Get Even More Visitors To Your Blog, Upgrade To A Business Listing >>

ਨਵੇਂ ਸਾਲ ਤੇ ਪੀ.ਐੱਮ ਮੋਦੀ ਵੱਲੋਂ ਬੇਰੋਜ਼ਗਾਰਾਂ ਨੂੰ ਵੱਡਾ ਤੋਹਫ਼ਾ

PM modi new year gift:ਨਵੀਂ ਦਿੱਲੀ: ਅੱਜ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਬੇਰੋਜ਼ਗਾਰ ਘੁੰਮ ਰਹੇ ਹਨ। ਇਨ੍ਹਾਂ ਲੋਕਾਂ ਨੂੰ ਆਪਣੀ ਪੜ੍ਹਾਈ ਦੇ ਅਨੁਸਾਰ ਨਾ ਤਾਂ ਨੌਕਰੀ ਮਿਲ ਰਹੀ ਹੈ ਤੇ ਨਾ ਤਨਖਾਹ। ਇਸ ਲਈ ਬੇਰੋਜ਼ਗਾਰਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇੱਕ ਨਵੀਂ ਯੋਜਨਾ ਤਿਆਰ ਕੀਤੀ ਹੈ। ਇਸ ਯੋਜਨਾ ਦੇ ਤਹਿਤ ਹੁਣ ਨਵੇਂ ਸਾਲ ਤੋਂ ਭਾਵ 1 ਜਨਵਰੀ ਤੋਂ ਬਾਅਦ ਬੇਰੁਜ਼ਗਾਰਾਂ ਨੂੰ ਨੌਕਰੀ ਲਈ ਭਟਕਣਾ ਨਹੀਂ ਹੋਵੇਗਾ। ਇਸ ਯੋਜਨਾ ਦੇ ਤਹਿਤ ਬੋਰੁਜ਼ਗਾਰਾਂ ਨੂੰ ਉਨ੍ਹਾਂ ਦੇ ਕੰਮ ਟ੍ਰੇਨਿੰਗ ਸਰਕਾਰ ਵੱਲੋਂ ਦਿੱਤੀ ਜਾਵੇਗੀ ਤੇ ਨੌਕਰੀ ਵੀ ਸਰਕਾਰ ਹੀ ਦੇਵੇਗੀ।
ਤੁਹਾਨੂੰ ਇਥੇ ਦੱਸਣਾ ਚਾਹੁੰਦੇ ਹਨ ਕਿ ਭੀਮਾ ਕੋਰੇਗਾਓਂ ਦੇ ਵਿੱਚ ਹੋਈ ਹਿੰਸਾ ਨੂੰ ਪੂਰਾ ਇੱਕ ਸਾਲ ਹੋ ਚੁੱਕਿਆ ਹੈ। ਮਹਾਰਾਸ਼ਟਰ ਦੇ ਪੁਣੇ ਦੇ ਭੀਮਾ ਕੋਰੇਗਾਓਂ ਦੇ ਵਿੱਚ ਹੋਈ ਲੜਾਈ ਦੀ 200ਵੀਂ ਵਰ੍ਹੇਗੰਢ ਦੌਰਾਨ ਹਿੰਸਾ ਭੜਕ ਗਈ ਸੀ। ਜਿਸਦਾ ਪੂਰੀ ਤਰ੍ਹਾਂ ਅਸਰ ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਪਿਆ ਸੀ।
PM modi new year gift
ਅੱਜ ਨਵੇਂ ਸਾਲ ਦੇ ਨਾਲ ਸਰਕਾਰ ਦੇ ਵੱਲੋਂ ਕਾਫੀ ਸਾਰੇ ਬਦਲਾਵ ਵੀ ਕੀਤੇ ਜਾ ਰਹੇ ਹਨ। ਇਨ੍ਹਾਂ ਬਦਲਾਵਾਂ ਦਾ ਲੋਕਾਂ ਦੀ ਜ਼ਿੰਦਗੀ ਤੇ ਕਾਫੀ ਅਸਰ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੇ ਵੱਲੋਂ ਬਿਨਾਂ ਚਿੱਪ ਵਾਲੇ ਏ.ਟੀ.