Get Even More Visitors To Your Blog, Upgrade To A Business Listing >>

ਖੋਜ : ਹੁਣ ਮੁਰਗੀ ਕਰੇਗੀ ਬਿਜਲੀ ਪੈਦਾ ਕਰਨ ‘ਚ ਮਨੁੱਖ ਦੀ ਮਦਦ, ਜਾਣੋ ਕਿਵੇਂ?

Cocks to help human beings in producing electricity ਨਵੀਂ ਦਿੱਲੀ : ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਸਧਾਰਨ ਜਿਹੀ ਮੁਰਗੀ ਬਿਜਲੀ ਪੈਦਾ ਕਰਨ ਵਿਚ ਕੰਮ ਆ ਸਕਦੀ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਮੁਰਗੀ ਦੀਆਂ ਬਿੱਠਾਂ ਨੂੰ ਅੱਗ ਅਤੇ ਬਿਜਲੀ ਉਤਪਾਦਨ ਵਿਚ ਈਂਧਣ ਦੇ ਤੌਰ ‘ਤੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਜੇਕਰ ਗੁਰਮੀ ਅਤੇ ਪੋਲਟਰੀ ਵਿਚ ਪਲਣ ਵਾਲੇ ਹੋਰ ਪੰਛੀਆਂ ਦੀਆਂ ਬਿੱਠਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਤਾਂ ਉਸ ਨੂੰ ਕੋਲੇ ਦੀ ਥਾਂ ‘ਤੇ ਈਂਧਣ ਦੇ ਰੂਪ ਵਿਚ ਵਰਤੋਂ ਕੀਤਾ ਜਾ ਸਕਦਾ ਹੈ।

Cocks to help human beings in producing electricityCocks to help human beings in producing electricity

