Get Even More Visitors To Your Blog, Upgrade To A Business Listing >>

ਇੰਡੋਨੇਸ਼ੀਆ ‘ਚ ਹੁਣ ਬਣਨਗੇ ‘BALI’ ਵਰਗੇ 10 ਨਵੇਂ ਟਾਪੂ

Indonesia Preparation 10 New Bali : ਬਾਲੀ ਇੰਡੋਨੇਸ਼ੀਆ ਦਾ ਇੱਕ ਬਹੁਤ ਸੋਹਣਾ ਟਾਪੂ ਹੈ , ਖਾਸ ਤੋਰ ‘ਤੇ ਕੱਪਲਜ਼।  ਵਿਆਹ ਤੋਂ ਬਾਅਦ ਘੁੰਮਣ ਦੀ ਗੱਲ ਹੋਵੇ ਤਾਂ ਇਕ ਵਾਰ ਇੰਡੋਨੇਸ਼ੀਆ ਦੇ ਬਾਲੀ ਟਾਪੂ ਬਾਰੇ ਜ਼ਰੂਰ ਸੋਚਿਆ ਜਾਂਦਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਬੀਤੇ ਸਾਲ ‘ਚ ਕਰੀਬ 60 ਲੱਖ ਸੈਲਾਨੀਆਂ ਨੇ ਇਸਦੀ ਖੂਬਸੂਰਤੀ ਦਾ ਆਨੰਦ ਲਿਆ। ਜਾਣਕਾਰੀ ਮੁਤਾਬਕ ਹੁਣ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਵੱਲੋਂ ਇੰਡੋਨੇਸ਼ੀਆ ‘ਚ 10 ਨਵੇਂ ਬਾਲੀ ਵਰਗੇ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 

Indonesia Preparation 10 New Bali
Indonesia Preparation 10 New Bali

ਦੂਜੇ ਪਾਸੇ ਇੰਡੋਨੇਸ਼ੀਆ ਦੇ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਵਿਦੇਸ਼ੀ ਸੈਲਾਨੀਆਂ ਦਾ ਮਨਪਸੰਦ ਹੈ ਦੁਨੀਆ ਦੇ ਸਭ ਤੋਂ ਵੱਡੇ ਬੌਧ ਮੰਦਰ ਦੇ ਗ੍ਰੇ ਪੱਥਰ ਦੀਆਂ ਪੌੜੀਆਂ ‘ਤੇ ਬੈਠੇ ਸੂਰਜ ਦੇ ਉਗਣ ਦਾ ਨਜ਼ਾਰਾ ਦੇਖਣਾ ਜੋ ਇੰਡੋਨੇਸ਼ੀਆ ਦੇ ਮੱਧ ਜਾਵਾ ਸੂਬੇ ‘ਚ ਸਥਿਤ ਬੋਰੋਬੁਦੁਰ ਮੰਦਰ ਦਾ ਹੁੰਦਾ ਹੈ

Indonesia Preparation 10 New Bali

ਇਸ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਹਰ ਸਾਲ ਦੂਰ ਦੂਰ ਤੋਂ ਹਜ਼ਾਰਾਂ ਲੋਕ ਇੱਥੇ ਸੂਰਜ ਉਗਦਾ ਦੇਖਣ ਆਉਂਦੇ ਹਨ । ਹਰ ਸਵੇਰ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ ,  ਇਥੋਂ ਦੀਆਂ ਮੂਰਤੀਆਂ ‘ਤੇ ਪੈਂਦੀ ਰੌਸ਼ਨੀ ਗਜ਼ਬ ਨਜ਼ਾਰਾ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਇਹ ਬੌਧ ਮੰਦਰ UNESCO ਦੀ ਵਰਲਡ ਹੈਰੀਟੇਜ ਸੂਚੀ ‘ਚ ਸ਼ਾਮਲ ਹੈ। ਇਸ ਤੋਂ ਇਲਾਵਾ ਇੱਕ ਵਿਸ਼ਾਲ ਹਿੰਦੂ ਮੰਦਰ ਵੀ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦਾ ਹੈ। 

Indonesia Preparation 10 New Bali

27 ਕਰੋੜ ਦੀ ਆਬਾਦੀ ਵਾਲੇ ਦੇਸ਼ ‘ਚ ਬਾਲੀ ਦੁਨੀਆਂ ਭਰ ‘ਚ ਸਭ ਤੋਂ ਲੋਕਪ੍ਰਿਯ ਮੰਨਿਆ ਜਾਂਦਾ ਹੈ। ਇੰਡੋਨੇਸ਼ੀਆ ‘ਚ ਆਏ 1.58 ਕਰੋੜ ਸੈਲਾਨੀਆਂ ਦਾ 40 ਫੀਸਦੀ ਬਾਲੀ ਦੇਖਣ ਆਉਣ ਵਾਲੇ ਸੈਲਾਨੀਆਂ ਦਾ ਹੈ । ਆਪਣੀ ਦੂਜੀ ਪਾਰੀ ਦੀ ਸ਼ੁਰੂਵਾਤ ਕਰਨ ਵਾਲੇ ਰਾਸ਼ਟਰਪਤੀ ਜੋਕੋ ਵਿਡੋਡੋ ਸੈਲਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਅਜੇਹੀ ਯੋਜਨਾ ਬਾਰੇ ਸੋਚਿਆ ਹੈ ਜਿਸ ਨਾਲ ਬਾਲੀ ਵਰਗੇ 10 ਨਵੇਂ ਟਾਪੂ ਤਿਆਰ ਕੀਤੇ ਜਾਣਗੇ।  

The post ਇੰਡੋਨੇਸ਼ੀਆ ‘ਚ ਹੁਣ ਬਣਨਗੇ ‘BALI’ ਵਰਗੇ 10 ਨਵੇਂ ਟਾਪੂ appeared first on Current Punjabi News | Latest Punjabi News Online : DailyPost.



This post first appeared on Punjab Archives - Latest Punjab News, Current Punjabi News, please read the originial post: here

Share the post

ਇੰਡੋਨੇਸ਼ੀਆ ‘ਚ ਹੁਣ ਬਣਨਗੇ ‘BALI’ ਵਰਗੇ 10 ਨਵੇਂ ਟਾਪੂ

×

Subscribe to Punjab Archives - Latest Punjab News, Current Punjabi News

Get updates delivered right to your inbox!

Thank you for your subscription

×