Get Even More Visitors To Your Blog, Upgrade To A Business Listing >>

ਚਾਹੁੰਦੇ ਹੋ ਗੁਲਾਬੀ ਬੁੱਲ੍ਹ ਤਾਂ ਟੁਥਪੇਸਟ ਦਾ ਇੰਝ ਕਰੋ ਇਸਤੇਮਾਲ…

Pink lips toothpaste : ਚਿਹਰੇ ਦੀ ਸੁੰਦਰਤਾ ਵਧਾਉਣ ਵਿੱਚ ਬੁੱਲ੍ਹ ਸਭ ਤੋਂ ਅਹਿਮ ਹੁੰਦੇ ਹਨ। ਬੁੱਲ੍ਹਾਂ ਦਾ ਗੁਲਾਬੀ ਹੋਣਾ ਸਭ ਤੋਂ ਵਧੀਆ ਅਤੇ ਖ਼ੂਬਸੂਰਤ ਮੰਨਿਆ ਜਾਂਦਾ ਹੈ। ਹੁਣ ਚਾਹੇ ਮੁੰਡਾ ਹੋ ਜਾਂ ਕੁੜੀ, ਕੌਣ ਨਹੀਂ ਚਾਹੇਗਾ ਕਿ ਉਸ ਦੇ ਬੁੱਲ੍ਹ ਗੁਲਾਬ ਦੀਆਂ ਪੰਖੜੀਆਂ ਵਰਗੇ ਗੁਲਾਬੀ ਵਿਖਾਈ ਦੇਣ। ਅਜਿਹੀ ਚਾਹਤ ਵਿੱਚ ਅਜੋਕੇ ਜਵਾਨ ਮੁੰਡੇ ਅਤੇ ਕੁੜੀਆਂ ਦੋਵੇਂ ਆਪਣੇ ਬੁੱਲ੍ਹਾਂ ਨੂੰ ਗੁਲਾਬ ਵਰਗੇ ਲਾਲ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਨੁਸਖ਼ੇ ਅਜ਼ਮਾਉਂਦੇ ਹਨ ਪਰ ਇਨ੍ਹਾਂ ਦੇ ਇਸਤੇਮਾਲ ਨਾਲ ਕਈ ਵਾਰ ਉਨ੍ਹਾਂ ਦੇ ਨਾਲ ਕੁੱਝ ਉਲਟਾ ਜਾਂ ਅਣਚਾਹੇ ਹੀ ਹੋ ਜਾਂਦਾ ਹੈ, ਜਿਸ ਦੇ ਲਈ ਉਨ੍ਹਾਂ ਨੂੰ ਬਾਅਦ ਵਿੱਚ ਪਛਤਾਉਣਾ ਪੈਂਦਾ ਹੈ।Pink lips toothpaste

Pink lips toothpaste

ਇਨ੍ਹਾਂ ਵਿੱਚ ਖ਼ਾਸਕਰ ਕੁੜੀਆਂ ਹਨ ਜੋ ਆਪਣੇ ਬੁੱਲ੍ਹਾਂ ਨੂੰ ਗੁਲਾਬ ਜਿਹਾ ਲਾਲ ਬਣਾਉਣ ਦੇ ਚੱਕਰ ਵਿੱਚ ਬਿਊਟੀ ਪਾਰਲਰ ਦੇ ਚੱਕਰ ਲਗਾਉਂਦੀਆਂ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡਕਟਸ ਇਸਤੇਮਾਲ ਕਰਦੀਆਂ ਹਨ। ਬਹੁਤ ਸਾਰੇ ਪੈਸਾ ਖ਼ਰਚ ਕਰਨ ਦੇ ਬਾਅਦ ਵੀ ਬੁੱਲ੍ਹ ਕਾਲੇ  ਦੇ ਕਾਲੇ ਹੀ ਰਹਿੰਦੇ ਹਨ। ਚੱਲੋ ਤੁਹਾਡੀ ਇਸ ਸਮੱਸਿਆ ਦਾ ਸਮਾਧਾਨ ਅਸੀਂ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਆਪਣੀ ਜੇਬ ਤੋ ਜ਼ਿਆਦਾ ਪੈਸੇ ਖ਼ਰਚ ਕਰਨ ਦੀ ਵੀ ਜ਼ਰੂਰਤ ਨਹੀਂ ਪਵੇਗੀ।  Pink lips toothpaste

