Get Even More Visitors To Your Blog, Upgrade To A Business Listing >>

ਬੇਨਾਫਸ਼ਾ, ਸਪਨਾ ਚੌਧਰੀ ਅਤੇ ਪ੍ਰਿਯਾਂਕ ਦੀ ਐਕਸ ਗਰਲਫ੍ਰੈਂਡ ਨੇ ਕੀਤੀ ਮਸਤੀ, ਸ਼ੇਅਰ ਕੀਤੀਆਂ ਤਸਵੀਰਾਂ

Divya Benafsha hangout together: ਬਿੱਗ ਬੌਸ 11 ਦੇ ਘਰ ਤੋਂ ਬਾਹਰ ਹੋ ਚੁੱਕੀ ਬੇਨਾਫਸ਼ਾ ਸੂਨਾਵਾਲਾ ਇਨੀਂ ਦਿਨੀਂ ਸੋਸਲ ਮੀਡੀਆ ‘ਤੇ ਸੁਰਖੀਆਂ ‘ਤੇ ਹੈ। ਬੇਨਾਫਸ਼ਾ ਪਿਛਲੇ ਦਿਨੀਂ ਪ੍ਰਿਯਾਂਕ ਨੂੰ ਭਰਾ ਬੋਲ ਕੇ ਸੁਰਖੀਆਂ ‘ਚ ਰਹੀ ਸੀ ਕਿਉਂਕਿ ਪ੍ਰਿਯਾਂਕ ਅਤੇ ਬੇਨਾਫਸ਼ਾ ਨੂੰ ਲੈ ਕੇ ਖਬਰਾਂ ਆਈਆ ਸੀ ਕਿ ਘਰ ‘ਚ ਉਹਨਾਂ ਦਾ ਅਫੇਅਰ ਚੱਲ ਰਿਹਾ ਹੈ ਪਰ ਘਰ ਤੋਂ ਬਾਹਰ ਅਉਂਦੇ ਹੀ ਬੇਨਾਫ਼ਸ਼ਾ ਨੇ ਕਿਹਾ ਸੀ ਕਿ ਪ੍ਰਿਯਾਂਕ ਓਹਨਾ ਦੇ ਭਰਾ ਵਰਗੇ ਹਨ ਅਤੇ ਦਿਵਿਆ-ਪ੍ਰਿਯਾਂਕ ਦੇ ਬ੍ਰੇਕਅੱਪ ਦੇ ਪਿੱਛੇ ਉਹਨਾ ਦਾ ਕੋਈ ਹੱਥ ਨਹੀਂ ਹੈ। ਬੇਨਾਫ਼ਸ਼ਾ ਹਾਲ ਹੀ ‘ਚ ਕੋ-ਕੰਟੈਸਟੈਂਟ ਅਤੇ ਘਰ ਤੋਂ ਐਲੀਮੀਨੇਟ ਹੀ ਚੁੱਕੀ ਸਪਨਾ ਚੌਧਰੀ ਨਾਲ ਮਿਲੀ।

bigg boss

Divya Benafsha hangout together

ਉੱਥੇ ਹੀ ਬੇਨਾਫਸ਼ਾ ਨੇ ਪ੍ਰਿਯਾਂਕ ਦੀ ਐਕਸ ਦਿਵਿਆ ਦੇ ਨਾਲ ਵੀ ਮੁਲਾਕਾਤ ਕੀਤੀ। ਬੇਨਾਫਸ਼ਾ ਨੇ ਕੁੱਝ ਤਸਵੀਰਾਂ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀਆਂ ਤਾਂ ਕੁੱਝ ਨੂੰ ਵਟਸਐਪ ਸਟੇਟਸ ਉੱਤੇ ਲਗਾਇਆ। ਬੇਨਾਫਸ਼ਾ ਦੀ ਇਹ ਤਸਵੀਰ ਵੇਖਕੇ ਸਾਫ਼ ਪਤਾ ਚੱਲਦਾ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਤੋਂ ਬਾਅਦ ਖੂਬ ਮਸਤੀ ਕਰ ਰਹੀ ਹੈ। ਉੱਥੇ ਹੀ ਉਨ੍ਹਾਂ ਦੀ ਕੋ-ਕੰਟੈਸਟੈਂਟ ਰਹੀ ਸਪਨਾ ਵੀ ਇਸ ਤਸਵੀਰ ਵਿੱਚ ਕਾਫ਼ੀ ਬਦਲੀ ਹੋਈ ਨਜ਼ਰ ਆ ਰਹੀ ਹੈ।

