Get Even More Visitors To Your Blog, Upgrade To A Business Listing >>

ਪੰਚਕੂਲਾ ਹਿੰਸਾ ਮਾਮਲਾ – ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਾ ਆਉਣ ‘ਤੇ ਉਠਣ ਲੱਗੇ ਸਵਾਲ

Panchkula violence case:ਪੰਚਕੁਲਾ ਵਿਖੇ 25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ‘ਚ ਸਜਾ ਮਿਲਣ ਮਗਰੋਂ ਭੜਕੇ ਦੰਗਿਆਂ ਨੂੰ ਲੈ ਕੇ ਐਸਆਈਟੀ ਦੀ ਕਾਰਵਾਈ ਉਤੇ ਮਰਹੂਮ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਬੇਟੇ ਅੰਸ਼ੁਲ ਛੱਤਰਪਤੀ ਨੇ ਕਈ ਸਵਾਲ ਚੁੱਕੇ ਹਨ। ਅੰਸ਼ੁਲ ਛੱਤਰਪਤੀ ਦਾ ਮੰਨਣਾ ਹੈ ਕਿ ਰਾਮ ਰਹੀਮ ਹੀ ਸਾਜਿਸ਼ ਦਾ ਮੁੱਖ ਮੁਲਜ਼ਮ ਹੈ, ਇਸ ਲਈ ਉਸਨੂੰ ਜਾਂਚ ਦੇ ਦਾਇਰੇ ਵਿੱਚ ਸ਼ਾਮਿਲ ਕਰਕੇ ਉਸ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।Panchkula violence case

Panchkula violence case

ਦਰਅਸਲ ਪੰਚਕੁਲਾ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਰਾਮ ਰਹੀਮ ਦੇ ਕਾਲੇ ਚਿੱਠੇ ਦਾ ਲੇਖਾ-ਜੋਖਾ ਤਿਆਰ ਕੀਤਾ ਹੈ ਅਤੇ ਚਾਰਜਸ਼ੀਟ ਦੇ ਅਹਿਮ ਦਸਤਾਵੇਜ਼ ਪਬਲਿਕ ਕੀਤੇ ਹਨ। 2000 ਪੰਨਿਆਂ ਦੀ ਚਾਰਜਸ਼ੀਟ ਵਿੱਚ ਰਾਮ ਰਹੀਮ ਦੀ ਸਭ ਤੋਂ ਖ਼ਾਸ ਰਾਜ਼ਦਾਰ ਹਨੀਪ੍ਰੀਤ ਅਤੇ ਉਸਦੇ ਸਾਥੀਆਂ ਦੀਆਂ ਕਾਲੀਆਂ ਕਰਤੂਤਾਂ ਸ਼ਾਮਿਲ ਹਨ। ਪਰ ਰਾਮ ਰਹੀਮ ਦਾ ਨਾਮ ਕਿਤੇ ਵੀ ਨਹੀਂ ਆਇਆ, ਜਿਸ ਉਤੇ ਅੰਸ਼ੁਲ ਛੱਤਰਪਤੀ ਨੇ ਹੈਰਾਨੀ ਪ੍ਰਗਟਾਈ ਹੈ।Panchkula violence caseਹਰਿਆਣਾ ਪੁਲਿਸ ਦੀ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ ਵਿਚ ਹਨੀਪ੍ਰੀਤ ਇੰਸਾ, ਵਿਪਾਸਨਾ ਇੰਸਾ, ਆਦਿਤਿਆ ਇੰਸਾ ਅਤੇ ਡੇਰਾ ਸੱਚਾ ਸੌਦਾ ਦੇ ਹੋਰ ਕਈ ਲੋਕਾਂ ਦੇ ਗੁਨਾਹਾਂ ਦਾ ਪੂਰਾ ਲੇਖਾ-ਜੋਖਾ ਦਰਜ ਕੀਤਾ ਗਿਆ ਹੈ। ਹਰਿਆਣਾ ਪੁਲਿਸ ਦੀ SIT ਨੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਇਸ ਚਾਰਜਸ਼ੀਟ ਨੂੰ ਤਿਆਰ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਪੰਚਕੁਲਾ ਦੰਗਿਆਂ ਨੂੰ ਭੜਕਾਉਣ ਦਾ ਬਲੂ ਪ੍ਰਿੰਟ ਅਤੇ ਮਾਸਟਰ ਪਲਾਨ ਹਨੀਪ੍ਰੀਤ ਨੇ ਤਿਆਰ ਕੀਤਾ, ਜਦਕਿ ਦੂਜੇ ਪਾਸੇ ਅੰਸ਼ੁਲ ਛੱਤਰਪਤੀ ਨੇ ਇਸ ਸਭ ਲਈ ਗੁਰਮੀਤ ਰਾਮ ਰਹੀਮ ਨੂੰ ਜਿੰਮੇਵਾਰ ਠਹਿਰਾਇਆ ਹੈ।Panchkula violence caseਜਿਵੇਂ-ਜਿਵੇਂ ਚਾਰਜਸ਼ੀਟ ਦੇ ਪੰਨੇ ਫਰੋਲਣੇ ਸ਼ੁਰੂ ਕੀਤੇ ਗਏ ਉਵੇਂ-ਉਵੇਂ ਪੰਚਕੂਲਾ ਦੰਗਿਆਂ ਦੀ ਸਾਜਿਸ਼ ਦਾ ਘਿਨਾਉਣਾ ਸੱਚ ਵੀ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਚਾਰਜਸ਼ੀਟ ਦਾ ਹਰ ਪੰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਚਕੂਲਾ ਦੰਗੇ ਕੋਈ ਅਚਾਨਕ ਨਹੀਂ ਹੋਏ ਸਨ, ਸਗੋਂ ਇਹ ਗਿਣੀ-ਮਿੱਥੀ ਸਾਜਿਸ਼ ਤਹਿਤ ਹੋਏ ਸਨ। ਚਾਰਜਸ਼ੀਟ ਵਿੱਚ ਪੰਚਕੂਲਾ ਦੰਗਿਆਂ ਨੂੰ ਲੈ ਕੇ ਅਹਿਮ ਸਬੂਤ, ਜਾਣਕਾਰੀਆਂ ਅਤੇ ਗਵਾਹੀਆਂ ਦਰਜ ਕੀਤੀਆਂ ਹਨ, ਪਰ ਇਸ ਸਭ ਵਿਚ ਰਾਮ ਰਹੀਮ ਦਾ ਨਾਮ ਕੀਤੇ ਵੀ ਸਾਹਮਣੇ ਨਹੀਂ ਆਇਆ। ਇਸ ਸਭ ਨੂੰ ਲੈ ਕੇ ਅੰਸ਼ੁਲ ਛੱਤਰਪਤੀ ਨੇ ਪੁਲਿਸ ਦੀ ਕਾਰਜਪ੍ਰਣਾਲੀ ਉਤੇ ਵੀ ਸਵਾਲੀਆ ਨਿਸ਼ਾਨ ਲਗਾਏ ਹਨ।

