Get Even More Visitors To Your Blog, Upgrade To A Business Listing >>

10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ…

10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ…

ਪੰਜਾਬ ਦੀ ਵਜ਼ਾਰਤ ਵਿੱਚ 9 ਨਵੇਂ ਮੰਤਰੀ ਸ਼ਾਮਲ ਹੋਏ ਹਨ। ਇਹਨਾਂ ਮੰਤਰੀਆਂ ਨੂੰ ਸਰਕਾਰ ਵੱਲੋਂ ਆਪਣੇ ਆਪਣੇ ਕਮਰੇ ਵੀ ਅੱਜ ਦੇ ਦਿੱਤੇ ਗਏ ਹਨ। ਨਵੇਂ ਚੁਣੇ ਮੰਤਰੀਆਂ ਨੂੰ ਆਪਣੀ ਜਿੰਮੇਵਾਰੀ ਵੀ ਸੌਂਪ ਦਿੱਤੀ ਗਈ ਹੈ ਅਤੇ ਕਈਆਂ ਦੇ ਵਿਭਾਗ ਵੀ ਬਦਲੇ ਗਏ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕੈਪਟਨ ਦੀ ਵਜਾਰਤ ਵਿਚ ਕਈ ਮੰਤਰੀ ਅਜਿਹੇ ਵੀ ਹਨ ਜਿਨ੍ਹਾਂ ਦੀ ਪੜ੍ਹਾਈ ਜਾਣ ਤੁਸੀਂ ਚੋਂਕ ਜਾਵੋਗੋ। ਕੋਈ ਮੰਤਰੀ ਮਹਿਜ 10 ਪਾਸ ਹੈ ਅਤੇ ਕੋਈ ਮਹਿਜ 12 ਪਾਸ।

