Get Even More Visitors To Your Blog, Upgrade To A Business Listing >>

ਭਾਰਤ ਫ਼ੇਰੀ ਦੌਰਾਨ ਜਸਟਿਨ ਟਰੂਡੋ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ

justin trudeau Visit Darbar Sahib amritsar  ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਫ਼ਰਵਰੀ ਮਹੀਨੇ ਦੀ ਪ੍ਰਸਤਾਵਿਤ ਭਾਰਤ ਫ਼ੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵੀ ਜਾਣਗੇ। ਪ੍ਰਾਪਤ ਵੇਰਵਿਆਂ ਅਨੁਸਾਰ ਟਰੂਡੋ, ਭਾਰਤੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੱਦੇ ‘ਤੇ 17 ਤੋਂ 23 ਫ਼ਰਵਰੀ ਤੱਕ ਭਾਰਤ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ 18 ਤੋਂ 20 ਫ਼ਰਵਰੀ ਦੌਰਾਨ ਰੂਹਾਨੀਅਤ ਦੇ ਇਸ ਕੇਂਦਰ ਵਿਖੇ ਨਤਮਸਤਕ ਹੋਣ ਲਈ ਪੁੱਜਣ ਦੀ ਸੰਭਾਵਨਾ ਹੈ, ਜਿਸ ਸਬੰਧੀ ਕੁੱਝ ਦਿਨਾਂ ਤੱਕ ਤਰੀਕ ਨਿਰਧਾਰਤ ਹੋ ਸਕਦੀ ਹੈ।

justin trudeau visit darbar sahib amritsar

justin trudeau visit darbar sahib amritsar
ਮੌਜੂਦਾ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਇਸ ਫ਼ੇਰੀ ਦੀਆਂ ਤਿਆਰੀਆਂ ਸਬੰਧੀ ਬੀਤੀ 17 ਦਸੰਬਰ ਨੂੰ ਕੈਨੇਡਾ ਸਰਕਾਰ ਦੇ ਪ੍ਰੋਟੋਕੋਲ, ਸੁਰੱਖਿਆ ‘ਤੇ ਮੀਡੀਆ ਨਾਲ ਸਬੰਧਿਤ ਅਧਿਕਾਰੀਆਂ ਤੋਂ ਇਲਾਵਾ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਸਮੇਤ ਇਕ ਟੀਮ ਵਲੋਂ ਸੱਚਖ਼ੰਡ ਸ੍ਰੀ ਹਰਿਮੰਦਰ ਸਾਹਿਬ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜੀਨ ਕਰੇਸ਼ੀਅਨ ਪਹਿਲੀ ਵਾਰ 25 ਅਕਤੂਬਰ 2003 ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸਨ। ਕੈਨੇਡਾ ਦੇ ਹੀ ਇਕ ਹੋਰ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ 18 ਅਕਤੂਬਰ 2013 ਨੂੰ ਇਥੇ ਨਤਮਸਤਕ ਹੋਣ ਆਏ ਸਨ।

justin trudeau visit darbar sahib amritsar

ਹੁਣ ਜਸਟਿਨ ਟਰੂਡੋ ਇਥੇ ਦਰਸ਼ਨ ਕਰਨ ਲਈ ਆਉਣ ਵਾਲੇ ਤੀਜੇ ਕੈਨੇਡੀਅਨ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨਾਲ ਕੈਨੇਡਾ ਤੋਂ ਲਗਪਗ 150 ਮੈਂਬਰੀ ਇਕ ਉੱਚ ਪੱਧਰੀ ਵਫ਼ਦ ਵੀ ਦਰਸ਼ਨ ਕਰਨ ਆਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਰੱਿਖ਼ਆ ਮੰਤਰੀ ਹਰਜੀਤ ਸਿੰੰਘ ਸੱਜਣ ਤੇ ਕੈਨੇਡਾ ਦੇ ਇਕ ਹੋਰ ਸਿੱਖ ਮੰਤਰੀ ਨਵਦੀਪ ਸਿੰਘ ਬੈਂਸ ਵੀ ਇੱਥੇ ਨਤਮਸਤਕ ਹੋਣ ਲਈ ਆ ਚੁੱਕੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ, ਪ੍ਰਿੰਸ ਫ਼ਿਲਿਪ ਸਮੇਤ 14 ਅਕਤੂਬਰ 1997 ਨੂੰ ਇਸ ਪਾਵਨ ਅਸਥਾਨ ਵਿਖੇ ਦਰਸ਼ਨ ਕਰਨ ਪੁੱਜੇ ਸਨ।

