Get Even More Visitors To Your Blog, Upgrade To A Business Listing >>

ਗਿੱਦੜਬਾਹਾ – ਨਹਿਰ ਚੋਂ ਬਰਾਮਦ ਹੋਈ ਲਾਸ਼ ਕਾਰਨ ਪਿਆ ਭੰਬਲਭੂਸਾ…

Confusion dead body:ਗਿੱਦੜਬਾਹਾ ਸਿਵਲ ਹਸਪਤਾਲ ਵਿਖੇ ਇੱਕ ਵੱਖਰੀ ਕਿਸਮ ਦੀ ਅਜੀਬ ਜਿਹੀ ਸਥਿਤੀ ਉਸ ਸਮੇਂ ਪੈਦਾ ਹੋ ਗਈ, ਜਦੋਂ ਨਹਿਰ ਵਿੱਚੋਂ ਬਰਾਮਦ ਇਕ ਲਾਸ਼ ਨੂੰ ਇਕ ਵਿਅਕਤੀ ਨੇ ਪਹਿਲਾਂ ਇਹ ਲਾਸ਼ ਆਪਣੇ ਭਰਾ ਦੀ ਕਹਿ ਕੇ ਹਸਤਪਾਲ ਦੀ ਕਾਰਵਾਈ ਮੁਕੰਮਲ ਕਰਵਾ ਲਈ ਅਤੇ ਬਾਅਦ ਵਿਚ ਉਕਤ ਲਾਸ਼ ਨੂੰ ਆਪਣੇ ਭਰਾ ਦੀ ਲਾਸ਼ ਨਾ ਕਹਿੰਦੇ ਹੋਏ ਉਸਨੂੰ ਅਣਪਛਾਤੀ ਕਰਾਰ ਦੇ ਦਿੱਤਾ ਗਿਆ।Confusion dead body

