Get Even More Visitors To Your Blog, Upgrade To A Business Listing >>

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਛੂਹ ਰਹੀਆਂ ਨੇ ਆਸਮਾਨ

Petrol price crosses Rs 80 mark: ਦਿਨੋਂ ਦਿਨ ਵੱਧ ਰਹੇ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਆਦਮੀ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੀਆਂ ਹਨ ਅਤੇ ਲੋਕ ਇਸ ਤੋਂ ਬਹੁਤ ਪ੍ਰੇਸ਼ਾਨ ਹਨ । ਤੇਲ ਦੀ ਲਗਾਤਾਰ ਵੱਧ ਰਹੀਆਂ ਕੀਮਤਾਂ ਹਰ ਚੀਜ਼ ਤੇ ਅਸਰ ਪਾ ਰਹੀਆਂ ਹਨ , ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਇੱਕ ਇੱਕ ਨਿਵਾਲੇ ਲਈ ਮੋਹਤਾਜ ਹੁੰਦਾ ਜਾ ਰਿਹਾ ਹੈ । ਵਿਪਾਰੀ ਹੋਵੇ ਜਾਂ ਆਮ ਲੋਕ ਹਰ ਆਦਮੀ ਅਤੇ ਔਰਤ ਇਸ ਵੱਧਦੇ ਬੋਝ ਥੱਲੇ ਧਸਦੀ ਜਾ ਰਹੀ ਹੈ। ਘਰੇਲੂ ਸਮਾਨ ਅਤੇ ਸਿਲੇਂਡਰ ਦੀਆਂ ਵੱਧ ਰਹੀਆਂ ਕੀਮਤਾਂ ਦੇ ਕਾਰਨ ਰਸੋਈ ਤੇ ਬੋਝ ਪੈ ਰਿਹਾ ਹੈ। ਹੁਣ ਆਮ ਬੰਦੇ ਕੋਲ ਸਰਕਾਰ ਨੂੰ ਕੋਸਨ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਤਾਂ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਇਸ ਨੂੰ ਜੀ ਐੱਸ ਟੀ ਦੇ ਦਾਇਰੇ ‘ਚ ਲੈ ਆਉਂਦੀ ਹੈ ਤਾਂ ਕੀਮਤ ਘੱਟ ਹੋਣ ਨਾਲ ਆਮ ਜਨਤਾ ਨੂੰ ਲਾਭ ਮਿਲੇਗਾ।Petrol price crosses Rs 80 mark

ਰੋਜ਼ਾਨਾ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਕਾਰਨ ਇਹ ਆਲਮ ਹੈ ਕਿ ਪਟਰੋਲ ਪੰਪ ਮਾਲਕ ਵੀ ਆਪਣੀ ਮਸ਼ੀਨ ਦੇ ਰੇਟ ਫੀਡ ਨੂੰ ਬਦਲ ਬਦਲਕੇ ਪ੍ਰੇਸ਼ਾਨ ਹੋ ਚੁੱਕੇ ਹਨ ਅਤੇ ਲਾਗਤ ਵੀ ਘੱਟ ਚੁੱਕੀ ਹੈ। ਉਹਨਾਂ ਦਾ ਕਹਿਣਾ ਹੈ ਕਿ ਆਮ ਲੋਕੀ ਬਸ ਮਜਬੂਰੀ ਕਾਰਨ ਤੇਲ ਪਵਾਉਂਦੇ ਹਨ ਅਤੇ ਰੋਜ਼ ਰੋਜ਼ ਕੀਮਤ ਬਦਲਣ ਨਾਲ ਆਮ ਜਨ-ਜੀਵਨ ਤੇ ਕਾਫੀ ਅਸਰ ਪੈਂਦਾ ਹੈ।Petrol price crosses Rs 80 mark

ਪੈਟਰੋਲ 84 ਰੁਪਏ 62 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 71 ਰੁਪਏ 18 ਪੈਸੇ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਲੋਕਾਂ ਮੁਤਾਬਕ ਮੋਦੀ ਸਰਕਾਰ ਆਪਣੇ ਮੁਨਾਫੇ ਲਈ ਇਸ ਫਰੰਟ ‘ਤੇ ਬੁਰੀ ਤਰ੍ਹਾਂ ਫੇਲ੍ਹ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਆਮ ਲੋਕਾਂ ਦਾ ਨਾ ਸੋਚ ਕੇ ਆਪਣੇ ਮੁਨਾਫੇ ਦਾ ਸੋਚ ਰਹੀ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਤੇਲ ਦੀਆਂ ਵਧ ਰਹੀਆਂ ਕੀਮਤਾਂ ਨਾਲ ਮਹਿੰਗਾਈ ਹੋਰ ਵਧੇਗੀ।

Petrol price crosses Rs 80 markPetrol price crosses Rs 80 mark

ਲੋਕਾਂ ਦਾ ਗੁੱਸਾ ਬੀਜੇਪੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਹੈ। ਤੇਲ ਦੀਆਂ ਨਿੱਤ ਦਿਨ ਵਧ ਰਹੀਆਂ ਕੀਮਤਾਂ ‘ਤੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਆਮ ਜਨਤਾ ਵੱਲ ਵੀ ਥੋੜ੍ਹਾ ਧਿਆਨ ਦੇਣਾ ਚਾਹੀਦਾ ਹੈ। ਤੇਲ ਦੀਆਂ ਅੰਬਰੀ ਚੜ੍ਹੀਆਂ ਕੀਮਤਾਂ ਨੂੰ ਕਾਬੂ ਕਰਨਾ ਚਾਹੀਦਾ ਹੈ। ਆਮ ਲੋਕਾਂ ਦਾ ਇਹ ਹੀ ਸਵਾਲ ਹੈ ਕਿ “ਅੱਛੇ ਦਿਨ” ਦੀ ਆੜ੍ਹ ‘ਚ ਕੀਮਤਾਂ ਵਿੱਚ ਵਾਧਾ ਆਖ਼ਿਰ ਕਦੋਂ ਤੱਕ ਚਲੇਗਾ?

Petrol price crosses Rs 80 markPetrol price crosses Rs 80 mark

The post ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਛੂਹ ਰਹੀਆਂ ਨੇ ਆਸਮਾਨ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਛੂਹ ਰਹੀਆਂ ਨੇ ਆਸਮਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×