Get Even More Visitors To Your Blog, Upgrade To A Business Listing >>

ਪੰਜਾਬ ਸਕੂਲ ਦਾ ਕਾਰਨਾਮਾ, 3 ਵਿਦਿਆਰਥੀ ਤੇ 4 ਅਧਿਆਪਕ !

Govt School Three Students Four Teachers: ਪੰਜਾਬ ਸਕੂਲ ਸਿੱਖਿਆ ਵਿਭਾਗ ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਘਿਰ ਹੀ ਜਾਂਦਾ ਹੈ। ਵਿਵਾਦ ਜਾਂ ਫ਼ਿਰ ਅਧਿਆਪਕਾਂ ਦੀ ਨਿਯੁਕਤੀ ਦਾ ਹੋਵੇ ਜਾਂ ਫ਼ਿਰ ਵਿਦਿਆਰਥੀਆਂ ਨੂੰ ਬਿਨਾਂ ਸਮੇਂ ਦਿੱਤਾ ਸਕੂਲ ਬਦਲਣ ਦਾ। ਅੱਜ ਇੱਕ ਹੋਰ ਵਿਵਾਦ ਸਕੂਲ ਸਿੱਖਿਆ ਵਿਭਾਗ ਨਾਲ ਜੁੜ ਗਿਆ ਹੈ। ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਨੌਕਰੀਆਂ ਲਈ ਮੰਗ ਕਰ ਰਹੇ ਹਨ ਪਰ ਸਿੱਖਿਆ ਵਿਭਾਗ ਦੇ ਕੰਨ ‘ਤੇ ਜੂੰ ਨਹੀਂ ਸੜਕ ਰਹੀ। ਅਜਿਹੇ ਵਿੱਚ ਬਠਿੰਡਾ ਦਾ ਇੱਕ ਅਜਿਹਾ ਸਰਕਾਰੀ ਸਕੂਲ ਸਾਹਮਣੇ ਆਇਆ ਹੈ ਜਿੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਮਹਿਜ਼ 1 ਹੀ ਹੈ ਤੇ ਉਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ 1 ਵਿਦਿਆਰਥੀ ਨੂੰ ਪੜਾਉਣ ਲਈ ਸਕੂਲ ਵਿੱਚ 3 ਅਧਿਆਪਕ ਮੌਜੂਦ ਹਨ। ਇਹ ਸਕੂਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਠਿੰਡਾ ਵਿਖੇ ਸਥਿਤ ਜੱਦੀ ਪਿੰਡ ਮਹਿਰਾਜ ਦੇ ਅਧੀਨ ਆਉਂਦਾ ਹੈ।

Govt School Three Students Four Teachers

ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਕੂਲ ਵਿਚ ਦੋ ਵਿੰਗ ਚੱਲ ਰਹੇ ਹਨ। ਪ੍ਰਾਈਮਰੀ ਵਿੰਗ ਵਿੱਚ ਮਹਿਜ਼ 2 ਬੱਚੇ ਹਨ ਅਤੇ 1 ਅਧਿਆਪਕ। ਉੱਥੇ ਹੀ ਸਕੂਲ ਦੇ ਮਿਡਲ ਵਿੰਗ ਵਿੱਚ ਮਹਿਜ਼ 1 ਵਿਦਿਆਰਥੀ ਹੈ ਅਤੇ ਉਸ ਨੂੰ ਪੜ੍ਹਾਉਣ ਲਈ 3 ਅਧਿਆਪਕ। ਇਹ ਹਾਸੋਹੀਣ ਤੇ ਹੈਰਾਨੀ ਵਾਲੀ ਸਥਿਤੀ ਉਸ ਵੇਲੇ ਸਾਹਮਣੇ ਆਈ ਜਦ ਸ਼ਹਿਰ ਵਿੱਚ ਹੋਰ ਕਈ ਸਕੂਲ ਹਨ ਜਿੱਥੇ ਵਿਦਿਆਰਥੀਆਂ ਦੇ ਮੁਕਾਬਲੇ ਅਧਿਆਪਕ ਘੱਟ ਹਨ। ਇਸ ਸਰਕਾਰੀ ਸਕੂਲ ਵਿੱਚ 3 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ 4 ਅਧਿਆਪਕਾਂ ਦੀ ਤਨਖ਼ਾਹ ਅਤੇ ਹੋਰ ਖਰਚੇ 2 ਲੱਖ ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਹੈ। ਲੱਖਾਂ ਦੀ ਮੁੱਲ ਨਾਲ ਬਣੇ ਹੋਏ ਸਕੂਲ ਦੇ ਢਾਂਚੇ ਵੀ ਬੇਕਾਰ ਹੋ ਰਹੇ ਹਨ।

