Get Even More Visitors To Your Blog, Upgrade To A Business Listing >>

ਕਿਸੇ ਵੀ ਕੀਮਤ ‘ਤੇ ਇਨਸਾਫ ਪ੍ਰਾਪਤੀ ਦੀ ਲੜਾਈ ਨਹੀਂ ਛੱਡੇਗਾ ਅਕਾਲੀ ਦਲ

Akali Dal leader Manjir Singh : ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ ਕਥਿਤ ਕਬੂਲਨਾਮੇ ਦਾ ਇਕ ਵੀਡੀਓ ਸਾਹਮਣੇ ਲਿਆਉਣ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਇਸ ਮਸਲੇ ਨੂੰ ਲੋਕ ਲਹਿਰ ਦਾ ਰੂਪ ਦੇਣ ਦੇ ਰਾਹ ਤੁਰ ਪਈ ਹੈ। 1984 ਦੇ ਸਿੱਖ ਕਤਲੇਆਮ ਦੀ ਯਾਦਗਾਰ ‘ਸੱਚ ਦੀ ਕੰਧ‘ ‘ਤੇ ਅੱਜ ਪੀੜਤ ਪਰਿਵਾਰਾਂ ਦੀਆਂ ਵਿਧਵਾਵਾਂ ਨੂੰ ਲੈ ਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੈਂਡਲ ਮਾਰਚ ਕੱਢਿਆ। ਦਿੱਲੀ ਪੁਲਸ ਦੇ ਇਸ ਮਸਲੇ ‘ਤੇ ਢਿੱਲੇ ਰਵੱਈਏ ਨੂੰ ਮੁੱਦਾ ਬਣਾਉਂਦੇ ਹੋਏ ਜੀ. ਕੇ. ਨੇ 7 ਫਰਵਰੀ ਨੂੰ ਦਿੱਲੀ ਪੁਲਸ ਹੈੱਡਕੁਆਰਟਰ ਦਾ ਘਿਰਾਓ ਕਰਨ ਦਾ ਵੀ ਐਲਾਨ ਕੀਤਾ।

Akali Dal leader Manjir Singh

5 ਫਰਵਰੀ ਨੂੰ, ਮਨਜੀਤ ਸਿੰਘ ਜੀ.ਕੇ. ਨੇ ਗ੍ਰੇਟਰ ਕੈਲਾਸ਼, ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜੋ ਕਿ ਟਾਈਟਲਰ ਖਿਲਾਫ਼ ਹੋਏ ਸਟਿੰਗ ਸੀ.ਡੀ ਅਤੇ ਕਾਗਜ਼ਾਂ ‘ਤੇ ਆਧਾਰਿਤ ਹੈ। “ਇਸ ਸ਼ਿਕਾਇਤ ਵਿਚ ਬੇਨਤੀ ਕੀਤੀ ਗਈ ਹੈ ਕਿ ਕਿਉਂਕਿ ਮੁਲਜ਼ਮ ਕਿਸੇ ਵੀ ਸਮੇਂ ਦੇਸ਼ ਨੂੰ ਛੱਡ ਸਕਦਾ ਹੈ, ਇਸ ਲਈ ਉਸਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਆਈ.ਪੀ.ਸੀ ਦੇ ਸੈਕਸ਼ਨਾਂ 302, 147/149 ਅਤੇ 120-ਬੀ ਦੇ ਤਹਿਤ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ।”

Akali Dal leader Manjir Singh

Akali Dal leader Manjir Singh

ਹੁਣ ਜੀ. ਕੇ. ਨੇ ਕਿਹਾ ਕਿ ਜੇਕਰ ਇੰਨੇ ਸਬੂਤਾਂ ਦੇ ਬਾਅਦ ਵੀ ਦਿੱਲੀ ਪੁਲਸ ਨੂੰ ਟਾਈਟਲਰ ਕਾਤਲ ਨਜ਼ਰ ਨਹੀਂ ਆਉਂਦਾ ਤਾਂ ਇਹ ਭਾਰਤੀ ਪੁਲਸ ਵਿਵਸਥਾ ਲਈ ਸਵੈ-ਪੜਚੋਲ ਦਾ ਸਮਾਂ ਹੈ, 100 ਸਿੱਖਾਂ ਦੇ ਕਤਲ ਦਾ ਕਬੂਲਨਾਮਾ ਦੇਣ ਵਾਲੇ ਖਿਲਾਫ ਮੁਕੱਦਮਾ ਦਰਜ ਕਰਨ ‘ਚ ਪੁਲਸ ਹਿਚਕਿਚਾ ਰਹੀ ਹੈ, ਜਦਕਿ ਕੱਲ ਮੈਂ ਆਪਣੇ ਵਲੋਂ ਥਾਣਾ ਗ੍ਰੇਟਰ ਕੈਲਾਸ਼ ਵਿਖੇ ਸ਼ਿਕਾਇਤ ਦੇ ਦਿੱਤੀ ਹੈ। ਜੀ. ਕੇ. ਨੇ ਟਾਈਟਲਰ ਵਲੋਂ ਅੱਜ ਜਾਰੀ ਕੀਤੇ ਗਏ ਬਿਆਨ ‘ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਟਾਈਟਲਰ ਦੀਆਂ ਧਮਕੀਆਂ ਤੋਂ ਅਕਾਲੀ ਦਲ ਡਰਨ ਵਾਲਾ ਨਹੀਂ ਹੈ।

