Get Even More Visitors To Your Blog, Upgrade To A Business Listing >>

ਟੀਜ਼ਰ ਤੋਂ ਪਹਿਲਾ ਵਾਇਰਲ ਹੋਈਆਂ ‘ਸੰਜੂ’ ਬਣੇ ਰਣਬੀਰ ਦੀਆਂ 10 ਤਸਵੀਰਾਂ

Sanju teaser: ਸੰਜੇ ਦੱਤ ਦੀ ਬਾਇਓਪਿਕ ਰਣਬੀਰ ਕਪੂਰ ਦੀ ਮੋਸਟ ਅਵੇਟੇਡ ਫਿਲਮ ਦਾ ਟੀਜ਼ਰ ਅਤੇ ਟਾਇਟਲ ਜਾਰੀ ਹੋ ਚੁੱਕਿਆ ਹੈ। ਰਣਬੀਰ ਕਪੂਰ ਦੀ ਇਸ ਫਿਲਮ ਦਾ ਨਾਮ ਹੈ ‘ਸੰਜੂ‘। ਫਿਲਮ ਦੇ ਟੀਜ਼ਰ ਲਾਂਚ ਤੋਂ ਪਹਿਲਾਂ ਹੀ ਇਸ ਫਿਲਮ ਦੀਆਂ ਤਸਵੀਰਾਂ ਇੰਟਰਨੈੱਟ ਉੱਤੇ ਵਾਇਰਲ ਹੋ ਗਈਆਂ ਹਨ। ਦੱਸ ਦੇਈਏ ਕਿ ਇਸ ਫਿਲਮ ਦੇ ਨਾਮ ਦਾ ਖੁਲਾਸਾ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਸੁਭਾਸ਼ ਘਈ ਨੇ ਦੋ ਦਿਨ ਪਹਿਲਾਂ ਹੀ ਕਰ ਦਿੱਤਾ ਸੀ। 24 ਅਪ੍ਰੈਲ ਨੂੰ ਇਸ ਫਿਲਮ ਦੇ ਟੀਜ਼ਰ ਨੂੰ ਲਗਭਗ 80 ਟੀਵੀ ਚੈਨਲਾਂ ਉੱਤੇ ਰਿਲੀਜ਼ ਕੀਤੇ ਜਾਣ ਦਾ ਮੇਕਰਸ ਨੇ ਫੈਸਲਾ ਲਿਆ।

bollywoodSanju teaser

ਇੰਟਰਨੈੱਟ ਉੱਤੇ ਵਾਇਰਲ ਹੋ ਰਹੀਆਂ ਸੰਜੂ ਫਿਲਮ ਦੀਆਂ ਇਹ ਤਸਵੀਰਾਂ ਨੂੰ ਦੇਖਣ ਤੋਂ ਇਹ ਗੱਲ ਪਤਾ ਚੱਲਦਾ ਹੈ ਕਿ ਫਿਲਮ ਸੰਜੇ ਦੱਤ ਦੀ ਜਿੰਦਗੀ ਦੇ ਇਮੋਸ਼ਨਲ ਅਤੇ ਦਰਦ ਭਰੇ ਪਲਾਂ ਨੂੰ ਦਰਸਾਉਂਦੀ ਹੈ। ਜਾਣਕਾਰੀ ਮੁਤਾਬਿਕ ਤਸਵੀਰਾਂ ਤੋਂ ਇਹ ਸਾਫ਼ ਹੈ ਕਿ ਰਣਬੀਰ ਦੇ ਜ਼ਰੀਏ ਸੰਜੇ ਦੱਤ ਦੀ ਹੁਣ ਤੱਕ ਜਿੰਦਗੀ ਦੇ ਹਰ ਚੰਗੇ ਬੁਰੇ ਪੜਾਉ ਨੂੰ ਦਿ‍ਖਾਇਆ ਜਾਵੇਗਾ। ਇੰਟਰਨੈੱਟ ਵਾਇਰਲ ਹੋਈ ਇਸ ਟੀਜ਼ਰ ਤਸਵੀਰਾਂ ਅਤੇ ਪੋਸਟਰ ਵਿੱਚ ਹੀ ਰਣਬੀਰ ਦੀ ਮਿਹਨਤ ਸਾਫ ਤੌਰ ‘ਤੇ ਵੇਖੀ ਜਾ ਸਕਦੀ ਹੈ। ਰਣਬੀਰ ਸੰਜੇ ਦੱਤ ਦੇ ਯੰਗ ਅਵਤਾਰ ਤੋਂ ਲੈ ਕੇ ਜੇਲ੍ਹ ਤੋਂ ਬਾਹਰ ਆਉਣ ਤੱਕ ਦੇ ਲੁਕ ਵਿੱਚ ਕਮਾਲ ਨਜ਼ਰ ਆ ਰਹੇ ਹਨ।

