Get Even More Visitors To Your Blog, Upgrade To A Business Listing >>

ਸਨੀ ਲਿਓਨੀ ਤੋਂ ਬਾਅਦ ਗੂਗਲ ‘ਤੇ ਸਭ ਤੋਂ ਵੱਧ ਸਰਚ ਹੋਈ ਅਰਸ਼ੀ ਖ਼ਾਨ

Arshi Khan second searched : ਬਿੱਗ-ਬੌਸ ਸੀਜ਼ਨ 11 ਵਿੱਚ ਆਪਣੀ ਅਦਾਵਾਂ ਅਤੇ ਗਲੈਮਰਸ ਅੰਦਾਜ਼ ਤੋਂ ਟੀਆਰਪੀ ਬਟੋਰ ਰਹੀ ਭੋਪਾਲ ਦੀ ਮਾਡਲ ਅਤੇ ਅਦਾਕਾਰਾ ਅਰਸ਼ੀ ਖਾਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਉਹ ਕਿਸੇ ਲੜਾਈ, ਝੂਠ ਅਤੇ ਗਲੈਮਰ ਦੇ ਕਾਰਨ ਤੋਂ ਨਹੀਂ ਬਲਕਿ ਸਾਲ 2017 ਦੇ ਟਾਪ 5 ਐਂਟਰਟੇਨਰਜ਼ ਦੀ ਲਿਸਟ ਵਿੱਚ ਸ਼ਾਮਿਲ ਹੋਣ ਦੇ ਕਾਰਨ ਚਰਚਾ ਵਿੱਚ ਹੈ। ਹਾਲ ਹੀ ਵਿੱਚ ਗੂਗਲ ਨੇ ਟਾਪ -5 ਐਂਟਰਟੇਨਰਜ਼ ਦੀ ਲਿਸਟ ਜਾਰੀ ਕੀਤੀ ਹੈ। ਜਿਸ ਵਿੱਚ ਪਹਿਲੇ ਨੰਬਰ ਤੇ ਸਨੀ ਲਿਓਨੀ,ਦੂਜੇ ਨੰਬਰ ਤੇ ਅਰਸ਼ੀ ਖਾਨ ਅਤੇ ਤੀਜੇ ਨੰਬਰ ਤੇ ਬਿੱਗ-ਬੌਸ ਦੀ ਐਕਸ ਕੰਟੈਂਸਟੈਂਟ ਸਪਨਾ ਚੌਧਰੀ ਸ਼ਾਮਿਲ ਹੈ।

aarshi khan

Arshi Khan second searched

ਹਰ ਸਾਲ ਦਸੰਬਰ ਵਿੱਚ ਜਾਰੀ ਹੁੰਦੀ ਹੈ ਲਿਸਟ

ਦੱਸ ਦੇਈਏ ਕਿ ਗੂਗਲ ਹਰ ਦਸੰਬਰ ਵਿੱਚ ਸਰਚ ਦੀ ਵਰਡ ਲਿਸਟ ਜਾਰੀ ਕਰਦਾ ਹੈ। 2017 ਦੀ ਜਾਰੀ ਕੀਤੀ ਗਈ ਵਿੱਚ ਗੂਗਲ ‘ਤੇ ਕੁੱਝ ਖਾਸ ਚੀਜ਼ਾਂ ਟ੍ਰੈਂਡ ਹੋਈਆਂ ਹਨ। ਗੂਗਲ ਦੁਆਰਾ ਜਾਰੀ ਕੀਤੀ ਇਸ ਲਿਸਟ ਵਿੱਚ 9 ਕੈਟੇਗਰੀ ਦਿੱਤੀਆਂ ਗਈਆਂ ਹਨ। ਇਨ੍ਹਾਂ ਕੈਟੇਗਰੀ ਨੂੰ ਨੀਅਰ ਮੀ, ਹਾਊ ਟੂ ਐਂਟਰਟੇਨ ਸਾਂਗ, ਮੂਵੀਜ਼ ,ਸੁਪੋਰਟ ਈਵੈਂਟ, ਵਾਈਟ ਇਜ਼ ਅਤੇ ਨਿਊਜ਼ ਵਿੱਚ ਡਿਵਾਈਡ ਕੀਤਾ ਗਿਆ ਹੈ।