Govt School Three Students Four Teachers

ਇਸ ਸਕੂਲ ਵਿੱਚ ਸਾਇੰਸ ਲੈਬ, ਕੰਪਿਊਟਰ ਲੈਬ ਅਤੇ ਹੋਰ ਕਈ ਸਮਾਨ ਪਏ ਹਨ ਜੋ ਬੇਕਾਰ ਹੋ ਰਹੇ ਹਨ। ਇਹ ਸਕੂਲ ਸਰਕਾਰ ਦੀ ਜੇਬ ‘ਤੇ ਤਾਂ ਬੋਝ ਹੈ ਹੀ ਸਗੋਂ ਆਮ ਜਨਤਾ ਦੀ ਮਿਹਨਤ ਦਾ ਪੈਸਾ ਵੀ ਫਜ਼ੂਲ ਖਰਚਿਆ ਜਾ ਰਿਹਾ ਹੈ। ਇਸ ਸਕੂਲ ਦੇ ਇੰਚਾਰਜ ਅਧਿਆਪਕ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਕੂਲ ਦੀ ਅਜਿਹੀ ਸਥਿਤੀ ਇਸ ਕਾਰਨ ਹੈ ਕਿਉਂਕਿ ਇਸ ਪਿੰਡ ਦੇ ਜ਼ਿਆਦਾਤਰ ਲੋਕ ਗਰੀਬੀ ਰੇਖਾ ਤੋਂ ਉੱਪਰ ਹਨ ਅਤੇ ਹਰ ਘਰ ਵਿੱਚ ਆਪਣੇ ਵਾਹਨ ਹਨ ਜਿਸ ਕਾਰਨ ਪਿੰਡ ਦੇ ਲੋਕ ਆਪਣੇ ਬੱਚਿਆਂ ਨੂੰ ਸਿੱਖਿਆ ਦੇਣ ਲਈ ਸ਼ਹਿਰ ਵੱਲ ਨੂੰ ਜਾਂਦੇ ਹਨ ਅਤੇ ਨਿੱਜੀ ਸਕੂਲਾਂ ਵਿੱਚ ਪੜ੍ਹਾਉਂਦੇ ਹਨ।