Pink lips toothpaste

ਕਈ ਵਾਰ ਕੁੜੀਆਂ ਆਪਣੇ ਬੁੱਲ੍ਹਾਂ ਦਾ ਕਾਲਾਪਣ ਲੁੱਕਾਉਣ ਲਈ ਹਰ ਸਮੇਂ ਲਿਪਸਟਿਕ ਲਗਾ ਕੇ ਰੱਖਦੀ ਹੋ? ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਪਰ ਹਰ ਸਮੇਂ ਲਿਪਸਟਿਕ ਲਗਾ ਕੇ ਰੱਖਣਾ ਨੁਕਸਾਨਦਾਇਦ ਹੋ ਸਕਦਾ ਹੈ। ਲਿਪਸਟਿਕ ‘ਚ ਕਈ ਤਰ੍ਹਾਂ ਦੇ ਕੈਮੀਕਲ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਬੁੱਲ੍ਹ ਕਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਕਈ ਵਾਰ ਸਮੋਕਿੰਗ ਕਰਨ ਨਾਲ, ਬਹੁਤ ਜ਼ਿਆਦਾ ਚਾਹ ਪੀਣ ਨਾਲ ਅਤੇ ਕੈਮੀਕਲ ਵਰਤੋਂ ਕਰਨ ਨਾਲ ਬੁੱਲ੍ਹ ਕਾਲੇ ਪੈ ਜਾਂਦੇ ਹਨ। ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦਿਨ ਭਰ ਆਪਣੇ ਬੁੱਲ੍ਹਾਂ ‘ਤੇ ਜੀਭ ਫੇਰਦੇ ਰਹਿੰਦੇ ਹਨ ਅਜਿਹਾ ਕਰਨ ਨਾਲ ਵੀ ਬੁੱਲ੍ਹ ਕਾਲੇ ਪੈ ਜਾਂਦੇ ਹਨ। ਜੇਕਰ ਤੁਹਾਨੂੰ ਵੀ ਗੁਲਾਬੀ ਅਤੇ ਕੋਮਲ ਬੁੱਲ੍ਹ ਚਾਹੀਦੇ ਹਨ ਤਾਂ ਤੁਹਾਡੇ ਲਈ ਅਨਾਰ ਦੇ ਬੀਜਾਂ ਨਾਲ ਸਕਰੱਬ ਕਰਨਾ ਫਾਇਦੇਮੰਦ ਰਹੇਗਾ।Pink lips toothpaste

ਇਹ ਅਜਿਹਾ ਬਿਊਟੀ ਪ੍ਰੋਡਕਟ ਹੈ ਜੋ ਹਰ ਘਰ ਵਿੱਚ ਤੁਹਾਨੂੰ ਸੌਖ ਨਾਲ ਮਿਲ ਜਾਵੇਗਾ। ਭਰੋਸਾ ਮੰਨੋ ਇਹ ਤੁਹਾਡੇ ਬੁੱਲ੍ਹਾਂ ਉੱਤੇ ਕਾਫ਼ੀ ਅਸਰਦਾਰ ਰਹੇਗਾ। ਬੱਸ ਤੁਹਾਨੂੰ ਆਪਣੇ ਬੁੱਲ੍ਹਾਂ ਨੂੰ ਲਾਲ ਅਤੇ ਮੁਲਾਇਮ ਬਣਾਏ ਰੱਖਣ ਲਈ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਟੁਥਪੇਸਟ ਲੈਣਾ ਹੈ ਅਤੇ ਉਸ ਨੂੰ ਘੱਟ ਤੋਂ ਘੱਟ ਦੋ ਮਿੰਟ ਤੱਕ ਆਪਣੇ ਬੁੱਲ੍ਹਾਂ ਉੱਤੇ ਉਂਗਲ ਨਾਲ ਮਲਦੇ ਰਹਿਣਾ ਹੈ। Pink lips toothpaste

