Get Even More Visitors To Your Blog, Upgrade To A Business Listing >>

‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰ

Bibi Maan Kaur honoured : ਵਿਸ਼ਵ ਪ੍ਰਸਿੱਧ ਦੌੜਾਕ 103 ਸਾਲਾ ਮਾਨ ਕੌਰ ਨੂੰ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਭਲਕੇ 9 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਵੀ ਹੋਵੇਗੀ। ਰਾਸ਼ਟਰਪਤੀ ਭਵਨ ‘ਚ ਮਹਿਲਾ ਦਿਵਸ ਮੌਕੇ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਵੱਖ-ਵੱਖ ਵਰਗ ਵਿਚ ਉਪਲੱਬਧੀਆਂ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ‘ਚ ਹਿੱਸਾ ਲੈਣ ਲਈ 103 ਸਾਲਾ ਮਾਨ ਕੌਰ ਆਪਣੇ 80 ਸਾਲਾ ਪੁੱਤਰ ਗੁਰਦੇਵ ਸਿੰਘ, ਮਨਜੀਤ ਸਿੰਘ ਤੇ ਲੜਕੀ ਅਮ੍ਰਿਤ ਕੌਰ ਨਾਲ ਦਿੱਲੀ ਪੁੱਜੇ।

Bibi Maan Kaur honoured
Bibi Maan Kaur honoured

ਮਾਨ ਕੌਰ ਨੇ ਬੀਤੇ ਸਾਲ ਪੋਲੈਂਡ ਵਿਚ ਹੋਈ ਵਿਸ਼ਵ ਮਾਸਟਰਜ਼ ਅਥਲੈਟਿਕਸ ਮੁਕਾਬਲਿਆਂ ਵਿਚ ਚਾਰ ਗੋਲਡ ਮੈਡਲ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ 2018 ਵਿਚ ਸਪੇਨ ‘ਚ ਹੋਈ ਜੈਵਲਿਨ ਥ੍ਰੋਅ ਤੇ 200 ਮੀਟਰ ਦੌੜ ਮੁਕਾਬਲੇ ਵਿਚ ਦੋ ਗੋਲਡ ਮੈਡਲ, 2017 ‘ਚ ਭਾਰਤ ਵਿਚ ਹੋਈਆਂ ਮਾਸਟਰ ਖੇਡਾਂ ਵਿਚ 100 ਮੀਟਰ ਦੌੜ ਤੇ ਜੈਵਲਿਨ ਥ੍ਰੋਅ ਵਿਚ ਨਵਾਂ ਰਿਕਾਰਡ ਬਣਾਇਆ।

Bibi Maan Kaur honoured
Bibi Maan Kaur honoured

2016 ‘ਚ 100 ਸਾਲ ਦੇ ਉਮਰ ਵਰਗ ਵਿਚ ਅਮਰੀਕਾ ਮਾਸਟਰ ਗੇਮਜ਼ ਵਿਚ 4 ਗੋਲਡ ਮੈਡਲ ਹਾਸਲ ਕੀਤੇ। 2013 ਵਿਚ ਹੰਟਸਮੈਨ ਵਰਲਡ ਸੀਨੀਅਰ ਗੇਮਜ਼ ਵਿਚ ਪੰਜ ਗੋਲਡ ਮੈਡਲ ਹਾਸਲ ਕੀਤੇ ਤੇ ਜੈਵਲਿਨ ਥ੍ਰੋਅ ਤੇ ਸ਼ਾਟਪੁੱਟ ਵਿਚ ਨਵਾਂ ਰਿਕਾਰਡ ਬਣਾਇਆ। ਕੈਨੇਡਾ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਪੰਜ ਗੋਲਡ ਮੈਡਲ ਜਿੱਤੇ, 2012 ਵਿਚ ਤਾਇਵਾਨ ਵਿਚ ਹੋਈ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਮੀਟਰ ਦੌੜ ਵਿਚ ਇਕ ਗੋਲਡ ਮੈਡਲ ਜਿੱਤਿਆ। 2011 ਵਿਚ ਵਰਲਡ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ 100 ਤੋਂ 200 ਮੀਟਰ ਦੌੜ ਮੁਕਾਬਲੇ ‘ਚ ਦੋ ਗੋਲਡ ਮੈਡਲ ਹਾਸਲ ਕੀਤੇ।

The post ‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰ appeared first on Current Punjabi News | Latest Punjabi News Online : DailyPost.This post first appeared on Punjab Archives - Latest Punjab News, Current Punjabi News, please read the originial post: here

Share the post

‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×