Get Even More Visitors To Your Blog, Upgrade To A Business Listing >>

ਤੇਜ਼ ਰਫਤਾਰ ਕਾਰ ਨੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ

Amarkot road accident: ਅਕਸਰ ਹੀ ਲੋਕਾਂ ਨੂੰ ਪੁਲਿਸ ਨਾਕੇ ਦੌਰਾਨ ਚੈਕਿੰਗ ਲਈ ਰੋਕਿਆ ਜਾਂਦਾ ਹੈ ਪਰ ਕਦੇ ਕੋਈ ਤੇਜ਼ ਰਫਤਾਰ ਗੱਡੀ ਨਾਕੇ ‘ਤੇ ਖੜ੍ਹੀ ਪੁਲਿਸ ਨੂੰ ਹੀ ਕੁਚਲ ਦਵੇ ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਅਜਿਹਾ ਹੀ ਅਮਰਕੋਟ ਵਿੱਚ ਹੋਇਆ। ਜਦੋਂ ਰਾਤ ਦੇ ਕਰੀਬ ਸਾਢੇ ਬਾਰਾਂ ਵਜੇ ਇਨੋਵਾ ਕਾਰ ਨੇ ਪੁਲਿਸ ਵਾਲਿਆਂ ਨੂੰ ਹੀ ਕੁਚਲ ਦਿੱਤਾ।

Amarkot road accidentAmarkot road accident

ਜਾਣਕਾਰੀ ਅਨੁਸਾਰ ਥਾਣਾ ਵਲਟੋਹਾ ਦੇ ਪੁਲਿਸ ਮੁਲਾਜ਼ਮ ਐੱਚ.ਸੀ ਇੰਦਰਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਥੇਹ ਸਰਹਾਲੀ ਅਤੇ ਇੱਕ ਹੋਮਗਾਰਡ ਦਾ ਜਵਾਨ ਕੁਲਦੀਪ ਪੁੱਤਰ ਸੂਬਾ ਸਿੰਘ ਵਾਸੀ ਖੇਮਕਰਨ ਅਮਰਕੋਟ ਚੌਕ ਵਿਚ ਡਿਊਟੀ ਕਰ ਰਹੇ ਸਨ। ਜਿਸ ਦੌਰਾਨ ਅੰਮ੍ਰਿਤਸਰ ਤੋਂ ਇੱਕ ਕਾਲੇ ਰੰਗ ਦੀ ਇਨੋਵਾ ਗੱਡੀ ਨੇ ਚੌਂਕ ‘ਤੇ ਖੜੇ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਦੱਸ ਦੇਈਏ ਕਿ ਇਨੋਵਾ ਗੱਡੀ ਦਾ ਨੰਬਰ ਪੀ.ਬੀ 46 ਐੱਸ 7770 ਹੈ ਜੋ ਕਿ ਕਾਫੀ ਤੇਜ਼ ਚੱਲ ਰਹੀ ਸੀ।

Amarkot road accidentAmarkot road accident

ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਲੋਕ ਵੀ ਮੌਕੇ ‘ਤੇ ਪਹੁੰਚ ਗਏ ਪਰ ਗੱਡੀ ਦੋਨਾਂ ਨੂੰ ਕਾਫੀ ਦੂਰ ਤੱਕ ਘੜੀਸਦੀ ਹੋਈ ਲੈ ਗਈ ਸੀ। ਜਿਸ ਕਾਰਨ ਦੋਨਾਂ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਉੱਥੇ ਹੀ ਕਾਰ ਡਰਾਈਵਰ ਗੱਡੀ ਛੱਡ ਕੇ ਮੌਕੇ ‘ਤੇ ਹੀ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਥਾਣਾ ਵਲਟੋਹਾ ਦੀ ਪੁਲਿਸ ਨੇ ਦੋਵੇਂ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਨੋਵਾ ਗੱਡੀ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Amarkot road accident

The post ਤੇਜ਼ ਰਫਤਾਰ ਕਾਰ ਨੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਤੇਜ਼ ਰਫਤਾਰ ਕਾਰ ਨੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×