Get Even More Visitors To Your Blog, Upgrade To A Business Listing >>

ਬਿਨ੍ਹਾਂ ਬ੍ਰੇਕ ਕੰਮ ਕਰ ਰਹੀ ਜਾਨਵੀ ਕਪੂਰ, ‘ਧੜਕ’ ਵਿੱਚ ਕਰੇਗੀ ਇਸ ਤਰ੍ਹਾਂ ਦਾ ਡਾਂਸ ਨੰਬਰ

Jhanvi Kapoor solo performance: ਸ਼੍ਰੀਦੇਵੀ ਦੀ ਵੱਡੀ ਬੇਟੀ ਜਾਨਵੀ ਕਪੂਰ ਈਸ਼ਾਨ ਖੱਟਰ ਦੇ ਨਾਲ ਫਿਲਮ ‘ਧੜਕ’ ਤੋਂ ਬਾਲੀਵੁੱਡ ਵਿੱਚ ਆਪਣਾ ਡੈਬਿਊ ਕਰ ਰਹੀ ਹੈ। ਇਨ੍ਹਾਂ ਦਿਨੀਂ ਜਾਨਵੀ ‘ਧੜਕ’ ਦੀ ਟੀਮ ਦੇ ਨਾਲ ਰਾਜਸਥਾਨ ਵਿੱਚ ਸ਼ੂਟਿੰਗ ਕਰ ਰਹੀ ਹੈ। ਖਬਰਾਂ ਅਨੁਸਾਰ ਆਪਣੇ ਕੰਮ ਨੂੰ ਲੈ ਕੇ ਜਾਨਵੀ ਕਾਫੀ ਸੀਰੀਅਸ ਹੈ। ਇਨ੍ਹਾਂ ਦਿਨੀਂ ਫਿਲਮ ਵਿੱਚ ਆਪਣੇ ਸੋਲੋ ਨੰਬਰ ਨੂੰ ਬੇਹਤਰ ਤਰੀਕੇ ਨਾਲ ਸ਼ੂਟ ਕਰਨ ਦੇ ਲਈ ਬਿਨ੍ਹਾਂ ਬੇ੍ਰਕ ਕੰਮ ਕਰ ਰਹੀ ਹੈ।

. . . . . . . . . . . .#jhanvikapoor #happy #janhvikapoor #family #love #jhanvi #janhvi #filmy #fashion #sridevi #mom #lakme #fashionshow

A post shared by Jhanvi Kapoor (@jhanvikapoor) on

ਜਾਨਵੀ ਦੇ ਡਾਂਸ ‘ਤੇ ਸਭ ਦੀਆਂ ਨਿਗਾਹਾਂ ਇਸ ਲਈ ਵੀ ਹਨ ਕਿਉਂਕਿ ਉਨ੍ਹਾਂ ਦੀ ਮਾਂ ਸ਼੍ਰੀਦੇਵੀ ਬੇਹਤਰੀਨ ਡਾਂਸਰ ਹੈ। ਸ਼੍ਰੀਦੇਵੀ ਜਿੰਨੀ ਚੰਗੀ ਅਦਾਕਾਰਾ ਹੈ , ਓਨੀ ਹੀ ਸ਼ਾਨਦਾਰ ਡਾਂਸਰ ਵੀ ਹੈ। ‘ਨਾਗੀਨ’ ਅਤੇ ‘ਨਿਗਾਹੇਂ’ ਵਰਗੀਆਂ ਫਿਲਮਾਂ ਵਿੱਚ ਸ਼੍ਰੀਦੇਵੀ ਨੇ ਜਬਰਦਸਤ ਡਾਂਸ ਪਰਫਾਰਮੈਂਸ ਦਿੱਤੀ ਸੀ।

Lakme Fashion Week . . . . . . . . . . . #fashion #bollywood #jhanvi #jhanvikapoor #sridevi #janhvikapoor #janhvi #fashionistas #lakme

