Get Even More Visitors To Your Blog, Upgrade To A Business Listing >>

ਦੇਸੀ ਗਰਲ ਅਮਰੀਕਨ ਅੰਦਾਜ਼ ‘ਚ ਆਈ ਨਜ਼ਰ, ਲੋਕਾਂ ਨੇ ਇੰਝ ਕੀਤਾ ਟਰੋਲ  

Desi Girl Looks American Style: ਬਾਲੀਵੁੱਡ ਸਟਾਰ ਪ੍ਰਿਅੰਕਾ ਚੋਪੜਾ ਸ਼ੁਰੂ ਤੋਂ ਹੀ ਆਪਣੇ ਪਹਿਰਾਵੇ ਕਰਕੇ ਲੋਕਾਂ ਵਿੱਚ ਪੋਪੂਲਰ ਰਹੀ ਹੈ। ਅਕਸਰ ਹੀ ਉਹਨਾਂ ਦੇ ਫੈਨਜ਼ ਉਹਨਾਂ ਦੀ ਡ੍ਰੈੱਸ ਬਾਰੇ ਜਰੂਰ ਬੋਲਦੇ ਹਨ । ਪਰ ਹਾਲ ਹੀ ਵਿੱਚ ਪ੍ਰਿਅੰਕਾ ਦੇ ਨਵੇਂ ਸਟਾਇਲ ਨੂੰ ਲੋਕਾਂ ਨੇ ਨਾਪਸੰਦ ਕੀਤਾ ਹੈ। ਪ੍ਰਿਅੰਕਾ ਦੀ ਨਵੀਂ ਡ੍ਰੈੱਸ ਉੱਪਰ ਲੋਕਾਂ ਨੇ ਮਜ਼ਾਕ ਬਨਾਉਣਾ  ਵੀ ਸ਼ੁਰੂ ਕਰ ਦਿੱਤਾ ਹੈ।
Desi Girl Looks American StyleDesi Girl Looks American Style
ਟਵਿੱਟਰ ਤੇ ਲੋਕਾਂ ਨੇ ਪ੍ਰਿਅੰਕਾ ਦੀ ਡ੍ਰੈੱਸ  ਦੀ ਹੋਰ ਕਈ ਤਸਵੀਰਾਂ ਨਾਲ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪ੍ਰਿਅੰਕਾ ਨੇ ਆਪਣੇ ਸਕਰਟ ਸੂਟ ਵਿੱਚ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤਿਕਿਰਿਆ ਦੇਣੀ ਸ਼ੁਰੂ ਕਰ ਦਿੱਤੀ ਹੈ।
Desi Girl Looks American Style
ਪ੍ਰਿਅੰਕਾ ਦੀ ਇਹ ਡ੍ਰੈੱਸ ਮਿਮੀ ਕਟ੍ਰੇਲ ਨੇ ਬਨਾਈ ਸੀ। ਇਸ ਡ੍ਰੈੱਸ ਵਿੱਚ ਅੱਗੇ ਦੋ ਕੱਟ ਹਨ ਜਿਸ ਤੋਂ ਬਾਅਦ ਟਵਿੱਟਰ ਤੇ ਕਮੈਂਟਸ ਦੀ ਬਾਰਿਸ਼ ਹੋਣ ਲੱਗੀ।  ਕੁੱਝ ਲੋਕਾਂ ਨੇ ਕਿਹਾ ਕਿ ਸਾਨੂੰ  ਇਹ ਲੁੱਕ ਪਸੰਦ ਨਹੀਂ ਆਇਆ ਤਾਂ ਕੁੱਝ ਨੇ ਤਾਂ ਇਸਨੂੰ ਸਿੱਧਾ ਏਲੀਅਨ ਨਾਲ ਹੀ ਜੋੜ ਦਿੱਤਾ। ਦੱਸ ਦੇਈਏ ਕਿ ਪ੍ਰਿਅੰਕਾ ਦੀ ਡ੍ਰੈੱਸ ਉੱਪਰ ਕੋਈ ਪਹਿਲੀ ਵਾਰ ਟ੍ਰੋਲ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਲੰਮੇ ਕੋਟ ਦਾ ਮਜ਼ਾਕ ਬਣ ਚੁੱਕਿਆ ਹੈ। ਕਮੈਂਟਸ ਵਿੱਚ ਲੋਕਾਂ ਨੇ ਪ੍ਰਿਅੰਕਾ ਦੇ ਕੱਟ ਨੂੰ ਪੈਸੇ ਰੱਖਣ ਵਾਲੀ ਜੇਬ ਦੱਸਿਆ ਤਾਂ ਉੱਥੇ ਹੀ ਕੁੱਝ ਲੋਕਾਂ ਨੇ ਕਿਹਾ ਕਿ ਪ੍ਰਿਅੰਕਾ ਦੀ ਜੇਬ ਕਿਸ ਨੇ ਕੱਟ ਦਿੱਤੀ ਹੈ। ਹੱਦ ਤਾਂ ਤੱਦ ਹੋਈ ਜਦੋਂ ਲੋਕਾਂ ਨੇ ਇਸ ਡਰੈੱਸ ਨੂੰ ਚਾਹ ਦੀ ਮਲਾਈ ਤੋਂ ਲੈ ਕੇ ਪੋਛਾ ਤੇ ਪਾਇਦਾਨ ਨਾਲ ਜੋੜ ਦਿੱਤਾ। ਇਸ ਤੋਂ ਇਲਾਵਾ ਜਦੋਂ ਪ੍ਰਿਅੰਕਾ ਪ੍ਰਧਾਨ ਮੰਤਰੀ ਨੂੰ ਮਿਲੀ ਤੱਦ ਕੱਪੜੇ ਸਹੀ ਨਾ ਹੋਣ ਪਿੱਛੇ ਲੋਕਾਂ ਨੇ ਪ੍ਰਿਅੰਕਾ ਨੂੰ ਬਹੁਤ ਸੁਨਾਇਆ ਸੀ। ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦਿਆਂ ਲੋਕਾਂ ਨੇ ਉਸ ਕੱਟ ਨੂੰ ਅੱਖਾਂ ਨਾਲ ਮਿਲਾ ਦਿਤਾ। ਲੋਕਾਂ ਨੇ ਫੋਟੋ ਵਿੱਚ ਅਲੱਗ- ਅਲੱਗ ਨਸ਼ਾ ਕਰਨ ਤੋਂ ਬਾਅਦ ਅੱਖਾਂ ਦੀ ਫੋਟੋ ਨੂੰ ਪ੍ਰਿਅੰਕਾ ਦੀ ਡ੍ਰੈੱਸ ਨਾਲ ਜੋੜਿਆ।
Desi Girl Looks American Style
Desi Girl Looks American Style
ਇਸ ਤੋਂ ਇਲਾਵਾ ਬਾਲੀਵੁੱਡ ਦੀ ਦੇਸੀ ਗਰਲ ਤੇ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਪੁਲਾੜ ਯਾਤਰੀ ਕਲਪਨਾ ਚਾਵਲਾ ਦੇ ਕਿਰਦਾਰ ‘ਚ ਨਜ਼ਰ ਨਹੀਂ ਆਏਗੀ। ਪ੍ਰਿਯੰਕਾ ਚੋਪੜਾ ਜਲਦੀ ਹੀ ਬਾਲੀਵੁੱਡ ‘ਚ ਵਾਪਸੀ ਕਰ ਰਹੀ ਹੈ ਤੇ ਉਹ ਸਲਮਾਨ ਖਾਨ ਨਾਲ ਫਿਲਮ ‘ਭਾਰਤ’ ਵਿਚ ਨਜ਼ਰ ਆਏਗੀ। ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਫਿਲਮ ਸਾਲ 2019 ‘ਚ ਰਿਲੀਜ਼ ਹੋਵੇਗੀ। ਕਲਪਨਾ ਚਾਵਲਾ ‘ਤੇ ਬਣਨ ਵਾਲੀ ਫਿਲਮ ਬਾਰੇ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਪਤੀ ਜੀਨ ਪਿਅਰੇ ਹੈਰੀਸਨ ਨੇ ਇਸ ਦੇ ਰਾਈਟਸ ਦੇਣ ਤੋਂ ਨਾਂਹ ਕਰ ਦਿੱਤੀ ਹੈ, ਜਿਸ ਕਾਰਨ ਇਹ ਫਿਲਮ ਰੋਕ ਦਿੱਤੀ ਗਈ ਹੈ।
Desi Girl Looks American Style
ਇਸ ਫਿਲਮ ਨੂੰ ਪ੍ਰਿਯਾ ਮਿਸ਼ਰਾ ਨਿਰਦੇਸ਼ਿਤ ਕਰਨ ਵਾਲੀ ਸੀ, ਜੋ ਇਸ ਦੀ ਸਕ੍ਰਿਪਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਉਹ ਕਲਪਨਾ ਦੇ ਪਿਤਾ ਬੀ. ਐੱਲ. ਚਾਵਲਾ ਨੂੰ ਵੀ ਮਿਲ ਚੁੱਕੀ ਸੀ ਤੇ ਕਿਹਾ ਜਾ ਰਿਹਾ ਸੀ ਕਿ ਸਭ ਕੁਝ ਤੈਅ ਹੋ ਚੁੱਕਾ ਸੀ। ਕਿਹਾ ਜਾ ਰਿਹਾ ਹੈ ਕਿ ਕਲਪਨਾ ਦੇ ਮਰਨ ਤੋਂ ਬਾਅਦ ਸਾਰੇ ਰਾਈਟਸ ਉਨ੍ਹਾਂ ਦੇ ਪਤੀ ਕੋਲ ਹਨ। ਇਹ ਵੀ ਚਰਚਾ ਹੈ ਕਿ ਪ੍ਰਿਯੰਕਾ ਦੀ ਟੀਮ ਨੇ ਵੀ ਰਾਈਟਸ ਲਈ ਕੋਸ਼ਿਸ਼ ਕੀਤੀ ਪਰ ਹੈਰੀਸਨ ਇਸ ਲਈ ਤਿਆਰ ਨਹੀਂ ਹੋਏ।

The post ਦੇਸੀ ਗਰਲ ਅਮਰੀਕਨ ਅੰਦਾਜ਼ ‘ਚ ਆਈ ਨਜ਼ਰ, ਲੋਕਾਂ ਨੇ ਇੰਝ ਕੀਤਾ ਟਰੋਲ   appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਦੇਸੀ ਗਰਲ ਅਮਰੀਕਨ ਅੰਦਾਜ਼ ‘ਚ ਆਈ ਨਜ਼ਰ, ਲੋਕਾਂ ਨੇ ਇੰਝ ਕੀਤਾ ਟਰੋਲ  

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×