Get Even More Visitors To Your Blog, Upgrade To A Business Listing >>

ਅਦਾਕਾਰਾ ਨਿੰਮੀ ਦਾ ਦਿਹਾਂਤ ਅਤੇ ਕੋਰੋਨਾ ‘ਤੇ ਅਮਿਤਾਭ ਬੱਚਨ ਦਾ ਸੁਝਾਅ

Nimmi died Amitabh corona : ਹਿੰਦੀ ਸਿਨੇਮਾ ‘ਚ ਰਾਜਕਪੂਰ ਦੀ ਪਹਿਲੀ ਖੋਜ ਮੰਨੀ ਜਾਣ ਵਾਲੀ ਮਸ਼ਹੂਰ ਅਦਾਕਾਰਾ ਨਿੰਮੀ ਦਾ ਬੁੱਧਵਾਰ ਨੂੰ ਸ਼ਾਮ ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਹਨਾਂ ਦਾ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਸਰਲਾ ਨਰਸਿੰਗ ਹੋਮ ‘ਚ ਲਗਭਗ ਸ਼ਾਮ ਛੇ ਵਜੇ ਉਹਨਾਂ ਨੇ ਆਖਰੀ ਸਾਹ ਲਏ। ਨਿੰਮੀ ਦੇ ਪਿਤਾ ਮੇਰਠ ‘ਚ ਰਹਿਣ ਵਾਲੇ ਸਨ ਅਤੇ ਨਿੰਮੀ ਦਾ ਜਨਮ ਆਗਰਾ ‘ਚ ਹੋਇਆ। ਉਹ 87 ਸਾਲ ਦੀ ਸੀ। ਕੋਰੋਨਾ ਵਾਇਰਸ ਕਹਿਰ ਦੇ ਚਲਦੇ ਪੂਰੇ ਦੇਸ਼ ਨੂੰ ਨਰਿੰਦਰ ਮੋਦੀ ਨੇ 21 ਦਿਨਾਂ ਲਈ ਲਾਕਡਾਊਨ ਕਰਨ ਦਾ ਆਦੇਸ਼ ਦਿੱਤਾ ਹੈ।

Nimmi died Amitabh corona
Nimmi died Amitabh corona

ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ‘ਤੇ ਅਸਰ ਪੈ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਸਿਨੇਮਾ ਜਗਤ ਦੇ ਰੁਕ ਜਾਣ ਕਾਰਨ ਲੋਕਾਂ ਦੇ ਮਨੋਰੰਜਨ ‘ਤੇ ਵੀ ਅਸਰ ਪੈ ਰਿਹਾ ਹੈ। ਇਸ ਦੋਰਾਨ ਸੋਸ਼ਲ ਮੀਡੀਆ ਯੂਜਰਸ ਰਾਮਾਇਣ ਅਤੇ ਮਹਾਭਾਰਤ ਦਾ ਦੁਬਾਰਾ ਪ੍ਰਸਾਰਣ ਕਰਨ ਦੀ ਮੰਗ ਕਰ ਰਹੇ ਹਨ। ਲਾਕਡਾਊਨ ਦੇ ਚਲਦੇ ਆਮ ਜਨਤਾ ਦੇ ਨਾਲ – ਨਾਲ ਬਾਲੀਵੁਡ ਸਿਤਾਰੇ ਵੀ ਕੁਆਰੰਟੀਨ ‘ਚ ਹਨ। ਆਪਣੇ ਵਿਹਲੇ ਸਮੇਂ ‘ਚ ਬਾਲੀਵੁਡ ਦੇ ਸਿਤਾਰੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਜ਼ ਨੂੰ ਕੋਰੋਨਾ ਨਾਲ ਲੜਨ ਦੇ ਸੁਝਾਅ ਦੇ ਰਹੇ ਹਨ।

Nimmi died Amitabh corona
Nimmi died Amitabh corona

ਅਜਿਹੇ ‘ਚ ਬਾਲੀਵੁਡ ਦੇ ਅਦਾਕਾਰ ਕਾਰਤਿਕ ਆਰਿਅਨ ਨੇ ਇੱਕ ਅਨੌਖਾ ਤਰੀਕਾ ਦੱਸਿਆ ਹੈ।ਬਾਲੀਵੁਡ ਸਿਤਾਰਿਆਂ ਨੇ ਪੀਐੱਮ ਮੋਦੀ ਦਾ ਸਮਰਥਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ। ਹੁਣ ਟੀਵੀ ਜਗਤ ਦੇ ਸਿਤਾਰਿਆਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਲਗਭਗ ਸਾਰੇ ਹੀ ਕਲਾਕਾਰ ਸੋਸ਼ਲ ਮੀਡੀਆ ਜ਼ਰੀਏ ਆਪਣੇ ਫੈਨਜ਼ ਨੂੰ ਅਪੀਲ ਕਰ ਰਹੇ ਹਨ ਕਿ ਉਹ ਘਰ ‘ਚ ਹੀ ਰਹਿਣ ਅਤੇ ਆਪਣੇ ਬਾਕੀ ਸਭ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਇਹੀ ਸੁਝਾਅ ਦੇਣ।

Nimmi died Amitabh corona

ਕੋਰੋਨਾ ਵਾਇਰਸ ਦਾ ਕਹਿਰ ਦੇਖਦੇ ਹੋਏ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਸੀ। ਬਾਲੀਵੁਡ ਦੇ ਸ਼ਹਿਨਸ਼ਾਹ ਨੇ ਲਗਾਤਾਰ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ। ਅਮਿਤਾਭ ਬੱਚਨ ਨੇ ਟਵਿੱਟਰ ਜਰੀਏ ਕਈ ਸੁਝਾਅ ਵੀ ਦਿੱਤੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਅਦਾਕਾਰਾ ਨਿੰਮੀ ਦਾ ਦਿਹਾਂਤ ਅਤੇ ਕੋਰੋਨਾ ‘ਤੇ ਅਮਿਤਾਭ ਬੱਚਨ ਦਾ ਸੁਝਾਅ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਅਦਾਕਾਰਾ ਨਿੰਮੀ ਦਾ ਦਿਹਾਂਤ ਅਤੇ ਕੋਰੋਨਾ ‘ਤੇ ਅਮਿਤਾਭ ਬੱਚਨ ਦਾ ਸੁਝਾਅ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×