bigg boss

ਦੂਜੇ ਪਾਸੇ ਬੇਨਾਫਸ਼ਾ ਨੇ ਵਿਕਾਸ ਗੁਪਤਾ ਲਈ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਵਿੱਚ ਬੇਨਾਫਸ਼ਾ ਨੇ ਲਿਖਿਆ ਹੈ ਕਿ ਕੁੱਝ ਚੀਜਾਂ ਨੂੰ ਲੈ ਕੇ ਤੁਸੀ ਹੱਦ ਵੀ ਪਾਰ ਕਰ ਦਿੰਦੇ ਸੀ ਪਰ ਇਹ ਪੋਸਟ ਤੁਹਾਡੇ ਅਤੇ ਮੇਰੇ ਲਈ ਹੈ, ਟਾਸਕ ਲਈ ਨਹੀਂ। ਵਿਕਾਸ ਤੁਸੀ ਮੇਰੇ ਲਈ ਇੱਕ ਚੰਗੇ ਦੋਸਤ ਹੋ। ਦਿਲ ਦਾ ਬੋਝ ਹਲਕਾ ਕਰ ਦਿੱਤਾ, ਤੁਸੀ ਕੱਲ ਮੇਰੇ ਲਈ ਬੋਲੇ, ਬਿਲਕੁਲ ਉੱਦਾ ਬੋਲੇ ਜਿੱਦਾ ਮੈਂ ਬੋਲੀ ਸੀ। ਸਭ ਤੋਂ ਜ਼ਿਆਦਾ ਜਰੂਰੀ ਗੱਲ ਤੁਸੀਂ ਮੇਰਾ ਸਾਥ ਦਿੱਤਾ। ਹੁਣ ਬੇਨਾਫਸ਼ਾ ਹਮੇਸ਼ਾ ਤੁਹਾਡੇ ਨਾਲ ਹੈ।

bigg boss

ਜਿੰਦਗੀ ਭਰ ਲਈ ਤੁਹਾਡੇ ਨਾਲ, ਮੇਰੀ ਜਾਨ ਹੈ ਤੂੰ ਵਿਕਾਸ ਗੁਪਤਾ, ਧੰਨਵਾਦ। ਦੱਸ ਦੇਈਏ ਕਿ ਟੀ.ਵੀ ਸ਼ੋਅ ਵਿੱਚ ਅਕਸਰ ਰੋਂਦੇ ਹੋਏ ਦਿਖਣ ਵਾਲੀ ਹਿਨਾ ਖਾਨ ਦਾ ਮੈਲੋੋਡਰਾਮਾ ਬਿੱਗ-ਬੌਸ ਵਿੱਚ ਵੀ ਜਾਰੀ ਹੈ। ਵਾਰ-ਵਾਰ ਰੋਣ ਦੇ ਕਾਰਨ ਉੇਨ੍ਹਾਂ ਨੂੰ ‘ਕਰਾਈ ਬੇਬੀ’ ਦਾ ਟੈਗ ਦਿੱਤਾ ਗਿਆ ਹੈ। ਵੀਰਵਾਰ ਦੇ ਐਪੀਸੋਡ ਵਿੱਚ ਹਿਨਾ ਨੂੰ ਫਿਰ ਤੋਂ ਰੋਂਦਿਆਂ ਹੋਇਆ ਦੇਖਿਆ ਗਿਆ। ਘਰਵਾਲਿਆਂ ਦੁਆਰਾ ਖੁਦ ਦੇ ਬਾਰੇ ਚੁਗਲੀ ਸੁਣਨ ਤੋਂ ਬਾਅਦ ਹਿਨਾ ਖਾਨ ਕਾਫੀ ਇਮੋਸ਼ਨਲ ਹੋ ਗਈ।

