Get Even More Visitors To Your Blog, Upgrade To A Business Listing >>

ਦੂਜੀ ਵਾਰ ਸਲਮਾਨ ਖਾਨ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

Arpita Khan pregnant : ਬਾਲੀਵੁਡ ਸੁਪਰਸ‍ਟਾਰ ਸਲਮਾਨ ਖਾਨ ਦੇ ਘਰ ਜਲ‍ਦ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਪਣੀ ਦਸ‍ਤਕ ਦੇਣ ਵਾਲਾ ਹੈ। ਦਿਲਚਸ‍ਪ ਗੱਲ ਇਹ ਹੈ ਕਿ ਇਹ ਖਬਰ ਸਿਰਫ ਉਨ੍ਹਾਂ ਦੇ ਫੈਨਜ਼ ਲਈ ਨਹੀਂ ਬਲ‍ਕਿ ਆਪ ਸਲਮਾਨ ਖਾਨ ਲਈ ਵੀ ਸ‍ਪੈਸ਼ਲ ਹੈ। ਦੱਸ ਦੇਈਏ ਕਿ ਦਬੰਗ ਖਾਨ ਇੱਕ ਵਾਰ ਫਿਰ ਮਾਮੂ ਬਣਨ ਵਾਲੇ ਹਨ। ਉਨ੍ਹਾਂ ਦੀ ਛੋਟੀ ਭੈਣ ਅਰਪਿਤਾ ਖਾਨ ਇੱਕ ਵਾਰ ਫਿਰ ਪ੍ਰੈਗ‍ਨੈਂਟ ਹੈ।

Arpita Khan pregnant
Arpita Khan pregnant

ਜਿਸ ਦੀ ਜਾਣਕਾਰੀ ਆਪ ਅਰਪਿਤਾ ਖਾਨ ਦੇ ਪਤੀ ਆਯੁਸ਼ ਸ਼ਰਮਾ ਨੇ ਆਈਫਾ ਐਵਾਰਡ ਦੇ ਗ੍ਰੀਨ ਕਾਰਪੇਟ ਉੱਤੇ ਆਪ ਫੈਨਜ਼ ਨੂੰ ਦਿੱਤੀ ਹੈ। ਆਈਫਾ ਦੇ ਗਰੀਨ ਕਾਰਪੇਟ ਵਿੱਚ ਅਰਪਿਤਾ ਖਾਨ ਨੇ ਆਪਣੇ ਪਤੀ ਆਯੁਸ਼ ਸ਼ਰਮਾ ਨਾਲ ਸ਼ਿਰਕਤ ਕੀਤੀ ਸੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਵਿੱਚ ਆਯੁਸ਼ ਨੇ ਅਰਪਿਤਾ ਦੀ ਪ੍ਰੈਗਨੈਂਸੀ ਨੂੰ ਕਨਫਰਮ ਕਰਦੇ ਹੋਏ ਕਿਹਾ, ‘ਜਲਦ ਹੀ ਗੁੱਡ ਨਿਊਜ ਮਿਲੇਗੀ।

Arpita Khan pregnant
Arpita Khan pregnant

ਹਾਂ ਅਰਪਿਤਾ ਅਤੇ ਮੈਂ ਦੂਜੇ ਬੇਬੀ ਨੂੰ ਐਕਪੈਕਟ ਕਰ ਰਹੀ ਹਾਂ। ਇਹ ਇੱਕ ਸ਼ਾਨਦਾਰ ਜਰਨੀ ਹੈ। ਇਹ ਫਿਰ ਤੋਂ ਸ਼ੁਰੂ ਹੋਇਆ ਹੈ, ਅਸੀ ਬੇਬੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।” ਅਰਪਿਤਾ ਖਾਨ ਦੇ ਦੂਜੀ ਵਾਰ ਮਾਂ ਬਣਨ ਦੀ ਖਬਰ ਨੂੰ ਪਤੀ ਆਯੁਸ਼ ਸ਼ਰਮਾ ਦੇ ਨਾਲ ਪੂਰੀ ਖਾਨ ਫੈਮਲੀ ਬੇਹੱਦ ਖੁਸ਼ ਹੈ। ਦਿਲਚਸ‍ਪ ਗੱਲ ਇਹ ਹੈ ਕਿ ਸਲਮਾਨ ਨੂੰ ਬੱਚਿਆਂ ਨਾਲ ਬੇਹੱਦ ਪਿਆਰ ਹੈ। 

Arpita Khan pregnant

ਉਹ ਅਕ‍ਸਰ ਆਪਣੇ ਭਾਣਜੇ ਅਤੇ ਪਰਿਵਾਰ ਦੇ ਛੋਟੇ ਬੱਚ‍ਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਅਰਪਿਤਾ ਅਤੇ ਆਯੁਸ਼ ਨੇ ਸਾਲ 2014 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਵਿਆਹ ਦੇ 2 ਸਾਲ ਬਾਅਦ ਮਾਰਚ, 2016 ਵਿੱਚ ਅਰਪਿਤਾ ਨੇ ਬੇਟੇ ਆਹਿਲ ਨੂੰ ਜਨਮ ਦਿੱਤਾ। ਹੁਣ ਵਿਆਹ ਤੋਂ 4 ਸਾਲ ਬਾਅਦ ਅਰਪਿਤਾ ਆਪਣੇ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। 

Arpita Khan pregnant
Arpita Khan pregnant

ਅਰਪਿਤਾ ਦੀ ਖਾਨ ਭਰਾਵਾਂ ਨਾਲ ਕਾਫੀ ਅੱਛੀ ਬਾਂਡਿੰਗ ਬਣਦੀ ਹੈ। ਉਹਨਾਂ ਦੇ ਪਤੀ ਆਯੁਸ਼ ਨੇ ਹਾਲ ਹੀ ‘ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਹੈ। ਆਯੁਸ਼ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

The post ਦੂਜੀ ਵਾਰ ਸਲਮਾਨ ਖਾਨ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਦੂਜੀ ਵਾਰ ਸਲਮਾਨ ਖਾਨ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×