Get Even More Visitors To Your Blog, Upgrade To A Business Listing >>

ਜਾਪਾਨ ‘ਚ 20 ਸੈਕਿੰਡ ਪਹਿਲਾਂ ਚੱਲੀ ਰੇਲ,ਰੇਲਵੇ ਨੇ ਮੰਗੀ ਮਾਫੀ

japan railway apologies for run train 20 seconds earlier ਜਾਪਾਨ ਨੇ ਆਪਣੀ ਤਰ੍ਹਾਂ ਦਾ ਇੱਕ ਵੱਖਰਾ ਪਰ ਸ਼ਾਨਦਾਰ ਮਾਮਲਾ ਸਾਹਮਣੇ ਆਇਆ ਹੈ। ਜਾਪਾਨ ‘ਚ ਰੇਲਵੇ ਦਾ ਸੰਚਾਲਣ ਕਰਨ ਵਾਲੀ ਇੱਕ ਕੰਪਨੀ ਨੇ ਟਰੇਨ ਨੂਂੰ ਵੀਹ ਸੈਕਿੰਡ ਪਹਿਲਾਂ ਸਟੇਸ਼ਨ ਤੋਂ ਰਵਾਨਾ ਹੋਣ ਕਾਰਨ ਮੁਸਾਫਰਾਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ। ਜਾਪਾਨ ਦੀਆਂ ਮੀਡੀਆ ਰਿਪੋਰਟਸ ਮੁਤਾਬਕ, ਟੋਕਿਓ ਨੂੰ ਮਿਨਾਮੀ ਨਗਰਿਆਮਾ ਨਾਲ ਜੋੜਣ ਵਾਲੀ ‘ਸੁਕੁਬਾ ਐਕਸਪ੍ਰੈਸ’ ਵੀਰਵਾਰ ਸਵੇਰੇ 9 ਵਜ ਕੇ 44 ਮਿੰਟ 22 ਸੈਕਿੰਡ ‘ਤੇ ਰਵਾਨਾ ਹੋ ਗਈ। ਇਸ ਟ੍ਰੇਨ ਨੂੰ 9 ਵੱਜ ਕੇ 44 ਮਿੰਟ ਤੇ 40 ਸੈਕਿੰਡ ‘ਤੇ ਰਵਾਨਾ ਹੋਣਾ ਚਾਹੀਦਾ ਸੀ। ਟ੍ਰੇਨ ਦੇ ਜਲਦੀ ਰਵਾਨਾ ਹੋਣ ‘ਤੇ ਰੇਲਵੇ ਆਪਰੇਟਰ ਨੇ ਮੁਆਫੀਨਾਮਾ ਜਾਰੀ ਕੀਤਾ। ਕੰਪਨੀ ਨੇ ਕਿਹਾ- ਮੁਸਾਫਰਾਂ ਨੂੰ ਹੋਈ ਇਸ ਪ੍ਰੇਸ਼ਾਨੀ ਕਾਰਨ ਸਾਨੂੰ ਦੁੱਖ ਹੈ।ਰੇਲਵੇ ਕੰਪਨੀ ਨੇ ਕਿਹਾ ਟ੍ਰੇਨ ਦੇ ਜਲਦੀ ਰਵਾਨਾ ਹੋਣ ਨਾਲ ਮੁਸਾਫਰਾਂ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਤੋਂ ਲੱਗਦਾ ਹੈ ਕਿ ਕਿਸੇ ਮੁਸਾਫਰ ਦੀ ਟ੍ਰੇਨ ਨਹੀਂ ਛੁੱਟੀ।

japan railway apologies for run train 20 seconds earlierjapan railway apologies for run train 20 seconds earlier

