Get Even More Visitors To Your Blog, Upgrade To A Business Listing >>

ਆਪਣੀ ਪ੍ਰਸਿੱਧੀ ਤੋਂ ਤੰਗ ਆਏ ਅਮਿਤਾਬ ਬਚਨ ਨੇ ਆਖੀ ਇਹ ਵੱਡੀ ਗੱਲ…

Annoyed form his fame Amitabh Bachan said this … ਮੁੰਬਈ : ਬਾਲੀਵੁੱਡ ਦੇ ਮਹਾਨਾਇਕ ਅਮਿਤਾਬ ਬਚਨ ਜਿਨ੍ਹਾਂ ਨੂੰ ਬਿੱਗ ਬੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਨਵਾਂ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਵੱਲੋਂ ਜਾਰੀ ਕੀਤੇ ਗਏ ਇਸ ਬਿਆਨ ਵਿਚ ਇੱਕ ਦਰਦ ਨਜ਼ਰ ਆ ਰਿਹਾ ਹੈ। ਸ਼ਾਇਦ ਉਨ੍ਹਾਂ ਨੂੰ ਕਿਸੇ ਗੱਲ ਤੋਂ ਗਿਲਾ ਸ਼ਿਕਵਾ ਹੈ ਜੋ ਉਨ੍ਹਾਂ ਨੇ ਹੁਣ ਬਿਆਨ ਕੀਤਾ ਹੈ। ਅਮਿਤਾਬ ਬਚਨ ਦਾ ਕਹਿਣਾ ਹੈ ਕਿ 75 ਸਾਲ ਦੀ ਉਮਰ ਵਿੱਚ ਉਹ ਪ੍ਰਸਿੱਧੀ ਤੋਂ ਮੁਕਤੀ ਅਤੇ ਸ਼ਾਂਤੀ ਚਾਹੁੰਦੇ ਹਨ। ਉਨ੍ਹਾਂ ‘ਤੇ ਬੋਫੋਰਸ ਘੋਟਾਲੇ, ਪਨਾਮਾ ਪੇਪਰਜ਼ ਅਤੇ ਹਾਲ ਹੀ ਵਿਚ ਆਪਣੀ ਸੰਪਤੀ ‘ਤੇ ਗ਼ੈਰ ਕਾਨੂੰਨੀ ਨਿਰਮਾਣ ਦੇ ਮਾਮਲੇ ਵਿਚ ਦੋਸ਼ ਲੱਗੇ।

Annoyed form his fame Amitabh Bachan said this …Annoyed form his fame Amitabh Bachan said this ...

