Get Even More Visitors To Your Blog, Upgrade To A Business Listing >>

ਜਾਣੋ ਕਿਉਂ ਤਿੰਨ ਸਕੀਆਂ ਭੈਣਾਂ ਨੇ ਖਾਧਾ ਜਹਿਰ

Gurdaspur Three Girls  : ਪੰਜਾਬ : ਦਿਨੋ ਦਿਨ ਵੱਧ ਰਹੇ ਖੁਦਕੁਸ਼ੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ | ਲੋਕਾਂ ਦੀ ਮਾਨਸਿਕਤਾ ਇੰਨੀ ਕਮਜ਼ੋਰ ਹੋ ਚੁੱਕੀ ਹੈ ਕਿ ਜਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਬਜਾਏ ਲੋਕ ਆਪਣੀ ਜੀਵਨ ਲੀਲਾ ਖਤਮ ਕਰ ਰਹੇ ਹਨ ਅਜਿਹਾ ਹੀ ਇੱਕ ਮਾਮਲਾ ਹੈ ਗੁਰਦਾਸਪੁਰ ਦਾ ਹੈ ਜਿਥੇ ਸਕੀਆਂ ਭੈਣਾਂ ਨੇ ਖ਼ੁਦਕੁਸ਼ੀ ਕਰ ਲਈ ਹੈ

ਦੱਸ ਦੇਈਏ ਕਿ ਗੁਰਦਾਸਪੁਰ ਦੇ ਪਿੰਡ ਬੁਰੇਵਾਲਾ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ,ਜਿੱਥੇ ਇੱਕ ਪਰਿਵਾਰ ਦੀਆਂ 2 ਲੜਕੀਆਂ ਨੇ ਜਹਿਰ ਖਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ ਹੈ, ਅਤੇ ਤੀਸਰੀ ਭੈਣ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ। ਜਾਣਕਾਰੀ ਮੁਤਾਬਕ, ਲਿਆਕਤ ਅਲੀ ਵਾਸੀ ਬੁਰੇਵਾਲਾ 10 ਬੱਚਿਆਂ ਦਾ ਪਿਓ ਹੈ। ਜੋ ਇੱਕ ਸਬਜ਼ੀ ਵਿਕਰੇਤਾ ਹੈ।

Gurdaspur Three Girls

ਉਹ ਆਪਣੇ ਪਰਿਵਾਰ ਦਾ ਗੁਜਾਰਾ ਸ਼ਬਜੀ ਵੇਚ ਕੇ ਹੀ ਕਰਦਾ ਸੀ। ਪਰ ਇਨ੍ਹਾਂ ਸਾਰੇ ਬੱਚਿਆਂ ਦਾ ਪਾਲਣ ਪੋਸ਼ਣ ਕਰਨ ਲਈ ਉਸ ਦੀ ਆਮਦਨ ਪੂਰੀ ਨਹੀਪੈਦੀ ਸੀ, ਜਿਸ ਕਾਰਨ ਘਰ ਵਿੱਚ ਅਕਸਰ ਹੀ ਘਰ ਵਿੱਚ ਲੜਾਈ ਰਹਿੰਦੀ ਸੀ।ਇਹ ਘਟਨਾ ਉਸ ਸਮੇਂ ਦੀ ਹੈ ਜਦੋ ਤਿੰਨਾਂ ਲੜਕੀਆਂ ਦਾ ਆਪਣੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ।

Gurdaspur Three Girls

ਇਸ ਝਗੜੇ ਦੇ ਕਾਰਨ ਹੀ ਤਿੰਨਾਂ ਲੜਕੀਆਂ ਨੇ ਜ਼ਹਿਰ ਖਾ ਲਿਆ, ਜਿਸ ਕਾਰਨ ੨ ਲੜਕੀਆਂ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਗੰਭੀਰ ਹਾਲਤ ‘ਚ ਹੈ। ਜਿਸਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੋ ਲੜਕੀਆਂ ਆਪਣੇ ਪ੍ਰੇਮੀਆਂ ਨਾਲ ਵਿਆਹ ਕਰਵਾਉਣਾ ਚਾਹੁੰਦੀਆਂ ਸਨ।

Gurdaspur Three Girls

ਪਰ ਲੜਕੀਆਂ ਦੀ ਮਾਂ ਇਸ ਗੱਲ ਨਾਲ ਸਹਿਮਤ ਨਹੀਂ ਸੀ। ਜਿਸ ਕਾਰਨ ਅਕਸਰ ਹੀ ਲੜਕੀਆਂ ਅਤੇ ਮਾਂ ਵਿੱਚ ਤਕਰਾਰ ਰਹਿੰਦੀ ਸੀ। ਲੜਕੀਆਂ ਨੇ ਸਲਫਾਸ ਖਾ ਕੇ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਲਈ।

ਇਹ ਵੀ ਪੜੋ :

