾਲ ਮੁਸਾਫਰਾਂ ਨੂੰ ਟਿਕਟ ਬੁੱਕ ਕਰਨ ‘ਚ ਵੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਨਾਲ ਇਸਦੀ ਮਦਦ ਨਾਲ ਲੋਕ ਆਪਣੀ ਯਾਤਰਾ ਨੂੰ ਬਿਹਤਰ ਤਰੀਕੇ ਨਾਲ ਯੋਜਨਾਬੱਧ ਬਣਾ ਸਕਦੇ ਹਨ। ਭਾਰਤੀ ਰੇਲਵੇ ਦੀ ਇਸ ਨਵੀਂ ਵੈਬਸਾਈਟ ਨੂੰ ਖਪਤਕਾਰਾਂ ਅਤੇ ਜ਼ਿਆਦਾ ਯੂਜਰ ਫਰੈਂਡਲੀ ਬਣਾਇਆ ਜਾਵੇਗਾ । ਇਸ ‘ਚ ਜ਼ਿਆਦਾ ਇਸ਼ਤਿਹਾਰ ਦੀ ਵੀ ਮੁਸ਼ਕਿਲ ਨਹੀਂ ਆਵੇਗੀ। ਇਸ ਦੇ ਨਾਲ ਹੀ ਨਾਲ ਇਸ ‘ਚ ਟਿਕਟ ਬੁੱਕ ਕਰਦੇ ਸਮੇਂ ਟਾਈਮ ਆਊਟ ਹੋਣ ਦੀ ਵੀ ਮੁਸ਼ਕਿਲ ਨਹੀਂ ਹੋਵੇਗੀ। ਭਾਰਤੀ ਰੇਲਵੇ ਇਸ ਨਵੇਂ ਐਪ ਦੇ ਜ਼ਰੀਏ ਖ਼ਪਤਕਾਰਾਂ ਲਈ ਸਹੂਲਤ ਦੇ ਨਾਲ-ਨਾਲ ਆਪਣੇ ਆਪ ਦੇ ਬਿਜ਼ਨੈੱਸ ‘ਚ ਵੀ ਵੱਡੇ ਸੁਧਾਰ ਦੇ ਤੌਰ ‘ਤੇ ਦੇਖ ਰਹੀ ਹੈ।Railway has issued a new rule to reduce the crowd at the ticket counterਇਸ ਨਵੇਂ ਐਪ ‘ਚ ਮੁਸਾਫਰਾਂ ਨੂੰ ਆਪਣੇ ਕਨਫਰਮ ਟਿਕਟ ਉਥੇ ਹੀ ਦਿੱਖ ਜਾਣਗੇ ਨਾਲ ਹੀ ਨਾਲ ਇਸ ਦੀ ਮਦਦ ਨਾਲ ਤੱਤਕਾਲ ਟਿਕਟ ਦਾ ਗ਼ਲਤ ਫਾਇਦਾ ਚੁੱਕਣ ਵਾਲੀਆਂ ‘ਤੇ ਵੀ ਲਗਾਮ ਲਗਾਈ ਜਾ ਸਕੇਗੀ। ਰੇਲਵੇ ਆਪਣੇ ਇਸ ਨਵੀਂ ਯੋਜਨਾ ‘ਚ ਇੱਕ ਅਜਿਹੀ ਸਹੂਲਤ ਵੀ ਲਿਆਉਣ ਦੀ ਤਿਆਰੀ ‘ਚ ਹੈ, ਜਿਸਦੇ ਤਹਿਤ ਲੋਕਾਂ ਨੂੰ ਟ੍ਰੇਨ ਦੇ ਆਉਣ ਅਤੇ ਖੁੱਲ੍ਹਣ ਦਾ ਸਹੀ ਸਮੇਂ ਦਾ ਸੰਦੇਸ਼ ਵੀ ਭੇਜਿਆ ਜਾਵੇ। ਇਸ ਤੋਂ ਇਲਾਵਾ ਟ੍ਰੇਨ ਦੇ ਦੇਰ ਹੋਣ ਦੀ ਹਾਲਤ ‘ਚ ਵੀ ਸਫਰ ਕਰ ਰਹੇ ਮੁਸਾਫਰਾਂ ਦੇ ਫੋਨ ‘ਤੇ ਐਸਐਮਐਸ ਅਲਰਟ ਭੇਜਿਆ ਜਾਵੇਗਾ।