ਅਮਿਤਾਬ ਨੇ ਐਤਵਾਰ ਨੂੰ ਆਪਣੇ ਬਲਾਗ ‘ਤੇ ਇੱਕ ਪੋਸਟ ਵਿਚ ਕਿਹਾ ਕਿ ”ਇਸ ਉਮਰ ਵਿਚ ਮੈਨੂੰ ਸ਼ੋਹਰਤ ਤੋਂ ਮੁਕਤੀ ਅਤੇ ਸ਼ਾਂਤੀ ਚਾਹੀਦੀ ਹੈ। ਆਪਣੇ ਜੀਵਨ ਦੇ ਆਖਰੀ ਕੁਝ ਸਾਲਾਂ ਵਿਚ ਮੈਂ ਆਪਣੇ ਆਪ ਨੂੰ ਇਕੱਲਾ ਰੱਖਣਾ ਚਾਹੁੰਦਾ ਹਾਂ, ਮੈਂ ਉਪਾਧੀ ਨਹੀਂ ਚਾਹੀਦੀ, ਮੈਂ ਉਸ ਤੋਂ ਨਫ਼ਰਤ ਕਰਦਾ ਹਾਂ, ਮੈਂ ਸੁਰਖੀਆਂ ਦੀ ਭਾਲ ਨਹੀਂ ਕਰਦਾ, ਮੈਂ ਉਸ ਦੇ ਲਾਇਕ ਨਹੀਂ ਹਾਂ, ਮੈਂ ਪ੍ਰਸ਼ੰਸਾ ਨਹੀਂ ਚਾਹੁੰਦਾ, ਮੈਂ ਉਸ ਦੇ ਯੋਗ ਨਹੀਂ ਹਾਂ।”Annoyed form his fame Amitabh Bachan said this ...ਉਨ੍ਹਾਂ ਦੇ ਵਕੀਲ ਨੇ ਮੁੰਬਈ ਦੇ ਗੋਰੇਗਾਓਂ ਪੂਰਬ ਵਿਚ ਬ੍ਰਹਨਮੁੰਬਈ ਨਗਰ ਨਿਗਮ (ਬੀਐੱਮਸੀ) ਦੁਆਰਾ ਭੇਜੇ ਗਏ ਨੋਟਿਸ ਦੇ ਸਬੰਧ ਵਿਚ ਅਮਿਤਾਬ ਦੀ ਸੰਪਤੀ ‘ਤੇ ਕਿਸੇ ਵੀ ਗ਼ੈਰ ਕਾਨੂੰਨੀ ਨਿਰਮਾਣ ਤੋਂ ਇਨਕਾਰ ਕਰ ਦਿੱਤਾ, ਜਿਸ ਦੇ ਕੁਝ ਦਿਨ ਬਾਅਦ ਅਮਿਤਾਬ ਨੇ ਇਹ ਪੋਸਟ ਕੀਤੀ ਹੈ। ਇੱਕ ਵੱਡੇ ਪੋਸਟ ਵਿਚ ਅਮਿਤਾਬ ਨੇ ਲਿਖਿਆ ਹੈ, ਉਸ ਨੋਟਿਸ ਨੂੰ ਮੈਨੂੰ ਅਜੇ ਵੀ ਦੇਖਣਾ ਹੈ ਪਰ ਸ਼ਾਇਦ ਉਸ ਦੇ ਆਉਣ ਦਾ ਸਮਾਂ ਆ ਗਿਆ ਹੈ।Annoyed form his fame Amitabh Bachan said this ...ਕਈ ਵਾਰ ਜਦੋਂ ਮੇਰੇ ‘ਤੇ ਦੋਸ਼ ਲਗਦੇ ਹਨ ਤਾਂ ਮੈਂ ਉਨ੍ਹਾਂ ਨੂੰ ਸਹੀ ਤਰੀਕੇ ਨਾਲ ਹੱਲ ਕਰਨ ਦਾ ਯਤਨ ਕਰਦਾ ਹਾਂ ਪਰ ਕਦੇ-ਕਦੇ ਚੁੱਪ ਰਹਿਣਾ ਹੀ ਬੁੱਧੀਮਾਨੀ ਹੁੰਦੀ ਹੈ। ਬੀਐੱਮਸੀ ਦੇ ਦੋਸ਼ ਵਰਗੇ ਮੁੱਦੇ ‘ਤੇ ਉਨ੍ਹਾਂ ਲਿਖਿਆ ਕਿ ਮੀਡੀਆ ਦੇ ਬਜਾਏ ਵਿਵਸਥਾ ਨੂੰ ਇਸ ਦਾ ਹੱਲ ਕੱਢਣਾ ਚਾਹੀਦਾ ਹੈ। ਅਮਿਤਾਬ ਨੇ ਬੋਫੋਰਸ ਘੁਟਾਲੇ ‘ਤੇ ਲਿਖਿਆ ਕਿ ਕਈ ਸਾਲਾਂ ਤੱਕ ਸਾਨੂੰ ਪਰੇਸ਼ਾਨ ਕੀਤਾ ਗਿਆ, ਗੱਦਾਰ ਐਲਾਨ ਕੀਤਾ ਗਿਆ, ਸਾਡੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਸਾਨੂੰ ਬੇਇੱਜ਼ਤ ਕੀਤਾ ਗਿਆ।Annoyed form his fame Amitabh Bachan said this ...