Get Even More Visitors To Your Blog, Upgrade To A Business Listing >>

ਮੋਦੀ ਦੇ ਖ਼ਿਲਾਫ਼ ਉਂੱਗਲ ਚੁੱਕੀ ਤਾਂ ਹੱਥ ਕੱਟ ਦੇਵਾਂਗੇ : ਬਿਹਾਰ ਭਾਜਪਾ ਪ੍ਰਧਾਨ

Bihar BJP President : ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਨੇ ਵਿਵਾਦਿਤ ਬਿਆਨ ਦਿੱਤਾ ਹੈ। ਇੱਕ ਪ੍ਰੋਗਰਾਮ ‘ਚ ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਔਖੀਆਂ ਪ੍ਰਸਥਿਤੀਆਂ ਤੋਂ ਨਿਕਲ ਕੇ ਦੇਸ਼ ਦਾ ਅਗਵਾਈ ਕਰ ਰਹੇ ਹਨ। ਇਹ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ। ਜੇਕਰ ਉਨ੍ਹਾਂ ‘ਤੇ ਕੋਈ ਉਂਗਲ ਚੁੱਕੇਗਾ ਤਾਂ ਉਸ ਦਾ ਹੱਥ ਕੱਟ ਦੇਵਾਂਗੇ।
Bihar BJP President

ਦੱਸ ਦਈਏ ਕਿ ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਵੈਸ਼ ਅਤੇ ਕਨੁ ਸਮੁਦਾਏ ਦੇ ਇੱਕ ਪਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਮੋਦੀ ਦੀ ਪੀ ਐੱਮ ਬਣਨ ਤੱਕ ਦੇ ਸਫਰ ਨੂੰ ਲੈ ਕੇ ਰਾਏ ਨੇ ਕਿਹਾ ਕਿ, ਮੋਦੀ ਦੀ ਮਾਂ ਨੇ ਖਾਨਾ ਪਰੋਸਣ ਦਾ ਕੰਮ ਕੀਤਾ। ਅੱਜ ਉਸ ਪਰਿਸਥਿਤੀ ਤੋਂ ਉੱਠ ਕੇ ਉਹ ਦੇਸ਼ ਦੇ ਪੀ ਐੱਮ ਬਣੇ ਹਨ। ਇੱਕ ਗਰੀਬ ਦਾ ਪੁੱਤਰ ਪੀ ਐੱੱਮ ਬਣਿਆ ਹੈ, ਉਸ ਦਾ ਸਵਾਭਿਮਾਨ ਹੋਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਇਸ ਦੀ ਇੱਜਤ ਕਰਨੀ ਚਾਹੀਦੀ ਹੈ।
Bihar BJP President

Bihar BJP President

ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਵੱਲ (ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲ) ਉੱਠਣ ਵਾਲੀ ਉਂਗਲ ਅਤੇ ਹੱਥ ਨੂੰ ਅਸੀ ਸਭ ਮਿਲ ਕੇ ਤੋੜ ਦੇਵਾਂਗੇ ਅਤੇ ਲੋੜ ਪਈ ਤਾਂ ਕੱਟ ਵੀ ਦੇਵਾਗੇ। ਦੱਸ ਦਈਏ ਕਿ ਇਸ ਪਰੋਗਰਾਮ ਦੇ ਦੌਰਾਨ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਸਮੇਤ ਬੀਜੇਪੀ ਦੇ ਕਈ ਵੱਡੇ ਨੇਤਾ ਮੌਜੂਦ ਸਨ।

Bihar BJP President

ਬਿਆਨ ਨੂੰ ਲੈ ਕੇ ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਤੋਂ ਮੀਡੀਆ ਨੇ ਜਦੋਂ ਸਵਾਲ ਪੁੱਛੇ ਤਾਂ ਉਨ੍ਹਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਮੈਂ ਹੱਥ ਕੱਟਣ ਵਾਲੀ ਗੱਲ ਇੱਕ ਮੁਹਾਵਰੇ ਦੇ ਰੂਪ ਵਿੱਚ ਕਹੀ ਸੀ। ਇਸ ਨੂੰ ਵਿਰੋਧੀ ਪਾਰਟੀ ਅਤੇ ਆਮ ਆਦਮੀ ਨਾਲ ਜੋੜ ਕੇ ਨਾ ਵੇਖਿਆ ਜਾਵੇ। ਮੋਦੀ ਦੇ ਸੰਘਰਸ਼ ‘ਤੇ ਸਵਾਲ ਚੁੱਕਣਾ ਗਲਤ ਹੈ।

