Get Even More Visitors To Your Blog, Upgrade To A Business Listing >>

ਪਾਣੀ ਦੇ ਤੇਜ ਵਹਾਅ ਕਾਰਨ ਮਕੌੜਾ ਪੱਤਣ ‘ਤੇ ਬਣਿਆ ਪਲੂਟਨ ਪੁਲ ਦਾ ਦੂਜਾ ਹਿੱਸਾ ਵੀ ਰੁੜ੍ਹਿਆ

high flow water, broke Palutan Bridge on Makora Pattan    ਗੁਰਦਾਸਪੁਰ: ਜ਼ਿਲਾ ਗੁਰਦਾਸਪੁਰ ਵਿਚ ਮਕੌੜਾ ਪੱਤਣ ਕੋਲ ਰਾਵੀ ਦਰਿਆ ‘ਤੇ ਬਣਾਏ ਗਏ ਅਸਥਾਈ ਪੁਲ ਦਾ ਹਿੱਸਾ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ ਗਿਆ ਸੀ। ਪਰ ਬੀਤੀ ਰਾਤ ਫਿਰ ਪਾਣੀ ਦਾ ਪੱਧਰ ਹੋਰ ਤੇਜ਼ ਹੋਣ ਕਾਰਨ ਪੁਲ ਦਾ ਦੂਜਾ ਹਿੱਸਾ ਵੀ ਰੁੜ੍ਹ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਕਿਸ਼ਤੀ ਦੇ ਮਲਾਹ ਨਛੱਤਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਮਿੱਟੀ ਦਾ ਬਣਿਆ ਰਸਤਾ ਰੁੜ੍ਹ ਗਿਆ ਤੇ ਰਾਤ ਵੇਲੇ ਅਚਾਨਕ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਲੂਟਨ ਪੁਲ ਦਾ ਕੁਝ ਹਿੱਸਾ ਪਾਣੀ ‘ਚ ਰੁੜ੍ਹ ਗਿਆ, ਜਿਸ ਵਿਚ 24-25 ਲੱਕੜੀ ਦੀਆਂ ਸ਼ਤੀਰੀਆਂ ਵੀ ਰੁੜ੍ਹ ਗਈਆਂ ਹਨ ਅਤੇ ਪੁਲ ਦੀ ਸਾਰੀ ਸਥਿਤੀ ਵਿਗੜ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਕਰੀਬ 11 ਵਜੇ ਤੋਂ ਬਾਅਦ ਪਾਣੀ ਦਾ ਪੱਧਰ ਘੱਟ ਹੋਣ ਉਪਰੰਤ ਕਿਸ਼ਤੀ ਚਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਸਮੇਂ-ਸਮੇਂ ‘ਤੇ ਚੱਲ ਰਹੀ ਹੈ।

high flow water, broke Palutan Bridge on Makora Pattanhigh flow water, broke Palutan Bridge on Makora Pattan

ਇਸ ਤੋਂ ਪਹਿਲਾਂ ਵੀ ਕਈ ਵਾਰ ਬਰਸਾਤ ਕਾਰਨ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ (ਰਾਵੀ ਦਰਿਆ) ‘ਤੇ ਬਣੇ ਪਲਟੂਨ ਪੁਲ ਟੁੱਟਿਆ ਹੈ। ਅੱਧੀ ਦਰਜਨ ਤੋਂ ਵੱਧ ਪਰਲੇ ਪਾਸੇ ਦੇ ਪਿੰਡਾਂ ਦੇ ਲੋਕਾਂ ਦਾ ਲਿੰਕ ਬਿਲਕੁਲ ਟੁੱਟ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।high flow water, broke Palutan Bridge on Makora Pattan

ਸਿੰਚਾਈ ਵਿਭਾਗ ਅਨੁਸਾਰ ਹੜ੍ਹ ਤੇ ਮੀਂਹ ਦੇ ਮੌਸਮ ‘ਚ ਪਾਣੀ ਜ਼ਿਆਦਾ ਆਉਣ ਨਾਲ ਦਰਿਆਵਾਂ ‘ਤੇ ਬਣੇ ਪਲਟੂਨ ਪੁਲ ਪਾਣੀ ਦੇ ਵਹਾਅ ਵਿਚ ਰੁੜ੍ਹ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਖਤਰੇ ਕਰ ਕੇ ਲੋਕ ਨਿਰਮਾਣ ਵਿਭਾਗ ਵੱਲੋਂ ਇਨ੍ਹਾਂ ਸਾਰੇ ਦਰਿਆਵਾਂ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਏ ਪਲਟੂਨ ਪੁਲ ਬਰਸਾਤ ਦੇ ਮੌਸਮ ਵਿਚ ਪਹਿਲਾਂ ਹੀ ਖੋਲ੍ਹ ਦਿੱਤੇ ਜਾਂਦੇ ਹਨ।high flow water, broke Palutan Bridge on Makora Pattan