ਐੱਮ ਬੰਦ ਕੀਤੇ ਜਾ ਰਹੇ ਹਨ। ਰਿਜ਼ਰਵ ਬੈਂਕ ਦੇ ਨਿਯਮਾਂ ਅਨੁਸਾਰ 31 ਦਸੰਬਰ ਕਾਰਡ ਬਦਲਣ ਦੀ ਆਖਰੀ ਤਰੀਕ ਸੀ। ਇਸ ਤੋਂ ਬਾਅਦ ਬਿਨਾਂ ਚਿਪ ਵਾਲੇ ਕਲਾਸਿਕ ਤੇ ਮੈਸਟ੍ਰੋ ਕਾਰਡ ਕੰਮ ਨਹੀਂ ਕਰਣਗੇ। ਉੱਧਰ ਘੱਟ ਸਮਾਂ ਹੋਣ ਕਾਰਨ ਪਿਛਲੇ 2 ਦਿਨਾਂ ਤੋਂ ਬੈਂਕਾਂ ਦੇ ਵਿੱਚ ਗਾਹਕਾਂ ਦੀ ਭੀੜ ਬਹੁਤ ਜ਼ਿਆਦਾ ਰਹੀ। ਜ਼ਿਆਦਾਤਰ ਲੋਕਾਂ ਦੇ ਕਾਰਡ ਬੈਂਕ ਵੱਲੋਂ ਹਾਲੇ ਨਹੀਂ ਨਹੀਂ ਬਣੇ ਹਨ। ਜਿਨ੍ਹਾਂ ਲੋਕਾਂ ਦੇ ਕਾਰਡ ਨਹੀਂ ਬਣੇ ਹਨ, ਬੈਂਕ ਵਲੋਂ ਉਨ੍ਹਾਂ ਨੂੰ ਮੈਸੇਜ ਭੇਜੇ ਜਾ ਰਹੇ ਹਨ।
PM modi new year gift
ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਨੇ 1 ਜਨਵਰੀ 2019 ਤੋਂ ਸਾਰੇ ਜਨਤਕ ਵਾਹਨਾਂ ਦੇ ਵਿੱਚ ਵ੍ਹੀਕਲ ਲੋਕੇਸ਼ਨ ਟ੍ਰੇਸਿੰਗ ਡਿਵਾਇਸ ਤੇ ਪੈਨਿਕ ਬਟਨ ਲਾਜ਼ਮੀ ਕਰ ਦਿੱਤਾ ਹੈ।ਇਨ੍ਹਾਂ ਬਦਲਾਵਾਂ ਦੇ ਨਾਲ-ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਨਾਥ ਸਾਲ ਦੇ ਪਹਿਲੇ ਦਿਨ ਕੱਲ ਵਿਸ਼ਵ ਪ੍ਰਸਿੱਧ ਭਗਵਾਨ ਮਹਾਕਲੇਸ਼ਵਰ ਵਿੱਚ ਪੂਜਾ ਅਰਚਨਾ ਕਰਨਗੇ। ਉਹ ਭਗਵਾਨ ਮਹਾਕਲੇਸ਼ਵਰ ਦੀ ਪੂਜਾ ਕਰ ਵਾਪਸ ਭੋਪਾਲ ਰਵਾਨਾ ਹੋਣਗੇ। ਉਹ ਸਵੇਰੇ 10:45 ਮਿੰਟ ਤੇ ਇੰਦੌਰ ਤੋਂ ਹੈਲੀਕਾਪਟਰ ਰਾਹੀਂ ਰਵਾਨਾ ਹੋ ਕੇ ਸਵੇਰੇ 11 ਵਜੇ ਨਰਸਿੰਘ ਘਾਟ ‘ਤੇ ਬਣਾਏ ਗਏ ਹੈਲੀਪੈਡ ‘ਤੇ ਪਹੁੰਚਣਗੇ। ਭਗਵਾਨ ਮਹਾਕਲੇਸ਼ਵਰ ਮੰਦਰ ‘ਚ ਪੂਜਾ ਕਰਨ ਤੋਂ ਬਾਅਦ ਦੁਪਹਿਰ 12 ਵਜੇ ਹੈਲੀਕਾਪਟਰ ਤੋਂ ਭੋਪਾਲ ਰਵਾਨਾ ਹੋਣਗੇ।
 
 
 

The post ਨਵੇਂ ਸਾਲ ਤੇ ਪੀ.ਐੱਮ ਮੋਦੀ ਵੱਲੋਂ ਬੇਰੋਜ਼ਗਾਰਾਂ ਨੂੰ ਵੱਡਾ ਤੋਹਫ਼ਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਨਵੇਂ ਸਾਲ ਤੇ ਪੀ.ਐੱਮ ਮੋਦੀ ਵੱਲੋਂ ਬੇਰੋਜ਼ਗਾਰਾਂ ਨੂੰ ਵੱਡਾ ਤੋਹਫ਼ਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×