ਇਸ ਨਾਲ ਹਵਾ ਵਿਚ ਘੁਲਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਵਿਚ ਕਮੀ ਆਉਂਦੀ ਹੈ ਅਤੇ ਨਾਲ ਹੀ ਇਹ ਊਰਜਾ ਪੈਦਾ ਕਰਨ ਦਾ ਬਦਲਵਾਂ ਸਰੋਤ ਬਣ ਸਕਦਾ ਹੈ। ਦਰਅਸਲ ਮੁਰਗੀ ਦੀਆਂ ਬਿੱਠਾਂ ਨੂੰ ਟ੍ਰੀਟ ਕਰਕੇ ਉਸ ਦਾ ਬਾਇਓਮਾਸ ਈਂਧਣ ਬਣਾਇਆ ਜਾਂਦਾ ਹੈ। ਇਹ ਈਂਧਣ ਬਿਜਲੀ ਉਤਪਾਦਨ ਦੇ ਲਈ ਵਰਤੋਂ ਹੋਣ ਵਾਲੇ 10 ਫੀਸਦੀ ਕੋਲੇ ਦੀ ਜਗ੍ਹਾ ਲੈ ਸਕਦਾ ਹੈ। ਇਹ ਖੋਜ ‘ਅਪਲਾਈਡ ਐਨਰਜੀ’ ਨਾਂਅ ਦੀ ਇੱਕ ਪੱਤ੍ਰਿਕਾ ਵਿਚ ਛਪੀ ਹੈ।Cocks to help human beings in producing electricity ਦੱਸ ਦੇਈਏ ਕਿ ਬਾਇਓਮਾਸ ਦੁਨੀਆ ਵਿਚ ਨਵਿਆਉਣਯੋਗ ਊਰਜਾ ਦਾ 73 ਫੀਸਦੀ ਹਿੱਸਾ ਹੈ ਪਰ ਇਸ ਦੇ ਲਈ ਵੱਡੀ ਗਿਣਤੀ ਵਿਚ ਉਗਾਈ ਜਾਣ ਵਾਲੀ ਫ਼ਸਲ ਦੇ ਲਈ ਜ਼ਿਆਦਾ ਜ਼ਮੀਨ, ਪਾਣੀ ਅਤੇ ਖ਼ਾਦ ਦੀ ਜ਼ਰੂਰਤ ਪੈਂਦੀ ਹੈ। ਇਸ ਖੋਜ ਨਾਲ ਜੁੜੇ ਇੱਕ ਰਿਸਰਚਰ ਨੇ ਕਿਹਾ ਕਿ ਪੋਲਟਰੀ ਤੋਂ ਨਿਕਲਣ ਵਾਲੀਆਂ ਬਿੱਠਾਂ ਨੂੰ ਈਂਧਣ ਦੇ ਰੂਪ ਵਿਚ ਤਿਆਰ ਕਰਨਾ, ਘੱਟ ਸਾਧਨਾਂ ਦੀ ਵਰਤੋਂ ਕਰਕੇ ਨਵਿਆਉਣਯੋਗ ਊਰਜਾ ਬਣਾਉਣ ਦਾ ਇੱਕ ਬੇਹੱਦ ਸ਼ਾਨਦਾਰ ਬਦਲ ਹੈ। ਇਹ ਵਾਤਾਵਰਣ ਦੇ ਲਿਹਾਜ ਨਾਲ ਵੀ ਕਾਫ਼ੀ ਬਿਹਤਰ ਹੈ।Cocks to help human beings in producing electricity ਵਿਗਿਆਨੀਆਂ ਨੇ ਪੋਲਟਰੀ ਤੋਂ ਪੈਦਾ ਹੋਣ ਵਾਲੇ ਇਸ ਮਲ ਦੇ ਦੋ ਅਲੱਗ-ਅਲੱਗ ਈਂਧਣ ਦੇ ਪ੍ਰਕਾਰ ਬਣਾਏ ਹਨ, ਜਿਨ੍ਹਾਂ ਵਿਚ ਇੱਕ ਬਾਇਓਚਾਰ ਅਤੇ ਦੂਜਾ ਹਾਈਡ੍ਰਾਚਾਰ। ਵਰਤੋਂ ਤੋਂ ਬਾਅਦ ਪਾਇਆ ਗਿਆ ਕਿ ਦੋਵਾਂ ਵਿਚੋਂ ਹਾਈਡ੍ਰੋਚਾਰ ਉਹ ਹੈ ਜੋ 24 ਫੀਸਦੀ ਜ਼ਿਆਦਾ ਊਰਜਾ ਪੈਦਾ ਕਰ ਸਕਦਾ ਹੈ। ਜੇਕਰ ਇਸ ਖੋਜ ‘ਤੇ ਅੱਗੇ ਕੰਮ ਕੀਤਾ ਗਿਆ ਤਾਂ ਇਹ ਊਰਜਾ ਪੈਦਾ ਕਰਨ ਦੀ ਦਿਸ਼ਾ ਵਿਚ ਇਹ ਇੱਕ ਵੱਡੀ ਕ੍ਰਾਂਤੀ ਹੋ ਸਕਦੀ ਹੈ। ਇਸੇ ਤਰ੍ਹਾਂ ਪਰਾਲੀ ਨੂੰ ਲੈ ਕੇ ਵੀ ਕਾਫ਼ੀ ਰੌਲਾ ਰੱਪਾ ਪਾਇਆ ਜਾ ਰਿਹਾ ਸੀ ਕਿ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਵੇਗੀ ਪਰ ਇਹ ਮਸਲਾ ਓਵੇਂ ਦਾ ਓਵੇਂ ਰਿਹਾ। ਮੌਜੂਦਾ ਸਮੇਂ ਪਰਾਲੀ ਦੇ ਮਸਲੇ ਨੇ ਵਿਰਾਟ ਰੂਪ ਧਾਰਨ ਕਰ ਲਿਆ ਹੈ। ਕਿਸਾਨਾਂ ਵੱਲੋਂ ਧੜਾਧੜ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਦੋਂ ਕਿ ਸਰਕਾਰ ਇਸ ‘ਤੇ ਰੋਕ ਲਗਾ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਪਰਾਲੀ ਦਾ ਕੋਈ ਦੂਜਾ ਬਦਲ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ।Cocks to help human beings in producing electricity ਪਿਛਲੇ ਕਾਫ਼ੀ ਸਮੇਂ ਤੋਂ ਪ੍ਰਦੂਸ਼ਣ ਦੀ ਸਮੱਸਿਆ ਵੱਡਾ ਮੁੱਦਾ ਬਣੀ ਹੋਈ ਹੈ। ਜੇਕਰ ਪੋਲਟਰੀ ਫ਼ਾਰਮਾਂ ਵਿਚਲੀਆਂ ਮੁਰਗੀਆਂ ਦੀਆਂ ਬਿੱਠਾਂ ਤੋਂ ਊਰਜਾ ਪੈਦਾ ਕਰਨ ਵਰਗੀ ਖੋਜ ‘ਤੇ ਕੰਮ ਹੁੰਦਾ ਹੈ ਤਾਂ ਇਹ ਕਾਫ਼ੀ ਚੰਗੀ ਗੱਲ ਹੋਵੇਗੀ। ਵੈਸੇ ਮੌਜੂਦਾ ਸਮੇਂ ਪੋਲਟਰੀ ਫਾਰਮਾਂ ਵਾਲੇ ਮੁਰਗੀਆਂ ਦੀਆਂ ਬਿੱਠਾਂ ਨੂੰ ਚੰਗੀ ਖਾਦ ਵਜੋਂ ਵੇਚ ਦਿੰਦੇ ਹਨ। ਜਿਵੇਂ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਤੋਂ ਊਰਜਾ ਪੈਦਾ ਕਰਨ ਦੌਰਾਨ ਪ੍ਰਦੂਸ਼ਣ ਘੱਟ ਪੈਦਾ ਹੋਵੇਗਾ ਤਾਂ ਇਸ ‘ਤੇ ਕੰਮ ਕੀਤਾ ਜਾਣਾ ਚਾਹੀਦਾ ਹੈ।

The post ਖੋਜ : ਹੁਣ ਮੁਰਗੀ ਕਰੇਗੀ ਬਿਜਲੀ ਪੈਦਾ ਕਰਨ ‘ਚ ਮਨੁੱਖ ਦੀ ਮਦਦ, ਜਾਣੋ ਕਿਵੇਂ? appeared first on Daily Post: Current Punjabi News | Latest Punjab News Online .This post first appeared on Punjab Archives - Latest Punjab News, Current Punjabi News, please read the originial post: here

Share the post

ਖੋਜ : ਹੁਣ ਮੁਰਗੀ ਕਰੇਗੀ ਬਿਜਲੀ ਪੈਦਾ ਕਰਨ ‘ਚ ਮਨੁੱਖ ਦੀ ਮਦਦ, ਜਾਣੋ ਕਿਵੇਂ?

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×