ਇਹ ਵੀ ਪੜ੍ਹੋ….

ਹੁਣ ਨੀ ਆਉਂਦਾ ਬਲਾਤਕਾਰੀ ਰਾਮ ਰਹੀਮ ਕਦੇ ਵੀ ਜੇਲ੍ਹ ਤੋਂ ਬਾਹਰ

ਡੇਰਾ ਸੱਚਾ ਸੌਦਾ ਸਿਰਸਾ ‘ਚ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੈਠਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਪਣੇ ਖਿਲਾਫ਼ ਕੇਸਾਂ ਵਿਚ ਹੋਰ ਧੱਸਦਾ ਜਾ ਰਿਹਾ ਹੈ। ਤਿੰਨ ਕੇਸ ਤਾਂ ਪਹਿਲਾਂ ਹੀ ਰਾਮ ਰਹੀਮ ਨੂੰ ਘੇਰੀ ਬੈਠੇ ਹਨ ‘ਤੇ ਹੁਣ ਚੋਥਾ ਕੇਸ ਵੀ ਰਾਮ ਰਹੀਮ ਨੂੰ ਡੰਗਣ ਲਈ ਤਿਆਰ ਹੈ। ਰਾਮ ਰਹੀਮ ਇੱਕ ਹੋਰ ਕੇਸ ਵਿੱਚ ਫਸਦਾ ਵਿਖਾਈ ਦੇ ਰਿਹਾ ਹੈ। ਸੀ.ਬੀ.ਆਈ. ਨੇ ਪੰਚਕੁਲਾ ਅਦਾਲਤ ਵਿੱਚ ਰਾਮ ਰਹੀਮ ਅਤੇ ਦੋ ਡਾਕਟਰਾਂ ਵਿਰੁੱਧ ਦੋਸ਼ ਪੱਤਰ ਆਇਦ ਕਰ ਦਿੱਤਾ ਹੈ।Panchkula violence caseਇਹ ਦੋਸ਼ ਪੱਤਰ ਡੇਰਾ ਮੁਖੀ ਅਤੇ ਇਸਦੇ ਡਾਕਟਰਾਂ ਦੇ ਖਿਲਾਫ਼ ਆਪਣੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਇਲਜ਼ਾਮ ‘ਚ ਦਾਇਰ ਕੀਤੇ ਗਏ ਹਨ। ਰਾਮ ਰਹੀਮ ਵਿਰੁੱਧ ਕੇਂਦਰੀ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਗਈ ਇਹ ਚੌਥੀ ਚਾਰਜਸ਼ੀਟ ਹੈ। ਰਾਮ ਰਹੀਮ ਖਿਲਾਫ਼ ਪਹਿਲਾ ਦੋਸ਼ ਪੱਤਰ ਸਾਧਵੀਆਂ ਨਾਲ ਬਲਾਤਕਾਰ, ਦੂਜਾ ਪੱਤਰਕਾਰ ਛੱਤਰਪਤੀ ਕਤਲ ਕੇਸ, ਤੀਜਾ ਡੇਰਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਅਤੇ ਹੁਣ ਚੌਥਾ ਦੋਸ਼ ਪੱਤਰ ਡੇਰਾ ਸਾਧੂਆਂ ਨੂੰ ਨਿਪੁੰਸਕ ਬਣਾਉਣ ਤਹਿਤ ਪੰਚਕੁਲਾ ਸੀ.ਬੀ.ਆਈ. ਅਦਾਲਤ ਵਿੱਚ ਦਾਇਰ ਕੀਤਾ ਜਾ ਚੁੱਕਾ ਹੈ।Panchkula violence case

The post ਪੰਚਕੂਲਾ ਹਿੰਸਾ ਮਾਮਲਾ – ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਾ ਆਉਣ ‘ਤੇ ਉਠਣ ਲੱਗੇ ਸਵਾਲ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪੰਚਕੂਲਾ ਹਿੰਸਾ ਮਾਮਲਾ – ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਾ ਆਉਣ ‘ਤੇ ਉਠਣ ਲੱਗੇ ਸਵਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×