Govt School Three Students Four TeachersGovt School Three Students Four Teachers

ਇਸ ਲਈ ਹੁਣ ਘੱਟਦੀ ਘੱਟਦੀ ਵਿਦਿਆਰਥੀਆਂ ਦੀ ਸੰਖਿਆ 3 ਰਹਿ ਗਈ ਹੈ। ਜਿਨ੍ਹਾਂ ਵਿਚੋਂ ਮਹਿਕਪ੍ਰੀਤ ਨਾਮ ਦਾ ਵਿਦਿਆਰਥੀ 8ਵੀਂ ਜਮਾਤ ਵਿੱਚ ਪੜ੍ਹਦਾ ਹੈ ਅਤੇ 1 ਵਿਦਿਆਰਥੀ ਤੀਸਰੀ ਜਮਾਤ ‘ਚ ਅਤੇ 1 ਵਿਦਿਆਰਥੀ ਚੌਥੀ ਜਮਾਤ ਵਿਚ ਪੜ੍ਹਦਾ ਹੈ। ਪਿੰਡ ਵਾਸੀਆਂ ਦਾ ਵੀ ਕਹਿਣਾ ਹੈ ਹੁਣ ਇਸ ਸਕੂਲ ਦਾ ਸਾਡੇ ਪਿੰਡ ਵਿੱਚ ਕੋਈ ਅਰਥ ਨਹੀਂ ਹੈ। ਜਦ ਵਿਦਿਆਰਥੀ ਹੀ 3 ਹਨ ਤਾਂ ਮਹੀਨੇ ਦਾ 2 ਲੱਖ ਤੋਂ ਵੱਧ ਖਰਚਾ ਕਿਸ ਕਾਰਨ ਕਰਨਾ। ਸਰਕਾਰ ਨੂੰ ਚਾਹੀਦਾ ਹੈ ਕਿ ਹੁਣ ਇਹ 3 ਵਿਦਿਆਰਥੀਆਂ ਅਤੇ 4 ਅਧਿਅਪਕਾਂ ਨੂੰ ਕਿਸੇ ਹੋਰ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਤਾਂ ਜੋ ਸਰਕਾਰੀ ਖਜ਼ਾਨੇ ਦਾ ਭਾਰ ਘੱਟ ਹੋ ਸਕੇ।

Govt School Three Students Four TeachersGovt School Three Students Four Teachers

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਸਕੂਲ ਬੰਦ ਕਰ ਕੇ ਸਰਕਾਰੀ ਡਿਸਪੈਂਸਰੀ ਖੋਲ੍ਹ ਦਿੱਤੀ ਜਾਵੇ ਤਾਂ ਜੋ ਪਿੰਡ ਵਾਸੀਆਂ ਦਾ ਚੰਗਾ ਇਲਾਜ ਹੋ ਸਕੇ ਜਾਂ ਫ਼ਿਰ ਕੋਈ ਪਸ਼ੂਆਂ ਦਾ ਹਸਪਤਾਲ ਖੋਲ੍ਹ ਦਿੱਤਾ ਜਾਵੇ। ਇਸ ਮਾਮਲੇ ‘ਤੇ ਜਦੋਂ ਸਕੂਲ ਸਿੱਖਿਆ ਅਧਿਕਾਰੀ ਬਲਜੀਤ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਬੱਚਿਆਂ ਅਤੇ ਅਧਿਆਪਕਾਂ ਨੂੰ ਹੋਰ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਜਾਵੇਗਾ। ਜਿਥ੍ਹੇ ਅਧਿਆਪਕਾਂ ਦੀ ਘਾਟ ਹੈ ਉਸ ਸਕੂਲ ਵਿੱਚ ਅਧਿਆਪਕਾ ਨੂੰ ਭੇਜ ਦਿੱਤਾ ਜਾਵੇਗਾ। ਫਿਲਹਾਲ ਇਹ ਕਾਰਵਾਈ ਤਾਂ ਜਲਦ ਕਰ ਦਿੱਤੀ ਜਾਵੇਗੀ ਪਰ ਸਵਾਲ ਇਹੀ ਹੈ ਕਿ ਸਰਕਾਰ ਜੇ ਸਕੂਲ ਚਲਾ ਰਹੀ ਹੈ ਤਾਂ ਕੀ ਉਹਨਾਂ ਨੂੰ ਇਸਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਜਾਂ ਫਿਰ ਵਿਭਾਗ ਹੱਥ ‘ਤੇ ਹੱਥ ਧਰ ਕੇ ਬੈਠਾ ਸੀ।

Govt School Three Students Four Teachers

The post ਪੰਜਾਬ ਸਕੂਲ ਦਾ ਕਾਰਨਾਮਾ, 3 ਵਿਦਿਆਰਥੀ ਤੇ 4 ਅਧਿਆਪਕ ! appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਪੰਜਾਬ ਸਕੂਲ ਦਾ ਕਾਰਨਾਮਾ, 3 ਵਿਦਿਆਰਥੀ ਤੇ 4 ਅਧਿਆਪਕ !

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×