Akali Dal leader Manjir Singh

ਕਦੇ ਰਾਹੁਲ ਗਾਂਧੀ ਦਾ ਵਕੀਲ ਮੈਨੂੰ ਨੋਟਿਸ ਭੇਜ ਕੇ ਧਮਕਾਉਂਦਾ ਹੈ ਤੇ ਹੁਣ ਟਾਈਟਲਰ ਮੇਰੇ ‘ਤੇ ਅਪਰਾਧਿਕ ਮੁਕੱਦਮਾ ਦਰਜ ਕਰਾਉਣ ਦੀ ਧਮਕੀ ਦਿੰਦਾ ਹੈ। ਮੇਰੀ ਜਾਨ ਬੇਸ਼ੱਕ ਚਲੀ ਜਾਵੇ ਪਰ ਇਨਸਾਫ ਪ੍ਰਾਪਤੀ ਦੀ ਇਹ ਲੜਾਈ ਕਿਸੇ ਕੀਮਤ ‘ਤੇ ਅਕਾਲੀ ਦਲ ਨਹੀਂ ਛੱਡੇਗਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਗਲਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

Akali Dal leader Manjir Singh

ਸੰਸਦ ਦੇ ਬਾਹਰ ਮੀਡੀਆ ਨਾਲ ਗੱਲ ਕਰਦੇ ਹੋਏ, ਉਨ੍ਹਾਂ ਨੇ ਸਵਾਲ ਕੀਤਾ ਕਿ ਟਾਈਟਲਰ, ਜਿਸ ਨੇ ਆਪਣੇ ਅਪਰਾਧ ਲਈ “ਇਕਬਾਲ-ਏ-ਜ਼ੁਰਮ” ਵੀ ਕਰ ਲਿਆ ਹੈ, ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਹਰਸਿਮਰਤ ਬਾਦਲ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੰਗ ਕੀਤੀ ਸੀ ਕਿ ਦਿੱਲੀ ਅਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਵਾਉਣ ਲਈ ਗਾਂਧੀ ਪਰਿਵਾਰ ਵਿਰੁੱਧ ਕੇਸ ਦਰਜ ਕੀਤਾ ਜਾਵੇ।

Akali Dal leader Manjir Singh

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਦੋਵੇਂ ਖੁਲਾਸੇ 1984 ਦੇ ਕਤਲੇਆਮ ਵਿੱਚ ਗਾਂਧੀ ਪਰਿਵਾਰ ਦੀ ਸਿੱਧੀ ਸ਼ਮੂਲੀਅਤ ਨੂੰ ਸਾਬਤ ਕਰਦੇ ਹਨ। ਉਨ੍ਹਾਂ ਕਿਹਾ ਕਿ ਟਾਈਟਲਰ ਖਿਲਾਫ਼ ਸਾਹਮਣੇ ਆਇਆ ਵੀਡੀਓ ਦਸੰਬਰ 2011 ਦਾ ਰਿਕਾਰਡ ਕੀਤਾ ਹੋਇਆ ਹੈ। ਟਾਈਟਲਰ ਨੂੰ ਕੇਂਦਰੀ ਮੰਤਰਾਲੇ ਵਿੱਚੋਂ 2009 ਵਿੱਚ ਕੱਢਿਆ ਗਿਆ ਸੀ।

The post ਕਿਸੇ ਵੀ ਕੀਮਤ ‘ਤੇ ਇਨਸਾਫ ਪ੍ਰਾਪਤੀ ਦੀ ਲੜਾਈ ਨਹੀਂ ਛੱਡੇਗਾ ਅਕਾਲੀ ਦਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਕਿਸੇ ਵੀ ਕੀਮਤ ‘ਤੇ ਇਨਸਾਫ ਪ੍ਰਾਪਤੀ ਦੀ ਲੜਾਈ ਨਹੀਂ ਛੱਡੇਗਾ ਅਕਾਲੀ ਦਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×