Confusion dead body

ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਧਰਮਪਾਲ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਤੀ 13 ਦਸੰਬਰ ਦੀ ਸਵੇਰ ਗਿੱਦੜਬਾਹਾ ਮਲੋਟ ਰੋਡ’ਤੇ ਸਥਿਤ ਜੁੜਵਾਂ ਨਹਿਰਾਂ ਵਿੱਚੋਂ ਰਾਜਸਥਾਨ ਫੀਡਰ ਵਿਚ ਛਲਾਂਗ ਮਾਰ ਗਏ ਸੁਰੇਸ਼ ਕੁਮਾਰ ਉਰਫ ਹੈਪੀ ਪੁੱਤਰ ਵੇਦ ਪ੍ਰਕਾਸ਼ ਵਾਸੀ ਮਲੋਟ ਦੇ ਸਬੰਧ ਵਿਚ ਮ੍ਰਿਤਕ ਦੇ ਭਰਾ ਨਰੇਸ਼ ਕੁਮਾਰ ਨੂੰ ਅੱਜ ਸਵੇਰੇ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਪੰਜਾਵਾ ਵਿੱਚੋਂ ਲੰਘਦੀ ਉਕਤ ਨਹਿਰ ਵਿੱਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਤੇ ਨਰੇਸ ਕੁਮਾਰ ਨੇ ਥਾਣਾ ਗਿੱਦੜਬਾਹਾ ਦੀ ਪੁਲਸ ਨੂੰ ਨਾਲ ਲੈ ਕੇ ਉਕਤ ਲਾਸ਼ ਦੀ ਪਹਿਚਾਣ ਆਪਣੇ 13 ਦਸੰਬਰ ਨੂੰ ਉਕਤ ਨਹਿਰ ਵਿਚ ਛਲਾਂਗ ਮਾਰ ਕੇ ਗਏ ਆਪਣੇ ਭਰਾ ਸੁਰੇਸ਼ ਕੁਮਾਰ ਉਰਫ ਹੈਪੀ ਦੀ ਦੱਸਿਆਂ ਉਸਨੂੰ ਸਿਵਲ ਹਸਪਤਾਲ ਵਿਖੇ ਲੈ ਆਂਦਾ।Confusion dead bodyਡੁੱਬ ਕੇ ਮਰ ਗਏ ਵਿਅਕਤੀਆਂ ਦੇ ਪੋਸਟਮਾਰਟਮ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਹੋਣ ਦੇ ਚੱਲਦਿਆਂ ਡਿਊਟੀ ਤੇ ਤਾਇਨਾਤ ਡਾ. ਨਿਤਿਸ਼ ਗੋਇਲ ਵੱਲੋਂ ਪੁਲਸ ਦੀ ਮਦਦ ਨਾਲ ਉਕਤ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਗਭਗ ਸਾਰੀ ਤਿਆਰੀ ਮੁਕੰਮਲ ਕਰ ਲਈ ਗਈ ਪਰੰਤੂ ਇਸ ਦੌਰਾਨ ਮ੍ਰਿਤਕ ਹੈਪੀ ਦੇ ਭਰਾ ਨਰੇਸ਼ ਕੁਮਾਰ ਨੇ ਸੱਕ ਜਾਹਿਰ ਕੀਤਾ ਕਿ ਇਹ ਲਾਸ਼ ਉਸਦੇ ਭਰਾ ਹੈਪੀ ਦੀ ਨਹੀਂ ਹੈ ਬਲਕਿ ਕਿਸੇ ਹੋਰ ਵਿਅਕਤੀ ਦੀ ਹੈ।Confusion dead bodyਇਸ ਦੌਰਾਨ ਮ੍ਰਿਤਕ ਦੀ ਧਰਮਪਤਨੀ ਸ੍ਰੀਮਤੀ ਗੀਤਾ ਰਾਣੀ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਉਕਤ ਲਾਸ਼ ਦੀ ਪਹਿਚਾਣ ਕਰਨ ਲਈ ਲਿਆਂਦਾ ਗਿਆ, ਜਿਸ ਨੇ ਵੀ ਉਕਤ ਲਾਸ਼ ਆਪਣੇ ਪਤੀ ਸੁਰੇਸ਼ ਕੁਮਾਰ ਉਰਫ ਹੈਪੀ ਦੀ ਨਾ ਹੋਣ ਬਾਰੇ ਕਿਹਾ। ਐੱਸ.ਐੱਚ.ਓ. ਧਰਮਪਾਲ ਸ਼ਰਮਾ ਨੇ ਅੱਗੇ ਦੱਸਿਆ ਕਿ ਉਕਤ ਲਾਸ਼ ਨੂੰ ਪਹਿਚਾਣ ਲਈ ਅਗਲੇ 72 ਘੰਟਿਆਂ ਤੱਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Confusion dead bodyਓਧਰ ਲਾਸ਼ ਦੀ ਪਹਿਚਾਣ ਕਰਨ ਵਾਲੇ ਨਰੇਸ਼ ਦਾ ਕਹਿਣਾ ਹੈ ਕਿ ਉਹ ਕਾਫੀ ਡਿਪਰੈਸ਼ਨ ਵਿੱਚ ਸਨ ਜਿਸ ਕਰਕੇ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਘਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਮੌਤ ਹੋ ਗਈ ਸੀ ਅਤੇ ਉਹ ਕਾਫੀ ਘਬਰਾਏ ਹੋਏ ਸਨ ਅਤੇ ਜਦੋਂ ਉਨ੍ਹਾਂ ਨੂੰ ਇੱਥੇ ਲਾਸ਼ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਜਾਪਿਆ ਕਿ ਲਾਸ਼ ਉਨ੍ਹਾਂ ਦੇ ਭਰਾ ਦੀ ਹੀ ਹੈ ਅਤੇ ਉਨ੍ਹਾਂ ਨੇ ਹਸਪਤਾਲ ਦੀ ਕਾਰਵਾਈ ਮੁਕੰਮਲ ਕਰਵਾ ਲਈ।Confusion dead bodyਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਵੱਲੋਂ ਜਦੋਂ ਲਾਸ਼ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਪਤਾ ਚੱਲਿਆ ਕਿ ਲਾਸ਼ ਕਿਸੇ ਹੋਰ ਦੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਇਹ ਲਾਸ਼ ਨਰੇਸ਼ ਦੇ ਭਰਾ ਦੀ ਨਹੀਂ ਹੈ ਤਾਂ ਇਹ ਲਾਸ਼ ਆਖਿਰ ਹੈ ਕਿਸਦੀ।

The post ਗਿੱਦੜਬਾਹਾ – ਨਹਿਰ ਚੋਂ ਬਰਾਮਦ ਹੋਈ ਲਾਸ਼ ਕਾਰਨ ਪਿਆ ਭੰਬਲਭੂਸਾ… appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਗਿੱਦੜਬਾਹਾ – ਨਹਿਰ ਚੋਂ ਬਰਾਮਦ ਹੋਈ ਲਾਸ਼ ਕਾਰਨ ਪਿਆ ਭੰਬਲਭੂਸਾ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×