ਲੁਧਿਆਣਾ : ਜਿੱਥੇ ਮਾਪੇ ਆਪਣੇ ਬੱਚਿਆਂ ਦਾ ਭਵਿੱਖ ਸੁਧਾਰਾਂ ਦੇ ਲਈ ਵੱਧ ਤੋਂ ਵੱਧ ਖਰਚੇ ‘ਚ ਉੱਚ ਦਰਜ਼ੇ ਦੀ ਸਿਖਿਆ ਦਿਵਾਉਂਦੇ ਹਨ ਪਰ ਜੇਕਰ ਬੱਚੇ ਪੜਾਈ ਨਾ ਕਰਦੇ ਕਰਦੇ ਹੋਏ ਖ਼ੁਦਕੁਸ਼ੀ ਕਰ ਲੈਣ ਤਾਂ ਮਾਪੇ ਕੀ ਕਰਨ ਅਜਿਹਾ ਹੀ ਮਾਮਲਾ ਲੁਧਿਆਣੇ ਚੋ ਆਇਆ ਹੈ ਜਿਥੇ ਕਾਲਜ ‘ਚ ਪੜ੍ਹਦੇ 21 ਸਾਲਾ ਵਿਦਿਆਰਥੀ ਨੇ ਸ਼ੱਕੀ ਹਾਲਾਤ ਵਿਚ ਪੱਖੇ ਨਾਲ ਚਾਦਰ ਬੰਨ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਦੀ ਪਛਾਣ ਕੇਰਲਾ ਦੇ ਰਹਿਣ ਵਾਲੇ ਜੋਏਲ ਜੌਸਫ ਵਜੋਂ ਹੋਈ ਹੈ। ਜੋਏਲ ਜੌਸਫ ਨਾਂਅ ਦਾ ਇਹ ਵਿਦਿਆਰਥੀ ਸੀ. ਐੱਮ. ਸੀ. (ਕ੍ਰਿਸ਼ਚੀਅਨ ਮੈਡੀਕਲ ਕਾਲਜ) ਲੁਧਿਆਣਾ ਵਿਚ ਫਾਈਨਲ ਯੀਅਰ ਦੀ ਪੜ੍ਹਾਈ ਕਰ ਰਿਹਾ ਸੀ। ਜੋ ਕੇ ਐੱਮ. ਬੀ. ਬੀ. ਐੱਸ. ਕਰ ਰਿਹਾ ਸੀ। ਮਰਨ ਤੋਂ ਪਹਿਲਾਂ ਵਿਦਿਆਰਥੀ ਨੇ ਆਪਣੇ ਕਮਰੇ ਦੀ ਕੰਧ ‘ਤੇ ਲਿਖ ਕੇ ਮਾਂ-ਬਾਪ ਅਤੇ ਭਰਾ ਤੋਂ ਅਜਿਹਾ ਕਰਨ ਲਈ ਮੁਆਫੀ ਮੰਗੀ ਅਤੇ ਖੁਦ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ।

Gurdaspur Three Girls

Gurdaspur Three Girls

ਘਟਨਾ ਦਾ ਪਤਾ ਲੱਗਦੇ ਹੀ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਮਲਦੀਪ ਸਿੰਘ ਅਤੇ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਘਟਨਾ ਵਾਲੀ ਜਗ੍ਹਾ ‘ਤੇ ਪੁੱਜੇ। ਪੁਲਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ‘ਚ ਰਖਵਾ ਦਿੱਤਾ ਸੀ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਉਨ੍ਹਾਂ ਹਵਾਲੇ ਕੀਤੀ ਜਾਵੇਗੀ

ਪਾਪ੍ਰਤ ਜਾਣਕਾਰੀ ਅਨੁਸਾਰ ਜੋਏਲ ਡਾਕਟਰ ਬਣਨ ਦੇ ਲਈ ਐੱਮ. ਬੀ. ਬੀ. ਐੱਸ. ਦੀ ਤਿਆਰ ਕਰ ਰਿਹਾ ਸੀ ਅਤੇ ਪੜ੍ਹਨ ਵਿਚ ਕਾਫੀ ਹੁਸ਼ਿਆਰ ਸੀ। ਉਹ ਕਾਲਜ ਦੇ ਹੋਸਟਲ ਦੇ ਰੂਮ ਨੰਬਰ 28 ਵਿਚ ਰਹਿੰਦਾ ਸੀ। ਅੱਜ ਉਹ ਲੈਕਚਰ ਅਟੈਂਡ ਕਰਨ ਲਈ ਕਾਲਜ ਨਹੀਂ ਗਿਆ ਸੀ।

ਸ਼ਾਮ ਲਗਭਗ 6 ਵਜੇ ਉਸ ਦੇ ਦੋਸਤਾਂ ਨੇ ਵਾਪਸ ਆ ਕੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਜੋਏਲ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਸ਼ੱਕ ਪੈਣ ਤੇ ਉਸ ਦੇ ਦੋਸਤਾਂ ਨੇ ਹੋਸਟਲ ਦੇ ਰੂਮ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਦੇਖਿਆ ਕਿ ਜੋਏਲ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ

The post ਜਾਣੋ ਕਿਉਂ ਤਿੰਨ ਸਕੀਆਂ ਭੈਣਾਂ ਨੇ ਖਾਧਾ ਜਹਿਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਜਾਣੋ ਕਿਉਂ ਤਿੰਨ ਸਕੀਆਂ ਭੈਣਾਂ ਨੇ ਖਾਧਾ ਜਹਿਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×