Get Even More Visitors To Your Blog, Upgrade To A Business Listing >>

ਬੁਮਰਾਹ ਕ੍ਰਿਕੇਟ ਦੇ ਬੈਸਟ ਯਾਰਕਰ ਗੇਂਦਬਾਜ਼: ਵਸੀਮ ਅਕਰਮ

Jasprit Bumrah: ਵਸੀਮ ਅਕਰਮ ਜੋ ਕਿ ਖੱਬੇ ਹੱਥ ਦੇ ਉੱਤਮ ਤੇਜ਼ ਗੇਂਦਬਾਜਾਂ ਵਿਚੋਂ ਇੱਕ ਹਨ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੌਜੂਦਾ ਤੇਜ਼ ਗੇਂਦਬਾਜ਼ਾਂ ਵਿਚੋਂ ਉਨ੍ਹਾਂ ਦਾ ਯਾਰਕਰ ਸਭ ਤੋਂ ਸਟੀਕ ਹੈ। ਵਸੀਮ ਅਕਰਮ ਵੀ ਆਪਣੇ ਸਮੇ ਦੇ ਵਿੱਚ ਸਟੀਕ ਯਾਰਕਰ ਸੁੱਟਣ ਲਈ ਜਾਣ ਜਾਂਦੇ ਸਨ। ਜਿਕਰਯੋਗ ਹੈ ਕਿ ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਦੌਰੇ ਵਿੱਚ ਬਹੁਤ ਹੀ ਅਹਿਮ ਨਿਭਾਈ ਹੈ। ਭਾਰਤ ਟੀਮ ਨੇ ਆਸਟ੍ਰੇਲੀਆ ਦੇ ਵਿੱਚ ਪਹਿਲੀ ਵਾਰ ਟੇਸਟ ਸੀਰੀਜ ਵਿੱਚ ਜਿੱਤ ਕੇ ਇਤਿਹਾਸ ਰਚਿਆ ਸੀ ਜਿਸ ਵਿੱਚ ਬੁਮਰਾਹ ਦਾ ਬਹੁਤ ਅਹਿਮ ਰੋਲ ਹੈ।

 Jasprit Bumrah
Jasprit Bumrah

ਇਸ ਵਿੱਚ ਅਕਰਮ ਨੇ ਬੁਮਰਾਹ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਖੇਡ ਰਹੇ ਵਿੱਚ ਜਸਪ੍ਰੀਤ ਬੁਮਰਾਹ ਦਾ ਯਾਰਕਰ ਸਭ ਤੋਂ ਸਟੀਕ ਅਤੇ ਸਭ ਤੋਂ ਉੱਤਮ ਹੈ। ਉਨ੍ਹਾਂ ਨੇ ਬੁਮਰਾਹ ਬਾਰੇ ਇਹ ਵੀ ਕਿਹਾ ਕਿ ਉਹ ਅੱਜ ਦੇ ਸਮੇਂ ਵਿੱਚ ਸਵਿੰਗ ਦੇ ਸੁਲਤਾਨ ਦੇ ਨਾਮ ਨਾਲ ਪਹਿਚਾਣੇ ਜਾਂਦੇ ਹਨ ਤੇ ਇਹ ਵਨਡੇ ਵਿਸ਼ਵ ਕੱਪ ਦੇ ਦੌਰਾਨ ਆਖਰੀ ਦੇ ਓਵਰਾਂ ਵਿੱਚ ਵਧੀਆ ਸਾਬਿਤ ਹੋਣਗੇ ਤੇ ਆਪਣੇ ਵਧੀਆ ਪ੍ਰਦਰਸ਼ਨ ਨਾਲ  ਅੰਤਰ ਪੈਦਾ ਕਰਣਗੇ। ਇਸ ਮਾਮਲੇ ਵਿੱਚ ਅਕਰਮ ਨੇ ਇਹ ਵੀ ਕਿਹਾ ਕਿ ਬੁਮਰਾਹ ਦਾ ਗੇਂਦਬਾਜੀ ਐਕਸ਼ਨ ਦੂਜੇ ਗੇਂਦਬਾਜ਼ਾਂ ਦੇ ਮੁਕਾਬਲੇ ਸ਼ਾਨਦਾਰ ਹੈ।  ਬੁਮਰਾਹ ਦੂਜੇ ਗੇਂਦਬਾਜ਼ਾਂ ਨਾਲੋਂ ਵੱਖਰਾ ਐਕਸ਼ਨ ਹੋਣ ਬਾਵਜ਼ੂਦ ਵੀ ਗੇਂਦ ਨੂੰ ਸਵਿੰਗ ਕਰਦੇ ਹਨ।

 Jasprit Bumrah
Jasprit Bumrah

ਅਕਰਮ ਨੇ ਕਿਹਾ ਕਿ ਬੁਮਰਾਹ ਨੂੰ ਉਨ੍ਹਾਂ ਦੀ ਯਾਰਕਰ ਸੁੱਟਣ ਦੀ ਕਾਬਲੀਅਤ ਖਾਸ ਬਣਾਉਂਦੀ ਹੈ। ਤੁਹਾਨੂੰ ਇੱਥੇ ਦੱਸ ਦੇਈਏ ਕਿ ਯਾਰਕਰ ਦਾ ਇਸਤੇਮਾਲ ਸਿਰਫ ਵਨਡੇ ਵਿੱਚ ਨਹੀਂ ਹੁੰਦਾ ਬਲਕਿ ਟੇਸਟ ਵਿੱਚ ਵੀ ਹੁੰਦਾ ਹੈ। ਭਾਰਤ ਨੂੰ ਆਸਟ੍ਰੇਲੀਆ ਵਿੱਚ ਟੇਸਟ ਸੀਰੀਜ ਜਿੱਤਣ ਵਾਲੀ ਪਹਿਲੀ ਏਸ਼ੀਆਈ ਟੀਮ ਹੋਣ ਉੱਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਭਾਰਤੀ ਟੀਮ ਲਈ ਵੱਡੀ ਉਪਲੱਭਧੀ ਹੈ। ਅਕਰਮ ਨੇ ਕਿਹਾ ਆਸਟ੍ਰੇਲੀਆ ਟੀਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਸ ਸੀਰੀਜ਼ ਵਿੱਚ ਆਸਟ੍ਰੇਲੀਆ ਦੀ ਟੀਮ ਵੀ ਕਮਜ਼ੋਰ ਨਹੀਂ ਸੀ, ਪਰ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਬਿਲੇਤਾਰੀਫ ਹੈ। ਉਨ੍ਹਾਂ ਇਸ ਵਿੱਚ ਕਪਤਾਨ ਵਿਰਾਟ ਕੋਹਲੀ ਦੀ ਵੀ ਪੂਰੀ ਤਾਰੀਫ਼ ਕੀਤੀ। 

 Jasprit Bumrah

The post ਬੁਮਰਾਹ ਕ੍ਰਿਕੇਟ ਦੇ ਬੈਸਟ ਯਾਰਕਰ ਗੇਂਦਬਾਜ਼: ਵਸੀਮ ਅਕਰਮ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਬੁਮਰਾਹ ਕ੍ਰਿਕੇਟ ਦੇ ਬੈਸਟ ਯਾਰਕਰ ਗੇਂਦਬਾਜ਼: ਵਸੀਮ ਅਕਰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×