aarshi khan

ਇਸ ਲਿਸਟ ਵਿੱਚ ਇੰਡੀਅਨਜ਼ ਨੇ ਵੀ ਕਈ ਅਲੱਗ-ਅੱਲਗ ਵਰਡ ਸਰਚ ਕੀਤੇ ਹਨ। ਸਨੀ ਲਿਓਨੀ ਐਂਟਰਟੇਨਰਜ਼ ਦੀ ਲਿਸਟ ਵਿੱਚ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਹੈ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ਤੇ ਭੋਪਾਲ ਦੀ ਮਾਡਲ ਅਰਸ਼ੀ ਖਾਨ ਨੇ ਥਾਂ ਬਣਾਈ ਹੈ। ਟ੍ਰੈਡਿੰਗ ਕਵੇਰੀਜ਼ ਦੇ ਮਾਮਲੇ ਵਿੱਚ ਗੂਗਲ ਹਰ ਸਾਲ ਆਖਿਰ ਵਿੱਚ ਲਿਸਟ ਜਾਰੀ ਕਰਦਾ ਹੈ।

aarshi khan

ਇਸ ਕਾਰਨ ਦਿੱਤੀ ਹੇਅਰਸਟਾਈਲ ਬਦਲਣ ਦੀ ਸਲਾਹ

ਅਰਸ਼ੀ ਤੋਂ ਮਿਲ ਕੇ ਭੋਪਾਲ ਵਾਪਿਸ ਆਏ ਉਨ੍ਹਾਂ ਦੇ ਪਿਤਾ ਮੁਹੰਮਦ ਅਰਮਾਨ ਖਾਨ ਨੇ ਕਿਹਾ ਕਿ ਦਰਸ਼ਕ ਅਰਸ਼ੀ ਨੂੰ ਪਸੰਦ ਕਰਦੇ ਹਨ।ਸਾਨੂੰ ਉਮੀਦ ਹੈ ਕਿ ਉਹ ਇਹ ਸ਼ੋਅ ਜਿੱਤ ਕੇ ਭੋਪਾਲ ਦਾ ਨਾਮ ਰੋਸ਼ਨ ਕਰੇਗੀ। ਅਰਸ਼ੀ ਦੇ ਹੇਅਰਸਟਾਈਲ ਨੂੰ ਲੈ ਕੇ ਪੁੱਛੇ ਗਏ ਸਵਾਲ `ਤੇ ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਅਰਸ਼ੀ ਨੇ ਇਕ ਵਰਗਾ ਹੀ ਹੇਅਰ ਸਟਾਈਲ ਰੱਖਿਆ ਹੋਇਆ ਹੈ। ਇਸ ਹੇਅਰ ਸਟਾਈਲ ਵਿੱਚ ਵੀ ਉਹ ਕਾਫੀ ਖੂਬਸੂਰਤ ਲੱਗਦੀ ਹੈ ਪਰ ਇਸ ਨਾਲ ਉਨ੍ਹਾਂ ਦੀ ਅੱਧੀ ਅੱਖ ਛਿਪੀ ਰਹਿੰਦੀ ਹੈ।

aarshi khan

ਦੱਸ ਦੇਈਏ ਕਿ ਸਾਊਥ ਦੀ ਅਦਾਕਾਰਾ ਗਹਿਨਾ ਵਸ਼ਿਸ਼ਠ ਨੇ ਹਾਲ ਹੀ ਅਰਸ਼ੀ ਨੂੰ ਲੈ ਕੇ ਕਾਫੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਗਹਿਨਾ ਨੇ ਕਿਹਾ ਸੀ ਕਿ ਅਰਸ਼ੀ ਨੇ ਸ਼ੋਅ ਵਿੱਚ ਆਪਣੀ ਉਮਰ ਗਲਤ ਦੱਸੀ ਹੈ ਅਤੇ ਉਹ ਵਿਆਹੁਤਾ ਹੈ। ਉਨ੍ਹਾਂ ਨੇ 50 ਸਾਲ ਦੇ ਸ਼ਖਸ ਨਾਲ ਵਿਆਹ ਕੀਤਾ ਸੀ ਜਿਸ ਤੋਂ ਉਨ੍ਹਾਂ ਨੂੰ ਕਾਫੀ ਪੈਸੇ ਮਿਲੇ ਹਨ।