A post shared by Jhanvi Kapoor (@jhanvikapoor) on

ਧੜਕ ਫਿਲਮ ਮਰਾਠੀ ਫਿਲਮ ‘ ਸੈਰਾਟ’ ਦਾ ਹਿੰਦੀ ਰੀਮੇਕ ਹੈ। ਦੱਸ ਦੇਈਏ ਕਿ ਮਰਾਠੀ ਫਿਲਮ ‘ਸੈਰਾਟ’ ਬਲਾਕਬਸਟਰ ਸਾਬਿਤ ਹੋਈ ਸੀ ਅਤ ਇਸ ਫਿਲਮ ਵਿੱਚ ਲੀਡ ਰੋਲ ਨਿਭਾਉਣ ਵਾਲੀ ਅਦਾਕਾਰ ਰਿੰਕੂ ਗੁਪਤਾ ਨੂੰ ਆਪਣੇ ਇਸ ਕਿਰਦਾਰ ਦੇ ਲਈ ਰਾਸ਼ਟਰੀ ਪੁਰਸਕਾਰ ਨੇ ਨਵਾਜਿਆ ਗਿਆ ਸੀ। ਧਰਮਾ ਪੋ੍ਰਡਕਸ਼ਨ ਦੀ ਇਸ ਫਿਲਮ ਦੇ ਡਾਇਰੈਕਟਰ ਸ਼ਸ਼ਾਂਕ ਖੇਤਾਨ ਹਨ ਜੋ ਇਸ ਤੋਂ ਪਹਿਲਾਂ ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ ‘ਬਦਰੀਨਾਥ ਕੀ ਦੁਲਹਨਿਆ’ ਦਾ ਨਿਰਦੇਸ਼ਨ ਕਰ ਚੁੱਕੇ ਹਨ।ਹਾਲ ਹੀ ਵਿੱਚ ਸ਼੍ਰੀਦੇਵੀ ਦੇ ਨਾਲ ਉਨ੍ਹਾਂ ਦੀ ਬੇਟੀ ਲੈਕਮੇ ਫੈਸ਼ਨ ਵੀਕ ਦੇ ਦੌਰਾਨ ਦਿਖਾਈ ਦਿੱਤੀ।

Throwback to #edsheeran #concert in #mumbai #fangirl . . . . . . . . #edsheeranconcert #ishaankhattar #jhanvi #jhanvikapoor #music #fun #janhvikapoor #janhvi #dhadak #bollywood #bollyfamous #bollywoodstyle #nightlife #afterparty

A post shared by Jhanvi Kapoor (@jhanvikapoor) on

ਦੱਸ ਦੇਈਏ ਕਿ ਆਪਣੀ ਮਾਂ ਸ਼੍ਰੀਦੇਵੀ ਦੇ ਨਕਸ਼ੇਕਦਮ ‘ਤੇ ਚਲਦੇ ਹੋਏ ਉਨ੍ਹਾਂ ਦੀ ਬੇਟੀ ਜਾਨਵੀ ਕਪੂਰ ਵੀ ਘੱਟ ਉਮਰ ਵਿੱਚ ਹੀ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। 20 ਸਾਲ ਦੀ ਉਮਰ ਵਿੱਚ ‘ਧੜਕ’ ਫਿਲਮ ਤੋਂ ਉਹ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰੇਗੀ ਨਾਲ ਹੀ ਖਬਰ ਇਹ ਵੀ ਹੈ ਕਿ ਉਨ੍ਹਾਂ ਦੀ ਦੂਜੀ ਫਿਲਮ ‘ਸਿੰਬਾ’ ਹੈ ਜਿਸ ਵਿੱਚ ਉਹ ਰਣਵੀਰ ਸਿੰਘ ਦੇ ਓਪੋਜਿਟ ਨਜ਼ਰ ਆਵੇਗੀ।

