Get Even More Visitors To Your Blog, Upgrade To A Business Listing >>

ਸ੍ਰੀਨਗਰ ‘ਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਗ੍ਰਿਫ਼ਤਾਰ

J&K police arrests LeT terrorist: ਜੰਮੂ-ਕਸ਼ਮੀਰ: ਸ਼੍ਰੀਨਗਰ ਦੇ ਇੱਕ ਹਸਪਤਾਲ ਤੋਂ ਲਸ਼ਕਰ-ਏ-ਤੋਇਬਾ ਦਾ ਇੱਕ ਅੱਤਵਾਦੀ ਸ਼ਨਿਵਾਰ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਦੇ ‘ਸਪੈਸ਼ਲ ਆਪਰੇਸ਼ਨ ਗਰੁੱਪ’ ਨੇ ਉੱਤਰ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿੱਚ ਹਾਜਿਨ ਇਲਾਕੇ ਦੇ ਨਿਵਾਸੀ ਨਿਸਾਰ ਅਹਿਮਦ ਡਾਰ ਨੂੰ ਸ਼ਹਿਰ ਦੇ ਸ੍ਰੀਮਹਾਰਾਜਾ ਹਰੀ ਸਿੰਘ ਹਸਪਤਾਲ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

J&K police arrests LeT terrorist
J&K police arrests LeT terrorist

ਉਨ੍ਹਾਂ ਦੱਸਿਆ ਕਿ ਡਾਰ ਦਾ ਸਬੰਧ ਲਸ਼ਕਰ-ਏ-ਤੋਇਬਾ ਨਾਲ ਸੀ । ਸੂਤਰਾਂ ਅਨੁਸਾਰ ਅੱਤਵਾਦੀ ਨਿਸਾਰ ਡਾਰ ਪਹਿਲਾਂ ਕਸ਼ਮੀਰ ਦੇ ਕੁਲਨ ਗੰਦਾਰਬਲ ਵਿੱਚ ਹੋਏ ਮੁਕਾਬਲੇ ਦੌਰਾਨ ਭੱਜ ਗਿਆ ਸੀ, ਇਸ ਦੌਰਾਨ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਸੀ ।

J&K police arrests LeT terrorist
J&K police arrests LeT terrorist

ਇਸ ਮਾਮਲੇ ਵਿੱਚ ਸ਼੍ਰੀਨਗਰ ਵਿੱਚ ਸੁਰੱਖਿਆ ਬਲਾਂ ਵੱਲੋਂ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਇੱਕ ਅਭਿਆਨ ਚਲਾਇਆ ਅਤੇ ਅੱਤਵਾਦੀ ਨੂੰ ਕਾਬੂ ਕੀਤਾ । ਉਸ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਜ਼ਬਤ ਕਰ ਲਿਆ ਗਿਆ ਸੀ ।

J&K police arrests LeT terrorist

ਦੱਸ ਦੇਈਏ ਕਿ 23 ਸਾਲਾਂ ਨਿਸਾਰ ਅਹਿਮਦ ਡਾਰ ਨੂੰ ਇਕ ਸ਼੍ਰੇਣੀਬੱਧ ਅੱਤਵਾਦੀ ਦੇ ਤੌਰ ‘ਤੇ ਸੂਚੀਬੱਧ ਕੀਤਾ ਗਿਆ ਸੀ ਅਤੇ ਉਸ ਵਿਰੁੱਧ ਅੱਠ ਐਫਆਈਆਰ ਦਰਜ ਹਨ । ਇਸ ਤੋਂ ਪਹਿਲਾਂ ਵੀ ਉਸਨੂੰ ਦੋ ਵਾਰ ਪਬਲਿਕ ਸੇਫਟੀ ਐਕਟ ਦੇ ਅਧੀਨ ਹਿਰਾਸਤ ਵਿੱਚ ਲਿਆ ਗਿਆ ਸੀ । ਜ਼ਿਕਰਯੋਗ ਹੈ ਕਿ ਡਾਰ ਸਲੀਮ ਪੈਰੇ ਦਾ ਸਾਥੀ ਹੈ, ਜੋ ਉੱਤਰੀ ਕਸ਼ਮੀਰ ਵਿੱਚ ਲਸ਼ਕਰ ਦਾ ਇੱਕ ਚੋਟੀ ਦਾ ਅੱਤਵਾਦੀ ਸਰਗਰਮ ਹੈ । 

The post ਸ੍ਰੀਨਗਰ ‘ਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਗ੍ਰਿਫ਼ਤਾਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਸ੍ਰੀਨਗਰ ‘ਚ ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਗ੍ਰਿਫ਼ਤਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×