Get Even More Visitors To Your Blog, Upgrade To A Business Listing >>

ਇੰਸਪੈਕਟਰ ਨੂੰ ਸੋਸ਼ਲ ਮੀਡੀਆ ‘ਤੇ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਵਾਇਰਲ ਕਰਨਾ ਪਿਆ ਇੰਝ ਮਹਿੰਗਾ…

police inspector suspended   ਸੋਸ਼ਲ ਮੀਡੀਆ ਆਮ ਜਨਤਾ ਦੀ ਜ਼ਿੰਦਗੀ ਨੂੰ ਕਈ ਤਰੀਕਿਆਂ ਨਾਲ ਪ੍ਰਭਾਵਿਤ ਕਰਦਾ ਹੈ। ਸੋਸ਼ਲ ਮੀਡੀਆ ਰਾਹੀਂ ਸਾਂਝੇ ਹੁੰਦੇ ਸੰਦੇਸ਼ ਜੰਗਲ ਵਿੱਚ ਅੱਗ ਵਾਂਗ ਫੈਲਦੇ ਹਨ। ਜਿਸ ਦਾ ਅੰਜਾਮ ਦੁਖਦਾਈ ਵੀ ਹੁੰਦਾ ਹੈ।

police inspector suspendedpolice inspector suspended

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦੇ ਫਰੀਦਕੋਟ ਮੰਡਲ ਦੇ ਇੱਕ ਇੰਸਪੇਕਟਰ ਨੂੰ ਅਗਿਆਤ ਵਿਦਿਆਰਥਣ ਦਾ ਅਸ਼ਲੀਲ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਕਰ ਦਿੱਤੀ। ਇੰਸਪੈਕਟਰ ਨੂੰ ਸੋਸ਼ਲ ਮੀਡੀਆ ‘ਤੇ ਤਸਵੀਰ ਪਾਉਣਾ ਉਸ ਵਕਤ ਮਹਿੰਗਾ ਪੈ ਗਿਆ ਜਦੋਂ ਐੱਸ.ਐੱਸ.ਪੀ ਨਾਨਕ ਸਿੰਘ ਵੱਲੋਂ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੇਕਟਰ ਨੂੰ ਸਸਪੇਂਡ ਕਰ ਦਿੱਤਾ ਗਿਆ ਹੈ।police inspector suspended

ਇਸ ਪ੍ਰਕਾਰ ਦਾ ਇਹ ਪਹਿਲਾ ਮਾਮਲਾ ਹੈ ਕਿ ਇੱਕ ਵੱਡੇ ਅਧਿਕਾਰੀ ਵੱਲੋਂ ਆਪਣੇ ਹੀ ਸੀਨੀਅਰ ਕਰਮਚਾਰੀ ‘ਤੇ ਤੁਰੰਤ ਕੋਈ ਕਾਰਵਾਈ ਕਰਨੀ ਪਈ ਹੈ। ਦਰਅਸਲ ਮਾਮਲਾ ਹੈ ਕਿ ਪੰਜਾਬ ਦੇ ਜਿਲ੍ਹਾ ਫਰੀਦਕੋਟ ‘ਚ ਜਿਥੇ ਪੁਲਿਸ ਅਤੇ ਪ੍ਰੇਸ ਵੱਲੋਂ ਆਪਸੀ ਜਰੂਰੀ ਜਾਣਕਾਰੀ ਸਾਂਝੀ ਕਰਨ ਲਈ ਇੱਕ ਵਟਸਐਪ ਗਰੁਪ ਬਣਾਇਆ ਹੋਇਆ ਹੈ।police inspector suspended

ਜਿਸ ਵਿੱਚ ਜਿਲ੍ਹੇ ਭਰ ਦੇ ਵੱਡੇ ਪੁਲਿਸ ਅਧਿਕਾਰੀਆਂ ਸਮੇਤ ਔਰਤ ਪੁਲਿਸ ਕਰਮਚਾਰੀ ਅਤੇ ਸੀਨੀਅਰ ਪੱਤਰਕਾਰ ਭਾਈਚਾਰੇ ਦੇ ਲੋਕ ਸ਼ਾਮਿਲ ਹਨ। ਇਸ ਗਰੁਪ ਵਿੱਚ ਗੁਰਮੀਤ ਸਿੰਘ ਨਾਮਕ ਪੁਲਿਸ ਇੰਸਪੇਕਟਰ ਨੇ ਇੱਕ ਅਗਿਆਤ ਵਿਦਿਆਰਥੀ ਅਤੇ ਵਿਦਿਆਰਥਣ ਦਾ ਅਸ਼ਲੀਲ ਵੀਡੀਓ ਪਾ ਦਿੱਤਾ ਸੀ।police inspector suspended 

