Get Even More Visitors To Your Blog, Upgrade To A Business Listing >>

ਆਮ ਆਦਮੀ ਪਾਰਟੀ ਪੰਜਾਬ ਨੇ ਮੁੜ ਚੰਡੀਗੜ੍ਹ ‘ਚ ਖੋਲਿਆ ਆਪਣਾ ਦਫ਼ਤਰ

AAP opens Punjab office Chandigarh again:ਚੰਡੀਗੜ੍ਹ(ਨਰਿੰਦਰ ਜੱਗਾ): ਆਮ ਆਦਮੀ ਪਾਰਟੀ ਪੰਜਾਬ ਨੇ ਆਪਣਾ ਪਾਰਟੀ ਦਫ਼ਤਰ ਮੁੜ ਤੋਂ ਚੰਡੀਗੜ੍ਹ ਦੇ ਸੈਕਟਰ 33 ਵਿਚ ਖੋਲ੍ਹ ਲਿਆ ਹੈ। ਇਸ ਤੋਂ ਪਹਿਲਾਂ ਪਾਰਟੀ ਨੇ ਲੰਗੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਸੂਬਾ ਪੱਧਰੀ ਮੁੱਖ ਦਫ਼ਤਰ ਜਲੰਧਰ ਤੋਂ ਚੰਡੀਗੜ੍ਹ ਦੇ ਸੈਕਟਰ 16 ‘ਚ ਸ਼ਿਫਟ ਕੀਤਾ ਸੀ ਪਰ ਪੰਜਾਬ ਵਿਧਾਨ ਸਭਾ ‘ਚ ਮਿਲੀ ਹਾਰ ਮਗਰੋਂ ਪਾਰਟੀ ਦਾ ਪੈਸਿਆਂ ਨੂੰ ਲੈ ਕੇ ਸਾਰਾ ਗਣਿਤ ਵਿਗੜ ਗਿਆ ਅਤੇ ਪਾਰਟੀ ਨੂੰ ਸੈਕਟਰ 16 ਵਾਲੇ ਪਾਰਟੀ ਦਫ਼ਤਰ ਦਾ ਕਿਰਾਇਆ ਭਰਨਾ ਵੀ ਮੁਸ਼ਕਿਲ ਹੋ ਰਿਹਾ ਸੀ। ਸੈਕਟਰ 16 ਦੇ ਪਾਰਟੀ ਦਫਤਰ ਦਾ ਕਿਰਾਇਆ ਜੋ ਕਿ 2 ਲੱਖ ਰੁਪਏ ਪ੍ਰਤੀ ਮਹੀਨੇ ਬਣਦਾ ਸੀ।AAP opens Punjab office Chandigarh again

