Get Even More Visitors To Your Blog, Upgrade To A Business Listing >>

ਇਰਾਕ ‘ਚ ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਮੋਦੀ ਸਰਕਾਰ ਨੇ ਕੀਤਾ 10 ਲੱਖ ਦੇਣ ਦਾ ਐਲਾਨ…

38 Indians killed Iraq: ਇਰਾਕ ਦੇ ਮੋਸੂਲ ਇਲਾਕੇ ‘ਚ 27 ਪੰਜਾਬੀਆਂ ਸਮੇਤ 39 ਭਾਰਤੀਆਂ ਦੀ 4 ਸਾਲ ਬਾਅਦ ਮੌਤ ਦੀ ਪੁਸ਼ਟੀ ਹੋਣ ਮਗਰੋਂ ਓਹਨਾਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਲੰਮਾ ਦੁੱਖਦਾਈ ਇੰਤਜ਼ਾਰ ਆਖ਼ਿਰ ਬੀਤੇ ਦਿਨੀਂ ਖਤਮ ਹੋ ਗਿਆ। ਭਾਰਤ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਵੀ.ਕੇ ਸਿੰਘ 38 ਮ੍ਰਿਤਕ ਦੇਹਾਂ/ਅਵਸ਼ੇਸ਼ਾਂ ਨੂੰ ਲੈ ਕੇ ਲੰਘੇ ਕੱਲ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਪੀੜਿਤ ਪਰਿਵਾਰਾਂ ਦੇ ਚਿਹਰਿਆਂ ‘ਤੇ ਦੁੱਖ, ਉਦਾਸੀ, ਸਾਫ਼ ਨਜ਼ਰ ਆ ਰਹੀ ਸੀ। ਇਥੋਂ ਤੱਕ ਕੇ ਪਰਿਵਾਰ ਵਾਲਿਆਂ ਨੂੰ ਓਹਨਾਂ ਦੇ ਪੁੱਤਰਾਂ ਦੇ ਆਖ਼ਰੀ ਦਰਸ਼ਨ ਵੀ ਨਾ ਹੋਏ।

pm modi38 Indians killed Iraq

ਕਿਓਂ ਕਿ ਕੇਂਦਰ ਸਰਕਾਰ ਨੇ ਪਰਿਵਾਰ ਵਾਲਿਆਂ ਨੂੰ ਬੰਦ ਤਾਬੂਤ ਨਾ ਖੋਲ੍ਹਣ ਦੇ ਹੁਕਮ ਦਿੱਤੇ ਸਨ। ਕਿਓਂ ਕਿ ਉਹ ਆਪਣੇ ਅੱਧ ਅਧੂਰੇ ਬੱਚਿਆਂ ਨੂੰ ਦੇਖ ਕੇ ਹੋਰ ਡੋਲ ਸਕਦੇ ਸਨ। ਵੀ.ਕੇ ਸਿੰਘ ਨੇ ਸਿੱਧੂ ਨਾਲ ਮਿਲ ਕੇ ਹਵਾਈ ਅੱਡੇ ‘ਤੇ ਹੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਜਿਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੀੜਿਤ ਪਰਿਵਾਰਾਂ ਨੂੰ 5-5 ਲੱਖ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਸੀ ਕਿ ਪੀੜਿਤ ਪਰਿਵਾਰਾਂ ਨੂੰ ਨੌਕਰੀ ਵੀ ਦਿੱਤੀ ਜਾਵੇਗੀ। ਜਦ ਤੱਕ ਪੀੜਿਤ ਪਰਿਵਾਰਾਂ ਨੂੰ ਨੌਕਰੀ ਨਹੀਂ ਮਿਲ ਜਾਂਦੀ ਓਨੀ ਦੇਰ ਤੱਕ ਪੰਜਾਬ ਸਰਕਾਰ ਓਹਨਾ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰੇਗੀ।