ਜਿਸ ‘ਤੇ ਫਰੀਦਕੋਟ ਦੇ ਐੱਸ.ਐੱਸ.ਪੀ ਡਾਕਟਰ ਨਾਨਕ ਸਿੰਘ ਨੇ ਤੁਰੰਤ ਕਾਰਵਾਈ ਕਰਦੇ ਹੋਏ ਇਸ ਇੰਸਪੇਕਟਰ ਨੂੰ ਸਸਪੇਂਡ ਕਰ ਦਿੱਤਾ ਹੈ।police inspector suspended

ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਇੰਸਪੇਕਟਰ ਵਿਵਾਦਾਂ ਨਾਲ ਘਿਰਿਆ ਰਿਹਾ ਹੈ ਅਤੇ ਕਹੀ ਤੌਰ ਤੇ ਲਾਈਨ ਹਾਜ਼ਰ ਅਤੇ ਸਸਪੇਂਡ ਵੀ ਰਹਿ ਚੁੱਕਾ ਹੈ। ਇਸ ਪੂਰੇ ਮਾਮਲੇ ਉੱਤੇ ਜਾਣਕਾਰੀ ਦਿੰਦੇ ਹੋਏ ਫਰੀਦਕੋਟ ਦੇ ਡੀ.ਐਸ.ਪੀ ਜਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਪ੍ਰੇਸ ਵੱਲੋਂ ਇੱਕ ਵਟਸਐਪ ਗਰੁਪ ਚਲਾਇਆ ਜਾ ਰਿਹਾ ਹੈpolice inspector suspended

ਜਿਸ ਵਿੱਚ ਆਪਸੀ ਜਾਣਕਾਰੀ ਨੂੰ ਸਾਂਝਾ ਕੀਤਾ ਜਾਂਦਾ ਹੈ ਅਤੇ ਇੱਕ ਇੰਸਪੇਕਟਰ ਗੁਰਮੀਤ ਸਿੰਘ ਨੇ ਗਲਤ ਵੀਡੀਓ ਨੂੰ ਇਸ ਗਰੁਪ ਵਿੱਚ ਪੋਸਟ ਕੀਤਾ ਸੀ। ਜਿਸ ਦੇ ਬਾਅਦ ਉਸਨੂੰ ਸਸਪੇਂਡ ਕੀਤਾ ਗਿਆ ਹੈ। ਓਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵੀਡੀਓ ਨੂੰ ਇੰਝ ਵਾਇਰਲ ਨਹੀਂ ਕੀਤਾ ਜਾਣਾ ਚਾਹੀਦਾ ਹੈ। ਖਾਸ ਕਰ ਕੇ ਕਿਸੇ ਵੀ ਵਿਦਿਆਰਥੀ ਅਤੇ ਵਿਦਿਆਰਥਣ ਦੀ ਵੀਡੀਓ ਨੂੰ ਇੰਝ ਵਾਇਰਲ ਕਰਨਾ ਮੰਦਭਾਗਾ ਹੈ। ਇਸ ਲਈ ਪੁਲਿਸ ਕਰਮੀ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

The post ਇੰਸਪੈਕਟਰ ਨੂੰ ਸੋਸ਼ਲ ਮੀਡੀਆ ‘ਤੇ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਵਾਇਰਲ ਕਰਨਾ ਪਿਆ ਇੰਝ ਮਹਿੰਗਾ… appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਇੰਸਪੈਕਟਰ ਨੂੰ ਸੋਸ਼ਲ ਮੀਡੀਆ ‘ਤੇ ਵਿਦਿਆਰਥਣ ਦੀ ਅਸ਼ਲੀਲ ਵੀਡੀਓ ਵਾਇਰਲ ਕਰਨਾ ਪਿਆ ਇੰਝ ਮਹਿੰਗਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×