Get Even More Visitors To Your Blog, Upgrade To A Business Listing >>

ਫ਼ਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਧਰਮਿੰਦਰ ਇਸ ਸੁਪਰਸਟਾਰ ਨਾਲ ਕਰਨਗੇ ਕੰਮ

Yamla Pagla Deewana 3:ਸਲਮਾਨ ਖਾਨ ਤੇ ਦਿੱਗਜ ਐਕਟਰ ਧਰਮਿੰਦਰ ਵਿਚਕਾਰ ਕਾਫੀ ਚੰਗੇ ਰਿਸ਼ਤੇ ਹਨ। ਕਰੀਬ 20 ਸਾਲ ਪਹਿਲਾਂ ਇਨ੍ਹਾਂ ਦੋਹਾਂ ਨੂੰ ਇੱਕਠੇ ਫਿਲਮ ‘ਪਿਆਰ ਕੀਆ ਤੋ ਡਰਨਾ ਕਿਆ’ ‘ਚ ਦੇਖਿਆ ਗਿਆ ਸੀ। ਜਿਸ ‘ਚ ਇਨ੍ਹਾਂ ਦੋਹਾਂ ਦੀ ਜੋੜੀ ਨੂੰ ਖੂਬ ਪਸੰਦ ਵੀ ਕੀਤਾ ਗਿਆ। ਇਸ ਵਿਚਕਾਰ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਜੋੜੀ ਇਕ ਵਾਰ ਫਿਰ ਤੋਂ ਸਕ੍ਰੀਨ ‘ਤੇ ਨਜ਼ਰ ਆਉਣ ਵਾਲੇ ਹਨ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ, ਧਰਮਿੰਦਰ ਦੀ ਆਉਣ ਵਾਲੀ ਫਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਦਿਖਾਈ ਦੇਣਗੇ।Yamla Pagla Deewana 3

Yamla Pagla Deewana 3

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਨੇ ਹਾਲ ਹੀ ਵਿੱਚ ਧਰਮਿੰਦਰ ਨਾਲ ਸ਼ੂਟਿੰਗ ਵੀ ਕੀਤੀ ਸੀ। ਸ਼ੂਟਿੰਗ ਦੇ ਸੈੱਟ ‘ਤੇ ਇਹ ਤਸਵੀਰ ਦੇਖੀ ਗਈ ਹੈ ਜਿਸ ਵਿੱਚ ਇਨ੍ਹਾਂ ਦੋ ਸੁਪਰਸਟਾਰਸ ਨੂੰ ਸਾਜਿਦ ਨਾਡਿਆਡਵਾਲਾ ਨਾਲ ਦੇਖਿਆ ਗਿਆ ਹੈ। ਸਾਜਿਦ ਨਾਡਿਆਡਵਾਲਾ ਲਈ ਇਹ ਪਲ ਬਹੁਤ ਭਾਵੁਕ ਸੀ ਕਿਉਂਕਿ, ਨਿਰਮਾਤਾ ਵਜੋਂ ਸਾਜਿਦ ਦੀ ਪਹਿਲੀ ਫ਼ਿਲਮ ਧਰਮਿੰਦਰ ਨਾਲ ਸੀ ਤੇ ਨਿਰਦੇਸ਼ਕ ਵਜੋਂ ਪਹਿਲੀ ਫ਼ਿਲਮ ਸਲਮਾਨ ਨਾਲ ਸੀ। Yamla Pagla Deewana 3ਇਨ੍ਹਾਂ ਤੋਂ ਇਲਾਵਾ ਸੋਨਾਕਸ਼ੀ ਸਿਹਨਾ ਨੂੰ ਵੀ ਇਸ ਵਿੱਚ ਦੇਖਿਆ ਜਾਵੇਗਾ। ਸੋਨਾਕਸ਼ੀ ਸਿਨਹਾ ਦੀਆਂ ਇਹ ਤਸਵੀਰਾਂ ਸ਼ੂਟਿੰਗ ਸੈੱਟ ਦੀਆਂ ਹਨ। ਇਹ ਫਿਲਮ ‘ਯਮਲਾ ਪਗਲਾ ਦੀਵਾਨਾ’ ਫ੍ਰੈਂਚਾਇਜ਼ੀ ਦੀ ਤੀਜੀ ਫਿਲਮ ਹੈ। Yamla Pagla Deewana 3ਸਨੀ ਦਿਓਲ, ਬੌਬੀ ਦਿਓਲ ਤੇ ਕ੍ਰਿਸ਼ਟੀ ਰਬੰਦਾ ਵਰਗੇ ਫ਼ਿਲਮ ਸਿਤਾਰਿਆਂ ਦੀਆਂ ਮੁੱਖ ਭੂਮਿਕਾਵਾਂ ਹਨ। ਪਿਤਾ ਤੇ ਪੁੱਤਰਾਂ ਦੇ ਜਲਵੇ ਕਰਕੇ ਫਿਲਮ ਦੀ ਪਹਿਲੀ ਸੀਕਵਲ ਹਿੱਟ ਸੀ। ਕੁਝ ਦਿਨ ਪਹਿਲਾਂ ਧਰਮਿੰਦਰ ਨੇ ਕਿਹਾ ਸੀ ਕਿ ਸਲਮਾਨ ਖਾਨ ਉਸ ਦੇ ਪੁੱਤਰ ਵਰਗਾ ਹੈ।Yamla Pagla Deewana 3

