Get Even More Visitors To Your Blog, Upgrade To A Business Listing >>

ਸਿਆਸਤ ‘ਚ ਆਉਣ ਲਈ RTO ਨੇ ਦਿੱਤਾ ਅਸਤੀਫਾ, ਇਸ ਪਾਰਟੀ ਵੱਲੋਂ ਲੜ ਸਕਦੈ ਚੋਣ!

RTO Resign For Election: ਖੰਨਾ: ਸ਼ੁਤਰਾਣਾ ਤੋਂ ਸਾਬਕਾ ਅਕਾਲੀ ਦਲ ਦੀ ਵਿਧਾਇਕ ਵਿਨਿੰਦਰ ਕੌਰ ਲੂੰਬਾ ਦੇ ਪਤੀ ਤੇ ਹੋਸ਼ਿਆਰਪੂਰ ਦੇ ਆਰ.ਟੀ.ਓ. ਕਰਣ ਸਿੰਘ ਨੇ ਬੁਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਕਰਨ ਸਿੰਘ ਨੂੰ ਫਤਿਹਗੜ੍ਹ ਸਾਹਿਬ ਤੋਂ ਲੋਕਸਭਾ ਚੋਣ ਲਈ ਉਮੀਦਵਾਰ ਐਲਾਨ ਸਕਦੀ ਹੈ। ਸਾਬਕਾ ਐਮ.ਐਲ.ਏ ਲੂੰਬਾ ਦੇ ਰਾਜਨੀਤਕ ਸਕੱਤਰ ਗੁਰਸੇਕ ਸਿੰਘ ਨੇ ਕਿਹਾ ਕਿ ਪਾਰਟੀ ਨੇ ਗੈਰ ਰਸਮੀ ਤੌਰ ‘ਤੇ ਐਲਾਨ ਕੀਤਾ ਹੈ। ਜਲਦ ਹੀ ਉਹਨਾਂ ਦਾ ਨਾਮ ਉਮੀਦਵਾਰਾਂ ਦੀ ਸੂਚੀ ਵਿੱਚ ਹੋਵੇਗਾ।

 RTO Resign For Election
RTO Resign For Election

ਜਿਕਰਯੋਗ ਹੈ ਕਿ ਕਰਣ ਸਿੰਘ ਕੋਲ ਅਜੇ 8 ਸਾਲ ਦੀ ਸੇਵਾ ਸੀ ਉਨ੍ਹਾਂ ਦੇ ਪਿਤਾ ਭਾਗ ਸਿੰਘ 1997 ਵਿਚ ਅਕਾਲੀ ਦਲ ਤੋਂ ਵਿਧਾਇਕ ਚੁਣੇ ਗਏ ਸਨ। ਇਸ ਤੋਂ ਪਹਿਲਾਂ ਜਲੰਧਰ ਦੇ ਏ.ਆਈ.ਜੀ. ਹਰਮੋਹਨ ਸਿੰਘ ਸੰਧੂ ਨੇ ਵੀ ਅਸਤੀਫਾ ਦੇ ਦਿੱਤਾ ਹੈ. ਉਹਨਾਂ ਦਾ ਨਾਂਅ ਵੀ ਫਤਿਹਗੜ੍ਹ ਸਾਹਿਬ ਸੀਟ ਲਈ ਸਾਹਮਣੇ ਆ ਰਿਹਾ ਸੀ।

 RTO Resign For Election
RTO Resign For Election

ਇਹ ਵੀ ਪੜ੍ਹੋ:  ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੀ ਏਅਰ ਸਟ੍ਰਾਈਕ ‘ਤੇ ਸਵਾਲ ਚੁੱਕੇ ਸਨ। ਜਿਸਦੇ ਚਲਦੇ ਹੁਣ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਿਸ਼ਾਨਾ ਵਿੰਨ੍ਹਿਆ ਹੈ। ਉਹਨਾਂ ਨੇ ਸਿੱਧੂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਕਿਹਾ ਕਿ ਅਜੇ ਤਕ ਇਹ ਹੀ ਨਹੀਂ ਪਤਾ ਲੱਗ ਸਕਿਆ ਕਿ ਨਵਜੋਤ ਸਿੱਧੂ ਭਾਰਤੀ ਹੈ ਜਾਂ ਪਾਕਿਸਤਾਨੀ, ਜਿਹੜਾ ਆਪਣੀ ਹੀ ਫੌਜ ਨੂੰ ਚੈਲੇਂਜ ਕਰ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਸਿੱਧੂ ਸਿਆਸਤ ਲਈ ਕੁਝ ਵੀ ਕਰ ਸਕਦਾ ਹੈ।

 RTO Resign For Election
RTO Resign For Election

ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਤੋਂ ਦੁੱਖੀ ਹੈ ਤਾਂ ਹੀ ਮੁਲਾਜ਼ਮਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਹੱਥ ‘ਚ ਫੜ ਕੇ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ ਪਰ ਅੱਜ ਵੀ ਪੰਜਾਬ ‘ਚ ਨਸ਼ਾ ਜਿਉਂ ਦਾ ਤਿਉਂ ਹੈ। 

The post ਸਿਆਸਤ ‘ਚ ਆਉਣ ਲਈ RTO ਨੇ ਦਿੱਤਾ ਅਸਤੀਫਾ, ਇਸ ਪਾਰਟੀ ਵੱਲੋਂ ਲੜ ਸਕਦੈ ਚੋਣ! appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਸਿਆਸਤ ‘ਚ ਆਉਣ ਲਈ RTO ਨੇ ਦਿੱਤਾ ਅਸਤੀਫਾ, ਇਸ ਪਾਰਟੀ ਵੱਲੋਂ ਲੜ ਸਕਦੈ ਚੋਣ!

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×