Get Even More Visitors To Your Blog, Upgrade To A Business Listing >>

ਮੁੱਖ ਮੰਤਰੀ ਕੈਪਟਨ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਸ ਪ੍ਰਗਟਾਈ ਕਿ ਇਹ ਤਿਉਹਾਰ ਹਰੇਕ ਲਈ ਤਰੱਕੀ ਤੇ ਖੁਸ਼ਹਾਲੀ ਲਿਆਵੇਗਾ। ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਤਿਉਹਾਰ ਵਾਤਾਵਰਨ ਪੱਖੀ ਹੋ ਕੇ ਮਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਆਖਿਆ, ‘ਆਓ, ਇਸ ਪਵਿੱਤਰ ਦਿਹਾੜੇ ’ਤੇ ਅਸੀਂ ਉਨ੍ਹਾਂ 10 ਹਜ਼ਾਰ ਸੈਨਿਕਾਂ ਨੂੰ ਯਾਦ ਕਰੀਏ ਜੋ ਦਿਨ-ਰਾਤ ਸਰਹੱਦਾਂ ਦੀ ਰਾਖੀ ਕਰ ਕੇ ਸਾਨੂੰ ਸਾਡੇ ਤਿਉਹਾਰ ਅਮਨ-ਸ਼ਾਂਤੀ ਨਾਲ ਮਨਾਉਣ ਦੇ ਯੋਗ ਬਣਾਉਂਦੇ ਹਨ।’ਉਨ੍ਹਾਂ ਨੇ ਅਪੀਲ ਕੀਤੀ ਕਿ ਇਸ ਦਿਨ ’ਤੇ ਗ਼ਰੀਬਾਂ ਲਈ ਕੁਝ ਪਲ ਕੱਢੇ ਜਾਣ ਤਾਂ ਜੋ ਉਹ ਅਜਿਹੇ ਤਿਉਹਾਰਾਂ ਦੀਆਂ ਖੁਸ਼ੀਆਂ ਦਾ ਹਿੱਸਾ ਬਣਨ ਤੋਂ ਵਿਰਵੇ ਨਾ ਰਹਿਣ। ਇਸੇ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ ਅਤੇ ਰਜ਼ੀਆ ਸੁਲਤਾਨਾ ਨੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ।ਉਨ੍ਹਾਂ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਦੀਵਾਲੀ ਦਾ ਤਿਉਹਾਰ ਇਸ ਗੱਲ ਦਾ ਗਵਾਹ ਹੈ ਕਿ ਜ਼ਿੰਦਗੀ ਵਿੱਚ ਵਿਅਕਤੀ ਨੂੰ ਭਾਵੇਂ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਅਖੀਰ ਵਿੱਚ ਜਿੱਤ ਸੱਚ ਦੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੁਨੀਆਂ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਰਲ਼ ਕੇ ਰਹਿਣ ਦਾ ਸੁਨੇਹਾ ਦੇਣਾ ਜ਼ਰੂਰੀ ਹੈ।ਦੀਵਾਲੀ ਦਾ ਤਿਓਹਾਰ ਦੇਸ਼ ਭਰ ਵਿਚ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਫਿਰ ਚਾਹੇ ਕੋਈ ਹਿੰਦੂ ਹੋਵੇ, ਮੁਸਲਮਾਨ, ਸਿੱੱਖ ਜਾਂ ਇਸਾਈ। ਇਹ ਅਜਿਹਾ ਤਿਉਹਾਰ ਹੈ ਜਿਸ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਜਿਥੇ ਹਿੰਦੂ ਦੀਵਾਲੀ ਨੂੰ ਭਗਵਾਨ ਸ਼੍ਰੀ ਰਾਮ ਦੇ ਅਯੋਧਿਆ ਵਾਪਿਸ ਆਉਣ ਦੀ ਖੁਸ਼ੀ ਮਨਾਉਦੇ ਹਨ ਉਥੇ ਹੀ ਸਿੱੱਖ ਅੱੱਜ ਦੇ ਦਿਨ ਨੂੰ ਇਕ ਦੂਜੇ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱੱਖਾਂ ਲਈ ਇਕ ਬਹੁਤ ਹੀ ਬੰਦੀ ਛੋੜ ਦਿਵਸ ਦੇ ਨਾਲ ਸੰਬੰਧੀ ਅਜਿਹੀਆਂ ਕੁਝ ਗੱੱਲਾਂ ਜਿਸ ਬਾਰੇ ਬਹੁਤ ਘਟ ਲੋਕਾਂ ਨੂੰ ਪਤਾ ਹੋਵੇਗਾ।ਬੰਦੀ ਛੋੜ ਦਿਵਸ ਦੇ ਦਿਨ ਸਿੱੱਖਾਂ ਦੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੰਨ 1619 ਵਿਚ ਗਵਾਲੀਅਰ ਦੀ ਕੈਦ ਤੋਂ 52 ਰਾਜਪੂਤ ਰਾਜਿਆਂ ਨੂੰ ਆਪਣੇ ਨਾਲ ਛੱੱਡਵਾ ਕੇ ਵਾਪਿਸ ਲੈ ਕੇ ਆਏ ਸਨ। ਬੰਦੀ ਛੋੜ ਦਿਵਸ ਵਿਚ ਸਾਈਂ ਮੀਆਂ ਮੀਰ ਜੀ ਦੀ ਵੀ ਅਹਿਮ ਭੂਮਿਕਾ ਸੀ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਦਰਅਸਲ ਗੁਰੂ ਸਾਹਿਬ ਨੂੰ ਕੈਦ ਤੋਂ ਛੁਡਵਾਉਣ ਲਈ ਮਹਾਨ ਸੂਫੀ ਸੰਤ ਤੇ ਗੁਰੂ ਜੀ ਦੇ ਮਿੱੱਤਰ ਮੀਆਂ ਮੀਰ ਜੀ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਪਹੁੰਚ ਕੇ ਬਾਦਸ਼ਾਹ ਨੂੰ ਫਰਿਆਦ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਛੱੱਡ ਦੇਣ ਪਰ ਬਾਦਸ਼ਾਹ ਨੇ ਬੜੀ ਚਲਾਕੀ ਨਾਲ ਕਿਹਾ ਕਿ ਜੇਕਰ ਕੋਈ ਗੁਰੂ ਸਾਹਿਬ ਦਾ ਚੌਲਾ ਪਹਿਨ ਲੇ ਤਾਂ ਮੈਂ ਉਸਨੂੰ ਰਿਹਾਅ ਕਰ ਦੇਵੇਗਾ।

The post ਮੁੱਖ ਮੰਤਰੀ ਕੈਪਟਨ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ appeared first on Latest, Current Punjabi News | Punjab News Paper Online.



This post first appeared on Punjab Archives - Latest Punjab News, Current Punjabi News, please read the originial post: here

Share the post

ਮੁੱਖ ਮੰਤਰੀ ਕੈਪਟਨ ਵਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×