Get Even More Visitors To Your Blog, Upgrade To A Business Listing >>

PM ਮੋਦੀ ਨੇ ਮਥੁਰਾ ਦੀਆਂ ਸੜਕਾਂ ਤੋਂ ਚੁੱਕਿਆ ਕੂੜਾ

PM Modi Mathura: ਮਥੁਰਾ: ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਸਵੱਛ ਭਾਰਤ’ ਤੇ ‘ਹਰ ਘਰ ਜਲ’ ਜਿਹੀਆਂ ਵੱਡੀਆਂ ਯੋਜਨਾਵਾਂ ਤੋਂ ਬਾਅਦ ਦੇਸ਼ ਵਿੱਚ ‘ਸਿੰਗਲ ਯੂਜ਼ ਪਲਾਸਟਿਕ’ ਦੀ ਵਰਤੋਂ ਖ਼ਤਮ ਕਰਨ ਦੀ ਮੁਹਿੰਮ ਵਿੱਢੀ ਗਈ ਹੈ । ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ । 

PM Modi Mathura
PM Modi Mathura

ਜਿਸ ਦੌਰਾਨ ਮੋਦੀ ਨੇ ਮਥੁਰਾ ਵਿੱਚ ਮੌਜੂਦ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤੇ ਕੂੜਾ ਛਾਂਟਣ ਵਿੱਚ ਉਨ੍ਹਾਂ ਦਾ ਹੱਥ ਵੀ ਵੰਡਾਇਆ । ਦਰਅਸਲ, ਬੁੱਧਵਾਰ ਨੂੰ ਮੋਦੀ ਪਸ਼ੂ ਸਿਹਤ ਮੇਲੇ, ਖੇਤੀਬਾੜੀ ਨਾਲ ਜੁੜੀਆਂ ਕਈਆਂ ਯੋਜਨਾਵਾਂ ਦੀ ਸ਼ੁਰੂਆਤ ਕਰਨ ਲਈ ਮਥੁਰਾ ਪਹੁੰਚੇ ਸਨ । ਇਸ ਦੌਰਾਨ ਉਨ੍ਹਾਂ ਵੱਲੋਂ ਕੂੜਾ-ਕਰਕਟ ਤੋਂ ਛੁਟਕਾਰਾ ਪਾਉਣ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸਨੂੰ ਸੜਕ ’ਤੇ ਚੱਲਦੇ-ਫਿਰਦਿਆਂ ਜਾਨਵਰਾਂ ਵੱਲੋਂ ਖਾ ਲਿਆ ਜਾਂਦਾ ਹੈ ।

PM Modi Mathura
PM Modi Mathura

ਇਸ ਕੂੜੇ ਤੋਂ ਛੁਟਕਾਰੇ ਲਈ ਇੱਥੇ ਇੱਕ ਮਸ਼ੀਨ ਵੀ ਲਗਾਈ ਗਈ ਸੀ, ਜਿਸ ਵਿੱਚ ਸਿੰਗਲ ਯੂਜ਼ਡ ਪਲਾਸਟਿਕ, ਲਿਫਾਫੇ ਨੂੰ ਕ੍ਰਸ਼ ਕੀਤਾ ਜਾ ਸਕਦਾ ਹੈ । ਇਸ ਦੌਰਾਨ ਪੰਡਾਲ ਵਿੱਚ ਕੁਝ ਮੁਲਾਜ਼ਮ ਕੂੜਾ ਛਾਂਟਣ ਲਈ ਬੈਠੇ ਸਨ, ਜਿੱਥੇ ਪਲਾਸਟਿਕ ਨੂੰ ਵੱਖ ਕੀਤਾ ਜਾ ਰਿਹਾ ਸੀ ਤੇ ਹੋਰ ਕੂੜਾ ਵੀ ਛਾਂਟਿਆ ਜਾ ਰਿਹਾ ਸੀ । ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਵੀ ਕੂੜਾ ਛਾਂਟਣਾ ਸ਼ੁਰੂ ਕਰ ਦਿੱਤਾ । ਜਿਸ ਨਾਲ ਉਨ੍ਹਾਂ ਨੇ ਆਪਣੀ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ।

The post PM ਮੋਦੀ ਨੇ ਮਥੁਰਾ ਦੀਆਂ ਸੜਕਾਂ ਤੋਂ ਚੁੱਕਿਆ ਕੂੜਾ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

PM ਮੋਦੀ ਨੇ ਮਥੁਰਾ ਦੀਆਂ ਸੜਕਾਂ ਤੋਂ ਚੁੱਕਿਆ ਕੂੜਾ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×