Get Even More Visitors To Your Blog, Upgrade To A Business Listing >>

31 ਜਨਵਰੀ 2018 ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰਮਾ ਗ੍ਰਹਿਣ

Lunar Eclipse : ਮਾਘ ਮਹੀਨੇ ਦੀ 31 ਤਾਰੀਖ ਨੂੰ ਸਾਲ 2018 ਦਾ ਪਹਿਲਾ ਚੰਦਰਮਾ ਗ੍ਰਹਿਣ ਲੱਗਣ ਵਾਲਾ ਹੈ। ਇਸ ਸਾਲ ਪੰਜ ਗ੍ਰਹਿਣ ਲੱਗਣਗੇ, ਜਿਹਨਾ ਵਿਚੋਂ 3 ਸੂਰਜ ਗ੍ਰਹਿਣ ਅਤੇ 2 ਚੰਦਰਮਾ ਗ੍ਰਹਿਣ ਲੱਗਣਗੇ। ਪਹਿਲਾ ਚੰਦਰਮਾ ਗ੍ਰਹਿਣ ਮਾਘ ਮਹੀਨੇ ਵਿੱਚ ਯਾਨੀ ਕਿ ਜਨਵਰੀ 31 ਨੂੰ ਹੈ। ਇਹ ਚੰਦਰ ਗ੍ਰਹਿਣ 77 ਮਿੰਟ ਤੱਕ ਰਹੇਗਾ। ਇਹ ਸ਼ਾਮ ਦੇ 5:58 ਮਿੰਟ ਉੱਤੇ ਸ਼ੁਰੂ ਹੋਵੇਗਾ ਜੋ ਰਾਤ 8:41 ਤੱਕ ਲੱਗੇਗਾ।

indiaLunar Eclipse

ਜੋਤੀਸ਼ਾਂ ਅਤੇ ਪੰਡਤਾਂ ਦੇ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਇਸ ਕੋਈ ਕੰਮ ਨਹੀਂ ਕਰਨਾ ਚਾਹੀਦਾ ਹੈ। ਅੱਜ ਇੱਥੇ ਤੁਹਾਨੂੰ ਪੂਰੀ ਲਿਸਟ ਦਿੱਤੀ ਜਾ ਰਹੀ ਹੈ ਇਸ ਦਿਨ ਕੀ ਕਰੀਏ ਅਤੇ ਕੀ ਨਹੀਂ। ਪਰ ਉਸਤੋਂ ਪਹਿਲਾਂ ਇੱਥੇ ਸਮਝੋਂ ਕਿ ਗ੍ਰਹਿਣ ਕੀ ਹੁੰਦਾ ਹੈ ਖਾਸਕਰ ਚੰਦਰਮਾ ਗ੍ਰਹਿਣ ਅਤੇ ਕਿਵੇਂ ਹੋਈ ਇਸਦੀ ਸ਼ੁਰੂਆਤ।

india

ਕੀ ਹੁੰਦਾ ਹੈ ਚੰਦਰਮਾ ਗ੍ਰਹਿਣ ?

ਜਦੋਂ ਧਰਤੀ, ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਤੱਦ ਉਹ ਚੰਦਰਮਾ ਉੱਤੇ ਪੈਣ ਵਾਲੀਆ ਸੂਰਜ ਦੀਆਂ ਕਿਰਨਾਂ ਨੂੰ ਰੋਕਦੀ ਹੈ ਅਤੇ ਉਸ ਵਿੱਚ ਅਪਨੀ ਛਾਇਆ ਬਣਾਉਂਦੀ ਹੈ। ਇਸ ਘਟਨਾ ਨੂੰ ਚੰਦਰਮਾ ਗ੍ਰਹਿਣ ਕਿਹਾ ਜਾਂਦਾ ਹੈ। ਇਸ ਨੂੰ ਬਲਡ ਮੂਨ ਵੀ ਕਿਹਾ ਜਾਂਦਾ ਹੈ।

india

ਕੀ ਹੁੰਦਾ ਹੈ ਗ੍ਰਹਿਣ?

