Get Even More Visitors To Your Blog, Upgrade To A Business Listing >>

ਸਿਰਫ 6 ਮਿੰਟਾ ‘ਚ ਵਿਕ ਗਈ Royal Enfield Pegasus 500 ਦੀ 250 ਮੋਟਰਸਾਈਕਲ

Royal Enfield Classic 500 Pegasus: ਨਵੀਂ ਦਿੱਲੀ : ਰਾਇਲ ਐਨਫੀਲਡ ਦਾ ਲੇਟੈਸਟ ਬਾਇਕ Pegasus 500 ਦਾ ਲਿਮਿਟਡ ਐਡੀਸ਼ਨ ਬੁਕਿੰਗ ਸ਼ੁਰੂ ਹੋਣ ਤੋਂ ਸਿਰਫ਼ ਤਿੰਨ ਮਿੰਟਾ ਦੇ ਅੰਦਰ ਬੁੱਕ ਹੋ ਗਈ। ਕੰਪਨੀ ਨੇ ਦੁਨੀਆ ਭਰ ‘ਚ ਇਸ ਬਾਇਕ ਦੇ ਸਿਰਫ 1000 ਯੂਨਿਟਸ ਹੀ ਸੇਲ ਆਊਟ ਕਰੇਗੀ। ਜਦੋਂ ਕਿ ਭਾਰਤ ਵਿੱਚ ਇਸ ਬਾਇਕ ਦੇ ਸਿਰਫ 250 ਯੂਨਿਟਸ ਹੀ ਵੇਚੇ ਜਾਣੇ ਸਨ। ਰਾਇਲ ਐਨਫੀਲਡ ਦੀ ਇਸ ਬਾਇਕ ਨੂੰ ਲੈ ਕੇ ਲੋਕਾਂ ਵਿੱਚ ਕਿੰਨਾ ਕਰੇਜ ਸੀ ਇਸਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੁਕਿੰਗ ਸ਼ੁਰੂ ਹੋਣ ਤੋਂ ਸਿਰਫ 3 ਮਿੰਟਾ ‘ਚ ਹੀ ਇਸ ਲਿਮਿਟਡ ਐਡੀਸ਼ਨ ਦੀਆਂ ਸਾਰੀਆਂ ਬਾਈਕਾ ਦੀ ਬੁਕਿੰਗ ਹੋ ਗਈ। ਹਾਲਾਂਕਿ ਕੰਪਨੀ ਨੇ ਆਪਣੀ ਇਸ ਬਾਇਕ ਦੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਸੀ ਬਸ ਇਸਨੂੰ ਕਾਸਮੈਟਿਕ ਬਦਲਾਅ ਦੇ ਨਾਲ ਪੇਸ਼ ਕੀਤਾ ਸੀ । ਇਸ ਬਾਇਕ ਨੂੰ ਵਰਲਡ ਵਾਰ-2 ‘ਚ ਯੂਜ ਕੀਤੀ ਗਈ ਬਾਇਕ ਤੋਂ ਇੰਸਪਾਇਰਡ ਹੋਕੇ ਡਿਜ਼ਾਈਨ ਕੀਤਾ ਗਿਆ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਬ੍ਰਿਟੇਨ ‘ਚ ਇਸ ਬਾਇਕ ਦੇ ਸਿਰਫ 190 ਯੂਨਿਟਸ ਹੀ ਸੇਲ ਕੀਤੇ ਜਾਣਗੇ।

Royal Enfield Classic 500 PegasusRoyal Enfield Classic 500 Pegasus

#10 ਜੁਲਾਈ ਨੂੰ ਹੋ ਗਈ ਸੀ ਸਾਇਟ ਕਰੇਸ਼
– ਇਸ ਤੋਂ ਪਹਿਲਾਂ ਵੀ ਰਾਇਲ ਐਨਫੀਲਡ ਨੇ ਇਸ ਬਾਇਕ ਨੂੰ ਸੇਲ ਕਰਨ ਲਈ 10 ਜੁਲਾਈ ਨੂੰ ਤਾਰੀਖ ਤੈਅ ਕੀਤੀ ਸੀ ਪਰ ਵੈੱਬਸਾਈਟ ਕਰੇਸ਼ ਹੋ ਜਾਣ ਦੀ ਵਜ੍ਹਾ ਨਾਲ ਇਸਨੂੰ ਨਹੀਂ ਵੇਚਿਆ ਜਾ ਸਕਿਆ ।
-ਇਸ ਤੋਂ ਬਾਅਦ ਕੰਪਨੀ ਨੇ 25 ਜੁਲਾਈ ਦੀ ਤਾਰੀਖ ਤੈਅ ਕੀਤੀ ਸੀ ।