ਅਮਿਤਾਬ ਨੇ ਕਿਹਾ ”ਇਸ ਘੁਟਾਲੇ ਤੋਂ ਉਨ੍ਹਾਂ ਦੇ ਨਾਂਅ ਨੂੰ ਹਟਣ ਵਿਚ 25 ਸਾਲ ਲੱਗ ਗਏ। ਉਨ੍ਹਾਂ ਲਿਖਿਆ ਕਿ ਜਦੋਂ ਮੀਡੀਆ ਇਹ ਸਮਾਚਾਰ ਭਾਰਤ ਲੈ ਕੇ ਆਇਆ, ਉਨ੍ਹਾਂ ਨੇ ਮੇਰੇ ਕੋਲੋਂ ਪੁੱਛਿਆ ਕਿ ਮੈਂ ਇਸ ਬਾਰੇ ਵਿਚ ਕੀ ਕਰਾਂਗਾ, ਕੀ ਮੈਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਇਹ ਕਿਸ ਨੇ ਕੀਤਾ ਜਾਂ ਆਪਣਾ ਬਦਲਾ ਲਵਾਂਗਾ।” ਅਮਿਤਾਬ ਨੇ ਲਿਖਿਆ ” ਕਿਹੜਾ ਬਦਲਾ ਅਤੇ ਜਾਣਕਾਰੀ ਮੈਂ ਚਾਹਾਂਗਾ? ਕੀ ਇਹ ਉਨ੍ਹਾਂ ਦੁੱਖਾਂ ਅਤੇ ਮਾਨਸਿਕ ਤਸ਼ੱਦਦਾਂ ਨੂੰ ਦੂਰ ਕਰ ਸਕੇਗਾ, ਜਿਸ ਤੋਂ ਅਸੀਂ ਸਾਲਾਂ ਤੱਕ ਗੁਜ਼ਰੇ ਹਾਂ। ਕੀ ਸਾਡਾ ਇਲਾਜ ਕਰ ਸਕੇਗਾ, ਕੀ ਇਹ ਸਾਨੂੰ ਆਰਾਮ ਦੇ ਸਕੇਗਾ? ਮੈਂ ਮੀਡੀਆ ਨੂੰ ਕਿਹਾ ਕਿ ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗਾ।Annoyed form his fame Amitabh Bachan said this ...ਅਮਿਤਾਬ ਨੇ ਪਨਾਮਾ ਪੇਪਰਜ਼ ਮਾਮਲੇ ‘ਤੇ ਲਿਖਿਆ ਕਿ ਸਾਡੇ ਕੋਲੋਂ ਪ੍ਰਤੀਕਿਰਿਆ ਮੰਗੀ ਗਈ, ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ ਅਤੇ ਨਾਂਅ ਦੀ ਗ਼ਲਤ ਵਰਤੋਂ ਕਰਨ ਦੇ ਕਾਰਨ ਸਾਡੇ ਵੱਲੋਂ ਦੋ ਵਾਰ ਜਵਾਬ ਦਿੱਤਾ ਗਿਆ। ਉਨ੍ਹਾਂ ਨੂੰ ਛਾਪਿਆ ਵੀ ਗਿਆ ਪਰ ਸਵਾਲ ਬਰਕਰਾਰ ਰਹੇ। ਅਮਿਤਾਬ ਨੇ ਅੱਗੇ ਲਿਖਿਆ ਕਿ ਇੱਕ ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿਚ ਅਸੀਂ ਹਮੇਸ਼ਾਂ ਪੂਰਾ ਸਹਿਯੋਗ ਕੀਤਾ ਅਤੇ ਇਸ ਦੇ ਬਾਅਦ ਵੀ ਜੇਕਰ ਹੋਰ ਜਾਂਚ ਹੋਵੇਗੀ ਤਾਂ ਅਸੀਂ ਪੂਰਾ ਸਹਿਯੋਗ ਕਰਾਂਗੇ।

The post ਆਪਣੀ ਪ੍ਰਸਿੱਧੀ ਤੋਂ ਤੰਗ ਆਏ ਅਮਿਤਾਬ ਬਚਨ ਨੇ ਆਖੀ ਇਹ ਵੱਡੀ ਗੱਲ… appeared first on Current Punjabi News, Punjab News | Punjab News Paper Online.This post first appeared on Punjab Archives - Latest Punjab News, Current Punjabi News, please read the originial post: here

Share the post

ਆਪਣੀ ਪ੍ਰਸਿੱਧੀ ਤੋਂ ਤੰਗ ਆਏ ਅਮਿਤਾਬ ਬਚਨ ਨੇ ਆਖੀ ਇਹ ਵੱਡੀ ਗੱਲ…

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×