ਜਾਣਕਾਰੀ ਮੁਤਾਬਿਕ ਇਸ ਫਿਲਮ ‘ਚ ਸਲਮਾਨ, ਧਰਮਿੰਦਰ ਨਾਲ ਮਿਲ ਕੇ ਡਾਂਸ ਦਾ ਅਜਿਹਾ ਤੜਕਾ ਲਗਾਉਣਗੇ, ਜੋ ਹਮੇਸ਼ਾ ਲਈ ਯਾਦਗਾਰ ਬਣ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਹ ਗੀਤ ਇਕ ਤਰ੍ਹਾਂ ਦਾ ਭੰਗੜਾ ਹੋਵੇਗਾ, ਜਿਸ ‘ਚ ਸਲਮਾਨ ਨਾਲ ਧਰਮਿੰਦਰ, ਬੌਬੀ ਤੇ ਸੰਨੀ ਦਿਓਲ ਤਿੰਨੋਂ ਥਿਰਕਦੇ ਹੋਏ ਦਿਖਣਗੇ। Yamla Pagla Deewana 3ਮਿਲੀ ਜਾਣਕਾਰੀ ਮੁਤਾਬਕ ਨਿਰਦੇਸ਼ਕ ਨਵਨੀਅਤ ਸਿੰਘ ਤੇ ਸਨੀ ਇਸ ਗੀਤ ਦੇ ਟਰੈਕ ‘ਤੇ ਕੰਮ ਕਰ ਰਹੇ ਹਨ। ਇਨ੍ਹੀਂ ਦਿਨੀਂ ਸਲਮਾਨ ਕਈ ਫਿਲਮਾਂ ਦੇ ਗੀਤ ਸ਼ੂਟ ਕਰ ਰਹੇ ਹਨ।Yamla Pagla Deewana 3

ਤੁਹਾਨੂੰ ਦੱਸ ਦੇਈਏ ਕਿ ‘ਯਮਲਾ ਪਗਲਾ ਦੀਵਾਨਾ’ ਪਹਿਲੀ ਵਾਰ ਸਾਲ 2012 ‘ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਫਿਲਮ ਦਾ ਸੀਕਵਲ 2013 ‘ਚ ਤੇ ਹੁਣ ਇਸ ਫਿਲਮ ਦਾ ਤੀਜਾ ਸੀਕਵਲ ਆਉਣ ਵਾਲਾ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਖਤਮ ਹੋਣ ਵਾਲੀ ਹੈ। ਸੁਪਰਸਟਾਰ ਸਲਮਾਨ ਖਾਨ ਦੀ ਤੁਲਨਾ ਦਿੱਗਜ ਐਕਟਰ ਧਰਮਿੰਦਰ ਨਾਲ ਕੀਤੀ ਜਾਂਦੀ ਹੈ। ਭਾਵੇਂ ਉਨ੍ਹਾਂ ਦੀ ਬਾਡੀ ਬਿਲਡਿੰਗ ਹੋਵੇ ਜਾਂ ਡਾਂਸ ਮੂਵਸ।Yamla Pagla Deewana 3 ਦੋਵੇਂ ਹਰ ਮਾਮਲੇ ‘ਚ ਇਕੋ ਜਿਹੇ ਦਿਖਦੇ ਹਨ। ਸਲਮਾਨ ਵੀ ਧਰਮਿੰਦਰ ਨੂੰ ਆਪਣਾ ਆਦਰਸ਼ ਦੱਸਦੇ ਆਏ ਹਨ। ਫਿਲਮ ‘ਟਾਈਗਰ ਜ਼ਿੰਦਾ ਹੈ’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਲਮਾਨ ਨੂੰ ਜਿਵੇਂ ਹੀ ਸਮਾਂ ਮਿਲਿਆ ਉਹ ਧਰਮਿੰਦਰ ਨੂੰ ਮਿਲਣ ਪਹੁੰਚੇ। ਇਸ ਦੀ ਜਾਣਕਾਰੀ ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ ‘ਤੇ ਦਿੱਤੀ ਸੀ।Yamla Pagla Deewana 3

The post ਫ਼ਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਧਰਮਿੰਦਰ ਇਸ ਸੁਪਰਸਟਾਰ ਨਾਲ ਕਰਨਗੇ ਕੰਮ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਫ਼ਿਲਮ ‘ਯਮਲਾ ਪਗਲਾ ਦੀਵਾਨਾ 3’ ‘ਚ ਧਰਮਿੰਦਰ ਇਸ ਸੁਪਰਸਟਾਰ ਨਾਲ ਕਰਨਗੇ ਕੰਮ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×