Royal Enfield Classic 500 Pegasus

#ਕੀ ਹੈ ਇਸ ਬਾਇਕ ‘ਚ ਖਾਸ
-ਇਸ ਬਾਇਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਨੂੰ ਵਰਲ‍ਡ ਵਾਰ – 2 ਵਿੱਚ ਯੂਜ ਹੋਣ ਵਾਲੀ ਮੋਟਰਸਾਈਕਲ ਜਿਸ ਨੂੰ Flying Flea ਦੇ ਤਰਜ ‘ਤੇ ਡਿਜ਼ਾਈਨ ਕੀਤਾ ਗਿਆ ਹੈ।
-ਇਸ ਬਾਇਕ ਵਿੱਚ ਕਸਟਮਰਸ ਨੂੰ ਮਿਲਿਟਰੀ ਇੰਸਪਾਇਰਡ ਕੈਨਵਸ ਪੇਨਿਅਰਸ , ਪੈਗਾਸਸ ਲੋਕੋ ਅਤੇ ਪੈਗਾਸਸ ਲਿਖਿਆ ਹੋਇਆ ਹੇਲਮੈਟ ਅਤੇ ਟੀ-ਸ਼ਰਟ ਦਿੱਤਾ ਜਾਵੇਗਾ ।
-ਬਾਇਕ ਨੂੰ ਸਿਰਫ ਦੋ ਰੰਗਾਂ ‘ਚ ਲਾਂਚ ਕੀਤਾ ਗਿਆ ਹੈ ਸਰਵਿਸ ਬਰਾਊਨ ਅਤੇ ਓਲਿਵ ਡਰਬ ਗਰੀਨ , ਪਰ ਭਾਰਤ ‘ਚ ਇਸ ਬਾਇਕ ਦਾ ਸਿਰਫ ਸਰਵਿਸ ਬਰਾਊਨ ਕਲਰ ਹੀ ਵੇਚਿਆ ਜਾਵੇਗਾ।

Royal Enfield Classic 500 Pegasus

#ਕਿੰਨੀ ਹੈ ਇਸ ਬਾਇਕ ਦੀ ਕੀਮਤ
-ਰਾਇਲ ਐਨਫੀਲਡ Classic 500 Pegasus Edition ਦੀ ਕੀਮਤ ਮਹਾਰਾਸ਼ਟਰ 2 . 49 ਲੱਖ ਰੁਪਏ ਹੈ ਜਦੋਂ ਕਿ ਦਿੱਲੀ ‘ਚ ਇਸ ਬਾਇਕ ਦੀ ਕੀਮਤ 2 . 40 ਲੱਖ ਰੁਪਏ ਹੈ।
– ਇਸ ਬਾਇਕ ਮਈ 2018 ਵਿੱਚ ਸਭ ਤੋਂ ਪਹਿਲਾਂ UK ਵਿੱਚ ਪੇਸ਼ ਕੀਤਾ ਗਿਆ ਸੀ। ਭਾਰਤ ‘ਚ ਇਸ ਬਾਇਕ ਨੂੰ ਜੂਨ 2018 ‘ਚ ਲਾਂਚ ਕੀਤਾ ਗਿਆ ਸੀ। ਇਸ ਬਾਇਕ ਦਾ ਲਿਮਿਟਡ ਐਡੀਸ਼ਨ ਮਾਡਲ ਕੰਪਨੀ ਲਈ ਬੇਹੱਦ ਖਾਸ ਹੈ।

Royal Enfield Classic 500 PegasusRoyal Enfield Classic 500 Pegasus

#ਇਹ ਹੈ ਇਸ ਬਾਇਕ ਦੇ ਸਪੇਸ਼ੀਫਿਕੇਸ਼ਨ
– ਇਸ ਬਾਇਕ ‘ਚ 499 ਸੀਸੀ ਦਾ ਸਿੰਗਲ ਸਲੰਡਰ ਇੰਜਣ ਲੱਗਾ ਹੋਇਆ ਹੈ।
– ਇੰਜਣ 5250 rpm ‘ਤੇ 27 . 2 Bhp ਦਾ ਪਾਵਰ ਜਨਰੇਟ ਕਰਦਾ ਹੈ।
– ਇਸਦੇ ਨਾਲ ਹੀ ਬਾਇਕ 4000 rpm ‘ਤੇ 41 . 3Nm ਦਾ ਟਾਰਕ ਜਨਰੇਟ ਕਰਦਾ ਹੈ।
– ਬਾਇਕ ਵਿੱਚ 5 ਸਪੀਟ ਗਿਅਰ ਟਰਾਂਸਮਿਸ਼ਨ ਦਿੱਤਾ ਗਿਆ ਹੈ ।
– ਇਸ ‘ਚ 13.50 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ।
– ਇਸ ਬਾਇਕ ਦਾ ਮਾਈਲੇਜ 25 – 30 kmpl ਹੈ।
– ਬਾਇਕ ਦੀ ਟਾਪ ਸਪੀਡ 130 kmph ਹੈ । ਬਾਇਕ 0 – 60 kmph ਦਾ ਸਪੀਡ ਸਿਰਫ 3 . 90 ਸੈਕਿੰਡ ‘ਚ ਫੜ ਲੈਂਦੀ ਹੈ ।
– ਬਾਇਕ ਦੀ ਕੀਮਤ 2 . 40 ਲੱਖ ਰੁਪਏ ਹੈ।

Royal Enfield Classic 500 Pegasus

The post ਸਿਰਫ 6 ਮਿੰਟਾ ‘ਚ ਵਿਕ ਗਈ Royal Enfield Pegasus 500 ਦੀ 250 ਮੋਟਰਸਾਈਕਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਿਰਫ 6 ਮਿੰਟਾ ‘ਚ ਵਿਕ ਗਈ Royal Enfield Pegasus 500 ਦੀ 250 ਮੋਟਰਸਾਈਕਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×