AAP opens Punjab office Chandigarh again

ਆਮ ਆਦਮੀ ਪਾਰਟੀ ਨੂੰ ਮੁੱਖ ਦਫ਼ਤਰ ਸੈਕਟਰ 16 ਦਾ ਕਿਰਾਇਆ ਭਰਨਾ ਔਖਾ ਹੋ ਰਿਹਾ ਸੀ ਜਿਸ ਕਾਰਨ ਪਾਰਟੀ ਨੂੰ ਇਹ ਦਫ਼ਤਰ ਬੰਦ ਕਰਨਾ ਪਿਆ ਪਰ ਹੁਣ ਆਉਣ ਵਾਲਿਆਂ ਸੰਸਦ ਚੋਣਾਂ ਨੂੰ ਧਿਆਨ ‘ਚ ਰੱਖਦਿਆਂ ਪਾਰਟੀ ਨੇ ਮੁੜ ਆਪਣਾ ਦਫਤਰ ਚੰਡੀਗੜ੍ਹ ਦੇ ਸੈਕਟਰ 33 ਵਿਖੇ ਖੋਲਿਆ ਹੈ। ਇਥੇ ਦਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਖਰਚਾ ਦਿੱਲੀ ਦੇ ਹੈੱਡ ਕੁਆਰਟਰ ਭਾਵ ਮੁਖ ਦਫਤਰ ਤੋਂ ਹੀ ਮਿਲਦਾ ਹੈ। ਜੋ ਵੀ ਖਰਚਾ ਮਿਲਦਾ ਹੈ ਉਹ ਪਾਰਟੀ ਨੂੰ ਦਿੱਲੀ ਤੋਂ ਮਿਲਦਾ ਹੈ ਅਤੇ ਪੰਜਾਬ ਦੀ ਵਿਧਾਨ ਸਭਾ ਚੋਣਾਂ ਵੇਲੇ ਇਹ ਖਰਚੇ ਕੀਤੇ ਗਏ ਅਤੇ ਮੁੜ ਪਾਰਟੀ ਕੰਗਾਲ ਹੋ ਗਈ।AAP opens Punjab office Chandigarh againਸੂਤਰਾਂ ਅਨੁਸਾਰ ਇਸ ਵੇਲੇ ਪੰਜਾਬ ਆਮ ਆਦਮੀ ਪਾਰਟੀ ਦਾ ਇਸ ਵੇਲੇ ਖਾਤਾ ਬਿਲਕੁਲ ਖਾਲੀ ਹੈ। ਇਸ ਵੇਲੇ ਪੰਜਾਬ ਪਾਰਟੀ ਦੇ ਬੈਂਕ ਖਾਤੇ ‘ਚ 0 ਰੁਪਏ ਹਨ ਜਿਸ ਕਾਰਨ ਪਾਰਟੀ ਨੂੰ ਪ੍ਰੈਸ ਕਾਨਫਰੰਸ ਕਰਨੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਇਕ ਬੁਲਾਰੇ ਨੇ ਦੱਸਿਆ ਹੈ ਕਿ ਪਾਰਟੀ ਹਾਈ ਕਮਾਂਡ ਨੇ ਪੰਜਾਬ ਦੇ ਪਾਰਟੀ ਵਰਕਰਾਂ ਨੂੰ ਆਪਣੇ ਘਰਾਂ ਵਿਚ ਹੀ ਪ੍ਰੈਸ ਕਾਨਫਰੰਸ ਕਰਨ ਦੀ ਹਦਾਇਤਾਂ ਦਿਤੀਆਂ ਹਨ। ਪੰਜਾਬ ਪਾਰਟੀ ਦੇ ਕੋ-ਕਨਵੀਨਰ ਅਮਨ ਅਰੋੜਾ ਨੇ ਵੀ ਬੀਤੇ ਦਿਨੀਂ ਆਉਣ ਵਾਲੀ ਸੰਸਦ ਚੋਣਾਂ ਨੂੰ ਲੈ ਕੇ ਇਕ ਮੀਟਿੰਗ ਕੀਤੀ ਸੀ ਜੋ ਕਿ ਉਨ੍ਹਾਂ ਨੇ ਆਪਣੇ ਘਰ ਵਿਚ ਹੀ ਕੀਤੀ ਸੀ।AAP opens Punjab office Chandigarh againਇਸ ‘ਤੇ ਅਮਨ ਅਰੋੜਾ ਨੇ ਕਿਹਾ ਕਿ ਪ੍ਰੈਸ ਕਾਨਫਰੰਸ ਆਪਣੇ ਘਰਾਂ ‘ਚ ਕਰਨ ਦੇ ਵੀ ਆਪਣੇ ਫਾਇਦੇ ਹਨ, ਜੋ ਖਰਚਾ ਕੀਤੇ ਬਾਹਰ ਕਰਨਾ ਹੈ ਉਹ ਖਰਚਾ ਆਪਣੇ ਘਰ ‘ਚ ਹੀ ਕਰ ਕੇ ਹੋਰ ਵਧੀਆ ਮਹਿਮਾਨ ਨਿਵਾਜ਼ੀ ਕੀਤੀ ਜਾ ਸਕਦੀ ਹੈ। ਅਮਨ ਅਰੋੜਾ ਨੇ ਕਿਹਾ ਕਿ ਕ ਸਧਾਰਨ ਪ੍ਰੈਸ ਕਾਨਫਰੰਸ ਕਰਨ ਲਈ ਵੀ ਘਟੋ ਘਟ 10 ਤੋਂ 15 ਹਜ਼ਾਰ ਰੁਪਏ ਲਗਦੇ ਹਨ। ਇਸ ਵੇਲੇ ਪਾਰਟੀ ਦੀ ਮਾਲੀ ਹਾਲਤ ਏਨੀ ਚੰਗੀ ਨਹੀਂ ਹੈ ਕਿ ਪਾਰਟੀ ਕੀਤੇ ਬਾਹਰ ਕਿਰਾਏ ‘ਤੇ ਪ੍ਰੈਸ ਕਾਨਫਰੰਸ ਕਰ ਸਕੇ। ਪਾਰਟੀ ਦੇ ਕਈ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ ਵੇਲੇ ਇਕੱਠੇ ਕੀਤੇ ਗਏ ਫੰਡਾ ਦਾ ਹੁਣ ਇਨਕਮ ਟੈਕਸ ਵਿਭਾਗ ਨੇ ਵੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਕਿ ਹੋਰ ਵੀ ਪੇਚੀਦਾ ਕੰਮ ਹੁੰਦਾ ਜਾ ਰਿਹਾ ਹੈ।AAP opens Punjab office Chandigarh againਪਾਰਟੀ ਆਗੂਆਂ ਨੇ ਕਿਹਾ ਕਿ ਆਉਣ ਵਾਲਿਆਂ ਸੰਸਦ ਚੋਣਾਂ ਲਈ ਹੁਣ ਪਾਰਟੀ ਫਿਰ ਤੋਂ ਫੰਡ ਇਕੱਠੇ ਕਰਨ ਦੀ ਤਿਆਰੀ ‘ਚ ਹੈ। ਪਾਰਟੀ ਨਵੇਂ ਫੰਡ ਅਤੇ ਨਵੇਂ ਮੈਂਬਰਾਂ ਨੂੰ ਇਕ ਸਮਾਰਟ ਸਿਸਟਮ ਤਹਿਤ ਜੋੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਮੁੜ ਤੋਂ ਆਪਣੀ ਜੜ੍ਹਾਂ ਨੂੰ ਮਜਬੂਤ ਕਰਨ ਲਈ ਕੰਮ ਕਰ ਰਹੀ ਹੈ ਪਰ ਇਸਦੇ ਲਈ ਪਾਰਟੀ ਨੂੰ ਫੰਡਾਂ ਦੀ ਬਹੁਤ ਲੋੜ ਹੈ ਜਿਸਦਾ ਇੰਤਜਾਮ ਪੰਜਾਬ ਪਾਰਟੀ ਅਤੇ ਹਾਈ ਕਮਾਂਡ ਮਿਲ ਕੇ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਸੰਸਦੀ ਚੋਣਾਂ ਵੀ ਜਲਦ ਹੀ ਹੋਣ ਵਾਲਿਆਂ ਹਨ, ਜਿਸਦੇ ਚਲਦਿਆਂ ਪਾਰਟੀ ਭਾਰੀ ਫੰਡਾਂ ਦਾ ਇੰਤਜਾਮ ਕਰਨ ਵਿਚ ਲਗੀ ਹੋਈ ਹੈ।AAP opens Punjab office Chandigarh again

The post ਆਮ ਆਦਮੀ ਪਾਰਟੀ ਪੰਜਾਬ ਨੇ ਮੁੜ ਚੰਡੀਗੜ੍ਹ ‘ਚ ਖੋਲਿਆ ਆਪਣਾ ਦਫ਼ਤਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਆਮ ਆਦਮੀ ਪਾਰਟੀ ਪੰਜਾਬ ਨੇ ਮੁੜ ਚੰਡੀਗੜ੍ਹ ‘ਚ ਖੋਲਿਆ ਆਪਣਾ ਦਫ਼ਤਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×