ਜ਼ਿਕਰਯੋਗ ਹੈ ਕਿ ਜਾਪਾਨ ‘ਚ ਬੁਲੇਟ ਟ੍ਰੇਨਾਂ ਤੇ ਹੋਰ ਟ੍ਰੇਨਾਂ ‘ਚ ਟਾਇਮਿੰਗ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਸਿਰਫ 5 ਸੈਕਿੰਡ ਦੇਰੀ ਜਾਂ ਜਲਦੀ ਰਵਾਨਾ ਹੋਣ ‘ਤੇ ਰੇਲਵੇ ਮੁਆਫੀ ਮੰਗਦਾ ਹੈ। ਟ੍ਰੇਨ ਦੇ ਡੱਬੇ ‘ਚ ਆ ਕੇ ਅਧਿਕਾਰੀ ਮੁਸਾਫਰਾਂ ਤੋਂ ਦੇਰੀ ਕਾਰਨ ਮੁਆਫੀ ਵੀ ਮੰਗਦਾ ਹੈ।ਜਾਪਾਨ ‘ਚ ਟ੍ਰੇਨਾਂ ਦੇ ਲੇਟ ਹੋਣ ਦੀ ਔਸਤ 0.9 ਮਿੰਟ ਪ੍ਰਤੀ ਟ੍ਰੇਨ ਹੈ। ਇੱਥੋਂ ਦੇ ਅਫਸਰ ਮੁਸਾਫਰਾਂ ਦਾ ਖਾਸ ਖਿਆਲ ਰੱਖਦੇ ਹਨ। ਦੱਸ ਦਈਏ ਕਿ ਇੰਡੀਅਨ ਰੇਲਵੇ ‘ਚ ਜਿੱਥੇ ਟ੍ਰੇਨਾਂ 12 ਤੋਂ 24 ਘੰਟੇ ਲੇਟ ਰਹਿੰਦੀਆਂ ਹਨ, ਉੱਥੇ ਜਾਪਾਨ ‘ਚ ਕਿਸੇ ਟ੍ਰੇਨ ਦੇ ਸਿਰਫ 20 ਸੈਕਿੰਡ ਪਹਿਲਾਂ ਰਵਾਨਾ ਹੋਣ ‘ਤੇ ਰੇਲਵੇ ਨੇ ਮੁਆਫੀ ਮੰਗੀ ਹੈ।japan railway apologies for run train 20 seconds earlierਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਜਾਪਾਨ ਦੀ ਰੇਲਵੇ ਨੇ ਔਰਤਾਂ ਨੂੰ ਚੱਲਦੀ ਟਰੇਨ ਵਿੱਚ ਮੇਕਅੱਪ ਨਾ ਕਰਨ ਦੀ ਸਲਾਹ ਦਿੱਤੀ ਹੈ। ਔਰਤਾਂ ਨੂੰ ਬੁਰਾ ਨਾ ਲੱਗੇ ਅਤੇ ਉਨ੍ਹਾਂ ਦੀ ਸੁਰੱਖਿਆ ਵੀ ਕੀਤੀ ਜਾ ਸਕੇ, ਇਸ ਲਈ ਰੇਲਵੇ ਨੇ ਇੱਕ ਅਨੋਖਾ ਤਰੀਕਾ ਕੱਢਿਆ ਹੈ। ਟੋਕੀਓ ਰੇਲਵੇ ਆਪਰੇਟਰ ਕਾਰਪੋਰੇਸ਼ਨ ਨੇ ਵੀਡੀਓ ਅਤੇ ਪੋਸਟਰ ਜਾਰੀ ਕੀਤੇ ਹਨ, ਜਿਸ ਵਿੱਚ ਔਰਤਾਂ ਨੂੰ ਕਿਹਾ ਗਿਆ ਹੈ ਕਿ ‘ਕ੍ਰਿਪਾ ਕਰ ਕੇ ਤੁਸੀਂ ਚੱਲਦੀ ਟਰੇਨ ਵਿੱਚ ਮੇਕਅੱਪ ਤੋਂ ਪਰਹੇਜ਼ ਕਰੋ। ਸਾਰੀਆਂ ਔਰਤਾਂ ਬੇਹੱਦ ਖੂਬਸੂਰਤ ਹਨ, ਪਰ ਜਦੋਂ ਉਹ ਚੱਲਦੀ ਟਰੇਨ ਵਿੱਚ ਮੇਕਅੱਪ ਕਰਦੀਆਂ ਹਨ ਤਾਂ ਉਹ ਬਿਲਕੁਲ ਚੰਗੀਆਂ ਨਹੀਂ ਲੱਗਦੀਆਂ।’