Get Even More Visitors To Your Blog, Upgrade To A Business Listing >>

ਗਲੇ ਦੇ ਇਨਫੈਕਸ਼ਨ ਨੂੰ ਦੂਰ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਨਾਲ

throat infection home remedy: ਮੌਸਮ ਦੇ ਬਦਲਦੇ ਹੀ ਗਲੇ ‘ਚ ਖਰਾਸ਼ ਅਤੇ ਦਰਦ ਵਰਗੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਤੋਂ ਛੁਟਕਾਰਾ ਪਾਉਣਾ  ਥੋੜ੍ਹਾ ਜਿਹਾ ਮੁਸ਼ਕਲ ਹੁੰਦਾ ਹੈ। ਜੇਕਰ ਗਲੇ ‘ਚ ਇਨਫੈਕਸ਼ਨ ਹੋ ਜਾਂਦਾ ਹੈ ਤਾਂ ਤੁਸੀ ਨਾ ਬੋਲ ਪਾਉਂਦੇ ਹੋ ਅਤੇ ਨਾ ਹੀ ਕੁੱਝ ਖਾ ਪਾਉਂਦੇ ਹੋ। ਪਰ ਕੁੱਝ ਘਰ ਦੇ ਇਲਾਜ ਕਰਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸੱਕਦੇ ਹੋ। ਗਲੇ ਦੇ ਇਨਫੈਕਸ਼ਨ ਨੂੰ ਦੂਰ ਕਰਨ ਲਈ ਤੁਸੀ ਕਈ ਤਰ੍ਹਾਂ ਦੇ ਉਪਾਅ ਕਰਦੇ ਹੋ ਪਰ ਇਸ ਤੋਂ ਛੁਟਕਾਰਾ ਨਹੀਂ ਮਿਲਦਾ। ਇਸ ਲਈ ਅੱਜ ਅਸੀ ਤੁਹਾਨੂੰ ਕੁੱਝ ਅਜਿਹੇ ਨੁਸਖਿਆਂ ਬਾਰੇ ਦੱਸਣ ਜਾ ਰਹੇ ਹਨ। ਜਿਸ ਨਾਲ ਇਸਤੇਮਾਲ ਨਾਲ ਤੁਸੀ ਗਲੇ ਦੇ ਦਰਦ ਅਤੇ ਇਨਫੈਕਸ਼ਨ ਦੀ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹੋ।

throat infection home remedy
throat infection home remedy

* ਜੇਕਰ ਤੁਹਾਡੇ ਗਲੇ ‘ਚ ਦਰਦ ਜਾਂ ਇਨਫੈਕਸ਼ਨ ਦੀ ਸਮੱਸਿਆ ਹੈ, ਤਾਂ ਲਸਣ ਦੀ ਇੱਕ ਕਲੀ ਨੂੰ ਲੈ ਕੇ ਲੌਂਗ ਦੇ ਨਾਲ ਮਿਲਾਕੇ ਪੀਸ ਲਓ । ਹੁਣ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਕੇ ਦਿਨ ‘ਚ ਤਿੰਨ ਵਾਰ ਸੇਵਨ ਕਰੋ।

* ਐਲੋਵੇਰਾ ਜੈੱਲ ਨੂੰ ਕੱਢ ਕੇ ਉਸ ਨੂੰ ਗਰਮ ਕਰ ਲਓ। ਇਸ ਤੋਂ ਬਾਅਦ ਇਸ ‘ਚ ਪੀਸੀ ਹੋਈ ਕਾਲੀ ਮਿਰਚ ਅਤੇ ਕਾਲਾ ਨਮਕ ਮਿਕਸ ਕਰਕੇ ਦਿਨ ‘ਚ 2 ਵਾਰ ਲਓ। ਇਸ ਨਾਲ ਤੁਹਾਡੀ ਖਾਂਸੀ ਅਤੇ ਗਲੇ ਦੀ ਖਰਾਸ਼ ‘ਚ ਕਾਫੀ ਫਾਇਦਾ ਮਿਲੇਗਾ

throat infection home remedy
throat infection home remedy

* ਪੰਜ ਕਾਲੀ ਮਿਰਚ ਅਤੇ ਤੁਲਸੀ ਦੇ ਪੱਤੇ ਨੂੰ ਇੱਕ ਕੱਪ ਪਾਣੀ ‘ਚ ਪਾਕੇ ਗੈਸ ‘ਤੇ ਰੱਖੋ। ਜਦੋਂ ਇਹ ਚੰਗੇ ਤਰ੍ਹਾਂ ਉੱਬਲ਼ਣ ਲੱਗੇ ਤਾਂ ਇਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾਕੇ ਦਿਨ ਵਿੱਚ ਦੋ ਵਾਰ ਗਰਮ ਗਰਮ ਪੀਓ। 

* ਗਲਾਸ ਗਰਮ ਪਾਣੀ ‘ਚ ਪਿਆਜ਼ ਦਾ ਰਸ ਪਾ ਕੇ ਪੀਣ ਨਾਲ ਵੀ ਗਲੇ ‘ਚ ਸੋਜ,ਖਰਾਸ਼ ਜਾਂ ਖਾਂਸੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ।

throat infection home remedy
throat infection home remedy

* ਗਲੇ ‘ਚ ਦਰਦ ਹੋਣ ‘ਤੇ ਫਿਟਕਰੀ ਨੂੰ ਤਵੇ ‘ਤੇ ਗਰਮ ਕਰਕੇ ਪਾਊਡਰ ਬਣਾ ਲਓ । ਇਸਨੂੰ ਇੱਕ ਗਲਾਸ ਗੁਨਸੁਨੇ ਪਾਣੀ ਦੇ ਨਾਲ ਮਿਲਾਕੇ ਕੁੱਲਾ ਕਰੋ ।

* ਇਮਲੀ ਨੂੰ ਕੁਝ ਦੇਰ ਪਾਣੀ ‘ਚ ਭਿਓਂ ਦਿਓ। ਇਸ ਤੋਂ ਬਾਅਦ ਦਿਨ ‘ਚ 2 ਵਾਰ ਇਸ ਦੇ ਪਾਣੀ ਨਾਲ ਕੁਰਲੀ ਕਰੋ। ਇਸ ਨਾਲ ਤੁਹਾਡੇ ਗਲੇ ‘ਚ ਖਰਾਸ਼, ਸੋਜ ਅਤੇ ਖਾਂਸੀ ਤੋਂ ਆਰਾਮ ਮਿਲੇਗਾ।

The post ਗਲੇ ਦੇ ਇਨਫੈਕਸ਼ਨ ਨੂੰ ਦੂਰ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਨਾਲ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਗਲੇ ਦੇ ਇਨਫੈਕਸ਼ਨ ਨੂੰ ਦੂਰ ਕਰੋ ਇਨ੍ਹਾਂ ਘਰੇਲੂ ਨੁਸਖਿਆਂ ਨਾਲ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×