Get Even More Visitors To Your Blog, Upgrade To A Business Listing >>

ਮੀਕਾ ਤੋਂ ਬਾਅਦ ਹੁਣ ਪਾਲੀਵੁਡ ਸਿੰਗਰ ਦਿਲਜੀਤ ਦੋਸਾਂਝ ਆਏ ਵਿਵਾਦਾਂ ‘ਚ

Diljit Dosanjh pakistan controversy : ਬਾਲੀਵੁਡ ਸਿੰਗਰ ਮੀਕਾ ਸਿੰਘ ਤੋਂ ਬਾਅਦ ਹੁਣ ਇਹ ਸਿੰਗਰ ਪਾਕਿਸਤਾਨੀ ਨਾਗਰਿਕ ਦਾ ਸੱਦਾ ਐਕਸੈਪਟ ਕਰਨ ਤੋਂ ਬਾਅਦ ਮੁਸ਼ਕਲ ਵਿੱਚ ਨਜ਼ਰ ਆ ਰਿਹਾ ਹੈ। ਫੇਮਸ ਪੰਜਾਬੀ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਦੇ ਇੱਥੇ ਪ੍ਰਫਾਰਮੈਂਸ ਦਾ ਸੱਦਾ ਸਵੀਕਾਰ ਕੀਤਾ ਸੀ। 

Diljit Dosanjh pakistan controversy
Diljit Dosanjh pakistan controversy

ਦਰਅਸਲ, ਪਾਕਿਸਤਾਨ ਦੇ ਰੇਹਾਨ ਸਿੱਦੀਕੀ ਅਮਰੀਕਾ ਵਿੱਚ ਆਪਣੇ ਇੱਕ ਫੰਕਸ਼ਨ  ਦੇ ਦੌਰਾਨ ਦਿਲਜੀਤ ਤੋਂ ਪ੍ਰਫਾਰਮ ਕਰਵਾਉਣਾ ਚਾਹੁੰਦੇ ਸਨ, ਇਸ ਦੇ ਲਈ ਉਨ੍ਹਾਂ ਨੇ ਦਿਲਜੀਤ ਨੂੰ ਅਪ੍ਰੋਚ ਕੀਤਾ ਸੀ। ਜਿਸ ਉੱਤੇ ਅਦਾਕਾਰ ਨੇ ਹਾਮੀ ਵੀ ਭਰ ਦਿੱਤੀ ਸੀ। ਉਨ੍ਹਾਂ ਦੀ ਇਹ ਪ੍ਰਫਾਰਮੈਂਸ 21 ਸਤੰਬਰ ਨੂੰ ਅਮਰੀਕਾ ਵਿੱਚ ਹੋਣ ਵਾਲੀ ਸੀ।

Diljit Dosanjh pakistan controversy

ਹਾਲਾਂਕਿ ਹੁਣ ਦਿਲਜੀਤ ਦੇ ਇਸ ਫੈਸਲੇ ਤੋਂ ਬਾਅਦ ਵੈਸਟਰਨ ਇੰਡੀਅਨ ਸਿਨੇ ਇੰਪਲਾਏ ਫੈਡਰੇਸ਼ਨ ਨੇ ਦਿਲਜੀਤ ਦੇ ਖਿਲਾਫ ਸਖ਼ਤ ਕਦਮ ਚੁੱਕਿਆ ਹੈ। ਇਸ ਫੈਡਰੇਸ਼ਨ ਨੇ ਭਾਰਤੀ ਵਿਦੇਸ਼ ਮੰਤਰਾਲਾ ਵਿੱਚ ਸਿੰਗਰ ਦਿਲਜੀਤ ਦੋਸਾਂਝ ਦਾ ਵੀਜਾ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਏਐੱਨਆਈ ਦੇ ਟਵਿੱਟਰ ਹੈਂਡਲ ਦੁਆਰਾ ਦਿੱਤੀ ਗਈ।

Diljit Dosanjh pakistan controversy
Diljit Dosanjh pakistan controversy

ਇਸ ਫੈਡਰੇਸ਼ਨ ਨੇ ਵਿਦੇਸ਼ ਮੰਤਰਾਲਾ ਨੂੰ ਲਿਖਿਆ, ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਵੀਜਾ ਰੱਦ ਕਰ ਦਿਓ ਕਿਉਂਕਿ ਉਨ੍ਹਾਂ ਨੇ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਦਾ ਅਮਰੀਕਾ ਵਿੱਚ ਸ਼ੋਅ ਕਰਣ ਲਈ ਨਿਓਤਾ ਸਵੀਕਾਰ ਕਰ ਲਿਆ ਹੈ। ਹਾਲਾਂਕਿ ਇਸ ਉੱਤੇ ਅਜੇ ਦਿਲਜੀਤ ਦਾ ਕੋਈ ਰਿਐਕਸ਼ਨ ਨਹੀਂ ਆਇਆ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਕਾ ਸਿੰਘ ਦੇ ਖਿਲਾਫ ਵੀ ਭਾਰਤੀ ਸਿਨੇ ਵਰਕਰ ਨੇ ਕੁੱਝ ਇਸੇ ਤਰ੍ਹਾਂ ਦੇ ਕਦਮ ਚੁੱਕੇ ਸਨ।

Diljit Dosanjh pakistan controversy
Diljit Dosanjh pakistan controversy

ਦਰਅਸਲ ,  ਮੀਕਾ ਸਿੰਘ ਨੇ ਪਾਕਿਸਤਾਨ ਵਿੱਚ ਪਰਵੇਜ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ ਵਿੱਚ ਪ੍ਰਫਾਰਮ ਕੀਤਾ ਸੀ, ਜਿਸ ਤੋਂ ਬਾਅਦ AICWA ਨੇ ਸਖ਼ਤ ਕਦਮ   ਚੁੱਕਦੇ ਹੋਏ ਭਾਰਤ ਵਿੱਚ ਉਨ੍ਹਾਂ ਨੂੰ ਬੈਨ ਕਰ ਦਿੱਤਾ ਸੀ। ਹਾਲਾਂਕਿ ਬਾਅਦ ਵਿੱਚ ਮੀਕਾ ਸਿੰਘ ਨੇ ਇਸ ਨੂੰ ਲੈ ਕੇ ਦੇਸ਼ਵਾਸੀਆਂ ਤੋਂ ਮੁਆਫੀ ਵੀ ਮੰਗੀ ਸੀ। ਗੱਲ ਕੀਤੀ ਜਾਏ ਪਾਲੀਵੁਡ ਤੇ ਬਾਲੀਵੁਡ ਦੇ ਅਦਾਕਾਰ ਤੇ ਸਿੰਗਰ ਦਿਲਜੀਤ ਦੀ ਅਦਾਕਾਰੀ ਤੇ ਗਾਇਕੀ ਦੀ ਤਾਂ ਉਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਦਿਲਜੀਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। 

The post ਮੀਕਾ ਤੋਂ ਬਾਅਦ ਹੁਣ ਪਾਲੀਵੁਡ ਸਿੰਗਰ ਦਿਲਜੀਤ ਦੋਸਾਂਝ ਆਏ ਵਿਵਾਦਾਂ ‘ਚ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮੀਕਾ ਤੋਂ ਬਾਅਦ ਹੁਣ ਪਾਲੀਵੁਡ ਸਿੰਗਰ ਦਿਲਜੀਤ ਦੋਸਾਂਝ ਆਏ ਵਿਵਾਦਾਂ ‘ਚ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×