bollywood

ਇਹਨਾਂ ਤਸਵੀਰਾਂ ਨੂੰ ਵੇਖਕੇ ਇਹ ਕਿਹਾ ਜਾਣਾ ਗਲਤ ਨਹੀਂ ਹੋਵੇਗਾ ਕਿ ਸੰਜੇ ਦੱਤ ਦੇ ਕਿਰਦਾਰ ਦੇ ਨਾਲ ਰਣਬੀਰ ਕਪੂਰ ਦੇ ਇਲਾਵਾ ਸ਼ਾਇਦ ਹੀ ਇੰਡਸਟਰੀ ਦਾ ਕੋਈ ਹੋਰ ਐਕਟਰ ਨਿਆਂ ਕਰ ਪਾਉਂਦਾ। ਹਾਲ ਹੀ ਦੀ ਗੱਲ ਕਰੀਏ ਤਾਂ ਸੰਜੇ ਦੱਤ ਨੂੰ ਜਦੋਂ ਮੇਕਰਸ ਨੇ ਪੂਰੀ ਫਿਲਮ ਦਿਖਾਉਣੀ ਚਾਹੀ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ। ਸੰਜੇ ਦੱਤ ਟੀਜਰ ਵੇਖ ਐਨਾ ਖੁਸ਼ ਹੋਏ ਕਿ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਇਹ ਫਿਲਮ ਉਦੋਂ ਵੇਖਣਗੇ ਜਦੋਂ ਇਹ ਫਿਲਮ ਪੂਰੀ ਬਣਕੇ ਤਿਆਰ ਹੋ ਜਾਵੇਗੀ। ਸੰਜੇ ਦੇ ਇਸ ਲੁਕ ਵਿੱਚ ਰਣਬੀਰ ਦਾ ਸਟਾਇਲ ਬਿਲਕੁਲ ਉਨ੍ਹਾਂ ਦੇ ਵਰਗਾ ਨਜ਼ਰ ਆ ਰਿਹਾ ਹੈ।

bollywood

ਜਾਣਾਕਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਕਰਨ ਜੌਹਰ ਨੇ ਟਵਿੱਟਰ ‘ਤੇ ਆਪਣੀ ਨਵੀਂ ਫਿਲਮ ‘ਕਲੰਕ’ ਦੀ ਅਨਾਊਸਮੈਂਟ ਕੀਤੀ ਅਤੇ ਫਿਲਮ ਦਾ ਪਹਿਲਾ ਪੋਸਟਰ ਵੀ ਸ਼ੇਅਰ ਕੀਤਾ ਸੀ। ਇਸ ਫਿਲਮ ਵਿੱਚ ਆਲੀਆ, ਕਰਨ ਜੌਹਰ, ਵਰੁਣ ਧਵਨ , ਸੰਜੇ ਦੱਤ , ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ ਅਤੇ ਆਦਿੱਤਿਆ ਰਾਏ ਕਪੂਰ ਅਹਿਮ ਰੋਲ ਵਿੱਚ ਨਜ਼ਰ ਆਉਣਗੇ।

bollywoodSanju teaser

ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ , ਆਓ ਜਾਣਦੇ ਹਾਂ ਕਿ ਫਿਲਮ ਨਾਲ ਜੁੜੇ ਕੁੱਝ ਇਹ ਦਿਲਚਸਪ ਫੈਕਟਸ ਫੈਕਟ 1 : ਇਸ ਫਿਲਮ ਦੇ ਜ਼ਰੀਏ ਮਾਧੁਰੀ ਦਿਕਸ਼ਿਤ ਅਤੇ ਸੰਜੇ ਦੱਤ ਕਰੀਬ 21 ਸਾਲ ਬਾਅਦ ਫਿਰ ਨਜ਼ਰ ਆਉਣ ਵਾਲੇ ਹਨ। ਦੋਵੇਂ ਆਖਿਰੀ ਵਾਰ ਸਾਲ 1997 ਵਿੱਚ ਰਿਲੀਜ਼ ਹੋਈ ਫਿਲਮ ‘ ਮਹਾਨਤਾ’ ਵਿੱਚ ਇਕੱਠੇ ਨਜ਼ਰ ਆਏ ਸਨ। ਫੈਕਟ-2 ਫਿਲਮ ਕਲੰਕ ਦਾ ਨਾਮ ਪਹਿਲਾਂ ‘ ਸ਼ਿੱਦਤ’ ਰੱਖਿਆ ਗਿਆ ਸੀ ਪਰ ਹੁਣ ਇਹ ਫਿਲਮ ਨਵੇਂ ਨਾਮ ਦੇ ਨਾਲ ਸ਼ੁਰੂ ਹੋਵੇਗੀ।

bollywood

The post ਟੀਜ਼ਰ ਤੋਂ ਪਹਿਲਾ ਵਾਇਰਲ ਹੋਈਆਂ ‘ਸੰਜੂ’ ਬਣੇ ਰਣਬੀਰ ਦੀਆਂ 10 ਤਸਵੀਰਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਟੀਜ਼ਰ ਤੋਂ ਪਹਿਲਾ ਵਾਇਰਲ ਹੋਈਆਂ ‘ਸੰਜੂ’ ਬਣੇ ਰਣਬੀਰ ਦੀਆਂ 10 ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×