pm modi

ਇਸ ਸੱਭ ਤੋਂ ਬਾਅਦ ਵੀ.ਕੇ ਸਿੰਘ ਨੇ ਵੀ ਐਲਾਨ ਕੀਤਾ ਸੀ ਕਿ ਪੀੜਿਤ ਪਰਿਵਾਰਾਂ ਦੀ ਮਾਲੀ ਸਹਾਇਤਾ ਸੂਬਾ ਸਰਕਾਰ ਨਾਲ ਮਿਲ ਕੇ ਕੇਂਦਰ ਸਰਕਾਰ ਵੀ ਕਰੇਗੀ। ਜਿਸ ਤਹਿਤ ਅੱਜ ਕੇਂਦਰ ਦੀ ਮੋਦੀ ਸਰਕਾਰ ਨੇ ਪੀੜਿਤ ਪਰਿਵਾਰਾਂ ਲਈ 10-10 ਲੱਖ ਰੁਪਏ ਦੇ ਮੁਆਵਜੇ ਦਾ ਐਲਾਨ ਕੀਤਾ ਹੈ। ਖਬਰਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇਹ 10 ਲੱਖ ਤੱਕ ਦੇ ਮੁਆਵਜੇ ਦੇ ਐਲਾਨ ਚਾਰੇ ਪਾਸਿਓਂ ਵੱਧ ਰਹੇ ਦਬਾਅ ਕਾਰਨ ਕੀਤਾ ਹੈ। ਇਸ ਤੋਂ ਪਹਿਲਾਂ ਮ੍ਰਿਤਕ ਦੇਹਾਂ/ਅਸਥੀਆਂ ਲੈ ਕੇ ਅੰਮ੍ਰਿਤਸਰ ਪਹੁੰਚੇ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਨੇ ਕਿਹਾ ਸੀ, “ਕਿਸੇ ਨੂੰ ਨੌਕਰੀ ਦੇਣਾ ਬਿਸਕੁਟ ਵੰਡਣ ਵਾਲਾ ਕੰਮ ਨਹੀਂ।

pm modi38 Indians killed Iraq

ਇਹ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਸਵਾਲ ਹੈ, ਆ ਗਈ ਗੱਲ ਸਮਝ ਵਿੱਚ? ਮੈਂ ਹਾਲੇ ਐਲਾਨ ਕਿੱਥੋਂ ਕਰਾਂ, ਜੇਬ ‘ਚ ਕੋਈ ਪਿਟਾਰਾ ਤਾਂ ਰੱਖਿਆ ਨਹੀਂ ਹੋਇਆ।” ਵਿਦੇਸ਼ ਰਾਜ ਮੰਤਰੀ ਨੇ ਕਿਹਾ,”ਕਹਿਣਾ ਨਹੀਂ ਚਾਹੀਦਾ ਪਰ ਸਾਡੇ ਆਦਮੀਆਂ (ਜੋ ਇਰਾਕ ਗਏ) ਦਾ ਅੰਬੈਸੀ ਰਿਕਾਰਡ ਨਹੀਂ ਸੀ। ਸਾਰੇ ਗ਼ੈਰ-ਕਾਨੂੰਨੀ ਏਜੰਟਾਂ ਰਾਹੀਂ ਗਏ ਸਨ। ਇਨ੍ਹਾਂ ਦਾ ਕੋਈ ਬੀਮਾ ਨਹੀਂ ਹੋਇਆ ਹੋਵੇਗਾ। ਜੇਕਰ ਇਹ ਕਾਨੂੰਨੀ ਏਜੰਟ ਰਾਹੀਂ ਗਏ ਹੁੰਦੇ ਤਾਂ ਬੀਮਾ ਕਰਵਾਉਣਾ ਜ਼ਰੂਰੀ ਹੁੰਦਾ।”

pm modi

The post ਇਰਾਕ ‘ਚ ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਮੋਦੀ ਸਰਕਾਰ ਨੇ ਕੀਤਾ 10 ਲੱਖ ਦੇਣ ਦਾ ਐਲਾਨ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇਰਾਕ ‘ਚ ਮਾਰੇ ਗਏ ਭਾਰਤੀਆਂ ਦੇ ਪਰਿਵਾਰ ਨੂੰ ਮੋਦੀ ਸਰਕਾਰ ਨੇ ਕੀਤਾ 10 ਲੱਖ ਦੇਣ ਦਾ ਐਲਾਨ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×