aarshi khan

ਗਹਿਨਾ ਨੇ ਕਿਹਾ ਸੀ ਕਿ ਅਰਸ਼ੀ ਦੀ ਉੁਮਰ 32 ਸਾਲ ਤੋਂ ਜ਼ਿਆਦਾ ਹੈ ਜਦੋਂ ਕਿ ਸ਼ੋਅ ਵਿੱਚ ਅਰਸ਼ੀ ਨੇ ਆਪਣੀ ਉਮਰ 27 ਸਾਲ ਦੱਸੀ ਹੈ।ਗਹਿਨਾ ਇੱਥੇ ਹੀ ਨਹੀਂ ਰੁਕੀ ਉਨ੍ਹਾਂ ਨੇ ਇਹ ਤੱਕ ਕਹਿ ਦਿੱਤਾ ਕਿ ਅਰਸ਼ੀ ਦੀ ਪੜ੍ਹਾਈ ਵੀ ਜਾਅਲੀ ਹੈ।

aarshi khan

ਇਨ੍ਹਾਂ ਹੀ ਨਹੀਂ, ਗਹਿਨਾ ਦੇ ਅਨੁਸਾਰ ਅਰਸ਼ੀ `ਤੇ 10 ਅਪਰਾਧਿਕ ਮਾਮਲੇ ਦੇ ਕੇਸ ਦਰਜ ਹਨ।ਇਸ ਵਿੱਚ ਸਭ ਤੋਂ ਵੱਡਾ ਕੇਸ ਇਹ ਹੈ ਕਿ ਅਰਸ਼ੀ ਨੇ ਆਪਣੇ ਨਿਊਡ ਸਰੀਰ `ਤੇ ਭਾਰਤ ਅਤੇ ਪਾਕਿਸਤਾਨ ਦੇ ਝੰਡੇ ਦੀ ਪੇਂਟਿੰਗ ਬਣਵਾਈ ਸੀ। ਪਿਛਲੇ ਦਿਨੀਂ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਦੇ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਹਿ ਕੇ ਅਰਸ਼ੀ ਖਾਨ ਸੁਰਖੀਆਂ ਵਿੱਚ ਆਈ ਸੀ।ਹਾਲਾਂਕਿ ਸ਼ਾਹਿਦ ਅਫਰੀਦੀ ਨੇ ਇਨ੍ਹਾਂ ਗੱਲਾਂ ਤੋਂ ਮਨ੍ਹਾਂ ਕੀਤਾ ਸੀ। ਗਹਿਨਾ ਦਾ ਕਹਿਣਾ ਹੈ ਕਿ ਅਰਸ਼ੀ ਤਾਂ ਅੱਜ ਤੱਕ ਸ਼ਾਹਿਦ ਦੇ ਨਾਲ ‘ਫੇਸ ਟੂ ਫੇਸ’ ਮਿਲੀ ਹੀ ਨਹੀਂ ਹੈ।

Arshi Khan second searched

aarshi khan

The post ਸਨੀ ਲਿਓਨੀ ਤੋਂ ਬਾਅਦ ਗੂਗਲ ‘ਤੇ ਸਭ ਤੋਂ ਵੱਧ ਸਰਚ ਹੋਈ ਅਰਸ਼ੀ ਖ਼ਾਨ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਨੀ ਲਿਓਨੀ ਤੋਂ ਬਾਅਦ ਗੂਗਲ ‘ਤੇ ਸਭ ਤੋਂ ਵੱਧ ਸਰਚ ਹੋਈ ਅਰਸ਼ੀ ਖ਼ਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×