Get Even More Visitors To Your Blog, Upgrade To A Business Listing >>

ਮਨਕੀਰਤ ਔਲਖ ਨੇ ਨਵੇਂ ਸਾਲ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ

NEW SONG MANIKRIT AULAKH: ਮਨਕੀਰਤ ਔਲਖ ਪਾਲੀਵੁਡ ਇੰਡਸਟਰੀ ਦੇ ਬਹੁਤ ਹੀ ਵਧੀਆ ਗਾਇਕ ਹੋਣ ਦੇ ਨਾਲ – ਨਾਲ ਬਹੁਤ ਹੀ ਵਧੀਆ ਅਦਾਕਾਰ ਵੀ ਹਨ। ਮਨਕੀਰਤ ਔਲਖ ਨੇ ਥੋੜੇ ਹੀ ਸਮੇਂ ਪਾਲੀਵੁਡ ਇੰਡਸਟਰੀ ‘ਚ ਖਾਸੀ ਪ੍ਰਸਿੱਧੀ ਹਾਸਿਲ ਕੀਤੀ ਹੈ। ਦਰਸ਼ਕ ਉਹਨਾਂ ਦੀ ਗਾਇਕੀ ਨੂੰ ਬਹੁਤ ਪਸੰਦ ਕਰਦੇ ਹਨ।

NEW SONG MANIKRIT AULAKH

NEW SONG MANIKRIT AULAKH

 ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸਾਲ 2019 ‘ਚ ਮਨਕੀਰਤ ਔਲਖ ਨੇ ਆਪਣਾ ਨਵਾਂ ਗੀਤ ‘ਪੁਰਜੇ’ ਰਿਲੀਜ਼ ਕਰ ਦਿੱਤਾ ਹੈ। ਮਨਕੀਰਤ ਔਲਖ ਫੇਮਸ ਪੰਜਾਬੀ ਸਿੰਗਰ ਅਤੇ ਅਦਾਕਾਰ ਹਨ। ਮਨਕੀਰਤ ਔਲਖ ਇਸ ਤੋਂ ਪਹਿਲਾਂ ਗੈਂਗਲੈਂਡ , ਕਮਲੀ , ਬ੍ਰਦਰ ਹੁੱਡ ਅਤੇ ਗੱਲਾਂ ਮਿੱਠੀਆਂ ਵਰਗੇ ਕਈ ਹਿੱਟ ਗਾਣੇ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਹੁਣ ਨਵੇਂ ਸਾਲ ਦੇ ਜਸ਼ਨ ਦੇ ਮੌਕੇ ਮਨਕੀਰਤ ਔਲਖ ਆਪਣੇ ਫੈਨਜ਼ ਦੇ ਲਈ ਇਹ ਨਵਾਂ ਗੀਤ ‘ ਪੁਰਜੇ ‘ ਲੈ ਕੇ ਆਏ ਹਨ।

NEW SONG MANIKRIT AULAKH

 ਗਾਣੇ ਦੇ ਬੋਲ ਸਿੰਗਾ ਨੇ ਲਿਖੇ ਹਨ , ਜਿਹੜੇ ਹਾਲ ਹੀ ‘ਚ ਆਪਣਾ ਸੁਪਰਹਿੱਟ ਗਾਣਾ ‘ਜੱਟ ਦੀ ਕਲਿੱਪ 2’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਅਤੇ ਕਾਫੀ ਸੁਰਖੀਆਂ ਵੀ ਬਟੋਰੀ ਚੁੱਕੇ ਹਨ।

NEW SONG MANIKRIT AULAKH

ਗਾਣੇ ਦਾ ਸ਼ਾਨਦਾਰ ਮਿਊਜ਼ਿਕ ਇਕਵਿੰਦਰ ਸਿੰਘ ਅਤੇ ਸਪਿਨ ਸਿੰਘ ਹੋਰਾਂ ਦੁਆਰਾ ਦਿੱਤਾ ਗਿਆ ਹੈ। ਪੁਰਜਾ ਗਾਣੇ ਦਾ ਵੀਡੀਓ ਟੈਲੇਂਟਡ ਵੀਡੀਓ ਡਾਇਰੈਕਟਰ ਸੁੱਖ ਸੰਗੇੜਾ ਨੇ ਬਣਾਇਆ ਹੈ। ਡੀ.ਜੇ.ਗਾਡਏਸ ਨੇ ਗਾਣੇ ‘ਚ ਮਨਕਿਰਤ ਔਲਖ ਨਾਲ ਲੀਡ ਰੋਲ ਨਿਭਾਇਆ ਹੈ।

NEW SONG MANIKRIT AULAKH

ਗਾਣੇ ਦਾ ਵੀਡੀਓ ਕਾਫੀ ਸ਼ਾਨਦਾਰ ਤਰੀਕੇ ਨਾਲ ਬਣਾਇਆ ਗਿਆ ਹੈ, ਜਿਸ ‘ਚ ਮਨਕੀਰਤ ਔਲਖ ਕਾਫੀ ਖੂਬਸੂਰਤ ਨਜ਼ਰ ਆ ਰਹੇ ਹਨ। ਮਨਕੀਰਤ ਔਲਖ ਦਾ ਇਹ ਗਾਣਾ ਕੁਝ ਹੀ ਘੰਟਿਆਂ ‘ਚ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਹੈ।

NEW SONG MANIKRIT AULAKH

ਗਾਣੇ ਨੂੰ 4 ਘੰਟਿਆਂ ‘ਚ ਹੀ 4 ਲੱਖ ਤੋਂ ਵੱਧ ਵਾਰ ਲੋਕ ਦੇਖ ਚੁੱਕੇ ਹਨ। ਨਵੇਂ ਸਾਲ ਦੇ ਜਸ਼ਨ ਮੌਕੇ ਆਇਆ ਮਨਕੀਰਤ ਔਲਖ ਦਾ ਇਹ ਗੀਤ ਨਵੇਂ ਸਾਲ ਦੀਆਂ ਖੁਸ਼ੀਆਂ ‘ਚ ਚਾਰ ਚੰਨ ਲਗਾ ਰਿਹਾ ਹੈ। 

NEW SONG MANIKRIT AULAKH

ਮਨਕੀਰਤ ਔਲਖ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਮਨਕੀਰਤ ਨੇ ਹੁਣ ਤੱਕ ਜਿੰਨੇ ਵੀ ਗੀਤ ਗਾਏ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੇ ਗਾਣਿਆਂ ਨੂੰ ਦਰਸ਼ਕਾਂ ਵੱਲੋਂ ਹਮੇਸ਼ਾ ਹੀ ਪਿਆਰ ਮਿਲਦਾ ਹੈ। 

NEW SONG MANIKRIT AULAKH

The post ਮਨਕੀਰਤ ਔਲਖ ਨੇ ਨਵੇਂ ਸਾਲ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਮਨਕੀਰਤ ਔਲਖ ਨੇ ਨਵੇਂ ਸਾਲ ‘ਚ ਰਿਲੀਜ਼ ਕੀਤਾ ਆਪਣਾ ਨਵਾਂ ਗੀਤ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×