Get Even More Visitors To Your Blog, Upgrade To A Business Listing >>

ਪ੍ਰਧਾਨ ਮੰਤਰੀ ਨੇ ਕਿਹਾ ਵਿਸ਼ਵ ਬੈਂਕ ‘ਚ ਭਾਰਤ ਦੀ ਰੈਕਿੰਗ ਦਾ ਹੋਇਆ ਸੁਧਾਰ

India world bank ranking ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਬੈਂਕ ਵਲੋਂ ਹਾਲ ‘ਚ ਰੁਕਾਵਟ ਰਹਿਤ ਕਾਰੋਬਾਰ ਕਰਨ ‘ਚ ਭਾਰਤ ਦੀ ਰੈਕਿੰਗ ‘ਚ ਹੋਰ ਸੁਧਾਰ ‘ਤੇ ਚੱਲ ਰਹੀ ਸਿਆਸੀ ਸ਼ਬਦੀ ਜੰਗ ‘ਚ ਵਿਰੋਧੀ ਧਿਰ ਅਤੇ ਪਿਛਲੀ ਯੂ.ਪੀ.ਏ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਕੁਝ ਲੋਕ ਭਾਰਤ ਦੀ ਇਸ ਰੈਕਿੰਗ ‘ਤੇ ਸਵਾਲ ਉਠਾ ਰਹੇ ਹਨ।

– – – – – Advertisement – – – – –

ਬਿਨਾਂ ਨਾਂਅ ਲਏ ਪ੍ਰਧਾਨ ਮੰਤਰੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ‘ਤੇ ਤਨਜ਼ ਕਰਦਿਆਂ ਕਿਹਾ ਕਿ ਉਨ੍ਹਾਂ ‘ਚ ਵਿਸ਼ਵ ਬੈਂਕ ‘ਚ ਕੰਮ ਕਰ ਚੁੱਕੇ ਕੁਝ ਲੋਕ ਵੀ ਸ਼ਾਮਿਲ ਹਨ। ਭਾਰਤ ‘ਚ ਹੋਏ ਕਾਰੋਬਾਰੀ ਸੁਧਾਰਾਂ ‘ਤੇ ਇਕ ਕਾਨਫਰੰਸ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰਕਾਰ ਵਲੋਂ ਹਰ ਖੇਤਰ ‘ਚ ਕੀਤੇ ਗਏ ਸੁਧਾਰਾਂ ਦਾ ਵਿਸਥਾਰ ਪੇਸ਼ ਕਰਦਿਆਂ ਕਿਹਾ ਕਿ ਇਨ੍ਹਾਂ ਸੁਧਾਰਾਂ ਕਾਰਨ ਹੀ ਭਾਰਤ ਦੀ ਰੈਕਿੰਗ ‘ਚ ਸੁਧਾਰ ਹੋਇਆ ਹੈ।

ਉਨ੍ਹਾਂ ਸਾਲ 2004 ਤੋਂ 2014 ਦੇ ਸਾਲਾਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਰੁਕਾਵਟ-ਰਹਿਤ ਕਾਰੋਬਾਰ ਦਾ ਅਮਲ 2004 ‘ਚ ਸ਼ੁਰੂ ਹੋਇਆ ਸੀ। ਇਸ ਤੋਂ ਬਾਅਦ 2014 ਤੱਕ ਉਥੇ ਕੁਝ ਨਹੀਂ ਹੋਇਆ। ਉਨ੍ਹਾਂ ਡਾ: ਮਨਮੋਹਨ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਨੁਕਤਾਚੀਨੀ ਕਰਨ ਵਾਲਿਆਂ ‘ਚ ਕੁਝ ਅਜਿਹੇ ਲੋਕ ਵੀ ਹਨ, ਜੋ ਪਹਿਲਾਂ ਵਿਸ਼ਵ ਬੈਂਕ ‘ਚ ਹੀ ਕੰਮ ਕਰਦੇ ਸਨ, ਜਦਕਿ ਉਨ੍ਹਾਂ (ਮੋਦੀ) ਨੇ ਵਿਸ਼ਵ ਬੈਂਕ ਦੀ ਇਮਾਰਤ ਹੀ ਨਹੀਂ ਦੇਖੀ। ਮੋਦੀ ਨੇ ਸਵਾਲ ਉਠਾਉਣ ਵਾਲਿਆਂ ਨੂੰ ਮਿਲਜੁਲ ਕੇ ਨਵੇਂ ਭਾਰਤ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ। ਮੋਦੀ ਨੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਕੇਂਦਰ ਤੇਜ਼ੀ ਨਾਲ ਸੁਧਾਰ ਕਰ ਰਿਹਾ ਹੈ ਅਤੇ ਇਸ ਤੇਜ਼ੀ ਨਾਲ ਹੋਏ ਸੁਧਾਰਾਂ ਨੂੰ ਲੋਕ ਪਚਾ ਨਹੀਂ ਪਾ ਰਹੇ।

ਮੋਦੀ ਨੇ ਕਿਹਾ ਕਿ ਸਰਕਾਰ ਨੇ ਥੋੜ੍ਹੇ ਸਮੇਂ ‘ਚ ਹੀ ਜੀ.ਐਸ.ਟੀ ਦੀਆਂ ਸ਼ੁਰੂਆਤੀ ਦਿੱਕਤਾਂ ਨੂੰ ਦੂਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੁਧਾਰ, ਬਦਲਾਅ ਅਤੇ ਕਾਰਗੁਜ਼ਾਰੀ ਨੂੰ ਸਰਕਾਰ ਦਾ ਮੰਤਰ ਦੱਸਦਿਆਂ ਕਿਹਾ ਕਿ ਵਿਰੋਧੀ ਧਿਰ ਨੇ ਕੋਈ ਸੁਧਾਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਜੀ.ਐਸ.ਟੀ ਨੂੰ ਕਾਹਲੀ ‘ਚ ਲਾਗੂ ਕੀਤਾ ਫ਼ੈਸਲਾ ਕਰਾਰ ਦਿੱਤਾ ਹੈ, ਜਿਸ ਕਾਰਨ ਛੋਟੇ ਕਾਰੋਬਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

The post ਪ੍ਰਧਾਨ ਮੰਤਰੀ ਨੇ ਕਿਹਾ ਵਿਸ਼ਵ ਬੈਂਕ ‘ਚ ਭਾਰਤ ਦੀ ਰੈਕਿੰਗ ਦਾ ਹੋਇਆ ਸੁਧਾਰ appeared first on Current Punjabi News, Punjab News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਪ੍ਰਧਾਨ ਮੰਤਰੀ ਨੇ ਕਿਹਾ ਵਿਸ਼ਵ ਬੈਂਕ ‘ਚ ਭਾਰਤ ਦੀ ਰੈਕਿੰਗ ਦਾ ਹੋਇਆ ਸੁਧਾਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×