Get Even More Visitors To Your Blog, Upgrade To A Business Listing >>

ਅਯੁੱਧਿਆ ‘ਚ ਯੋਗੀ ਮਨਾਉਣਗੇ ‘ਤ੍ਰੇਤਾ ਯੁੱਗ’ ਵਰਗੀ ਦੀਵਾਲੀ, 5100 ਦੀਵਿਆਂ ਨਾਲ ਸਜੇਗੀ ਮਹਾਆਰਤੀ

ਨਵੀਂ ਦਿੱਲੀ : ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਲਈ ਇਹ ਦੀਵਾਲੀ ਬਹੁਤ ਹੀ ਖਾਸ ਸਾਬਤ ਹੋਣ ਵਾਲੀ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਹ ਦੀਵਾਲੀ ਨਾ ਸਿਰਫ਼ ਮੁੱਖ ਮੰਤਰੀ ਲਈ ਬੇਹਦ ਖ਼ਾਸ ਹੈ, ਸਗੋਂ ਅਯੁੱਧਿਆ ਵਾਸੀਆਂ ਲਈ ਵੀ ਵਿਸ਼ੇਸ਼ ਸਾਬਤ ਹੋਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਰਾਮ ਜਨਮ ਨਗਰੀ ‘ਚ ਹੀ ਦੀਵਾਲੀ ਮਨਾਉਣਗੇ।

yogi

4 ਵਜੇ ਸ਼ਾਮ ਨੂੰ ਪਹੁੰਚਣਗੇ ਯੋਗੀ
ਯੋਗੀ ਆਦਿੱਤਿਆਨਾਥ ਸ਼ਾਮ 4 ਵਜੇ ਫੈਜ਼ਾਬਾਦ ਹਵਾਈ ਅੱਡੇ ਪਹੁੰਚਣਗੇ, ਜਿੱਥੇ ਉਹ ਸੜਕੀ ਮਾਰਗ ਰਾਹੀਂ ਰਾਮ ਜਨਮ ਨਗਰੀ ਅਯੁੱਧਿਆ ਤੋਂ ਹੁੰਦੇ ਹੋਏ ਰਾਮ ਕਥਾ ਪਾਰਕ ਪਹੁੰਚਣਗੇ।

yogi

ਸ਼ੋਭਾ ਯਾਤਰਾ
ਇਸ ਦੌਰਾਨ ਰਾਮ ਜੀ ਦੇ ਜੀਵਨ ਨਾਲ ਜੁੜੇ ਵੱਖ-ਵੱਖ ਤਰ੍ਹਾਂ ਦੀਆ 11 ਝਾਕੀਆਂ ਵੀ ਸ਼ੋਭਾ ਯਾਤਰਾ ਦੌਰਾਨ ਸਜਾਈਆਂ ਜਾਣਗੀਆਂ। ਇਨ੍ਹਾਂ ਝਾਕੀਆਂ ਦੇ ਸਾਹਮਣੇ ਲੋਕ-ਕਲਾਕਾਰ ਝਾਕੀਆਂ ਨਾਲ ਸੰਬਧਿਤ ਨਾਟਕ ਵੀ ਪੇਸ਼ ਕਰਦੇ ਦਿਖਾਈ ਦੇਣਗੇ। ਦੱਸ ਦਈਏ ਕਿ ਇਹ ਸ਼ਾਨਦਾਰ ਸ਼ੋਭਾ ਯਾਤਰਾ ਸਾਕੇਤ ਕਾਲਜ ਤੋਂ ਦੁਪਿਹਰ ਬਾਅਦ ਰਵਾਨਾ ਕੀਤੀ ਜਾਵੇਗੀ। ਇਸ ਨੂੰ ਲੈ ਕੇ ਲੋਕਾਂ ਵਿਚ ਪਹਿਲਾਂ ਹੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

yogi

ਸਰਯੂ ਤੱਟ ‘ਤੇ ਕੀਤੀ ਜਾਵੇਗੀ ਪੂਜਾ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਰਾਮਕਥਾ ਪਾਰਕ ਤੋਂ ਬਾਅਦ ਸ਼ਾਮੀਂ 6 ਵਜੇ ਨਜ਼ਦੀਕ ਯੋਗੀ ਸਰਯੂ ਤੱਟ ਪਹੁੰਚਣਗੇ। ਜਿੱਥੇ ਸਭ ਤੋਂ ਪਹਿਲਾਂ ਸਰਯੂ ਤੱਟ ‘ਤੇ ਪੂਜਾ ਅਭਿਸ਼ੇਕ ਕੀਤਾ ਜਾਵੇਗਾ। ਇਸ ਤੋਂ ਬਾਅਦ 5100 ਦੀਵਿਆਂ ਨਾਲ ਸਜੀ ਮਹਾਆਰਤੀ ਕੀਤੀ ਜਾਵੇਗੀ। ਮਹਾਆਰਤੀ ਦੌਰਾਨ 11 ਪੁਜਾਰੀ ਮੰਤਰਾਂ ਦਾ ਜਾਪ ਕਰਦੇ ਦਿਖਾਈ ਦੇਣਗੇ।

