Get Even More Visitors To Your Blog, Upgrade To A Business Listing >>

ਲੁਧਿਆਣਾ ‘ਚ ਦੇਰ ਰਾਤ ਟੋਲ ਪਲਾਜ਼ਾ ਤੇ ਹੋਇਆ ਹੰਗਾਮਾ

Ludhiana Toll Plaza  ਬੀਤੀ ਰਾਤ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ‘ਚ ਵਾਹਨ ਚਾਲਕਾਂ ਤੇ ਟੋਲ ਕਰਮਚਾਰੀਆਂ ਵਿਚਕਾਰ ਹੰਗਾਮਾ ਹੋ ਗਿਆ। ਇਸ ਹੰਗਾਮੇ ਦਾ ਕਾਰਨ ਅਦਾਲਤ ਦੇ ਹੁਕਮ ਤੋਂ ਬਾਅਦ ਵੀ ਟੋਲ ਤੇ ਲੋਕਾਂ ਤੋਂ ਪੈਸੇ ਵਸੂਲੇ ਜਾ ਰਹੇ ਸਨ।

Ludhiana Toll PlazaLudhiana Toll Plaza

ਦੱਸ ਦੇਈਏ ਕਿ ਕੁੱਝ ਦਿਨ ਪਹਿਲਾ ਕਪੂਰਥਲਾ ਲੋਕ ਅਦਾਲਤ ਨੇ ਹੁਕਮ ਦਿੱਤੇ ਸਨ ਕਿ ਜਦੋ ਤੱਕ ਸਾਰੇ ਮਾਰਗਾ ਦੀ ਮੁਰੰਮਤ ਨਹੀਂ ਹੋ ਜਾਂਦੀ ਉਦੋਂ ਤੱਕ ਟੋਲ ਪਲਾਜ਼ਾ ਬੰਦ ਰਹਿਣਗੇ, ਪਰ ਇਸ ਦੇ ਬਾਵਜੂਦ ਟੋਲ ਕਰਮੀ ਅਜੇ ਵੀ ਲੋਕਾਂ ਕੋਲੋਂ ਰਕਮ ਵਸੂਲ ਕਰ ਰਹੇ ਹਨ ਜਿਸ ਦੇ ਚਲਦਿਆਂ ਲੋਕਾਂ ਨੇ ਇਸ ਦਾ ਵਰੋਧ ਕੀਤਾ ਹੈ ਅਤੇ ਕਦੋਂ ਇਸ ਵਿਰੋਧ ਨੇ ਹੰਗਾਮੇ ਦਾ ਰੂਪ ਧਾਰ ਲਿਆ ਪਤਾ ਹੈ ਨਹੀਂ ਲੱਗਿਆ…Ludhiana Toll Plaza

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਜਦੋ ਅਦਾਲਤ ਵੱਲੋਂ ਇਹ ਹੁਕਮ ਦਿੱਤੇ ਗਏ ਸੀ, ਤਾਂ ਇਹ ਰਕਮ ਵਸੂਲੀ ਜਾ ਰਹੀ ਸੀ ਇਸ ਹੰਗਾਮੇ ਕਰਕੇ ਕਈ ਕਿਲੋਮੀਟਰ ਤੱਕ ਵਾਹਨਾਂ ਦੀ ਲੰਬੀ ਲਾਈਨ ਹੋ ਗਈ। ਜਿਸ ਦੇ ਚਲਦਿਆਂ ਆਮ ਲੋਕਾਂ ਨੂੰ ਬਹੁਤ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਟੋਲ ਪਲਾਜ਼ਾ ‘ਤੇ ਇਸ ਹੰਗਾਮੇ ‘ਚ ਲੋਕ ਹੱਥੋਪਾਈ ਤੱਕ ਉਤਰ ਆਏ।Ludhiana Toll Plaza

ਇਹ ਸਭ ਹੋਣ ਤੋਂ ਬਾਅਦ ਟੋਲ ਪਲਾਜ਼ਾ ਦੇ ਅਧਿਕਾਰੀਆਂ ਨੇ ਕਿਹਾ ਕਿ ਉਹਨਾ ਕੋਲ ਅਦਾਲਤ ਦਾ ਸਟੇਅ ਓਰਡਰ ਹੈ। ਜਿਸ ਕਾਰਨ ਉਹ ਹੁਣ ਪਰਚੀ ਕੱਟ ਸਕਦੇ ਹਨ ਦੂਜੇ ਪਾਸੇ ਸੜਕਾਂ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ,ਪਰ ਇਸ ਦੇ ਚਲਦਿਆਂ ਵੀ ਕਈ ਵਾਹਨ ਚਾਲਕ ਟੋਲ ਬੈਰੀਅਰ ਤੋੜ ਕੇ ਨਿਕਲਦੇ ਦਿਖਾਈ ਦਿੱਤੇ।

The post ਲੁਧਿਆਣਾ ‘ਚ ਦੇਰ ਰਾਤ ਟੋਲ ਪਲਾਜ਼ਾ ਤੇ ਹੋਇਆ ਹੰਗਾਮਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਲੁਧਿਆਣਾ ‘ਚ ਦੇਰ ਰਾਤ ਟੋਲ ਪਲਾਜ਼ਾ ਤੇ ਹੋਇਆ ਹੰਗਾਮਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×