ਇਸੇ ਤਰ੍ਹਾਂ ਹੜ੍ਹ ਦੇ ਮੌਸਮ ‘ਚ 5 ਮਹੀਨਿਆਂ ਤੱਕ ਰਾਵੀ ਦਰਿਆ ਦੇ ਪਾਰ ਵੱਸੇ ਭਰਿਆਲ, ਘਣੀਏ-ਕੇ-ਬੇਟ ਅਤੇ ਪਹਾੜੀਪੁਰ ਇਲਾਕਿਆਂ ਤੋਂ ਸੰਪਰਕ ਟੁੱਟ ਜਾਂਦਾ ਹੈ। ਖਸਤਾਹਾਲ ਕਿਸ਼ਤੀ ਇਕ ਮਾਤਰ ਸਹਾਰਾ, ਵਿਦਿਆਰਥੀ ਪ੍ਰੇਸ਼ਾਨ ਇਸ ਇਲਾਕੇ ਦੇ ਲੋਕਾਂ ਲਈ ਦਰਿਆ ਪਾਰ ਕਰਨ ਲਈ ਇਕ ਮਾਤਰ ਸਹਾਰਾ ਕਿਸ਼ਤੀ ਰਹਿ ਜਾਂਦੀ ਹੈ। ਜੇਕਰ ਕਿਸ਼ਤੀਆਂ ਦੀ ਹਾਲਤ ਵੇਖੀ ਜਾਵੇ ਤਾਂ ਵੈਸੇ ਹੀ ਇਸ ਵਿਚ ਬੈਠਣ ਤੋਂ ਪਹਿਲਾਂ ਦਿਲ ਕੰਬ ਜਾਂਦਾ ਹੈ।high flow water, broke Palutan Bridge on Makora Pattan

ਲੋਕਾਂ ਨੂੰ ਆਪਣੇ ਮੋਟਰਸਾਈਕਲ, ਸਾਈਕਲ, ਪਸ਼ੂ ਸਮੇਤ ਆਪਣਾ ਸਾਮਾਨ ਵੀ ਕਿਸ਼ਤੀ ਦੇ ਸਹਾਰੇ ਪਾਰ ਕਰਨਾ ਪੈਂਦਾ ਹੈ, ਜੋ ਕਿ ਬਹੁਤ ਹੀ ਜੋਖ਼ਮ ਵਾਲਾ ਕੰਮ ਹੈ। ਦਰਿਆ ਦੇ ਪਾਰ ਪਿੰਡਾਂ ‘ਚ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਦੀਨਾਨਗਰ, ਬਹਿਰਾਮਪੁਰ, ਗੁਰਦਾਸਪੁਰ ਆਦਿ ਆਉਣਾ-ਜਾਣਾ ਪੈਂਦਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਆਰ-ਪਾਰ ਜਾਣ ਲਈ ਇਕ ਮਾਤਰ ਕਿਸ਼ਤੀ ਹੀ ਸਹਾਰਾ ਹੁੰਦੀ ਹੈ ਤੇ ਕਈ ਵਾਰ ਸਵਾਰੀਆਂ ਘੱਟ ਹੋਣ ਕਾਰਨ ਕਿਸ਼ਤੀ ਲੇਟ ਚਲਦੀ ਹੈ ਅਤੇ ਦਰਿਆ ਵਿਚ ਪਾਣੀ ਜ਼ਿਆਦਾ ਆ ਜਾਣ ਕਾਰਨ ਕਿਸ਼ਤੀ ਦਰਿਆ ਵਿਚ ਚਲਾਈ ਨਹੀਂ ਜਾਂਦੀ, ਜਿਸ ਕਾਰਨ ਇਨ੍ਹਾਂ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।high flow water, broke Palutan Bridge on Makora Pattan

ਦਰਿਆ ਵਿਚ ਪਾਣੀ ਜ਼ਿਆਦਾ ਹੋਣ ‘ਤੇ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਲਈ ਆਉਂਦੇ ਹੀ ਨਹੀਂ ਹਨ ਤੇ ਜਦੋਂ ਪ੍ਰੀਖਿਆਵਾਂ ਹੋਣ ਤਾਂ ਇਹ ਪ੍ਰੀਖਿਆਵਾਂ ਦੇਣ ‘ਚ ਵੀ ਵਾਂਝੇ ਰਹਿ ਜਾਂਦੇ ਹਨ। ਬੀਮਾਰ ਹੋਣ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਕਰਦੇ ਹਨ ਮਦਦ ਜਦੋਂ ਇਨ੍ਹਾਂ ਇਲਾਕਿਆਂ ‘ਚ ਕੋਈ ਔਰਤ ਜਾਂ ਪੁਰਸ਼ ਬਹੁਤ ਜ਼ਿਆਦਾ ਬੀਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਦਰਿਆ ਪਾਰ ਲਿਆਉਣ ਲਈ ਸਿਰਫ ਸੀਮਾ ਸੁਰੱਖਿਆ ਬਲ ਦੇ ਜਵਾਨ ਹੀ ਸਹਾਰਾ ਬਣਦੇ ਹਨ। ਉਹੀ ਆਪਣਾ ਵਾਹਨ ਮੁਹੱਈਆ ਕਰਵਾ ਕੇ ਬੀਮਾਰ ਵਿਅਕਤੀ ਨੂੰ ਦਰਿਆ ਦੇ ਪਾਰ ਭੇਜਦੇ ਹਨ।

The post ਪਾਣੀ ਦੇ ਤੇਜ ਵਹਾਅ ਕਾਰਨ ਮਕੌੜਾ ਪੱਤਣ ‘ਤੇ ਬਣਿਆ ਪਲੂਟਨ ਪੁਲ ਦਾ ਦੂਜਾ ਹਿੱਸਾ ਵੀ ਰੁੜ੍ਹਿਆ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਪਾਣੀ ਦੇ ਤੇਜ ਵਹਾਅ ਕਾਰਨ ਮਕੌੜਾ ਪੱਤਣ ‘ਤੇ ਬਣਿਆ ਪਲੂਟਨ ਪੁਲ ਦਾ ਦੂਜਾ ਹਿੱਸਾ ਵੀ ਰੁੜ੍ਹਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×