ਫਿਲਮ ‘ ਸਿੰਬਾ’ ਸਾਊਥ ਦੀ ਫਿਲਮ ‘ਟੇਂਪਰ’ ਦਾ ਰੀਮੇਕ ਹੈ। ਫਿਲਮ ਵਿੱਚ ਐਨ ਟੀ ਰਾਮਾ ਰਾਓ ਜੂਨੀਅਰ ਅਤੇ ਕਾਜਲ ਅਗ੍ਰਵਾਲ ਨੇ ਮੁੱਖ ਭੂਮਿਕਾ ਨਿਭਾਈ ਸੀ। ਖਬਰ ਹੈ ਕਿ ਉਨ੍ਹਾਂ ਦੀ ਥਾਂ ਰਣਵੀਰ ਸਿੰਘ ਅਤੇ ਜਾਨਵੀ ਫਿਲਮ ਵਿੱਚ ਅਦਾਕਾਰੀ ਕਰਨਗੇ।ਹਾਲਾਂਕਿ ਫਿਲਮ ਵਿੱਚ ਉਨ੍ਹਾਂ ਦੇ ਕੰਮ ਕਰਨ ਨੂੰ ਲੈ ਕੇ ਕੋਈ ਆਧਿਕਾਰਿਕ ਐਲਾਨ ਨਹੀਂ ਹੋਇਆ ਹੈ ਪਰ ਇਸ ਨੂੰ ਲਗਭਗ ਤੈਅ ਮੰਨਿਆ ਜਾ ਰਿਹਾ ਹੈ।

Jhanvi Kapoor solo performance

ਫਿਲਮ ਵਿੱਚ ਜਾਨਵੀ ਨੂੰ ਲੈ ਕੇ ਫੈਸਲਾ ਫਿਲਮ ਦੇ ਸਹਿ ਨਿਰਮਾਤਾ ਕਰਨ ਜੌਹਰ ਨੇ ਲਿਆ ਹੈ। ਫਿਲਮ ਵਿੱਚ ਉਨ੍ਹਾਂ ਦੇ ਰੋਲ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਵੀ ਸੁਝਾਅ ਦਿੱਤਾ। ਦਰਅਸਲ, ਬੋਨੀ ਨੇ ਆਰਿਜਨਲ ਫਿਲਮ ਦੇਖੀ ਸੀ ਅਤੇ ਉਨ੍ਹਾਂ ਦੇ ਹਿਸਾਬ ਨਾਲ ਫਿਲਮ ਵਿੱਚ ਅਦਾਕਾਰਾ ਦੇ ਰੋਲ ਨੂੰ ਕਾਫੀ ਸੀਮਿਤ ਰੱਖਿਆ ਗਿਆ ਜਦੋਂ ਕਿ ਰੋਲ ਨੂੰ ਹੋਰ ਬੇਤਰ ਢੰਗ ਨਾਲ ਫਿਲਮਾਇਆ ਜਾ ਸਕਦਾ ਸੀ। ਕਰਨ ਨੇ ਵੀ ਇਸ ਤੇ ਧਿਆਨ ਕੀਤਾ ਹੈ ਅਤੇ ਫਿਲਮ ਵਿੱਚ ਜਾਨਵੀ ਦੇ ਰੋਲ ਨੂੰ ਜ਼ਿਆਦਾ ਵਿਸਤਾਰ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

The post ਬਿਨ੍ਹਾਂ ਬ੍ਰੇਕ ਕੰਮ ਕਰ ਰਹੀ ਜਾਨਵੀ ਕਪੂਰ, ‘ਧੜਕ’ ਵਿੱਚ ਕਰੇਗੀ ਇਸ ਤਰ੍ਹਾਂ ਦਾ ਡਾਂਸ ਨੰਬਰ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬਿਨ੍ਹਾਂ ਬ੍ਰੇਕ ਕੰਮ ਕਰ ਰਹੀ ਜਾਨਵੀ ਕਪੂਰ, ‘ਧੜਕ’ ਵਿੱਚ ਕਰੇਗੀ ਇਸ ਤਰ੍ਹਾਂ ਦਾ ਡਾਂਸ ਨੰਬਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×