Pink lips toothpaste

ਉਸ ਦੇ ਬਾਅਦ ਥੋੜ੍ਹਾ ਜਿਹਾ ਟੁਥਪੇਸਟ ਆਪਣੇ ਟੁਥਬਰੱਸ਼ ਉੱਤੇ ਲਾ ਕੇ ਉਸ ਨੂੰ ਅੱਧਾ ਮਿੰਟ ਤੱਕ ਆਪਣੇ ਬੁੱਲ੍ਹਾਂ ਉੱਤੇ ਬਿਲਕੁਲ ਹਲਕੇ ਹੱਥਾਂ ਨਾਲ ਮਲਨਾ ਹੈ। ਅਜਿਹੇ ਕਰਨ ਨਾਲ ਤੁਹਾਡੇ ਬੁੱਲ੍ਹਾਂ ਦੀ ਪੁਰਾਣੀ ਡੈਡਸਕੀਨ ਨਿਕਲ ਜਾਵੇਗੀ। ਇੱਕ ਹਫ਼ਤੇ ਵਿੱਚ ਹੀ ਤੁਹਾਨੂੰ ਇਸ ਦੇ ਨਤੀਜੇ ਨਜ਼ਰ ਆਉਣ ਲੱਗਣਗੇ।Pink lips toothpaste

ਇਸ ਤੋਂ ਇਲਾਵਾ ਅਨਾਰ ਦੇ ਬੀਜਾਂ ਨੂੰ ਲੈ ਕੇ ਉਨ੍ਹਾਂ ਨੂੰ ਪੀਸ ਲਓ। ਪੇਸਟ ਨਾ ਬਣਾਓ ਸਿਰਫ ਪੀਸ ਲਓ। ਇਸ ਪਾਊਡਰ ‘ਚ ਕ੍ਰੀਮ ਜਾਂ ਥੋੜ੍ਹੀ ਮਾਤਰਾ ‘ਚ ਮਲਾਈ ਮਿਲਾਓ। ਇਸ ਪੇਸਟ ਨੂੰ ਬੁੱਲ੍ਹਾਂ ‘ਤੇ ਹਲਕੇ ਹੱਥਾਂ ਨਾਲ ਮਲ੍ਹੋ। 15 ਤੋਂ 20 ਮਿੰਟ ਤੱਕ ਇਸ ਨੂੰ ਇੰਝ ਹੀ ਰਹਿਣ ਦਿਓ ਅਤੇ ਉਸ ਤੋਂ ਬਾਅਦ ਠੰਡੇ ਪਾਣੀ ਨਾਲ ਧੋ ਲਓ। ਤੁਸੀਂ ਚਾਹੋ ਤਾਂ ਇਸ ‘ਚ ਚੀਨੀ ਅਤੇ ਆਲਿਵ ਆਇਲ ਵੀ ਮਿਲਾ ਸਕਦੇ ਹੋ। ਦਿਨ ਦੇ ਸਮੇਂ ਬੁੱਲ੍ਹਾਂ ‘ਤੇ ਕੋਈ ਚੰਗਾ ਸਨਸਕ੍ਰੀਨ ਲਗਾ ਕੇ ਵੀ ਬਾਹਰ ਜਾਓ। ਨਹੀਂ ਤਾਂ ਸੂਰਜ ਦੀਆਂ ਕਿਰਨਾਂ ਨਾਲ ਵੀ ਬੁੱਲ੍ਹ ਕਾਲੇ ਪੈ ਜਾਂਦੇ ਹਨ।Pink lips toothpaste

ਹਰ ਸਮੇਂ ਤਾਜੀਆਂ ਖਬ਼ਰਾਂ ਨਾਲ ਜੁੜੇ ਰਹਿਣ ਲਈ  ਡਾਉਨਲੋਡ ਕਰੋ Daily Post Punjabi Android App 

Subscribe for more videos :- youtube.com

ਕੀ ਵੈਸਲੀਨ ਲਗਾਉਣ ਨਾਲ ਕਾਲੇ ਹੁੰਦੇ ਹਨ ਬੁੱਲ੍ਹ?

The post ਚਾਹੁੰਦੇ ਹੋ ਗੁਲਾਬੀ ਬੁੱਲ੍ਹ ਤਾਂ ਟੁਥਪੇਸਟ ਦਾ ਇੰਝ ਕਰੋ ਇਸਤੇਮਾਲ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਚਾਹੁੰਦੇ ਹੋ ਗੁਲਾਬੀ ਬੁੱਲ੍ਹ ਤਾਂ ਟੁਥਪੇਸਟ ਦਾ ਇੰਝ ਕਰੋ ਇਸਤੇਮਾਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×