Bihar BJP President

Bihar BJP President

ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਦੇ ਬਿਆਨ ਦੇ ਬਾਅਦ ਆਰ ਜੇ ਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨੇ ਬੀਜੇਪੀ ਉੱਤੇ ਤਿੱਖਾ ਵਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਕਿਸ ਗੱਲ ‘ਤੇ ਗਰਵ ਮਹਿਸੂਸ ਕਰ ਰਹੀ ਹੈ। ਉਨ੍ਹਾਂ ਦੇ ਕੋਲ ਗਰਵ ਕਰਨ ਲਾਇਕ ਕੁੱਝ ਵੀ ਨਹੀਂ ਹੈ। ਤੁਹਾਨੂੰ ਦੱਸ ਦਿਓ ਕਿ ਵਿਵਾਦਿਤ ਬਿਆਨ ਦੇਣ ਵਾਲੇ ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਬੀਤੇ ਸਾਲ ਦਸੰਬਰ 2016 ਵਿੱਚ ਬਿਹਾਰ ਬੀਜੇਪੀ ਦੇ ਪ੍ਰਧਾਨ ਬਣਾਏ ਗਏ ਸਨ।

Bihar BJP President

Bihar BJP President

ਫਿਲਹਾਲ ਉਹ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਹਨ। ਕਿਹਾ ਜਾਂਦਾ ਹੈ ਕਿ ਉਸ ਨੂੰ ਯਾਦਵ ਵੋਟ ਬੈਂਕ ਵਿੱਚ ਜੜ੍ਹਾਂ ਜਮਾਉਣ ਦੇ ਲਈ ਬੀਜੇਪੀ ਨੇ ਮੈਦਾਨ ਵਿੱਚ ਉਤਾਰਿਆ ਸੀ। ਬਿਹਾਰ ਬੀਜੇਪੀ ਪ੍ਰਧਾਨ ਅਤੇ ਉਜਿਆਰਪੁਰ ਤੋਂ ਲੋਕ ਸਭਾ ਸੰਸਦ ਨਿਤਯਾਨੰਦ ਰਾਏ ਦੇ ਇਸ ਵਿਵਾਦਿਤ ਬਿਆਨ ਦੇ ਨਾਲ ਵਿਰੋਧੀ ਪੱਖ ‘ਚ ਬਹੁਤ ਖਲਬਲੀ ਮੱਚ ਗਈ ਸੀ ਜਿਸ ਨੂੰ ਲੈ ਕੇ ਆਰ ਜੇ ਡੀ ਸੁਪ੍ਰੀਮੋ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਤੇ ਵਾਰ ਕਰਦਿਆਂ ਬਹੁਤ ਬੋਲਿਆ।

ਫੋਰਟਿਸ ਹਸਪਤਾਲ ਨੇ ਡੇਂਗੂ ਦੇ ਇਲਾਜ ਲਈ ਵਸੂਲੇ 18 ਲੱਖ, ਨੱਡਾ ਨੇ ਮੰਗੀ ਰਿਪੋਰਟ

The post ਮੋਦੀ ਦੇ ਖ਼ਿਲਾਫ਼ ਉਂੱਗਲ ਚੁੱਕੀ ਤਾਂ ਹੱਥ ਕੱਟ ਦੇਵਾਂਗੇ : ਬਿਹਾਰ ਭਾਜਪਾ ਪ੍ਰਧਾਨ appeared first on Daily Post: Current Punjabi News | Latest Punjab News Online .



This post first appeared on Punjab Archives - Latest Punjab News, Current Punjabi News, please read the originial post: here

Share the post

ਮੋਦੀ ਦੇ ਖ਼ਿਲਾਫ਼ ਉਂੱਗਲ ਚੁੱਕੀ ਤਾਂ ਹੱਥ ਕੱਟ ਦੇਵਾਂਗੇ : ਬਿਹਾਰ ਭਾਜਪਾ ਪ੍ਰਧਾਨ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×