bigg boss

ਦਰਅਸਲ, ਬਿੱਗ-ਬੌਸ ਨੇ ਤਿੰਨ ਘਰਵਾਲਿਆਂ ਨੂੰ ਆਪਣੇ ਬਾਰੇ ਵਿੱਚ ਕੀਤੀ ਜਾਣ ਵਾਲੀ ਗਾਸਿਪ ਜਾਨਣ ਦਾ ਮੌਕਾ ਦਿੱਤਾ ਸੀ। ਇਹ ਗੋਲਡਨ ਚਾਂਸ ਅਰਸ਼ੀ ਖਾਨ, ਹਿਨਾ ਖਾਨ ਅਤੇ ਵਿਕਾਸ ਗੁਪਤਾ ਨੂੰ ਮਿਲਿਆ। ਹਿਨਾ ਨੂੰ ਉਨ੍ਹਾਂ ਦੇ ਪਿੱਛੇ ਕਹੀਆਂ ਕਈ ਗੱਲਾਂ ਦਾ ਇੱਕ ਕਲਿਪ ਦਿਖਾਇਆ ਗਿਆ। ਜਿਸ ਵਿੱਚ ਪੁਨੀਸ਼ ਸ਼ਰਮਾ, ਸ਼ਿਲਪਾ ਸ਼ਿੰਦੇ ਅਤੇ ਅਰਸ਼ੀ ਖਾਨ ਸ਼ਾਮਿਲ ਸਨ। ਆਪਣੇ ਖਿਲਾਫ ਕਹੀਆਂ ਗਈਆਂ ਗੱਲਾਂ ਨੂੰ ਸੁਣ ਕੇ ਹਿਨਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ।

bigg boss

ਰਿਐਲੀਟੀ ਸ਼ੋਅ ‘ਬਿੱਗ-ਬੌਸ’ ਸੀਜ਼ਨ 11 ਵਿੱਚ ਹਰ ਦਿਨ ਨਵਾਂ ਡਰਾਮਾ ਅਤੇ ਟਵਿੱਸਟ ਦੇਖਣ ਨੂੰ ਮਿਲਦਾ ਹੈ ਪਰ ਖਬਰਾਂ ਅਨੁਸਾਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੁਤਾਬਿਕ ਇਸ ਹਫਤੇ ਘਰ ਤੋਂ ਬਾਹਰ ਜਾਣ ਵਾਲੇ ਕੰਟੈਂਸਟੈਂਟ ਦਾ ਨਾਂਅ ਬਹੁਤ ਹੈਰਾਨ ਕਰ ਸਕਦਾ ਹੈ। ਦੱਸ ਦੇਈਏ ਕਿ ਨੌਮੀਨੇਸ਼ਨ ਪ੍ਰਕਿਰਿਆ ਦੇ ਦੌਰਾਨ ਸ਼ਿਲਪਾ ਸ਼ਿੰਦੇ, ਹਿਤੇਨ ਤੇਜਵਾਨੀ,ਪ੍ਰਿਯਾਂਕ ਸ਼ਰਮਾ ਅਤੇ ਲਵ ਤਿਆਗੀ ਘਰ ਤੋਂ ਬਾਹਰ ਜਾਣ ਦੇ ਲਈ ਨੌਮੀਨੇਟ ਹੋਏ ਸਨ।

Divya Benafsha hangout together

bigg boss

The post ਬੇਨਾਫਸ਼ਾ, ਸਪਨਾ ਚੌਧਰੀ ਅਤੇ ਪ੍ਰਿਯਾਂਕ ਦੀ ਐਕਸ ਗਰਲਫ੍ਰੈਂਡ ਨੇ ਕੀਤੀ ਮਸਤੀ, ਸ਼ੇਅਰ ਕੀਤੀਆਂ ਤਸਵੀਰਾਂ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

ਬੇਨਾਫਸ਼ਾ, ਸਪਨਾ ਚੌਧਰੀ ਅਤੇ ਪ੍ਰਿਯਾਂਕ ਦੀ ਐਕਸ ਗਰਲਫ੍ਰੈਂਡ ਨੇ ਕੀਤੀ ਮਸਤੀ, ਸ਼ੇਅਰ ਕੀਤੀਆਂ ਤਸਵੀਰਾਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×