justin trudeau visit darbar sahib amritsar

ਇਸ ਤੋਂ ਇਲਾਵਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਹੇ ਡੇਵਿਡ ਕੈਮਰੂਨ 20 ਫ਼ਰਵਰੀ 2013 ਨੂੰ ਅਤੇ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦੀ ਪਤਨੀ ਚੈਰੀ ਬਲੇਅਰ ਵੀ 13 ਜਨਵਰੀ 2008 ਨੂੰ ਇੱਥੇ ਦਰਸ਼ਨ ਕਰਨ ਆ ਚੁੱਕੇ ਹਨ। ਰਿਪਬਲਿਕ ਆਫ਼ ਡੋਮੀਨੀਕਾ ਦੇ ਪ੍ਰਧਾਨ ਮੰਤਰੀ ਰੂਜ਼ਵੈਲਟ ਸਕੇਰਿਫ਼ ਵੀ 22 ਫ਼ਰਵਰੀ 2016 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਹਨ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਸ੍ਰੀ ਅਸ਼ਰਫ਼ ਗਨੀ, ਜੋ ਕਿ ਅੰਮਿ੍ਤਸਰ ਵਿਖੇ ਹੋਈ ਹਾਰਟ ਆਫ ਏਸ਼ੀਆ ਕਾਨਫਰੰਸ ‘ਚ ਹਿੱਸਾ ਲੈਣ ਆਏ ਸਨ, ਉਹ ਵੀ 3 ਦਸੰਬਰ 2016 ਨੂੰ ਇਥੇ ਮੱਥਾ ਟੇਕਣ ਪੁੱਜੇ ਸਨ।

justin trudeau visit darbar sahib amritsar

ਪ੍ਰਾਪਤ ਵੇਰਵਿਆਂ ਅਨੁਸਾਰ ਭਾਰਤ ਦੇ ਰਾਸ਼ਟਰਪਤੀ ਹੁੰਦਿਆਂ ਸ੍ਰੀ ਨੀਲਮ ਸੰਜੀਵਾ ਰੈਡੀ, ਗਿਆਨੀ ਜ਼ੈਲ ਸਿੰਘ, ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਤੇ ਡਾ: ਏ. ਪੀ. ਜੇ. ਅਬਦੁਲ ਕਲਾਮ (ਦੋ ਵਾਰ) ‘ਤੇ ਮੌਜੂਦਾ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਤੋਂ ਇਲਾਵਾ ਸਾਬਕਾ ਉਪ ਰਾਸ਼ਟਰਪਤੀ ਸ੍ਰੀ ਹਾਮਿਦ ਅੰਸਾਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਚੰਦਰ ਸ਼ੇਖਰ, ਐਚ. ਡੀ. ਦੇਵਗੌੜਾ, ਇੰਦਰ ਕੁਮਾਰ ਗੁਜਰਾਲ, ਡਾ: ਮਨਮੋਹਨ ਸਿੰਘ (ਕਈ ਵਾਰ), ਸ੍ਰੀ ਨਰਿੰਦਰ ਮੋਦੀ (ਦੋ ਵਾਰ) ਇਸ ਪਵਿੱਤਰ ਅਸਥਾਨ ‘ਤੇ ਆ ਕੇ ਦਰਸ਼ਨ ਕਰ ਚੁੱਕੇ ਹਨ।

justin trudeau visit darbar sahib amritsar

The post ਭਾਰਤ ਫ਼ੇਰੀ ਦੌਰਾਨ ਜਸਟਿਨ ਟਰੂਡੋ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਭਾਰਤ ਫ਼ੇਰੀ ਦੌਰਾਨ ਜਸਟਿਨ ਟਰੂਡੋ ਦਰਬਾਰ ਸਾਹਿਬ ਵੀ ਹੋਣਗੇ ਨਤਮਸਤਕ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×