ਇੱਕ ਪ੍ਰਾਚੀਨ ਕਥਾ ਦੇ ਅਨੁਸਾਰ ਇੱਕ ਵਾਰ ਸਮੁੰਦਰ ਮੰਥਨ ਦੇ ਦੌਰਾਨ ਅਸੁਰਾਂ ਅਤੇ ਦਾਨਵਾਂ ਦੇ ਵਿੱਚ ਅੰਮ੍ਰਿਤ ਲਈ ਘਮਾਸਾਨ ਚੱਲ ਰਿਹਾ ਸੀ। ਇਸ ਮੰਥਨ ਵਿੱਚ ਅੰਮ੍ਰਿਤ ਦੇਵਤਿਆ ਨੂੰ ਮਿਲਿਆ ਪਰ ਅਸੁਰਾਂ ਨੇ ਉਸਨੂੰ ਖੋਹ ਲਿਆ।ਅੰਮ੍ਰਿਤ ਨੂੰ ਵਾਪਸ ਲਿਆਉਣ ਲਈ ਭਗਵਾਨ ਵਿਸ਼ਨੂੰ ਨੇ ਮੋਹਣੀ ਨਾਮ ਦੀ ਸੁੰਦਰ ਕੰਨਿਆ ਦਾ ਰੂਪ ਧਾਰਨ ਕੀਤਾ ਅਤੇ ਅਸੁਰਾਂ ਕੋਲੋ ਅੰਮ੍ਰਿਤ ਲੈ ਲਿਆ। ਜਦੋਂ ਉਹ ਉਸ ਅੰਮ੍ਰਿਤ ਨੂੰ ਲੈ ਕੇ ਦੇਵਤਿਆ ਦੇ ਕੋਲ ਪੁੱਜੇ ਅਤੇ ਉਨ੍ਹਾਂ ਨੂੰ ਪਿਆਉਣ ਲੱਗੇ ਤਾਂ ਰਾਹੂ ਨਾਮਕ ਅਸੁਰ ਵੀ ਦੇਵਤਿਆ ਦੇ ਵਿੱਚ ਜਾ ਕੇ ਅੰਮ੍ਰਿਤ ਪੀਣ ਲਈ ਬੈਠ ਗਿਆ।

india

ਜਿਵੇਂ ਹੀ ਉਹ ਅੰਮ੍ਰਿਤ ਪੀ ਕੇ ਹਟਿਆ, ਭਗਵਾਨ ਸੂਰਜ ਅਤੇ ਚੰਦਰਮਾ ਨੂੰ ਭਿਣਕ ਹੋ ਗਈ ਕਿ ਉਹ ਅਸੁਰ ਹੈ। ਤੁਰੰਤ ਉਸ ਕੋਲੋ ਅੰਮ੍ਰਿਤ ਖੋਹ ਲਿਆ ਗਿਆ ਅਤੇ ਵਿਸ਼ਣੂ ਜੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਉਸਦੀ ਗਰਦਨ ਧੜ ਨਾਲੋਂ ਵੱਖ ਕਰ ਦਿੱਤੀ। ਕਿਉਂਕਿ ਉਹ ਅੰਮ੍ਰਿਤ ਪੀ ਚੁੱਕਿਆ ਸੀ ਇਸ ਲਈ ਉਹ ਮਰਿਆ ਨਹੀਂ। ਉਸਦਾ ਸਿਰ ਅਤੇ ਧੜ ਰਾਹੂ ਅਤੇ ਕੇਤੁ ਨਾਮ ਦੇ ਗ੍ਰਹਿ ਉੱਤੇ ਡਿੱਗ ਕੇ ਸਥਾਪਤ ਹੋ ਗਏ। ਅਜਿਹੀ ਮਾਨਤਾ ਹੈ ਕਿ ਇਸ ਘਟਨਾ ਦੇ ਕਾਰਨ ਸੂਰਜ ਅਤੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ, ਇਸ ਵਜ੍ਹਾ ਨਾਲ ਉਨ੍ਹਾਂ ਦੀ ਚਮਕ ਕੁੱਝ ਦੇਰ ਲਈ ਚੱਲੀ ਜਾਂਦੀ ਹੈ।

indiaLunar Eclipse

ਉਥੇ ਹੀ, ਇਸਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਰਾਸ਼ੀ ਵਿੱਚ ਸੂਰਜ ਅਤੇ ਚੰਦਰਮਾ ਮੌਜੂਦ ਹੁੰਦਾ ਹੈ ਉਨ੍ਹਾਂ ਦੇ ਲਈ ਇਹ ਗ੍ਰਹਿਣ ਬਹੁਤ ਭੈੜਾ ਪ੍ਰਭਾਵ ਪਾਉਂਦਾ ਹੈ। ਉੱਥੇ ਹੀ, ਵਿਗਿਆਨ ਦੇ ਅਨੁਸਾਰ ਇਹ ਇੱਕ ਪ੍ਰਕਾਰ ਦੀ ਖਗੋਲੀ ਕਿਰਿਆ ਹੈ। ਜਿਨ੍ਹਾਂ ਵਿੱਚ ਚੰਦਰਮਾ ਅਤੇ ਧਰਤੀ ਹੀ ਸਿੱਧੀ ਰੇਖਾ ਵਿੱਚ ਆ ਜਾਂਦੇ ਹਨ। ਇਸ ਤਰ੍ਹਾਂ ਚੰਦਰਮਾ ਧਰਤੀ ਦੀ ਉਪਛਾਇਆ ਵਿੱਚੋਂ ਹੋ ਕੇ ਗੁਜਰਦਾ ਹੈ, ਜਿਸ ਵਜ੍ਹਾ ਨਾਮ ਉਸਦੀ ਰੋਸ਼ਨੀ ਫਿੱਕੀ ਪੈ ਜਾਂਦੀ ਹੈ।

india

The post 31 ਜਨਵਰੀ 2018 ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰਮਾ ਗ੍ਰਹਿਣ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

31 ਜਨਵਰੀ 2018 ਨੂੰ ਲੱਗੇਗਾ ਸਾਲ ਦਾ ਪਹਿਲਾ ਚੰਦਰਮਾ ਗ੍ਰਹਿਣ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×