japan railway apologies for run train 20 seconds earlierਜਾਪਾਨ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਰੇਲ ਯਾਤਰਾ ਦੌਰਾਨ ਟਰੇਨ ਵਿੱਚ ਘੰਟਿਆਂ ਬੱਧੀ ਮੇਕਅੱਪ ਕਰੀ ਜਾਂਦੀਆਂ ਹਨ। ਇਸ ਕਾਰਨ ਕਈ ਵਾਰ ਉਹ ਆਪਣੇ ਸਟੇਸ਼ਨ ਉੱਤੇ ਉਤਰਨਾ ਵੀ ਭੁੱਲ ਜਾਂਦੀਆਂ ਹਨ। ਮੇਕਅੱਪ ਦੇ ਚੱਕਰ ਵਿਚ ਕਈ ਵਾਰ ਉਨ੍ਹਾਂ ਦੀ ਟਰੇਨ ਚਲੀ ਜਾਂਦੀ ਹੈ। ਟੋਕੀਓ ਰੇਲਵੇ ਵੱਲੋਂ ਜਾਰੀ 30 ਸੈਂਕਿੰਡ ਦੀ ਵੀਡੀਓ ਵਿੱਚ ਜਾਪਾਨੀ ਹੀਰੋਇਨ ਸਾਵਾ ਨਿਮੁਰਾ ਨੇ ਔਰਤਾਂ ਨੂੰ ਟਰੇਨ ਵਿੱਚ ਮੇਕਅੱਪ ਨਾ ਕਰਨ ਦੇ ਲਈ ਅਪੀਲ ਕੀਤੀ ਹੈ। ਇਸ ਵੀਡੀਓ ਨੂੰ ਰੇਲਵੇ ਸਟੇਸ਼ਨਾਂ ਉੱਤੇ ਲੱਗੀ ਵੱਡੀ ਸਕਰੀਨ ਉੱਤੇ ਵੀ ਦਿਖਾਇਆ ਜਾ ਰਿਹਾ ਹੈ। ਸਟੇਸ਼ਨ ਉੱਤੇ ਪੋਸਟਰ ਵੀ ਲਾਏ ਗਏ ਹਨ। ਸਾਵਾ ਨੇ ਟਰੇਨ ਵਿੱਚ ਮੇਕਅੱਪ ਕਰ ਰਹੀਆਂ ਔਰਤਾਂ ਨੂੰ ਟਰੇਨ ਵਿੱਚ ਮੇਕਅੱਪ ਨਾ ਕਰਨ ਦੀ ਅਪੀਲ ਕੀਤੀ ਹੈ। ਉਹ ਔਰਤਾਂ ਨੂੰ ਕਹਿੰਦੀ ਹੈ ਕਿ ਤੁਸੀਂ ਟਰੇਨ ਵਿੱਚ ਮੇਕਅੱਪ ਕਿਉਂ ਕਰਦੀਆਂ ਹੋ। ਇਹ ਕੰਮ ਘਰ ਜਾ ਕੇ ਕਰ ਸਕਦੀਆਂ ਹੋ। ਟਰੇਨ ਵਿੱਚ ਦੂਜੇ ਯਾਤਰੀ ਦੇਖਦੇ ਹਨ।japan railway apologies for run train 20 seconds earlier

The post ਜਾਪਾਨ ‘ਚ 20 ਸੈਕਿੰਡ ਪਹਿਲਾਂ ਚੱਲੀ ਰੇਲ,ਰੇਲਵੇ ਨੇ ਮੰਗੀ ਮਾਫੀ appeared first on Daily Post Punjabi – Current Punjabi News | Latest Punjab News .



This post first appeared on Punjab Archives - Latest Punjab News, Current Punjabi News, please read the originial post: here

Share the post

ਜਾਪਾਨ ‘ਚ 20 ਸੈਕਿੰਡ ਪਹਿਲਾਂ ਚੱਲੀ ਰੇਲ,ਰੇਲਵੇ ਨੇ ਮੰਗੀ ਮਾਫੀ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×