ਇਸ ਨਵੇਂ ਫ਼ੀਚਰ ਨੂੰ ਜੋੜਨ ਲਈ ਰੇਲਵੇ ਇਸਰੋ ਦੀ ਵੀ ਮਦਦ ਲਵੇਗਾ। ਜਿਸਦੇ ਨਾਲ ਕਿ ਸੈਟੇਲਾਈਟ ਦੀ ਮਦਦ ਨਾਲ ਟ੍ਰੇਨ ਦਾ ਸਹੀ ਸਮਾਂ ਅਤੇ ਰਿਪੋਰਟ ਮੁਸਾਫਰਾਂ ਨੂੰ ਦਿੱਤੀ ਜਾ ਸਕੇ। ਜਾਣਕਾਰੀ ਮੁਤਾਬਕ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਕੋਈ ਵੀ ਵਿਅਕਤੀ ਟ੍ਰੇਨ ਦੇ ਲੋਕੇਸ਼ਨ ਨੂੰ ਟ੍ਰੈਕ ਕਰਨ ‘ਚ ਸਮਰੱਥ ਹੋਵੇਗਾ।Railway has issued a new rule to reduce the crowd at the ticket counterਉਨ੍ਹਾਂ ਨੇ ਕਿਹਾ ਕਿ ਹੁਣੇ ਲੋਕਲ ਸਟੇਸ਼ਨਾਂ ‘ਤੇ ਲੋਕ ਗੱਡੀਆਂ ਦੇ ਉੱਥੇ ਪੁੱਜਣ ਅਤੇ ਨਿਕਲਣ ਦਾ ਰਿਕਾਰਡ ਭਰਦੇ ਹਨ ਜੋ ਕਿ ਟ੍ਰੇਨ ਦੇ ਲੇਟ ਹੋਣ ਦੀ ਹਾਲਤ ‘ਚ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਬਚਣ ਲਈ ਥੋੜ੍ਹਾ ਬਦਲ ਕੇ ਭਰ ਦਿੱਤਾ ਜਾਂਦਾ ਹੈ।ਰੇਲਵੇ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਆਈਆਰਸੀਟੀਸੀ ਦੇ ਮੁਕਾਬਲੇ ਹੋਰ ਦੂਜੀਆਂ ਟਰੈਵਲ ਵੈਬਸਾਈਟ ‘ਤੇ ਨੇਵੀਗੇਟ ਕਰਨਾ ਆਸਾਨ ਹੁੰਦਾ ਹੈ। ਇਸ ਤੋਂ ਇਲਾਵਾ ਭਾਰਤੀ ਰੇਲਵੇ ਦੇ ਸੈਂਟਰਲ ਇੰਫਾਰਮੈਸ਼ਨ ਸਿਸਟਮ, ਆਈਆਰਸੀਟੀਸੀ ਅਤੇ ਰੇਲਵੇ ਦੇ ਆਈਟੀ ਵਿਭਾਗ ਨੂੰ ਵੀ ਇਕੱਠੇ ਜੋੜਨ ਦੀ ਤਿਆਰੀ ‘ ਚ ਹੈ।

The post ਟਿਕਟ ਕਾਊਂਟਰ ‘ਤੇ ਭੀੜ ਘੱਟ ਕਰਨ ਲਈ ਰੇਲਵੇ ਨੇ ਜਾਰੀ ਕੀਤਾ ਨਵਾਂ ਨਿਯਮ appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਟਿਕਟ ਕਾਊਂਟਰ ‘ਤੇ ਭੀੜ ਘੱਟ ਕਰਨ ਲਈ ਰੇਲਵੇ ਨੇ ਜਾਰੀ ਕੀਤਾ ਨਵਾਂ ਨਿਯਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×