yogi

5100 ਦੀਵਿਆਂ ਨਾਲ ਸਜੇਗੀ ਸਰਯੂ ਆਰਤੀ
ਮਹਾਆਰਤੀ ਦੇ ਮੁੱਖ ਪੁਰੋਹਿਤ ਸ਼ਸ਼ੀਕਾਂਤ ਦਾਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਇਸ ਕਾਰਜਕਰਮ ‘ਚ ਸ਼ਾਮਿਲ ਹੋਣ ਬਾਰੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ 15 ਮਿੰਟਾਂ ਤੱਕ ਮਾਂ ਸਰਯੂ ਦੀ ਪੂਜਾ ਅਤੇ ਅਭਿਸ਼ੇਕ ਕੀਤਾ ਜਾਵੇਗਾ। ਇਸ ਦੇ ਨਾਲ ਹੀ 5100 ਦੀਵੀਆਂ ਨਾਲ ਮਾਂ ਸਰਯੂ ਦੀ ਆਰਤੀ ਵੀ ਕੀਤੀ ਜਾਵੇਗੀ।

yogi

ਰਾਮ ਦੀ ਪੌੜੀ ‘ਤੇ ਯੋਗੀ
ਸਰਯੂ ਤੱਟ ਦੀ ਪੂਜਾ ਤੋਂ ਬਾਅਦ ਮੁੱਖ ਮੰਤਰੀ ਰਾਮ ਦੀ ਪੌੜੀ ‘ਤੇ ਪਹੁੰਚਣਗੇ। ਇੱਥੇ ‘ਦੀਪ ਉਤਸਵ’ ਦਾ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ। ਜਿੱਥੇ ਨਾਲ ਹੀ 1 ਲੱਖ 71000 ਦੀਵੇ ਵੀ ਜਲਾਏ ਜਾਣਗੇ। ਦੱਸ ਦੇਈਏ ਕਿ ਇਸ ਸਾਲ ਇੰਨੀ ਵੱਡੀ ਗਿਣਤੀ ‘ਚ ਪਹਿਲੀ ਵਾਰ ਦੀਵੇ ਜਲਾਏ ਜਾਣਗੇ। ਇਸਦੇ ਨਾਲ ਹੀ ਜਦੋਂ ਤੱਕ ਸਰਯੂ ਮਾਤਾ ਦੀ ਆਰਤੀ ਚਲੇਗੀ, ਉਦੋਂ ਤੱਕ 11 ਬ੍ਰਾਹਮਣ ਮਿਲ ਵੈਦਿਕ ਮੰਤਰਾਂ ਦਾ ਜਾਪ ਵੀ ਕਰਨਗੇ। ਦੱਸ ਦੇਈਏ ਕਿ ਪਿਛਲੇ ਸਾਲ ਮੁਤਾਬਕ ਇਸ ਸਾਲ 20 ਹਜ਼ਾਰ ਦੀਵੇ ਵੱਧ ਜਲਾਏ ਜਾਣਗੇ।

yogi

ਇਸ ਬਾਰੇ ਦੀਵੇ ਬਣਾਉਣ ਵਾਲੇ ਕਲਾਕਾਰ ਵਿਨੋਦ ਪ੍ਰਜਾਪਤੀ ਨੇ ਦੱਸਿਆ ਕਿ 2 ਲੱਖ ਦੀਵਿਆਂ ਦਾ ਆਰਡਰ ਹੈ, ਜਿਸ ‘ਚ ਇੱਕ ਦੀਵੇ ‘ਚ 50 ਗ੍ਰਾਮ ਤੇਲ ਆਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਯੋਗੀ ਆਦਿੱਤਿਆਨਾਥ ਆਪਣੇ ਹੱਥਾਂ ਨਾਲ ਰੋਸ਼ਨ ਕਰਨਗੇ।

yogi

The post ਅਯੁੱਧਿਆ ‘ਚ ਯੋਗੀ ਮਨਾਉਣਗੇ ‘ਤ੍ਰੇਤਾ ਯੁੱਗ’ ਵਰਗੀ ਦੀਵਾਲੀ, 5100 ਦੀਵਿਆਂ ਨਾਲ ਸਜੇਗੀ ਮਹਾਆਰਤੀ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਅਯੁੱਧਿਆ ‘ਚ ਯੋਗੀ ਮਨਾਉਣਗੇ ‘ਤ੍ਰੇਤਾ ਯੁੱਗ’ ਵਰਗੀ ਦੀਵਾਲੀ, 5100 ਦੀਵਿਆਂ ਨਾਲ ਸਜੇਗੀ ਮਹਾਆਰਤੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×