10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ...
ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਜੋ ਮੰਤਰੀ ਮਹਿਜ 10ਵੀਂ ਅਤੇ 12ਵੀਂ ਪਾਸ ਹਨ ਉਨ੍ਹਾਂ ਨੂੰ ਸੂਬੇ ਦੇ ਸਿੱਖਿਆ ਵਿਭਾਗ ਸੌਂਪੇ ਗਏ ਹਨ। ਸੂਬੇ ਦੇ ਉੱਚ ਸਿੱਖਿਆ ਮੰਤਰੀ 10ਵੀਂ ਪਾਸ ਹਨ ਜਦਕਿ ਸਕੂਲ ਸਿੱਖਿਆ ਮੰਤਰੀ 12ਵੀਂ ਪਾਸ। ਨਵੇਂ ਕੈਬਨਿਟ ਮੰਤਰੀਆਂ ਲਈ ਪੋਰਟਫੋਲੀਓ ਦੀ ਵੰਡ ਵਿੱਚ ਮਲੇਰਕੋਟਲਾ ਵਿਧਾਇਕ ਰਜ਼ੀਆ ਸੁਲਤਾਨਾ ਨੂੰ ਉੱਚ ਸਿੱਖਿਆ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ। ਅੰਮ੍ਰਿਤਸਰ (ਕੇਂਦਰੀ) ਵਿਧਾਇਕ ਓਪੀ ਸੋਨੀ ਨੂੰ ਸਕੂਲ ਸਿੱਖਿਆ ਮੰਤਰੀ ਦਾ ਅਹੁਦਾ ਹਾਸਲ ਕੀਤਾ ਹੈ।
10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ...
ਪਹਿਲਾਂ ਇਹ ਦੋਵੇਂ ਵਿਭਾਗ ਦੀਨਾਨਗਰ ਤੋਂ ਵਿਧਾਇਕ ਅਰੁਣਾ ਚੌਧਰੀ ਕੋਲ ਸਨ ਜਿਨ੍ਹਾਂ ਗਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਹੁਣ, ਪੋਰਟਫੋਲੀਓ ਵਿੱਚ ਇਸ ਕਾਰਜਭਾਰ ਨੂੰ ਦੋ ਮੰਤਰੀਆਂ ਵਿਚਕਾਰ ਵੰਡਿਆ ਗਿਆ ਹੈ। ਪੰਜ ਵਾਰ ਵਿਧਾਇਕ ਬਣੇ ਓਪੀ ਸੋਨੀ ਨੂੰ ਕੈਬਨਿਟ ਵਿੱਚ ਸ਼ਾਮਲ ਕਰਦਿਆਂ ਸਕੂਲ ਸਿੱਖਿਆ ਮੰਤਰੀ ਬਣਾਇਆ ਗਿਆ ਹੈ। ਤਿੰਨ ਵਾਰ ਵਿਧਾਇਕ ਰਜ਼ੀਆ ਸੁਲਤਾਨਾ ਪਹਿਲਾਂ ਪੀਡਬਲਿਊਡੀ ਤੇ ਸੋਸ਼ਲ ਸਕਿਉਰਿਟੀ ਵਿਭਾਗ ਸੰਭਾਲ ਰਹੇ ਸਨ। ਕੈਬਨਿਟ ਮੰਤਰੀਆਂ ਦੀ ਇਸ ਕਾਣੀ ਵੰਡ ਵਿੱਚ “ਮਾਮੂਲੀ” ਵਿਭਾਗਾਂ ਦੇ ਮੰਤਰੀਆਂ ਨੇ ਅਹੁਦਿਆਂ ਦੀ ਵੰਡ ਦੇ ਮਾਪਦੰਡਾਂ ’ਤੇ ਸਵਾਲੀਆ ਚਿੰਨ੍ਹ ਖੜ੍ਹੇ ਕੀਤੇ ਹਨ।
10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ...
ਦੇਖਿਆ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੁਝ ਵਫ਼ਾਦਾਰ ਸਾਥੀਆਂ ਨੂੰ ਇਨਾਮ ਦੇਣ ਵਿੱਚ ਸਫਲ ਰਹੇ ਪਰ ਕੈਪਟਨ ਵਜ਼ਾਰਤ ਦੇ ਕੁਝ ਮੰਤਰੀ ਅਹੁਦਿਆਂ ਦੀ ਵੰਡ ਸਬੰਧੀ ਨਾਖੁਸ਼ ਨਜ਼ਰ ਆ ਰਹੇ ਹਨ। ਸ਼ਨੀਵਾਰ ਨੂੰ ਸਹੁੰ ਚੁੱਕ ਸਮਾਗਮ ਮੌਕੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਧਿਆਨ ਦਿਵਾਇਆ ਸੀ ਕਿ ਖ਼ਾਸ ਅਹੁਦਿਆਂ ਲਈ ਉਮੀਦਵਾਰ ਦੀ ਯੋਗਤਾ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਰਟਫੋਲੀਓ ਤੈਅ ਕਰਦੇ ਸਮੇਂ ਸੀਨੀਆਰਟੀ ਤੇ ਤਜਰਬੇ ਨੂੰ ਧਿਆਨ ਵਿਚ ਰੱਖਿਆ ਗਿਆ ਹੈ।
10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ...
ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਓਪੀ ਸੋਨੀ ਦਾ ਰਾਜਨੀਤਕ ਕਰੀਅਰ ਕਾਫ਼ੀ ਲੰਮਾ ਹੈ ਤੇ ਰਜ਼ੀਆ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਰਾਜ ਮੰਤਰੀ ਵਜੋਂ ਕੰਮ ਕੀਤਾ ਹੈ। ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ ਕਾਂਗਰਸੀ ਵੀ ਕੈਬਨਿਟ ਵਿਸਥਾਰ ਤੋਂ  ਨਾਖ਼ੁਸ਼ ਹਨ। ਉਨ੍ਹਾਂ ਸੋਸ਼ਲ ਮੀਡੀਆ ’ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਵਿੱਚ ਸ਼ਾਮਲ ਨਾ ਕਰਨ ਦੇ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

The post 10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

10ਵੀਂ,12ਵੀਂ ਪਾਸ ਵਾਲੇ ਚਲਾਉਣਗੇ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ! ਜਾਣੋ ਪੂਰਾ ਮਾਮਲਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×